ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਸਾਊਥਾਲ ਦੀ ਹੈਵਲਾਕ ਰੋਡ ਦਾ ਨਾਮ ਬਦਲ ਕੇ ‘ਗੁਰੂ ਨਾਨਕ ਰੋਡ’ ਰੱਖਣਾ ਪੰਥ ਲਈ ਵਡਮੁੱਲਾ ਤੋਹਫ਼ਾ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ

ਸਾਊਥਾਲ ਦੀ ਹੈਵਲਾਕ ਰੋਡ ਦਾ ਨਾਮ ਬਦਲ ਕੇ ‘ਗੁਰੂ ਨਾਨਕ ਰੋਡ’ ਰੱਖਣਾ ਪੰਥ ਲਈ ਵਡਮੁੱਲਾ ਤੋਹਫ਼ਾ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ

ਵਿਸ਼ਵ ਭਰ ਦੇ ਸਿੱਖ ਭਾਈਚਾਰੇ ਨੂੰ ਦਿੱਤੀ ਵਧਾਈ, ਲੰਡਨ ਬਾਰੋਅ ਆਫ ਈਲਿੰਗ ਕੌਂਸਲ ਦਾ ਕੀਤਾ ਧੰਨਵਾਦ

ਮਹਿਤਾ ਚੌਕ ( ਅੰਮ੍ਰਿਤਸਰ) 28, ਨਵੰਬਰ (ਨਿਰਪੱਖ ਆਵਾਜ਼ ਬਿਊਰੋ): ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਦਿਵਸ ਮੌਕੇ ਲੰਡਨ ’ਚ ਪੰਜਾਬੀ ਅਤੇ ਸਿੱਖਾਂ ਦੀ ਵੱਡੀ ਆਬਾਦੀ ਵਾਲੇ ਖੇਤਰ ਸਾਊਥਾਲ ਦੀ ਹੈਨਰੀ ਹੈਵਲਾਕ ਰੋਡ ਦਾ ਨਾਮ ਬਦਲ ਕੇ ‘ਗੁਰੂ ਨਾਨਕ ਰੋਡ’ ਰੱਖਣ ਦਾ ਸਵਾਗਤ ਕਰਦਿਆਂ ਜਿੱਥੇ ਲੰਡਨ ਬਾਰੋਅ ਆਫ ਈਲਿੰਗ ਕੌਂਸਲ ਦਾ ਧੰਨਵਾਦ ਕੀਤਾ ਉੱਥੇ ਇਸ ਪ੍ਰਾਪਤੀ ਲਈ ਸਮੂਹ ਪੰਜਾਬੀ ਭਾਈਚਾਰੇ ਨੂੰ ਵਧਾਈ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਅੰਗਲੋ ਸਿੱਖ ਵਾਰ ਅਤੇ 1857 ਦੇ ਭਾਰਤੀ ਵਿਦਰੋਹ ਨੂੰ ਦਬਾਉਣ ’ਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਇੱਕ ਬ੍ਰਿਟਿਸ਼ ਅਧਿਕਾਰੀ ਮੇਜਰ ਜਨਰਲ ਸਰ ਹੈਨਰੀ ਹੈਵਲੋਕ ਦੇ ਨਾਮ ਰੱਖੇ ਗਏ ਹੈਵਲੋਕ ਰੋਡ ’ਤੇ ਭਾਰਤ ਤੋਂ ਬਾਹਰ ਲੰਡਨ ਹੀ ਨਹੀਂ ਸਗੋਂ ਯੂਰਪ ’ਚ ਸਭ ਤੋਂ ਵੱਡਾ ਗੁਰਦੁਆਰਾ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਸਥਿਤ ਹੈ, ਉਕਤ ਰੋਡ ਦਾ ਨਾਂ ਬਦਲ ਕੇ ਗੁਰੂ ਨਾਨਕ ਦੇਵ ਜੀ ਦੇ ਨਾਮ ਰੱਖਣ ਦੇ ਪ੍ਰਸਤਾਵ ਨੂੰ ਕੌਂਸਲ ਵੱਲੋਂ ਮਨਜ਼ੂਰੀ ਦੇਣ ਨਾਲ ਸਿੱਖ ਭਾਈਚਾਰੇ ਦੀ ਚਿਰਾਂ ਤੋਂ ਕੀਤੀ ਜਾ ਰਹੀ ਅਹਿਮ ਮੰਗ ਪੂਰੀ ਹੋਈ ਹੈ। ਦਮਦਮੀ ਟਕਸਾਲ ਮੁਖੀ ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਈਲਿੰਗ ਕੌਂਸਲ ਨੇ ਕਿੰਗ ਸਟ੍ਰੀਟ ਅਤੇ ਮੈਰਿਕ ਰੋਡ ਸਾਊਥਾਲ ਦੇ ਵਿਚਕਾਰ ਸੜਕ ਦੇ ਹਿੱਸੇ, ਹੈਵਲੋਕ ਰੋਡ ਦਾ ਨਾਮ ਬਦਲ ਕੇ ਸਿੱਖ ਭਾਈਚਾਰੇ ਨੂੰ ਇਕ ਬਹੁਤ ਵੱਡਾ ਸਨਮਾਨ ਦਿੱਤਾ ਹੈ।

ਇਸ ਮੌਕੇ ਉਨ੍ਹਾਂ ਉਕਤ ਕਾਰਜ ਲਈ ਲਾਬਿੰਗ ਕਰਨ ਅਤੇ ਪ੍ਰਸਤਾਵ ਪਾਸ ਕਰਾਉਣ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਸਥਾਨਕ ਸਿੱਖ ਆਗੂਆਂ, ਪੰਜਾਬੀ ਅਤੇ ਸਿੱਖ ਕੌਂਸਲਰਾਂ ਦੀ ਵੀ ਸ਼ਲਾਘਾ ਕੀਤੀ ਹੈ ਅਤੇ ਕਿਹਾ ਕਿ ਇਹ ਬ੍ਰਿਟਿਸ਼ ਸਿੱਖਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਉਣ ਦਾ ਭਾਵੇਂ ਕਿ ਇਕ ਛੋਟਾ ਜਿਹਾ ਕਦਮ ਹੋਣ ਦੇ ਬਾਵਜੂਦ ਲੰਡਨ ਦੇ ਸਿੱਖ ਭਾਈਚਾਰੇ ਵੱਲੋਂ ਸਿੱਖ ਕੌਮ ਨੂੰ ਗੁਰੂ ਨਾਨਕ ਦੇਵ ਜੀ ਦੇ 551ਵੇ ਪ੍ਰਕਾਸ਼ ਦਿਵਸ ਮੌਕੇ ਗੁਰੂ ਸਾਹਿਬ ਨੂੰ ਸਿੱਜਦਾ ਕਰਦਿਆਂ ਦਿੱਤਾ ਗਿਆ ਇਕ ਵਡਮੁੱਲਾ ਤੋਹਫ਼ਾ ਹੈ। ਜੋ ਕਿ ਵਿਦੇਸ਼ਾਂ ’ਚ ਸਿੱਖ ਪਛਾਣ ਨੂੰ ਪ੍ਰਫੁਲਿਤ ਕਰਨ ਪ੍ਰਤੀ ਅਹਿਮ ਯੋਗਦਾਨ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: