ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਜ਼ਿੰਦਗੀ ਦੇ ਫੈਸਲੇ ਲੈਣ ਸਮੇਂ ਜਲਦਬਾਜ਼ੀ ਨਾ ਕਰੋ

ਜ਼ਿੰਦਗੀ ਦੇ ਫੈਸਲੇ ਲੈਣ ਸਮੇਂ ਜਲਦਬਾਜ਼ੀ ਨਾ ਕਰੋ

ਜ਼ਿੰਦਗੀ ਦੁੱਖਾਂ ਤੇ ਸੁੱਖਾ ਦਾ ਸਾਝਾ ਸੁਮੇਲ ਹੈਂ। ਵਕਤ ਹਮੇਸ਼ਾ ਬਦਲਦਾ ਰਹਿੰਦਾ ਹੈਂ ਜੇਕਰ ਅੱਜ ਦੁੱਖਾਂ ਦਾ ਹਨੇਰਾ ਤੁਹਾਡੀ ਜ਼ਿੰਦਗੀ ਉੱਪਰ ਹਾਵੀ ਹੋ ਰਿਹਾ ਕੱਲ ਜਰੂਰ ਸੁੱਖ ਦਾ ਸੂਰਜ ਚੜੇਗਾ, ਜੋ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆ ਲੈਕੇ ਆਵੇਗਾ। ਬੱਸ ਲੋੜ ਹੁੰਦੀ ਹੈ ਸਖਤ ਮਿਹਨਤ ਤੇ ਸਬਰ ਦੀ ,ਜ਼ਿੰਦਗੀ ਆਪਣੇ ਰੰਗ ਬਦਲ ਲੈਦੀ ਹੈਂ। ਸਾਨੂੰ ਆਪਣੀ ਸੋਚ ਨੂੰ ਸਕਾਰਾਤਮਕ ਤੇ ਮਜਬੂਤ ਕਰਨਾ ਪਵੇਗਾ ਤਾਂ ਜੋ ਅਸੀਂ ਜ਼ਿੰਦਗੀ ਦੇ ਹਰ ਰੰਗ ਨੂੰ ਮਾਣ ਸਕੀਏ। ਅਕਸਰ ਸਮਾਜ ਅੰਦਰ ਵੇਖਣ ਨੂੰ ਮਿਲਦਾ ਹੈਂ ਕਿ ਦੁੱਖ ਦਸਤਕ ਮਗਰੋਂ ਦਿੰਦੇ ਨੇ ਅਸੀਂ ਖੁਸ਼ ਹੋਣ ਲਈ ਕਿਸੇ ਵੀ ਹੱਦ ਤੱਕ ਡਿੱਗ ਸਕਦੇ ਹਾਂ। ਅਸੀਂ ਅੱਗੇ ਵੱਧਣਾ ਸਿੱਖੀਏ ਚਾਹੇ ਨਾ ਕਿਸੇ ਹੋਰ ਨੂੰ ਪਿੱਛੇ ਖਿੱਚਣਾ ਸਾਨੂੰ ਚੰਗੀ ਤਰਾਂ ਆਉਦਾ, ਸਾਡੀ ਕੋਈ ਤਾਰੀਫ਼ ਕਰੇ ਜਾਂ ਨਾ ਕਿਸੇ ਦੀ ਨਿੰਦਾ ਕਰਨ ਚ ਅਸੀਂ ਮੁਹਾਰਤ ਹਾਸਿਲ ਕਰ ਲੈਂਦੇ ਹਾਂ। ਬੁਰੀ ਸੋਚ ਨਾਲ ਕਦੇ ਵੀ ਕਿਸੇ ਦਾ ਭਲਾ ਨਹੀਂ ਹੋ ਸਕਦਾ। ਇਸ ਲਈ ਸਾਨੂੰ ਚਾਹੀਦਾ ਹੈਂ ਕਿ ਨਫਰਤ ਦੇ ਕਦੇ ਨਾ ਮੁੱਕਣ ਵਾਲੇ ਰਾਸਤਿਆਂ ਦਾ ਸਫਰ ਸੁਰੂ ਕਰਨ ਤੋਂ ਪਹਿਲਾਂ ਕੁਝ ਸਮਾਂ ਜ਼ਿੰਦਗੀ ਨੂੰ ਸਮਝਣ ਲਈ ਦਿੱਤਾ ਜਾਵੇ। ਜਦੋਂ ਅਸੀਂ ਜ਼ਿੰਦਗੀ ਨੂੰ ਸਮਝ ਲਵਾਂਗੇ ਤਾਂ ਸਾਨੂੰ ਜ਼ਿੰਦਗੀ ਦੀਆਂ ਅਸਲ ਖੁਸ਼ੀਆਂ ਦੀ ਸਮਝ ਆ ਜਾਵੇਗੀ।

ਹਰ ਕੋਈ ਆਪਣੀ ਕਿਸਮਤ ਤੇ ਮਿਹਨਤ ਨਾਲ ਆਪਣੀ ਜ਼ਿੰਦਗੀ ਨੂੰ ਮਾਣਨਯੋਗ ਬਣਾ ਲੈਂਦਾ ਹੈਂ। ਕਿਸੇ ਦਾ ਬੁਰਾ ਸੋਚਕੇ ਅਸੀਂ ਉਸਦਾ ਕੁਝ ਕੀਮਤੀ ਸਮਾਂ ਤਾਂ ਜਰੂਰ ਖਰਾਬ ਕਰ ਸਕਦੇ ਹਾਂ ਪਰ ਉਸਨੂੰ ਉਸਦੀ ਮੰਜਿਲ ਤੇ ਸੁਪਨਿਆਂ ਤੋਂ ਦੂਰ ਨਹੀਂ ਕਰ ਸਕਦੇ। ਸਗੋਂ ਉਸ ਪ੍ਤੀ ਸਾਡੀ ਇਹ ਘਟੀਆ ਸੋਚ ਉਸਨੂੰ ਹੋਰ ਸਖਤ ਮਿਹਨਤ ਕਰਕੇ ਸੁਪਨਿਆਂ ਤੱਕ ਪਹੁੰਚਣ ਲਈ ਪੇ੍ਰਨਾ ਦਿੰਦੀ ਹੈਂ। ਫੇਰ ਕਿਉ ਅਸੀਂ ਆਪਣੀ ਝੂਠੀ ਖੁਸ਼ੀ ਲਈ ਕਿਸੇ ਦੀਆਂ ਨਜ਼ਰਾਂ ਚ ਡਿੱਗਣ ਲਈ ਤਿਆਰ ਰਹਿੰਦੇ ਹਾਂ। ਸਾਡੀ ਜੁਬਾਨ ਚੋ ਨਿਕਲੇ ਹਰ ਤਾਹਨੇ ਮਹਿਣੇ ਦਾ ਸਾਡੇ ਕਿਰਦਾਰ ਤੇ ਰਿਸ਼ਤੇ ਉੱਪਰ ਬੁਰਾ ਅਸਰ ਪੈਂਦਾ ਹੈਂ। ਕਿਉਂਕਿ ਤਲਵਾਰ ਦਾ ਜਖਮ ਤਾ ਸਮਾਂ ਪੈਕੇ ਠੀਕ ਹੋ ਜਾਂਦਾ ਪਰ ਜੁਬਾਨ ਦੇ ਜਖਮ ਸਦਾ ਰੜਕਦੇ ਰਹਿੰਦੇ ਹਨ। ਇਸ ਲਈ ਦਿਖਾਵੇ ਦੀ ਝੂਠੀ ਦੁਨੀਆਂ ਚੋ ਬਾਹਰ ਨਿਕਲ ਕੇ ਸਾਨੂੰ ਆਪਣੀ ਜ਼ਿੰਦਗੀ ਵਿੱਚ ਸਾਦਗੀ ਤੇ ਬੋਲੀ ਵਿੱਚ ਮਿਠਾਸ ਲੈਕੇ ਆਉਣ ਦੀ ਜਰੂਰਤ ਹੈਂ।

ਜ਼ਿੰਦਗੀ ਨੂੰ ਸਮਝਕੇ ਜ਼ਿੰਦਗੀ ਜਿਉਣੀ ਬਹੁਤ ਹੀ ਸਰਲ ਤੇ ਆਨੰਦਮਈ ਹੁੰਦੀ ਹੈਂ। ਇਸ ਨੂੰ ਅਸੀਂ ਆਪ ਹੀ ਬੋਝ ਬਣਾ ਲੈਂਦੇ ਹਾਂ। ਆਪਣੇ ਨਜਰੀਏ ਨੂੰ ਬਦਲਕੇ ਅਸੀਂ ਉਦਾਸ ਜ਼ਿੰਦਗੀ ਨੂੰ ਖੁਸ਼ੀਆਂ ਦੇ ਰਾਹ ਪਾ ਸਕਦੇ ਹਾਂ। ਜ਼ਿੰਦਗੀ ਦਾ ਅਸਲ ਸਵਾਦ ਰਿਸਤਿਆਂ ਵਿਚਲੀ ਮਿਠਾਸ ਵਿੱਚ ਹੀ ਹੁੰਦਾ ਹੈਂ। ਪਰ ਪੈਸੇ ਦੀ ਅੰਨੀ ਦੋੜ ਵਿੱਚ ਅਸੀਂ ਰਿਸਤਿਆਂ ਵਿੱਚ ਮਿਠਾਸ ਦੀ ਥਾਂ ਕੁੱੜਤਣ ਘੋਲ ਰਹੇ ਹਾਂ। ਅੱਜਕੱਲ ਹਰ ਰਿਸ਼ਤੇ ਦੀ ਸ਼ੁਰੂਆਤ ਝੂਠ ਦੇ ਨਕਾਬ ਨਾਲ ਹੁੰਦੀ ਹੈਂ, ਚਾਹੇ ਇਹ ਰਿਸ਼ਤਾ ਦੋਸਤੀ ਦਾ ਹੋਵੇ ਜਾਂ ਕੋਈ ਹੋਰ। ਖਾਸ ਕਰਕੇ ਵਿਆਹ ਵਰਗੇ ਪਵਿੱਤਰ ਅਹਿਸਾਸ ਵਾਲੇ ਰਿਸ਼ਤੇ ਨੂੰ ਵੀ ਅਸੀਂ ਖੋਖਲਾ ਕਰ ਦਿੱਤਾ ਹੈਂ। ਬਾਹਰ ਜਾਣ ਲਈ ਅਸੀਂ ਹਰ ਤਰ੍ਹਾਂ ਦਾ ਸਮਝੌਤਾ ਕਰ ਲੈਂਦੇ ਹਾਂ। ਪਹਿਲਾਂ ਵੀ ਬਹੁਤੇ ਲੋਕ ਜਮੀਨਾਂ ਦੇ ਲਾਲਚ ਵਿੱਚ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਨੂੰ ਨਜਰ ਅੰਦਾਜ਼ ਕਰ ਦਿੰਦੇ ਸਨ। ਪਰ ਅੱਜਕੱਲ ਤਾ ਅਸੀਂ ਖੁਦ ਬਾਹਰ ਜਾਣ ਦੇ ਸੁਪਨੇ ਲਈ ਆਪਣੇ ਅਹਿਸਾਸ ਤੇ ਚਾਅਵਾ ਦਾ ਗਲਾ ਘੁੱਟ ਦਿੰਦੇ ਹਨ। ਆਈਲੈਟਸ ਨੇ ਜਿੱਥੇ ਕੁੜੀਆਂ ਦੀ ਕਿਸਮਤ ਖੋਲ ਦਿੱਤੀ ਹੈਂ। ਉੱਥੇ ਹੀ ਇੱਜਤ, ਅਣਖ ਲਈ ਪਛਾਣੀ ਜਾਂਣ ਵਾਲੀ ਪੰਜਾਬੀ ਕੌਮ ਨੂੰ ਹੋਰਾਂ ਵਾਂਗ ਪੈਸੇ ਤੇ ਸੁਪਨਿਆਂ ਲਈ ਸਮਝੌਤਾ ਕਰਨਾ ਸਿਖਾ ਦਿੱਤਾ ਹੈਂ। ਇੱਕ ਦੂਸਰੇ ਨਾਲ ਵਿਆਹ ਕਰਕੇ ਬਾਹਰ ਜਾਣ ਗਲਤ ਨਹੀਂ ਹੈਂ। ਪਰ ਪੂਰੀ ਤਰ੍ਹਾਂ ਵਿਆਹ ਨੂੰ ਵੀਜੇ ਦਾ ਆਧਾਰ ਬਣਾਕੇ ਬਿਜਨੈਸ ਕਰਨਾ ਤੇ ਪੈਸੇ ਦੀ ਮੰਗ ਕਰਨਾ ਗਲਤ ਹੈਂ। ਕਿਉਂਕਿ ਦਹੇਜ ਕਿਸੇ ਵੀ ਰੂਪ ਵਿੱਚ ਹੋਵੇ ਇਹ ਸਮਾਜ ਲਈ ਕਲੰਕ ਹੀ ਰਹੇਗਾ। ਬਾਹਰ ਭੇਜਕੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਵਿਆਹ ਕਰਨਾ ਤਾ ਜਾਇਜ ਹੋ ਸਕਦਾ। ਪਰ ਵਿਆਹ ਵਾਲੇ ਰਿਸ਼ਤੇ ਦੀ ਬੁਨਿਆਦ ਪੂਰੀ ਤਰ੍ਹਾਂ ਸਮਝੋਤੇ ਉੱਪਰ ਨਿਰਭਰ ਹੋਣਾ ਗਲਤ ਹੈਂ। ਕਿਉਂਕਿ ਜਿਹੜੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਅਸੀਂ ਸਮਝੌਤੇ ਕਰਦੇ ਹਾਂ ਕਿ ਉਹਨਾਂ ਕੋਲੋ ਆਪਣੇ ਜੀਵਨਸਾਥੀ ਦੀ ਚੋਣ ਦਾ ਹੱਕ ਖੋਹਣਾ ਕਿੰਨਾ ਕੁ ਜਾਇਜ਼ ਹੋਵੇਗਾ। ਖੁਸ਼ੀਆ ਲਈ ਪੈਸਾ ਜਾ ਸਹੂਲਤਾਂ ਹੀ ਸਭ ਕੁਝ ਨਹੀਂ ਹੁੰਦੀਆਂ। ਸਾਡੀ ਰਿਸਤਿਆਂ ਪ੍ਤੀ ਸਮਝ ਤੇ ਵਫਾਦਾਰੀ ਹੀ ਖੁਸ਼ੀਆ ਨੂੰ ਪੈਦਾ ਕਰ ਸਕਦੀ ਹੈਂ।

ਆਉ ਇੱਕ ਚੰਗੀ ਜ਼ਿੰਦਗੀ ਜਿਉਣ ਲਈ ਆਪਣੀ ਸੋਚ ਨੂੰ ਬਦਲੀਏ। ਦੂਸਰੇ ਲੋਕਾਂ ਦੀ ਜ਼ਿੰਦਗੀ ਵਿੱਚ ਦਖਲ ਅੰਦਾਜ਼ੀ ਬੰਦ ਕਰਕੇ ਆਪਣੀ ਜ਼ਿੰਦਗੀ ਬਾਰੇ ਸੋਚੀਏ। ਲੋਕ ਸਾਡੇ ਬਾਰੇ ਕੀ ਸੋਚਦੇ ਹਨ ਇਸ ਸੋਚ ਨੂੰ ਖਤਮ ਕਰਕੇ ਆਪਣੀ ਜ਼ਿੰਦਗੀ ਬਾਰੇ ਅਸੀਂ ਕੀ ਸੋਚਦੇ ਹਾਂ ਇਹ ਸੱਪਸਟ ਕਰੀਏ। ਜੇਕਰ ਜ਼ਿੰਦਗੀ ਤੇ ਖੁਸ਼ੀਆਂ ਸਾਡੀਆਂ ਹਨ ਤਾਂ ਇਸ ਬਾਰੇ ਸੋਚਣ ਤੇ ਜ਼ਿੰਦਗੀ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਹੱਕ ਵੀ ਸਾਡਾ ਹੈਂ। ਇਸ ਲਈ ਅਸੀਂ ਖੁਦ ਖੁਸ਼ੀਆਂ ਦੀ ਸੀਮਾ ਨਿਸਚਿਤ ਕਰਕੇ ਮਿਹਨਤ ਕਰਨੀ ਸ਼ੁਰੂ ਕਰੀਏ। ਕਿਸਮਤ ਤੇ ਲੋਕਾਂ ਦੀ ਨਕਾਰਾਤਮਕ ਸੋਚ ਤੁਹਾਨੂੰ ਉਦੋਂ ਤੱਕ ਨਹੀਂ ਹਰਾ ਸਕਦੇ ਜਦੋਂ ਤੱਕ ਤੁਸੀਂ ਖੁਦ ਆਪਣੀ ਜ਼ਿੰਦਗੀ ਤੋਂ ਹਾਰ ਨਹੀਂ ਮੰਨ ਲੈਂਦੇ। ਮਿਹਨਤ ਨਾਲ ਅਸੀਂ ਕਿਸਮਤ ਦੀਆਂ ਲਕੀਰਾਂ ਵੀ ਬਦਲ ਸਕਦੇ ਹਾਂ। ਕਿਸਮਤ ਨੂੰ ਜਿੰਮੇਵਾਰ ਦੱਸਣ ਵਾਲੇ ਲੋਕ ਅਕਸਰ ਆਪਣੀਆਂ ਜਿੰਮੇਵਾਰੀਆਂ ਤੋਂ ਬਚਣ ਲਈ ਬਹਾਨੇ ਲੱਭਦੇ ਨੇ। ਸਮਾਜ ਅੰਦਰ ਅਕਸਰ ਅਸੀਂ ਵੇਖਦੇ ਹਾਂ ਕਿ ਲੋਕ ਦੂਸਰਿਆਂ ਦੀ ਮਿਹਨਤ ਤੇ ਹੁਨਰ ਦਾ ਫੈਸਲਾ ਆਪ ਹੀ ਕਰ ਦਿੰਦੇ ਹਨ ਕਿ ਇਹ ਇਸ ਤਰ੍ਹਾਂ ਨਹੀਂ ਕਰ ਸਕਦਾ। ਜੇਕਰ ਅਸੀਂ ਕਿਸੇ ਨੂੰ ਹੱਲਾਸ਼ੇਰੀ ਨਹੀਂ ਦੇ ਸਕਦੇ ਤਾਂ ਉਸਦਾ ਮਨੋਬਲ ਤੋੜਨ ਦਾ ਵੀ ਸਾਡੇ ਕੋਲ ਕੋਈ ਹੱਕ ਨਹੀਂ ਹੈਂ। ਆਉ ਜ਼ਿੰਦਗੀ ਦੇ ਫੈਸਲਿਆਂ ਚ ਜਲਦਬਾਜ਼ੀ ਕਰਕੇ ਸਾਰੀ ਉਮਰ ਪਛਤਾਉਣ ਨਾਲੋਂ ਚੰਗਾ ਆਪਣੀ ਜ਼ਿੰਦਗੀ ਚ ਥੋੜਾ ਠਹਿਰਾਵ ਲੈਕੇ ਆਇਆ ਜਾਵੇ ਤਾਂ ਜੋ ਅਸੀਂ ਜ਼ਿੰਦਗੀ ਦੇ ਅਨੁਸਾਰ ਆਪਣਾ ਨਜਰੀਆ ਬਦਲਕੇ ਸੋਚ ਨੂੰ ਸਕਾਰਾਤਮਕ ਤੇ ਮਜਬੂਤ ਬਣਾ ਸਕੀਏ। ਜਿਹੜੇ ਫੈਸਲਿਆਂ ਉੱਪਰ ਸਾਡੀਆਂ ਖੁਸ਼ੀਆਂ ਟਿਕੀਆਂ ਹਨ ਉਹਨਾ ਬਾਰੇ ਸਬਰ ਤੇ ਸਿਆਣਪ ਨਾਲ ਫੈਸਲਾ ਲੈਣ ਦਾ ਹੁਨਰ ਸਿੱਖਣ ਦੀ ਲੋੜ ਹੈਂ। ਆਉ ਇਸ ਕਦਮ ਨਾਲ ਜ਼ਿੰਦਗੀ ਦੀ ਨਵੀਂ ਸੁਰੂਆਤ ਕਰਕੇ ਨਿਰੋਆ ਸਮਾਜ ਸਿਰਜਣ ਦੀ ਕੋਸ਼ਿਸ਼ ਕਰੀਏ,ਤਾਂ ਜੋ ਸਾਡੀ ਆਉਣ ਵਾਲੀ ਪੀੜੀ ਨਫਰਤ ਤੋਂ ਅਣਜਾਣ ਰਹਿ ਸਕੇ।

ਅਤਿੰਦਰਪਾਲ ਸਿੰਘ ਪਰਮਾਰ
81468 08995

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: