ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਭਾਰਤੀ -ਅਮਰੀਕੀ ਸ਼੍ਰੀਸੈਣੀ ਨੂੰ ‘ਬਿਊਟੀ ਵਿੱਦ ਏ ਪਰਪਜ਼’ ਰਾਸ਼ਟਰੀ ਰਾਜਦੂਤ ਚੁਣਿਆ, ਮਿਸ ਵਰਲਡ ਅਮਰੀਕਾ-2020 ਚ’ 6 ਇਨਾਮ ਜਿੱਤੇ

ਭਾਰਤੀ -ਅਮਰੀਕੀ ਸ਼੍ਰੀਸੈਣੀ ਨੂੰ ‘ਬਿਊਟੀ ਵਿੱਦ ਏ ਪਰਪਜ਼’ ਰਾਸ਼ਟਰੀ ਰਾਜਦੂਤ ਚੁਣਿਆ, ਮਿਸ ਵਰਲਡ ਅਮਰੀਕਾ-2020 ਚ’ 6 ਇਨਾਮ ਜਿੱਤੇ

ਵਾਸ਼ਿੰਗਟਨ, 19 ਅਕਤੂਬਰ (ਰਾਜ ਗੋਗਨਾ )- ਬੀਤੇਂ ਦਿਨੀਂ ਭਾਰਤੀ ਅਮਰੀਕੀ ਸ਼੍ਰੀਸੈਣੀ ਨੂੰ ਮਿਸ ਵਰਲਡ ਅਮਰੀਕਾ ‘ਬਿਊਟੀ ਵਿੱਦ ਏ ਪਰਪਜ਼’ ਰਾਸ਼ਟਰੀ ਰਾਜਦੂਤ ਦੇ ਰੂਪ ‘ਚ ਚੁਣਿਆ ਗਿਆ ਹੈ। ਮਿਸ ਵਰਲਡ ਅਮਰੀਕਾ — 2020 ਪ੍ਰਤੀਯੋਗਤਾ ‘ਚ ਉਸ ਨੇ 6 ਇਨਾਮ ਜਿੱਤੇ। ਪ੍ਰਾਰੰਭਿਕ ਪ੍ਰਤੀਯੋਗਤਾਵਾਂ ‘ਚ ਬਿਊਟੀ ਵਿੱਦ ਏ ਪਰਪਜ਼, ਇਨਫਲੂਏਂਸਰ ਚੈਲੇਂਜ, ਟੈਲੇਂਟ ਸ਼ੋਅਕੇਸ਼, ਹੇਡ-ਟੂ-ਹੇਡ ਚੈਲੇਂਜ, ਐਂਟਰਪ੍ਰਿਨਿਓਰ ਚੈਲੇਂਜ, ਟਾਪ ਮਾਡਲ ਚੈਲੇਂਜ ਅਤੇ ਪੀਪਲਜ਼ ਚੁਆਇਸ ਸ਼ਾਮਲ ਹਨ।

ਮਿਸ ਵਰਲਡ ਦੇ ਆਯੋਜਕਾਂ ਨੇ ਕਈ ਦੇਸ਼ਾਂ ‘ਚ ਬਿਊਟੀ ਵਿੱਦ ਏ ਪਰਪਜ਼-ਰਾਸ਼ਟਰੀ ਰਾਜਦੂਤ ਬਣਾਏ ਹਨ ਅਤੇ ਵਾਸ਼ਿੰਗਟਨ ਰਾਜ ਦੀ ਭਾਰਤੀ ਅਮਰੀਕੀ ਪ੍ਰਤੀਨਿੱਧ ਸ਼੍ਰੀਸੈਣੀ ਨੂੰ ਅਮਰੀਕੀ ਰਾਸ਼ਟਰੀ ਰਾਜਦੂਤ ਦੇ ਰੂਪ ‘ਚ ਚੁਣਿਆ ਗਿਆ ਹੈ। ਬਿਊਟੀ ਵਿੱਦ ਏ ਪਰਪਜ਼ ਮਿਸ ਵਰਲਡ ਸੰਗਠਨ ਦਾ ਸੇਵਾ ਪਹਿਲੂ ਹੈ। ਸੰਗਠਨ ਨੇ ਦੁਨੀਆਂ ਭਰ ਦੀਆਂ ਹਜ਼ਾਰਾਂ ਚੈਰਿਟੀ ਲਈ 1.3 ਬਿਲੀਅਨ ਡਾਲਰ ਦਾ ਫੰਡ ਤਿਆਰ ਕੀਤਾ ਹੈ।

ਸ਼੍ਰੀਸੈਣੀ ਨੇ ਕਿਹਾ ਕਿ ਜੀਵਨ ‘ਚ ਜਿੱਤ ਹਰ ਦਿਨ ਦੂਜਿਆਂ ਦੀ ਸੇਵਾ ‘ਚ ਹੁੰਦੀ ਹੈ। ਚੈਰਿਟੀ ਮੇਰੀ ਬੀਕਨ ਆਫ ਹੋਪ ਰਹੀ ਹੈ। ਜੀਵਨ ‘ਚ ਕਈ ਸੰਘਰਸ਼ਾਂ ਨੂੰ ਦੂਰ ਕਰਨ ਲਈ ਸੇਵਾ ਕਰਨ ‘ਚ ਕਾਬਲ ਹੋਣ ਦੇ ਨਾਅਤੇ ਮੈਂ ਆਪਣੀਆਂ ਮੁਸੀਬਤਾਂ ਦੀ ਬਜਾਏ ਦੂਜਿਆਂ ਦੀ ਭਲਾਈ ‘ਤੇ ਧਿਆਨ ਕੇਂਦਰਿਤ ਕੀਤਾ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: