ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

“ਮੈਂ ਔਰਤ ਹਾਂ ਜੱਗ ਜਨਨੀ ” : ਇਸਤਰੀ ਦਿਵਸ ਤੇ ਵਿਸ਼ੇਸ਼

“ਮੈਂ ਔਰਤ ਹਾਂ ਜੱਗ ਜਨਨੀ ” : ਇਸਤਰੀ ਦਿਵਸ ਤੇ ਵਿਸ਼ੇਸ਼

ਅੱਠ ਮਾਰਚ ਉਨੀ ਸੌ ਅੱਠ ਨੂੰ ਨਿਊਯਾਰਕ ਵਿੱਚ ‘ਰਟਗਰਸ ਸਕਾਵਾਇਰ’ ਕੱਪੜਾ ਮਿੱਲ ਵਿੱਚ ਔਰਤਾਂ ਨਾਲ ਹੋ ਰਹੇ ਅਣਮਨੁੱਖੀ ਵਰਤਾਓ ਦੇ ਖਿਲਾਫ ਪੰਦਰਾਂ ਹਜਾਰ ਔਰਤਾਂ ਨੇ ਵਿਸ਼ਾਲ ਰੈਲੀ ਕੱਢੀ ਸੀ । ਜਿਸ ਵਿੱਚ ਔਰਤਾਂ ਦੀਆਂ ਦੋ ਮੰਗਾਂ ਨੂੰ ਮੁੱਖ ਰੱਖਿਆ ਗਿਆ ਸੀ, ਜਿਸ ਵਿੱਚ ਪਹਿਲੀ ਮੰਗ ਸੌਲਾਂ ਘੰਟੇ ਕੰਮ ਦੀ ਥਾਂਵੇ ਦਸ ਘੰਟੇ ਕੰਮ ਤੇ ਮਰਦਾਂ ਦੇ ਬਰਾਬਰ ਦਿਹਾੜੀ ਤੇ ਦੂਜੀ ਮੰਗ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਸੀ। ਇਹ ਦੋਵੇ ਗੱਲਾਂ ਮੰਨੀਆਂ ਗਈਆ । ਇਸ ਤੋਂ ਪਹਿਲਾ ਔਰਤਾਂ ਨੂੰ ਵੋਟ ਪਾਉਣ ਦਾ ਕੋਈ ਅਧਿਕਾਰ ਨਹੀ ਸੀ ।ਉਦੋਂ ਤੋਂ ਹੀ ਇਹ ਦਿਨ ਹਰ ਸਾਲ ਅੱਠ ਮਾਰਚ ਨੂੰ ਹੀ ਅੰਤਰਾਸ਼ਟਰੀ ਔਰਤ ਦਿਵਸ ਵਜੋਂ ਮਨਾਇਆ ਜਾਂਦਾ ਹੈ । ਸਰਕਾਰੀ ਤੇ ਗੈਰ ਸਰਕਾਰੀ ਤਰੀਕੇ ਨਾਲ ਇਹ ਦਿਵਸ ਮਨਾ ਕੇ ਸਮਾਜ ਦੇ ਠੇਕੇਦਾਰ ਸਮਝਦੈ ਕਿ ਸਾਡਾ ਫ਼ਰਜ ਪੂਰਾ ਹੋ ਗਿਆ ਪਰ ਉਹਨਾਂ ਕਦੇ ਸੋਚਿਆ ਕਿ ਹਰ ਦਿਵਸ ਹੀ ਇਸਤਰੀ ਦਿਵਸ ਹੂੰਦੈ। ਉਹ ਸੂਰਜ ਦੀ ਪਹਿਲੀ ਕਿਰਨ ਤੋਂ ਪਹਿਲਾ ਉਠਦੀ ਐ ਤੇ ਚੰਨ ਦੇ ਅਗ਼ਾਜ ਪਿੱਛੋ ਪੈਂਦੀ ਹੈ । ਭਾਂਵੇ ਉਹ ਘਰੇਲੂ ਔਰਤ ਹੈ ਜਾਂ ਕੰਮਕਾਜੀ ਔਰਤ ।ਉਹ ਅੱਜ ਵੀ ਮਰਦ ਦੇ ਗੁਲਾਮ ਹੈ । ਭਾਂਵੇ ਲੱਖਾਂ ਚੀਕਾ ਮਾਰ-ਮਾਰ ਕਹਿਣ ਕਿ ਸਮਾਜ ਵਿੱਚ ਔਰਤ ਤੇ ਮਰਦ ਦਾ ਦਰਜਾ ਬਰਾਬਰਤਾ ਦਾ ਹੈ ,ਇਹ ਸਰਾਸਰ ਗਲਤ ਹੈ ।ਮਰਦ ਅੱਜ ਵੀ ਔਰਤ ਨੂੰ ਇੱਕ ਸ਼ੈਅ ਹੀ ਸਮਝਦੈ ।ਖੇਤੀ,ਸਨਅਤ ਤੇ ਸੇਵਾਵਾਂ ਦੇ ਖੇਤਰ ਵਿੱਚ ਔਰਤ ਦੀ ਸਸਤੀ ਕਿਰਤ ਲੁੱਟੀ ਜਾਂਦੀ ਹੈ ।ਉਸ ਨੂੰ ਅੱਜ ਵੀ ਸ਼ਰੀਰਕ ਤੌਰ ਤੇ ਮਰਦ ਤੋਂ ਕਮਜੋਰ ਕਹਿ ਕੇ ਵੱਧ ਘੰਟੇ ਕੰਮ ਕਰਵਾਕੇ ਘੱਟ ਤਨਖਾਹ ਦਿੱਤੀ ਜਾਂਦੀ ਹੈ ।ਬੇਰੁਜ਼ਗਾਰੀ ਦੀ ਮਾਰ ਹੇਠ ਫਸੀਆਂ ਪੜ੍ਹੀਆਂ-ਲਿੱਖੀਆਂ ਔਰਤਾਂ ਨੂੰ ਟੀਵੀ ਮੋਬਾਈਲ ਤੇ ਇੰਟਰਨੈੱਟ ਰਾਹੀਂ ਪੇਸ਼ ਕੀਤੇ ਜਾਦੇ ਸੀਰੀਅਲਾਂ ,ਫਿਲਮਾਂ,ਗੀਤਾਂ,ਟੈਲੀ ਬਰਾਂਡ ਸ਼ੋਅ,ਫੈਸ਼ਨ ਸ਼ੋਅ, ਰਾਆਲਟੀ ਸ਼ੋਅ,ਬਲਿਊ ਫਿਲਮਾਂ ਹੋਟਲਾਂ ਰੈਸਟੋਰੈਂਟਾਂ ਤੇ ਹੋਰ ਅਨੇਕਾ ਪ੍ਰੋਗਰਾਮਾਂ ਰਾਹੀਂ ਮੋਟੇ ਮੁਨਾਫੇ ਕਮਾਉਣ ਲਈ ਔਰਤ ਦੇ ਜਿਸਮ ਦੀ ਪੇਸ਼ਕਾਰੀ ਖਰੀਦਣ ਵੇਚਣ ਵਾਲੀ ਇੱਕ ਵਸਤੂ ਵਜੋਂ ਕੀਤੀ ਜਾਂਦੀ ਹੈ । ਗੰਦੀਆਂ ਬਸਤੀਆਂ,ਝੋਪੜੀਆਂ,ਫੁੱਟਪਾਥਾਂ ਤੇ ਪਿੰਡਾਂ ‘ਚ ਰਹਿਣ ਵਾਲੀਆਂ ਕਰੋੜਾਂ-ਕਰੋੜ ਔਰਤਾਂ ਘੋਰ ਗਰੀਬੀ, ਭੁੱਖਮਰੀ,ਅਨਪੜ੍ਹਤਾ, ਕੁਪੋਸ਼ਨ , ਬਿਮਾਰੀਆਂ ਤੇ ਖੂਨ ਦੀ ਕਮੀ ਦਾ ਸ਼ਿਕਾਰ ਹਨ ।ਇਹਨਾਂ ਔਰਤਾਂ ਔਰਤਾਂ ਵਿੱਚੋ ਹਰ ਸਾਲ ਅੱਠਤਹਰ ਹਜਾਰ ਔਰਤਾਂ ਦੀ ਗਰਭਕਾਲ ਜਾਂ ਜਣੇਪੇ ਸਮੇ ਮੌਤ ਹੋ ਜਾਂਦੀ ਹੈ । ਫਿਰ ਵੀ ਭਾਰਤ ਦੀਆਂ ਔਰਤਾਂ ਨੂੰ ਸਿਰਫ ਤੇ ਸਿਰਫ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਹੀ ਸਮਝਿਆ ਜਾਂਦਾ ਹੈ ।ਦਿਨ ਭਰ ਉਸਦੀ ਮੱਤ ਮਾਰ ਦੇਣ ਵਾਲੀ ਚਾਕਰੀ ਬਾਵਜੂਦ ਵੀ ਉਸ ਨੂੰ ਹਰ ਥਾਂ ਸਨਮਾਨਯੋਗ ਤੇ ਬਰਾਬਰੀ ਦੇ ਦਰਜੇ ਦੀ ਬਜਾਏ ਬੇਇੱਜ਼ਤੀ ਕਰਕੇ ਤੇ ਦਬਾਕੇ ਰੱਖਿਆ ਜਾਂਦਾ ਹੈ ।

ਅੱਜ ਸਾਡੇ ਸਮਾਜ ਦੇ ਮਰਦਾ ਦੀ ਮਾਨਸਿਕਤਾ ਹੀ ਅਜਿਹੀ ਹੋ ਗਈ ਹੈ ਕਿ ਉਹ ਔਰਤ ਦੀ ਇੱਜ਼ਤ ਕਰਨਾ ਤਾਂ ਦੂਰ ਉਸ ਉਪਰ ਪੁੱਠੇ ਵਿਅੰਗ ਕਸੇ ਜਾਂਦੇ ਹਨ।ਔਜੋਕੇ ਸਮਾਜ ਵਿੱਚ ਔਰਤ ਕਿਸੇ ਵੀ ਖੇਤਰ ਵਿੱਚ ਸੁਰੱਖਿਅਤ ਨਹੀ ।ਇੱਥੇ ਹਰ ਥਾਂ ਤੇ ਜਬਰ ਜਿਨਾਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ । ਕਿੱਤੇ ਡੀਆਈਜੀ ਦੀ ਕੁੜੀ ਦਾ ਬਲਾਤਕਾਰ ਕਿੱਤੇ ਸ਼ਰੁਤੀ ਕਾਂਡ,ਕਿੱਤੇ ਮੋਗਾ ਬਸ ਕਾਂਡ,ਦਾਮਨੀ ਕਾਂਡ,ਮਹਿਲਕਲਾ ਕਿਰਨਜੀਤ ਕਾਂਡ ,ਅਸੀਫਾ ਦਾ ਬਲਾਤਕਾਰ ਤੇ ਹੋਰ ਨਾ ਜਾਣੇ ਕਿੰਨੀ ਆ ਹੀ ਵਾਰਦਾਤਾਂ ਆਏ ਦਿਨ ਵਾਪਰਦੀਆਂ ਨੇ । ਜਦੋ ਤੱਕ ਸਾਡੇ ਸਮਾਜ ਦੇ ਮਰਦਾ ਦੀ ਮਾਨਸਿਕਤਾ ਨਹੀ ਬਦਲਦੀ ਉਦੋ ਤੱਕ ਔਰਤ ਦੀ ਦੁਰਦਸ਼ਾ ਹੁੰਦੀ ਰਹੇਗੀ ।

ਸਾਮਰਾਜੀ-ਸਰਮਾਏਦਾਰੀ ਰਾਜ ਪ੍ਰਬੰਧ ਸਾਡੇ ਹਾਕਮਾਂ ਨੇ ਅਜਿਹਾ ਸਿਰਜਿਆ ਹੋਇਆ ਹੈ ਕਿ ਸਾਡੀਆ ਔਰਤਾਂ ਉਹਨਾਂ ਵਿੱਚੋ ਨਿਕਲ ਹੀ ਨਾ ਸਕਣ ।

ਜਿੱਥੇ ਜਬਰ ਹੈ ਉੱਥੇ ਟਾਕਰਾ ਹੈ,ਦੇ ਅਨੁਸਾਰ ਔਰਤਾਂ ਦਾ ਸੰਘਰਸ਼ ਵੀ ਸੂਹੇ ਪੰਨਿਆਂ ‘ਤੇ ਉਕਰਿਆ ਹੋਇਆ ਹੈ।ਮਾਈ ਭਾਗੋ, ਦੁਰਗਾ ਭਾਬੀ ,ਸੁਨੀਤਾ ਵਿਲੀਅਮ, ਕਲਪਨਾ ਚਾਵਲਾ, ਸਾਨੀਆ ।ਮਿਰਜਾ ,ਰਾਣੀ ਝਾਂਸੀ ਇਹਨਾਂ ਸਾਰਿਆਂ ਬਹਾਦੁਰ ਔਰਤਾਂ ਦਾ ਇਤਿਹਾਸ ਤੁਸੀ ਸਾਰੇ ਹੀ ਜਾਣਦੇ ਹੋ । ਇੱਥੇ ਮੈਂ ਗੱਲ ਕਰਾਂਗੀ ਆਮ ਬਹਾਦਰ ਔਰਤਾਂ ਦੀ ਜਿਹਨਾਂ ਨੇ ਸਮਾਜ ਵਿੱਚ ਦਬੀਆ ਕੁਚਲਿਆ ਮਿਹਨਤਕਸ਼ ਤਬਕਿਆਂ ਦੀਆਂ ਔਰਤਾਂ ਉਪਰ ਹੁੰਦੀ ਲੁੱਟ -ਜ਼ਬਰ ਦੇ ਦਾਬੇ ਦੇ ਜਿੰਮੇਵਾਰ ਕਾਰਨ ਧਾਰਮਿਕ ਅੰਧਵਿਸ਼ਵਾਸੀ,ਖਪਤਵਾਦੀ ਲੱਚਰ ਲੋਟੂ ਸਭਿਆਚਾਰ, ਪਿਛਾਂਹ ।ਖਿੱਚੂ ਜਗੀਰੂ ਕਦਰਾਂ-ਕੀਮਤਾਂ,ਮਰਦ -ਪ੍ਰਧਾਨਤਾ ਤੇ ਜਾਬਰ ਲੁਟੇਰਾ ਭਾਰਤੀ ਰਾਜ-ਪ੍ਬੰਧ ਹੈ । ਉਹਨਾਂ ਔਰਤਾਂ ਨੂੰ ਨਵੀਂ ਤਰਜੀਹ ਦੇਣ ਦੀ ਕੋਸ਼ਿਸ਼ ਕੀਤੀ ।ਇੱਥੇ ਮੈਂ ਗੱਲ ਕਰਾਂਗੀ ਬਹੁਤ ਹੀ ਸਤਿਕਾਰ ਯੋਗ ਸ਼ਖਸੀਅਤ ਮੈਡਮ “ਪ੍ਰੇਮ ਪਾਲ ਕੌਰ “ਜੀ ਦੀ ਜੋ ਕਿ ਕਿਰਨਜੀਤ ਕਾਂਡ ਐਕਸ਼ਨ ਕਮੇਟੀ ਦੇ ਨੁਮਾਇੰਦੇ “ਭਗਵੰਤ ਸਿੰਘ ” ਜੀ ਦੀ ਪਤਨੀ ਹਨ । ਜਦੋਂ “ਭਗਵੰਤ ਸਿੰਘ ਜੀ ਦੀ ਅਚਨਚੇਤ ਮੌਤ ਉਪਰੰਤ ਉਹਨਾਂ ਅਫਸੋਸ ਕਰਨ ਉਹਨਾਂ ਦੇ ਸਾਥੀ ਉਹਨਾਂ ਦੇ ਘਰ ਗਏ ਤਾਂ ਇੱਕ ਸਾਥੀ “ਨਰਾਇਣ ਦੱਤ ” ਜੀ ਨੇ ਕਿਹਾ “ਸਾਡਾ ਮਕਸਦ ਅਜੇ ਅਧੂਰਾ ਹੈ ਤੇ ਸਾਥੀ ਵਿੱਚਕਾਰ ਹੀ ਸਾਨੂੰ ਛੱਡ ਕੇ ਚੱਲਾ ਗਿਆ ਹੈ ” ਤਾਂ ਮੈਡਮ ਪ੍ਰੇਮਪਾਲ ਕੌਰ ਡੋਲੇ ਨਹੀਂ ਉਹਨਾਂ ਆਪਣੇ ਹੰਝੂ ਪੁੰਝੇ ਤੇ ਕਿਹਾ “ਭਾਂਵੇ ਆਪਾ ਸਾਰੇ ਰਲ ਕੇ ਵੀ ਭਗਵੰਤ ਜੀ ਦੀ ਕਮੀ ਨੂੰ ਪੂਰਾ ਨਹੀ ਕਰ ਸਕਦੇ ਪਰ ਤੁਸੀਂ ਘਬਰਾਓ ਨਹੀ ਤੁਸੀ ਸਾਰੇ ਮੇਰੇ ਵਿੱਚ ਹੀ ਭਗਵੰਤ ਵੇੱਖਓ ” । ਅੱਜ ਤੱਕ ਮੈਡਮ ਪ੍ਰੇਮਪਾਲ ਕੌਰ ਕਿਰਨਜੀਤ ਕਾਂਡ ਐਕਸ਼ਨ ਕਮੇਟੀ ਦੇ ਮੈਂਬਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣਾ ਸਾਥ ਨਿਭਾ ਰਹੇ ਹਨ ।

ਦਲਿਤ ਔਰਤਾਂ ‘ਤੇ ਹੁੰਦੇ ਅਤਿਆਚਾਰਾਂ ਦੀ ਦਰਦਨਾਕ ਗਾਥਾ ਤਾਂ ਬਹੁਤ ਲੰਬੀ ਹੈ । ਅੱਜ ਜਰੂਰਤ ਐ ਆਪਣੇ ਬੱਚਿਆ ਨੂੰ ਚੰਗੇਰੀ ਸਿੱਖਿਆ ਦੇਣ ਵਾਲਿਆਂ ਮਾਵਾਂ ਦੀ ।ਹੋਰ ਵੀ ਅਨੇਕਾ ਉਦਾਹਰਣਾਂ ਮੇਰੇ ਜਿਹਨ ਵਿੱਚ ਨੇ ਕਿਸ -ਕਿਸ ਦਾ ਜਿਕਰ ਕਰਾਂ ।ਭਾਵ ਤੱਤ ਇਹ ਨਿਕਲਦਾ ਹੈ ਕਿ ਅਜਿਹੀਆਂ ਅਗਾਂਹ ਵਧੂ ਔਰਤਾਂ ਹੀ ਨਿਰੋਏ ਤੇ ਸੋਹਣੇ ਸਮਾਜ ਦੀ ਸਿਰਜਣਾ ਕਰ ਸਕਦੀਆਂ ਹਨ ।

ਇਸ ਪੂੰਜੀਵਾਦੀ ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਨੂੰ ਆਪਣੇ ਹੱਕ ਸੱਚ ਦੀ ਲੜਾਈ ਲਈ ਆਪ ਨੂੰ ਹੀ ਅੱਗੇ ਆਉਣਾ ਚਾਹੀਦਾ ਹੈ ।ਜਦੋਂ ਤੱਕ ਔਰਤ ਆਪਣੇ ਹੱਕਾ ਲਈ ਆਪ ਨਹੀ ਲੜਦੀ ਆਪਣੀ ਸੁਰੱਖਿਆ ਉਹ ਆਪ ਨਹੀਂ ਕਰਦੀ ਉਦੋਂ ਤੱਕ ਔਰਤ ਸਮਾਜ ਵਿੱਚ ਤਾਂ ਕਿ ਆਪਣੇ ਚੁੱਲ੍ਹੇ ਵਿੱਚ, ਖੇਤਾ ਵਿੱਚ, ਦਫਤਰਾ ਵਿੱਚ ਸਕੂਲ ਕਾਲਜਾਂ ਵਿੱਚ ਸਮਾਜ ਦੇ ਕਿਸੇ ਵੀ ਖੇਤਰ ਵਿੱਚ ਸੁਰੱਖਿਅਤ ਨਹੀ । ਸੋ ਔਰਤਾਂ ਨੂੰ ਆਪਣੀ ਕੁੱਖ ਦੀ ਰਾਖੀ ਕਰਨੀ ਚਾਹੀਦੀ ਹੈ ।ਆਪਣੇ-ਆਪ ਦੀ ਇੱਜਤ ਕਰਨਾ ਸਿੱਖੀਏ ਫਿਰ ਇੱਕ ਨਵੇ ਸਮਾਜ ਦੀ ਸਿਰਜਣਾ ਕਰੀਏ ।ਜਿੱਥੇ ਮਰਦ ਔਰਤ ਨੂੰ ਉਸ ਦੇ ਗੁਣਾ ਕਰਕੇ ਉਸਦੀ ਕਦਰ ਕਰੇ ਨਾ ਕਿ ਸ਼ਰੀਰਕ ਬਣਤਰ ਵੇੱਖ ਕੇ । ਸਮਾਜ ਵਿੱਚ ਬੱਚੇ ਦੀ ਪਰਵਰਿਸ਼ ਇੱਕ ਔਰਤ ਨੇ ਹੀ ਕਰਨੀ ਹੰਦੀ ਹੈ । ਆਪਣੇ ਪੁੱਤਰਾਂ ਨੂੰ ਬਾਬਾ ਨਾਨਕ ਦੇ ਦਸੇ ਰਾਹ ਤੇ ਚੱਲਣ ਲਈ ਪ੍ਰੇਰਿਤ ਕਰੀਏ । ਜਿੱਥੇ ਇਤਿਹਾਸ ਦੇ ਸੁਨਹਿਰੀ ਵਰਕਿਆਂ ਉਪਰ ਬਾਬਾ ਨਾਨਕ ਜੀ ਦੀ ਬਾਣੀ ਨੂੰ ਸਰਅੰਜਾਮ ਦਿੱਤਾ ਗਿਆ ਹੋਵੇ ਉੱਥੇ ਬਾਬੇ ਨਾਨਕ ਜੀ ਦੀ ਬਾਣੀ ਤੋਂ ਮੁੱਖ ਮੋੜ ਲੈਣਾ ਕਿੰਨਾ ਗਲਤ ਹੈ ।ਆਪਣਿਆਂ ਬੱਚਿਆਂ ਨੂੰ ਗੁਰੂਆਂ ਪੀਰਾਂ ਦੀਆਂ ਜੀਵਨੀਆਂ ਸੁਣਾਈਏ । ਭਗਤ ਸਿੰਘ, ਰਾਜਗੁਰੂ , ਸੁਖਦੇਵ , ਉੱਧਮ ਸਿੰਘ, ਸਰਾਭਾ ਦੀਆਂ ਸ਼ਹਾਦਤਾਂ ਯਾਦ ਕਰਵਾਈਏ ਤਾਕਿ ਸਕੂਲੀ ਵਿੱਦਿਆ ਵਿੱਚ ਉਹਨਾਂ ਦੇ ਪਾਠ ਪੜਾਉਣ ਨਾ ਕਿ ਪੇਪਰਾਂ ਵਿੱਚ ਖਿਡਾਰੀਆਂ ਦੀਆਂ ਗਰਲ ਫਰੈਂਡਾਂ ਦੇ ਨਾਂ ਪੁੱਛ ਕੇ ਬੱਚਿਆ ਦੀਆ ਮਾਨਸਿਕਤਾ ਨੂੰ ਖੋਖਲਾ ਕੀਤਾ ਜਾਵੇ । ਕਦੇ ਵੀ ਇਹ ਸੋਚ ਆਪਣੀ ਬੱਚੀ ਨੂੰ ਅੱਗੇ ਵੱਧਣੋ ਨਾ ਰੋਕੋ ਕਿ ਕਿੱਤੇ ਕਿਰਨਜੀਤ ਕਾਂਡ ਨਾ ਵਾਪਰ ਜਾਂਵੇ ਸਗੋ ਇਹ ਸੋਚ ਧਾਰਨ ਕਰੋ ਕਿ ਥੋਡੀ ਬੱਚੀ ਕਿਰਨਬੇਦੀ ਵੀ ਬਣ ਸਕਦੀ ਹੈ । ਬਸ ਉਸਦੀ ਅੰਦਰਲੀ ਸ਼ਕਤੀ ਨੂੰ ਜਗਾਉਣ ਦੀ ਲੋੜ ਹੈ । ਅੱਜ ਔਰਤ ਕਿਸੇ ਵੀ ਖੇਤਰ ਵਿੱਚ ਮਰਦ ਨਾਲੋ ਘੱਟ ਨਹੀਂ ਸਗੋ ਕੁਦਰਤ ਨੇ ਵੀ ਉਸ ਨੂੰ ਮਰਦ ਤੋਂ ਅੱਗੇ ਰੱਖਿਆ ਹੈ । ਉਸ ਤੋਂ ਬਿਨਾਂ ਸ੍ਰਿਸ਼ਟੀ ਦੀ ਸਿਰਜਣਾ ਨਾਮੁਮਕਿਨ ਹੈ ।ਫਿਰ ਵੀ ਉਸ ਨਾਲ ਇਹ ਵਿਤਕਰਾ ਕਿਉ ? ਕਿਉ ਉਸ ਨੂੰ ਸਮਾਜ ਅੰਦਰ ਬੰਣਦਾ ਸਤਿਕਾਰ ਨਹੀਂ ਮਿਲਦਾ ? ਕਿਉ ਉਸ ਨੂੰ ਹਰ ਥਾਂ ਉਸ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ? ਕਿਉ ਮਰਦ ਅੱਜ ਵੀ ਔਰਤ ਨੂੰ ਪੈਰ ਦੀ ਜੁੱਤੀ ਸਮਝਦਾ ਹੈ? ਉਹ ਕਿਉ ਨਹੀਂ ਸਮਝਦੈ ਕਿ ਅੱਜ ਦੀ ਔਰਤ ਅਬਲਾ ਨਹੀਂ ਸਬਲਾ ਹੈ ।

ਇਹਨਾਂ ਸਾਰਿਆਂ ਗੱਲਾਂ ਤੋ ਉਲਟ ਬਹਾਰਲੇ ਮੁਲਕਾਂ ਦਾ ਸਮਾਜ ਔਰਤਾਂ ਕਦਰ ਕਰਨਾ ਬਾਖੂਬੀ ਜਾਣਦੇ ਹਨ । ਉਹ ਉੱਥੋ ਦੀਆਂ ਔਰਤਾਂ ਦੀ ਇੱਜ਼ਤ ਕਰਨਾ ਜਾਣਦੇ ਹਨ । ਉੱਥੇ ਜਦੋਂ ਕੋਈ ਗਰਭਵਤੀ ਇਸਤਰੀ ਗੁਜਰਦੀ ਹੈ ਤਾਂ ਲੋਕੀ ਝੁੱਕ ਕੇ ਸਲਾਮ ਕਰਦੈਂ ਕਿ ਮਨੁੱਖ ਦੀ ਮਾਂ ਜਾ ਰਹੀ ਹੈ । ਭਾਰਤ ਵਿੱਚ ਗਰਭਵਤੀ ਔਰਤ ਨੂੰ ਭੈੜੀਆਂ ਨਜਰਾ ਨਾਲ ਵੇਖਿਆ ਜਾਂਦਾ ਹੈ । ਆਪਣੇ ਸਮਾਜ ਵਿੱਚ ਕੁੜੀ ਸ਼ਾਮ ਸੱਤ ਵਜੇ ਤੋਂ ਬਾਅਦ ਅਜਾਦੀ ਨਾਲ ਘੁੰਮ ਫਿਰ ਨਹੀ ਸਕਦੀ ਖਤਰੇ ਦੇ ਬੱਦਲ ਹਰ ਵੇਲੇ ਉਸ ਉੱਤੇ ਮੰਡਰਾਉਂਦੇ ਰਹਿੰਦੇ ਹਨ ਜਦਕਿ ਬਾਹਰ ਕੁੜੀਆਂ ਛੱਤੀ-ਛੱਤੀ ਘੰਟੇ ਟਰਾਲੇ ਵੀ ਬੇਫਿਕਰੀ ਨਾਲ ਚਲਾਉਦੀਆਂ ਨੇ ।ਪਿਛਲੇ ਦਿਨੀ ਵਾਸ਼ਿੰਗਟਨ ਵਿੱਚ “ਨਿੱਕੀ ਹੇਲੀ” ਨਾਓ ਦੀ ਪਹਿਲੀ ਭਾਰਤੀ ਮਹਿਲਾ ਨੇ ਕੈਬਨਿਟ ਮੰਤਰੀ ਬਣੀ ।ਬਾਹਰ ਭਾਂਵੇ ਕਿਸੇ ਵੀ ਦੇਸ਼ ਦੀਆਂ ਔਰਤਾਂ ਹੋਣ ਉਹਨਾਂ ਨੂੰ ਪੂਰਾ ਬਣਦਾ ਮਾਣ ਸਤਿਕਾਰ ਮਿਲਦਾ ਹੈ ।

ਸੋ ਲੁੱਟ ਜਬਰ ਤੇ ਵਿਤਕਰੇ ਦੀਆਂ ਸ਼ਿਕਾਰ ਔਰਤਾਂ ਨੂੰ ਆਪਣੀ ਮੁਕਤੀ ਲਈ ਅੱਗੇ ਆਉਣ ਬਹਾਦਰੀ ਨਾਲ ਸ਼ੁਰੂਆਤ ਕਰਨ । ਆਪਣੇ ਬੱਚਿਆ ਨੂੰ ਲੱਚਰ ਗੀਤਾ ਤੋਂ ਲੱਚਰ ਸਾਹਿਤ ਤੋਂ ਦੂਰ ਰੱਖਣ । ਜਿਹੜੇ ਗੀਤ ਸਾਡੀਆਂ ਧੀਆਂ ਦੇ ਲੱਕ ਮਿਣਦੈਂ ਉਹਨਾਂ ਦਾ ਵਿਰੋਧ ਕਰਨ । ਆਪਣੇ ਪੁੱਤਰਾਂ ਤੇ ਧੀਆਂ ਦੀ ਇੱਕੋ ਜਿਹੀ ਪਰਵਰਿਸ਼ ਕਰਦੇ ਹੋਏ ਸਮਾਜ ਦੇ ਚੰਗੇ ਨਾਗਰਿਕ ਬਨਾਉਣ । ਆਪਣੇ ਬੱਚਿਆ ਨੂੰ ਨਸ਼ੇ ਤੋਂ ਦੂਰ ਰੱਖੀਏ ਨਸ਼ੇ ਦੀ ਆੜ ਵਿੱਚ ਔਰਤਾਂ ਨਾਲ ਹੋ ਰਹੀਆ ਵਧੀਕੀਆਂ ਨੂੰ ਰੋਕੀਏ । ਆਪਣੀਆਂ ਧੀਆਂ ਨੂੰ ਬਹਾਦਰ ਔਰਤਾਂ ਦੀਆਂ ਉਦਾਹਰਣਾਂ ਦੇ ਕੇ ਦਲੇਰ ਬਣਾਈਏ ਜਿਵੇਂ ਉਪਰ ਪਹਿਲਾ ਦਸਿਆਂ ਨੇ ਸਾਰਿਆਂ ਉਦਾਹਣਾਂ ਸੱਚੀਆਂ ਤੇ ਆਮ ਔਰਤਾਂ ਦੀਆਂ ਹਨ ।ਉਹਨਾਂ ਨੂੰ ਜੁਡੋ ਕਰਾਟੇ ਦੀ ਸਿਖਲਾਈ ਦਿੱਤੀ ਜਾਵੇ ਤਾਂ ਜੋ ਲੋੜ ਪੈਣ ਤੇ ਆਪਣੀ ਸੁਰੱਖਿਆ ਆਪ ਕਰ ਸਕਣ । ਸਮਾਜ ਦਾ ਹਰੇਕ ਵਿਅਕਤੀ ਨੂੰ ਆਪਣੀ ਸੋਚ ਨੂੰ ਆਪਣੀ ਮਾਨਸਿਕਤਾ ਨੂੰ ਬਦਲਣ ਦੀ ਲੋੜ ਹੈ ।ਮਨੁੱਖ ਵਿੱਚੋ ਮਨੁੱਖਤਾ ਨੂੰ ਜਗਾਈਏ । ਨਵੇਂ ਸੋਹਣੇ ਸਮਾਜ ਦੀ ਸਿਰਜਣਾ ਕਰੀਏ । ਜਿਸ ਸਮਾਜ ਵਿੱਚ ਇਸਤਰੀ ਮਰਜੀ ਦੇ ਵਸਤਰ ਪਾ ਕੇ ਅਜਾਦੀ ਨਾਲ ਵਿਚਰੇ ,ਔਰਤਾਂ ਨੂੰ ਹਰ ਵਰਗ ਤੋ ਬਣਦੀ ਇੱਜਤ ਮਾਣ ਸਨਮਾਨ ਮਿਲੇ।ਮਰਦ ਔਰਤਾਂ ਦੀ ਕਦਰਾ ਕੀਮਤਾਂ ਨੂੰ ਸਮਝੇ । ਜਿਸ ਦਿਨ ਅਜਿਹੇ ਸੋਨ ਸੁਨਹਿਰੀ ਸ਼ੁਭ ਸਵੇਰ ਦਾ ਆਗਾਜ਼ ਹੋਇਆ ,ਮੇਰੇ ਲਈ ਉਹੀ ਇਸਤਰੀ ਦਿਵਸ ਹੋਵੇਗਾ ।
ਆਮੀਨ

ਮਮਤਾ ਸੇਤੀਆ ਸੇਖਾ ,
ਪ੍ਰੈੱਸ ਸਕੱਤਰ
ਇਸਰਤੀ ਜਾਗ੍ਰਿਤ ਮੰਚ ਜਿ਼ਲ੍ਹਾਂ ਬਰਨਾਲਾ
9876037411

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: