ਮਹਾਂ ਕਿਸਾਨ ਅੰਦੋਲਨ ਦਾ ਟਵਿੱਟਰ ਤੇ ਵਿਰੋਧ ਕਰਨ ਵਾਲੇ ਵਿਰੋਧੀਆਂ ਨੂੰ ਕਿਸਾਨ ਕਿਵੇਂ ਟਵਿੱਟਰ ਦੀ ਵਰਤੋਂ ਕਰਕੇ ਦੇਣ ਵਿਰੋਧੀਆਂ ਨੂੰ ਮੂੰਹ ਤੋੜਵਾਂ ਜਵਾਬ

ਮਹਾਂ ਕਿਸਾਨ ਅੰਦੋਲਨ ਦਾ ਟਵਿੱਟਰ ਤੇ ਵਿਰੋਧ ਕਰਨ ਵਾਲੇ ਵਿਰੋਧੀਆਂ ਨੂੰ ਕਿਸਾਨ ਕਿਵੇਂ ਟਵਿੱਟਰ ਦੀ ਵਰਤੋਂ ਕਰਕੇ ਦੇਣ ਵਿਰੋਧੀਆਂ ਨੂੰ ਮੂੰਹ ਤੋੜਵਾਂ ਜਵਾਬ
ਅੱਜ ਦੇਸ਼ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਜੋ ਕਿਸਾਨ ਵਿਰੋਧੀ ਕਾਲਾ ਬਿੱਲ ਪੇਸ਼ ਕਰਕੇ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਕਾਲੇ ਬਿੱਲ ਨੂੰ ਰੱਦ ਕਰਵਾਉਣ ਲਈ ਪੰਜਾਬ ਸਮੇਤ ਬਹੁਤ ਸਾਰੇ ਰਾਜਾਂ ਦੇ ਕਿਸਾਨਾਂ ਵੱਲੋਂ 26-27 ਨਵੰਬਰ ਤੋਂ ਦਿੱਲੀ ਵਿਖੇ ਬਹੁਤ ਵੱਡਾ ਅੰਦੋਲਨ ਕੀਤਾ ਜਾ ਰਿਹਾ ਹੈ।ਇਸ ਅੰਦੋਲਨ ਨੂੰ ਕਾਮਯਾਬ ਬਣਾਉਣ ਲਈ ਦੇਸ਼ ਦੇ ਲਗਭਗ ਬਹੁਤ ਸਾਰੇ ਲੋਕਾਂ ਵੱਲੋਂ ਇਸ ਅੰਦੋਲਨ ਦਾ ਸਮਰਥਨ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਵੱਧ ਚੜ ਕੇ ਤਨ ਮਨ ਅਤੇ ਧਨ ਨਾਲ ਸੇਵਾ ਕੀਤੀ ਜਾ ਰਹੀ ਹੈ। ਜਿੱਥੇ ਕਈ ਦਾਨੀ ਸੱਜਣਾਂ ਵਲੋਂ ਕਿਸਾਨ ਅੰਦੋਲਨ ਨੂੰ ਸਫਲ ਬਣਾਉਣ ਲਈ ਕੇਲੇ,ਬਦਾਮ, ਦੁੱਧ,ਦਹੀਂ ਅਤੇ ਹੋਰ ਖਾਣ ਖਾਣ ਪੀਣ ਦੀਆਂ ਵਸਤਾਂ ਦਾ ਲਗਾਤਾਰ ਲੰਗਰ ਲਗਾਇਆ ਜਾ ਰਿਹਾ ਹੈ,ਦਿੱਲੀ ਆਟੋ ਵਾਲੇ ਕਿਸਾਨਾਂ ਤੋ ਪੈਸੇ ਨਹੀਂ ਲੈ ਰਹੇ, ਪਿੰਡਾਂ ਵਿਚੋਂ ਆਉਣ ਵਾਲੇ ਟਰੈਕਟਰਾਂ ਵਿੱਚ ਤੇਲ ਮੁਫ਼ਤ ਪਾਇਆ ਜਾ ਰਿਹਾ ਹੈ,ਦਿੱਲੀ ਪੈਟਰੋਲ ਪੰਪ ਤੇ ਕਿਸਾਨਾਂ ਨੂੰ ਨਹਾਉਣ ਲਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਟਰੈਕਟਰਾਂ ਦੀ ਰਿਪੇਅਰ ਮੁਫ਼ਤ ਕੀਤੀ ਜਾ ਰਹੀ ਹੈ ਉਥੇ ਹੀ ਕਈ ਲੋਕ ਕਿਸਾਨੀ ਅੰਦੋਲਨ ਨੂੰ ਫੇਲ ਕਰਨ ਲਈ ਪੂਰਾ ਜ਼ੋਰ ਲਗਾ ਰਹੇ ਹਨ। ਕਈ ਕਿਸਾਨ ਵਿਰੋਧੀ ਲੋਕ ਟਵਿੱਟਰ ਤੇ ਕਿਸਾਨਾਂ ਦੇ ਬਾਰੇ ਬਹੁਤ ਗਲਤ ਬੋਲ ਰਹੇ ਹਨ।ਜੋਂ ਲੋਕ ਟਵਿੱਟਰ ਤੇ ਕਿਸਾਨ ਅੰਦੋਲਨ ਬਾਰੇ ਗਲਤ ਸ਼ਬਦਾਵਲੀ ਵਰਤ ਰਹੇ ਹਨ ਉਹਨਾਂ ਲੋਕਾਂ ਨੂੰ ਟਵਿੱਟਰ ਤੇ ਜਵਾਬ ਦੇਣ ਲਈ ਹਰ ਇੱਕ ਕਿਸਾਨ ਨੂੰ ਆਪਣੇ ਸਮਾਰਟਫੋਨ ਵਿੱਚ ਟਵਿੱਟਰ ਐਪ ਇਨਸਟਾਲ ਕਰਨਾ ਬਹੁਤ ਜ਼ਰੂਰੀ ਹੈ। ਟਵਿੱਟਰ ਐਪ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾਂ ਸਮਾਰਟਫੋਨ ਹੋਣਾ ਬਹੁਤ ਜ਼ਰੂਰੀ ਹੈ ਜੋ ਕਿ ਲਗਭਗ ਅੱਜ ਕੱਲ ਹਰ ਕਿਸੇ ਕੋਲ ਹੈ।ਉਸ ਤੋਂ ਬਾਅਦ ਗੂਗਲ ਪਲੇਅ ਸਟੋਰ ਤੇ ਜਾ ਕੇ ਟਵੀਟਰ ਐਪ ਡਾਊਨਲੋਡ ਕਰੋ ਅਤੇ ਉਸ ਤੋਂ ਬਾਅਦ ਤੁਸੀ ਆਪਣੀ ਲੋੜੀਂਦੀ ਜਾਣਕਾਰੀ ਭਰ ਕੇ ਆਪਣੀ ਫੋਟੋ ਲਗਾ ਕੇ ਟਵੀਟਰ ਤੇ ਆਪਣਾ ਅਕਾਊਂਟ ਐਕਟੀਵੈਟ ਕਰੋ ਅਤੇ ਉਸ ਤੋਂ ਬਾਅਦ ਜੋਂ ਵੀ ਲੋਕ ਕਿਸਾਨ ਵਿਰੋਧੀ ਹਨ ਅਤੇ ਟਵੀਟਰ ਤੇ ਮਹਾਂ ਕਿਸਾਨੀ ਅੰਦੋਲਨ ਨੂੰ ਫੇਲ ਕਰਨ ਲਈ ਟਵਿੱਟਰ ਤੇ ਕਿਸਾਨੀ ਅੰਦੋਲਨ ਅਤੇ ਕਿਸਾਨਾਂ ਬਾਰੇ ਗਲਤ ਬੋਲ ਰਹੇ ਹਨ ਉਹਨਾਂ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਹਰ ਇੱਕ ਕਿਸਾਨ ਟਵਿੱਟਰ ਤੇ ਆ ਕੇ ਰੀ -ਟਿਵੀਟ ਕਰ ਕੇ ਮੂੰਹ ਤੋੜਵਾਂ ਜਵਾਬ ਦੇਣ।
ਟਵਿੱਟਰ ਕੀ ਹੈ ?
ਜਿਸ ਤਰ੍ਹਾਂ ਅਸੀਂ ਫੇਸਬੁੱਕ ਚਲਾਉਂਦੇ ਹਾਂ ਉਸੇ ਤਰ੍ਹਾਂ ਹੀ ਟਵਿੱਟਰ ਇਕ ‘ਮਾਈਕ੍ਰੋ ਬਲੌਗਿੰਗ’ ਪ੍ਰਣਾਲੀ ਹੈ ਜੋ ਤੁਹਾਨੂੰ ਟਵੀਟ ਕਹਿੰਦੇ ਹੋਏ ਛੋਟੇ ਪੋਸਟਾਂ ਭੇਜਣ ਅਤੇ ਪ੍ਰਾਪਤ ਕਰਨ ਦੀ ਆਗਿਆ ਦਿੰਦੀ ਹੈ।ਟਵੀਟਸ 140 ਅੱਖਰਾਂ ਤੱਕ ਲੰਬੇ ਹੋ ਸਕਦੇ ਹਨ ਅਤੇ ਸੰਬੰਧਿਤ ਵੈਬਸਾਈਟਾਂ ਅਤੇ ਸਰੋਤਾਂ ਦੇ ਲਿੰਕ ਸ਼ਾਮਲ ਕਰ ਸਕਦੇ ਹਨ।ਟਵਿੱਟਰ ਉਪਭੋਗਤਾ ਦੂਜੇ ਉਪਭੋਗਤਾਵਾਂ ਦਾ ਪਾਲਣ ਕਰਦੇ ਹਨ। ਜੇ ਤੁਸੀਂ ਕਿਸੇ ਦਾ ਪਾਲਣ ਕਰਦੇ ਹੋ ਤਾਂ ਤੁਸੀਂ ਉਨ੍ਹਾਂ ਦੇ ਟਵੀਟ ਆਪਣੇ ਟਵਿੱਟਰ ‘ਟਾਈਮਲਾਈਨ’ ਵਿਚ ਦੇਖ ਸਕਦੇ ਹੋ।ਤੁਸੀਂ ਉਸੇ ਤਰ੍ਹਾਂ ਦੇ ਅਕਾਦਮਿਕ ਅਤੇ ਵਿਅਕਤੀਗਤ ਰੁਚੀਆਂ ਵਾਲੇ ਲੋਕਾਂ ਅਤੇ ਸੰਸਥਾਵਾਂ ਦਾ ਪਾਲਣ ਕਰਨਾ ਚੁਣ ਸਕਦੇ ਹੋ।ਤੁਸੀਂ ਆਪਣੇ ਖੁਦ ਦੇ ਟਵੀਟ ਬਣਾ ਸਕਦੇ ਹੋ ਜਾਂ ਤੁਸੀਂ ਜਾਣਕਾਰੀ ਨੂੰ ਰੀਟਵੀਟ ਕਰ ਸਕਦੇ ਹੋ ਜੋ ਦੂਜਿਆਂ ਦੁਆਰਾ ਟਵੀਟ ਕੀਤੀ ਗਈ ਹੈ।ਰੀਟਵੀਟਿੰਗ ਦਾ ਅਰਥ ਹੈ ਕਿ ਜਾਣਕਾਰੀ ਵੱਡੀ ਗਿਣਤੀ ਵਿਚ ਲੋਕਾਂ ਨਾਲ ਤੇਜ਼ੀ ਅਤੇ ਕੁਸ਼ਲਤਾ ਨਾਲ ਸਾਂਝੀ ਕੀਤੀ ਜਾ ਸਕਦੀ ਹੈ।
ਕਿਸਾਨ ਟਵਿੱਟਰ ਦੀ ਵਰਤੋਂ ਕਿਉਂ ਕਰਣ ?
ਜੋਂ ਲੋਕ ਕਿਸਾਨੀ ਅੰਦੋਲਨ ਨੂੰ ਫੇਲ ਕਰਨ ਲਈ ਟਵਿੱਟਰ ਦੀ ਵਰਤੋਂ ਕਰ ਰਹੇ ਹਨ ਉਹਨਾਂ ਲੋਕਾਂ ਨੂੰ ਜਵਾਬ ਦੇਣ ਲਈ ਕਿਸਾਨਾਂ ਨੂੰ ਟਵੀਟਰ ਦੀ ਵਰਤੋਂ ਕਰਨੀ ਬਹੁਤ ਜਰੂਰੀ ਹੈ ।ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕਿਸਾਨੀ ਅੰਦੋਲਨ ਇਸ ਸਮੇਂ ਕਿਸਾਨਾਂ ਦੇ ਸਹਿਯੋਗ ਨਾਲ ਮਹਾਂ ਕਿਸਾਨੀ ਅੰਦੋਲਨ ਬਣ ਚੁੱਕਿਆ ਹੈ ਪਰ ਗੋਦੀ ਮੀਡੀਆ ਇਸ ਨੂੰ ਸਹੀ ਤਰੀਕੇ ਨਾਲ ਨਹੀਂ ਦਿਖਾ ਰਿਹਾ ਅਤੇ ਕਿਸਾਨ ਅੰਦੋਲਨ ਨੂੰ ਫੇਲ ਕਰਨ ਤੇ ਤੁਲਿਆ ਹੋਇਆ ਹੈ। ਦੂਸਰਾ ਰਸਤਾ ਬਚਦਾ ਹੈ ਸੋਸ਼ਲ ਮੀਡੀਆ ਜਿਸ ਤੇ ਕਿਸਾਨੀ ਅੰਦੋਲਨ ਪੂਰੇ ਜੋਬਨ ਤੇ ਜ਼ੋਰ ਨਾਲ ਛਾਇਆ ਹੋਇਆ ਹੈ ਪਰ ਵਿਰੋਧੀਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਅਤੇ ਵਿਰੋਧੀ ਲੋਕ ਟਵਿੱਟਰ ਦਾ ਸਹਾਰਾ ਲੈ ਕੇ ਕਿਸਾਨੀ ਅੰਦੋਲਨ ਨੂੰ ਫੇਲ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ ਪਰ ਕਿਸਾਨ ਇਸ ਦਾ ਵੀ ਮੂੰਹ ਤੋੜਵਾਂ ਜਵਾਬ ਦੇ ਰਹੇ ਹਨ ਅਤੇ ਆਮ ਲੋਕ ਵੀ ਇਸ ਦਾ ਵੀ ਬਹੁਤ ਜ਼ਬਰਦਸਤ ਵਿਰੋਧ ਕਰ ਰਹੇ ਹਨ।ਇਸ ਲਈ ਟਵਿੱਟਰ ਤੇ ਕਿਸਾਨ ਵਿਰੋਧੀ ਲੋਕਾਂ ਨੂੰ ਮੂੰਹ ਤੋੜਵਾਂ ਜੁਆਬ ਦੇਣ ਲਈ ਹਰ ਇੱਕ ਕਿਸਾਨ ਨੂੰ ਆਪਣੇ ਸਮਾਰਟਫੋਨ ਵਿੱਚ ਟਵਿੱਟਰ ਇਨਸਟਾਲ ਕਰਕੇ ਮੂੰਹ ਤੋੜਵਾਂ ਜੁਆਬ ਦੇਣਾ ਬਹੁਤ ਜ਼ਰੂਰੀ ਹੈ।ਜਿਸ ਤਰ੍ਹਾਂ ਕੰਗਨਾ ਰਣੌਤ ਵੱਲੋਂ ਕਿਸਾਨੀ ਅੰਦੋਲਨ ਵਿੱਚ ਹਿੱਸਾ ਲੈ ਰਹੇ ਕਿਸਾਨਾਂ ਬਾਰੇ ਗ਼ਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਅਤੇ ਜਿਹੜੇ ਕਿਸਾਨਾਂ ਕੋਲ ਟਵਿੱਟਰ ਐਪ ਸੀ ਉਹਨਾਂ ਵੱਲੋਂ ਮੋਕੇ ਤੇ ਮੂੰਹ ਤੋੜਵਾਂ ਜੁਆਬ ਦਿੱਤਾ ਗਿਆ ਅਤੇ ਬਾਕੀ ਕਿਸਾਨ ਤੁਰੰਤ ਹੀ ਟਵਿੱਟਰ ਐਪ ਡਾਊਨਲੋਡ ਕਰਕੇ ਕੰਗਨਾ ਰਣੌਤ ਅਤੇ ਹੋਰ ਵਿਰੋਧੀਆਂ ਨੂੰ ਤੁਰੰਤ ਹੀ ਟਵਿੱਟਰ ਤੇ ਜਵਾਬ ਦੇਣ।
ਸਕਾਊਟ ਮਾਸਟਰ ਸੰਦੀਪ ਕੰਬੋਜ
ਪਿੰਡ ਗੋਲੂ ਕਾ ਮੋੜ
ਜ਼ਿਲਾ ਫਿਰੋਜ਼ਪੁਰ
ਸੰਪਰਕ ਨੰਬਰ- 98594-00002