11 ਮਿਲੀਅਨ ਬਿਨਾ ਕਾਗਜਾਤਾ ਤੋਂ ਅਮਰੀਕਾ ਚ’ ਰਹਿੰਦੇ ਲੋਕਾਂ ਨੂੰ ਨਾਗਰਿਕਤਾ ਦੇਣਗੇ ਅਮਰੀਕਾ ਦੇ ਨਵੇ ਰਾਸ਼ਟਰਪਤੀ ਜੋਅ ਬਾਇਡੇਨ

11 ਮਿਲੀਅਨ ਬਿਨਾ ਕਾਗਜਾਤਾ ਤੋਂ ਅਮਰੀਕਾ ਚ’ ਰਹਿੰਦੇ ਲੋਕਾਂ ਨੂੰ ਨਾਗਰਿਕਤਾ ਦੇਣਗੇ ਅਮਰੀਕਾ ਦੇ ਨਵੇ ਰਾਸ਼ਟਰਪਤੀ ਜੋਅ ਬਾਇਡੇਨ
ਵਾਸਿੰਗਟਨ, ਡੀ.ਸੀ 20 ਜਨਵਰੀ (ਰਾਜ ਗੋਗਨਾ ) — ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਆਪਣੇ ਪ੍ਰਸ਼ਾਸਨ ਦੇ ਪਹਿਲੇ ਦਿਨ ਹੀ ਇਮੀਗ੍ਰੇਸ਼ਨ ਬਿੱਲ ਦਾ ਖੁਲਾਸਾ ਕਰਨਗੇ। ਇਸ ਬਿੱਲ ਰਾਹੀਂ 11 ਮਿਲੀਅਨ ਲੋਕਾਂ ਲਈ ਅੱਠ ਸਾਲਾ ਨਾਗਰਿਕਤਾ ਦਾ ਰਾਹ ਪੱਧਰਾ ਹੋਵੇਗਾ। ਇਹ ਉਹ ਇਮੀਗ੍ਰੈਂਟਸ ਹਨ ਜਿਹੜੇ ਬਿਨਾਂ ਲੀਗਲ ਸਟੇਟਸ ਦੇ ਅਮਰੀਕਾ ਵਿੱਚ ਰਹਿ ਰਹੇ ਹਨ ਜਿੰਨਾਂ ਕੋਲ ਕੋਈ ਵੀ ਸਟੇਟਸ ਨਹੀਂ ।
ਇਹ ਟਰੰਪ ਪ੍ਰਸ਼ਾਸਨ ਦੀਆਂ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਤੋਂ ਬਿਲਕੁਲ ਉਲਟ ਹੋਵੇਗਾ।ਰਾਸ਼ਟਰਪਤੀ ਡੌਨਲਡ ਟਰੰਪ ਦੀਆਂ ਸਖ਼ਤ ਨੀਤੀਆਂ ਤੇ ਵੱਡੇ ਪੱਧਰ ਉੱਤੇ ਇਮੀਗ੍ਰੈਂਟਸ ਨੂੰ ਡੀਪੋਰਟ ਕੀਤੇ ਜਾਣ ਵਰਗੇ ਫੈਸਲਿਆਂ ਤੋਂ ਬਾਅਦ ਬਾਇਡਨ ਹੁਣ ਵੋਟਰਾਂ ਨਾਲ ਕੀਤਾ ਆਪਣਾ ਵਾਅਦਾ ਪੂਰਾ ਕਰਨਗੇ। ਇਹ ਵਾਅਦਾ ਲੈਟਿਨੋ ਵੋਟਰਾਂ ਤੇ ਹੋਰਨਾਂ ਇਮੀਗ੍ਰੈਂਟ ਕਮਿਊਨਿਟੀਜ਼ ਲਈ ਕਾਫੀ ਮਾਇਨੇ ਰੱਖਦਾ ਹੈ। ਸੈਂਕੜੇ ਪੇਜਾਂ ਦੇ ਇਸ ਬਿੱਲ ਨੂੰ ਉਸ ਸਮੇਂ ਪੇਸ਼ ਕੀਤਾ ਜਾਵੇਗਾ ਜਦੋਂ ਬਾਇਡਨ ਆਪਣੇ ਅਹੁਦੇ ਦੀ ਸੰਹੁ ਚੁੱਕਣਗੇ।
ਇਹ ਜਾਣਕਾਰੀ ਇਸ ਬਿੱਲ ਬਾਰੇ ਜਾਣਕਾਰੀ ਰੱਖਣ ਵਾਲੇ ਵਿਅਕਤੀ ਨੇ ਦਿੱਤੀ। ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਰਹਿੰਿਦਆਂ ਬਾਇਡਨ ਵੱਲੋਂ ਇਮੀਗ੍ਰੇਸ਼ਨ ਦੇ ਮਾਮਲੇ ਵਿੱਚ ਟਰੰਪ ਦੇ ਕੰਮ ਨੂੰ ਅਮਰੀਕੀ ਕਦਰਾਂ ਕੀਮਤਾਂ ਉੱਤੇ ਹਮਲਾ ਦੱਸਿਆ ਗਿਆ ਸੀ। ਬਾਇਡਨ ਨੇ ਆਖਿਆ ਕਿ ਉਹ ਹੁਣ ਤੱਕ ਹੋ ਚੁੱਕੇ ਨੁਕਸਾਨ ਨੂੰ ਉਹ ਠੀਕ ਕਰ ਦੇਣਗੇ।