ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਪ੍ਰਭੂ ਯੀਸੂ ਦੇ ਸਲੀਬ ਤੋਂ ਕਹੇ ਆਖਰੀ ਸੱਤ ਕਲਮੇਂ ਜਗਤ ਲਈ ਚਾਨਣ ਹਨ (ਗੁੱਡ ਫਰਾਈਡੇ ਵਿਸ਼ੇਸ਼)

ਪ੍ਰਭੂ ਯੀਸੂ ਦੇ ਸਲੀਬ ਤੋਂ ਕਹੇ ਆਖਰੀ ਸੱਤ ਕਲਮੇਂ ਜਗਤ ਲਈ ਚਾਨਣ ਹਨ (ਗੁੱਡ ਫਰਾਈਡੇ ਵਿਸ਼ੇਸ਼)

ਅੱਜ ਤੋ 2021 ਸਾਲ ਪਹਿਲਾਂ ਇਸ ਧਰਤੀ ‘ਤੇ ਇਜ਼ਰਾਇਲ ਦੇਸ਼ ਦੇ ਯੇਰੂਸ਼ਲਮ ਨਗਰ ਵਿੱਚ ਯੀਸੂ ਮਸੀਹ ਨੇ ਜਨਮ ਲਿਆ। ਜੋ ਉਸ ਵੇਲੇ ਦੁਨੀਆਂ ਦੀ ਸਭ ਤੋਂ ਅਜੀਬ ,ਲਾਸਾਨੀ ਅਤੇ ਅੱਦਭੁਤ ਘਟਨਾ ਸੀ।ਇਸਾਈਅਤ ਦੇ ਮਹਾਨ ਗ੍ਰੰਥ ਬਾਈਬਲ ਵਿਚ ਇਸ ਘਟਨਾ ਨੂੰ ਉਸ ਵੇਲੇ ਦੇ ਇਤਿਹਾਸਕਾਰਾਂ ਅਤੇ ਖੋਜੀਆਂ ਨੇ ਉਸੇ ਤਰਾਂ ਹੀ ਸੱਚੋ-ਸੱਚ ਦਰਜ ਕੀਤਾ ਹੈ।ਬਾਈਬਲ ਹਿਸਟਰੀ ਦੱਸਦੀ ਹੈ ਕਿ ਇਸ ਪਵਿੱਤਰ ਸ਼ਾਸਤਰ ਦੇ ਨਵੇਂ ਨਿਯਮ ਦੀਆਂ ਪਹਿਲੀਆਂ ਚਾਰ ਪੁਸਤਕਾਂ ਜਿੰਨਾਂ ਨੂੰ ਅੰਜੀਲ ਕਿਹਾ ਜਾਂਦਾ ਹੈ। ਜੋ ਯੀਸ਼ੂ ਦੇ ਜਨਮ ਤੋਂ ਲੈ ਕੇ ਸਲੀਬ ਤੱਕ ਦੀ ਕੁਰਬਾਨੀ ਦੀ ਦਾਸਤਾਂ ਇਨ-ਬਿਨ ਪੇਸ਼ ਕਰਦੀਆਂ ਹਨ। ਜਿੱਥੇ ਖੋਜਕਾਰਾਂ ਇਹ ਸਿੱਧ ਕੀਤਾ ਕਿ ਇਹ ਪੁਸਤਕਾਂ ਉਸ ਵੇਲੇ ਦੇ ਸਮਕਾਲੀਆਂ ਨੇ ਵੱਖ-ਵੱਖ ਥਾਵਾਂ ਤੇ ਰਹਿ ਕੇ ਖੋਜ ਕਰਕੇ ਲਿੱਖਿਆ ਉੱਥੇ ਸੋਚਣ ਅਤੇ ਸਮਝਣ ਵਾਲੀ ਗੱਲ ਇਹ ਰਹੀ ਕਿ ਇਹ ਚਾਰੇ ਪੁਸਤਕਾਂ ਇਕੋ ਜਿਹੀਆਂ ਰਲਦੀਆਂ-ਮਿਲਦੀਆਂ ਘਟਨਾਵਾਂ ਪੇਸ਼ ਕਰਦੀਆਂ ਹਨ।

ਉਸ ਵੇਲੇ ਦੀ ਸੱਤਾ ਦਾ ਜਬਰ, ਸੌੜੀ ਰਾਜਨੀਤੀ, ਫਾਸੀਵਾਦ ਅਤੇ ਕੱਟੜ ਹਾਕਮਾਂ ਦੀ ਕਰੂਰਤਾ ਚਰਮਸੀਮਾਂ ਤੇ ਸੀ।ਨੌਕਰਸ਼ਾਹੀ ਆਪਣਾ ਆਪ ਬਚਾਅ ਰਹੀ ਸੀ।ਨਿਆਂ ਵਿਵਸੱਥਾ ਹਾਕਮ-ਹਿਤ ਲਈ ਵਰਤਿਆ ਜਾ ਰਿਹਾ ਸੀ।ਪ੍ਰਜਾ ਦੀ ਅਵਾਜ਼ ਨੂੰ ਦਬਾਉਣਾ ਉਸ ਵੇਲੇ ਦੇ ਹਾਕਮਾਂ ਲਈ ਕੋਈ ਵੱਡੀ ਗੱਲ ਨਹੀ ਸੀ।ਰਾਜਾਸ਼ਿਪ ‘ਚ ਹਾਕਮ ਦਾ ਹੰਕਾਰ ਹੀ ਸੱਤਾ-ਪ੍ਰਧਾਨ ਹੁੰਦਾ ਹੈ।ਖੋਜਕਾਰ ਦਸਦੇ ਹਨ ਕਿ ਇਕ ਬੇਗੁਨਾਹ ਨੂੰ ਸਲੀਬ ‘ਤੇ ਲਟਕਾਉਣਾ ਉਸ ਵੇਲੇ ਦੀ ਸਭ ਤੋਂ ਵੱਡੀ ਬੇਇਨੰਸਾਫੀ ਸੀ।ਇਤਹਾਸਕਾਰ ਇਹ ਵੀ ਦਸਦੇ ਹਨ ਕਿ ਉਸ ਵੇਲੇ ਦੀ ਹਕੂਮਤ ‘ਚ ਕਿਸੇ ਵੱਡੇ ਗੁਨਹਗਾਰ ਨੂੰ ਹੀ ਸਲੀਬ ਦੀ ਮੌਤ ਸੁਣਾਈ ਜਾਂਦੀ ਸੀ ਜੋ ਬਹੁਤ ਸ਼ਰਮਿੰਦਗੀ ਵਾਲੀ ਸਜਾ ਸਮਝੀ ਜਾਂਦੀ ਸੀ।ਲੋਕਾਂ ਦੀ ਅਵਾਜ਼ ਨੂੰ ਇਸ ਕਦਰ ਦਬਾਇਆ ਗਿਆ ਕਿ ਕਾਫੀ ਸਾਲ ਇਤਿਹਾਸ ਚੁੱਪ ਰਿਹਾ।ਸ਼ਾਇਦ ਏਹੀ ਚੁੱਪ ਦਾ ਕਾਲ ਏ.ਡੀ. ਅਤੇ ਬੀ.ਸੀ ਨੂੰ ਦਰਸਾਉਂਦਾ ਹੈ।ਸੱਤਾ ਦੇ ਨਿਜ਼ਾਮ ਬਦਲੇ ਅਤੇ ਲੋਕ ਆਪ ਮੁਹਾਰੇ ਹੀ ਉਸ ਦੀ ਬੇਗੁਨਾਹੀ , ਲੋਕ ਕਲਿਆਣ ਅਤੇ ਈਸ਼ਵਰੀਤਵ ਦੀਆਂ ਪ੍ਰਤੱਖ ਦਾਸਤਾਂਵਾਂ ਸੁਨਾਉਣ ਅਤੇ ਅਪਨਾਉਣ ਲੱਗ ਪਏ।ਸਾਰੇ ਸੰਸਾਰ ‘ਚ ਮਸੀਹੀਅਤ ਦੇ ਜਾਣਕਾਰ ਜਾਣਦੇ ਹਨ ਕਿ ਬਾਈਬਲ ਦੇ ਪੁਰਾਣੇ ਨਿਯਮ ‘ਚ ਮਸੀਹ ਬਾਰੇ ਪੇਸ਼ਨਗੋਈਆਂ ਕੀਤੀਆਂ ਗਈਆਂ ਸਨ ਜਿਨ੍ਹਾਂ ਵਿਚ ਉਸਨੂੰ , ਖੁਦਾ ਦਾ ਬੇਟਾ , ਬਲੀ ਦਾ ਬਰਰਾ ਅਤੇ ਪੱਵਿਤਰਤਾ ਦਾ ਮੁਜਸਮਾਂ ਕਹਿ ਕੇ ਨਵਾਜਿਆ ਗਿਆ ਸੀ।

ਯੀਸੂ 29 ਸਾਲ ਦੀ ਉਮਰ ਤੱਕ ਆਪਣੇ ਪਿਤਾ ਨਾਲ ਤਰਖਾਣਾ ਕੰਮ ਕਰਦਾ ਰਿਹਾ।ਆਪਣੇ ਭੈੇਣ-ਭਰਾਵਾਂ ਨਾਲ ਘਰ ਦੀਆਂ ਜਿੰਮੇਵਾਰੀਆਂ ਨਿਭਾਉਂਦਾ ਰਿਹਾ।ਉਸਦੇ ਜਨਮ ਅਤੇ ਮਿਸ਼ਨ ਬਾਰੇ ਮਾਤਾ ਮਰਿਯਮ ਅਤੇ ਪਿਤਾ ਯੁਸੁਫ ਚੰਗੀ ਤਰਾਂ ਜਾਣੂ ਸਨ।ਯਹੂਦੀ ਹੋ ਕੇ ਵੀ ਯਹੁਦੀਆਂ ਦੀ ਕੱਟੜਤਾ,ਅੰਧਵਿਸ਼ਵਾਸ ਅਤੇ ਯਾਜਕ ਅਰਥਾਤ ਪਾਦਰੀ ਅਤੇ ਸੰਗਤ ਦੇ ਰਿਸ਼ਤੇ ‘ਚ ਪੈਦਾ ਕੀਤੇ ਭਰਮ-ਭੁਲੇਖੇ ਖੱਤਮ ਕਰਨ ਦੀ ਲੜਾਈ ਲੜਦੇ ਰਹੇ। ਮਨਿੰਆ ਇਹ ਜਾਂਦਾ ਹੈ ਕਿ ਖੁਦਾ,ਪ੍ਰਮਾਤਮਾ ,ਈਸ਼ਵਰ, ਵਾਹਿਗੁਰੂ ਦੀ ਇਕ ਵੱਡੀ ਯੋਜਨਾ ਸੀ ਕਿ ਖੁਦਾ ਲੋਕਾਂ ਲਈ ਅਤੇ ਇਸ ਲੋਕਾਈ ਲਈ ਖੁਦ ਲੋਕਾਂ ਚ ਆ ਕੇ ਲੋਕਾਂ ਨੂੰ ਜਾਗਰੂਕਤਾ ਦਾ ਚਾਨਣ ਵੰਡਣ ਆਇਆ ਅਤੇ ਕੁਰਬਾਨੀ ਦਾ ਬੱਕਰਾ ਬਣ ਕੇ ਬਾਰ-ਬਾਰ ਬੱਕਰੇ ਨੂੰ ਜਬਾਂ ਕਰਨ ਦੀਆਂ ਰਸਮਾਂ ਵੀ ਖਤਮ ਕੀਤੀਆਂ ਕਿਉਂਕਿ ਉਹ ਇਹ ਵੀ ਜਾਣਦਾ ਸੀ ਕਿ ਉਸ ਨਾਲ ਇਸ ਤਰਾਂ ਹੀ ਹੋਣੀ ਹੈ।

ਸ਼ੁਭ ਸ਼ੁਕਰਵਾਰ ਜਿਸ ਨੂੰ ਗੁੱਡ ਫਰਾਈਡੇ ਦੇ ਤਿਉਹਾਰ ਵੱਜੋ ਪੂਰੇ ਸੰਸਾਰ ਵਿਚ ਮਨਾਇਆ ਜਾਂਦਾ ਹੈ ਅਤੇ ਉਸ ਦਿਨ ਦੁਨੀਆਂ ਭਰ ਦੇ ਗਿਰਜਾਘਰਾਂ ਚ ਦੁਪਹਿਰ ਦੇ ਸਮੇਂ ਲੱਗਭਗ ਤਿੰਨ ਘੰਟੇ ਸ਼ੁਭ ਸੋਗ-ਸਭਾ ਦਾ ਅਯੋਜਨ ਕੀਤਾ ਜਾਂਦਾ ਹੈ।ਇਹ ਉਹ ਪਹਿਰ ਹਨ ਜਦੋਂ ਲਗਭਗ ਤਿੰਨ ਦਿਨਾਂ ਤੋਂ ਤਸੀਹੇ ਝੱਲ ਰਹੇ ਭੁੱਖੇ-ਪਿਆਸੇ ਬੇ-ਗੁਨਾਹ ਯੀਸੂ ਨੂੰ ਸਲੀਬ ਦੀ ਜ਼ਿੱਲ਼ਤ ਵਾਲੀ ਸਜ਼ਾ ਦਿੱਤੀ ਜਾ ਰਹੀ ਸੀ।ਮੰਜਰ ਅਜਿਹਾ ਸੀ ਕਿ ਉਸਦੇ ਸਿਰ ਉਪਰ ਮੋਟੇ ਕੰਡਿਆਂ ਦਾ ਤਾਜ ਜੜਿਆ ਹੋਇਆ ਸੀ , ਹੱਥਾਂ ਵਿੱਚ ਵੱਡੇ-ਵੱਡੇ ਲੋਹੇ ਦੇ ਸੂਵੇ-ਨੂਮਾਂ ਕਿੱਲ ਠੋਕੇ ਹੋਏ ਸਨ ,ਉਸਦੀ ਵੱਖੀ ਵਿੱਚ ਵੱਡਾ ਬਰਛਾ ਲੰਘਾਇਆ ਹੋਇਆ ਸੀ ।ਸਿਰ ਤੋਂ ਲੈ ਕੇ ਪੈਰਾਂ ਤੱਕ ਖੁਨ ਹੀ ਖੂਨ ਚੋ ਰਿਹਾ ਸੀ।ਉਸ ਵੇਲੇ ਵੀ ਉਹ ਜਬਾਂ ਹੋ ਰਿਹਾ ਬਰਰਾਂ ਲੋਕਾਈ ਦੀ ਖੈਰ ਮੰਗ ਰਿਹਾ ਸੀ ।ਸਲੀਬ ਜਿਸ ਨੂੰ ਆਪਣੇ ਹੀ ਮੋਢੇ ‘ਤੇ ਚੁੱਕ ਕੇ ਤੁਰਨਾ ਪਿਆ, ਉਸੇ ‘ਤੇ ਟੰਗਿਆ ਉਹ ਅਸਿਹ ਪੀੜਾਵਿੱਚ ਸੀ। ਉਸ ਵੇਲੇ ਮੌਤ ਦੀ ਅਗੋਸ਼ ‘ਚ ਵੀ ਜੋ ਸ਼ਬਦ ਯੀਸੂ ਮਸੀਹ ਦੇ ਮੁੱਖ ਵਿੱਚੋ ਨਿਕਲੇ ਉਹਨਾਂ ਨੇ ਸਾਰੀ ਦੂਨੀਆਂ ਨੂੰ ਪ੍ਰਭਾਵਿਤ ਕੀਤਾ।ਦੂਨੀਆਂ ਭਰ ‘ਚ ਉਹਨਾਂ ਆਖਰੀ ਵਾਕਾਂ ਨੂੰ ਸੱਤ ਕਲਮੇਂ ਕਿਹ ਕੇ ਨਵਾਜ਼ਿਆ ਗਿਆ।ਉਹ ਸ਼ਬਦ ਸੱਭ ਧਰਮਾਂ ,ਜਾਤਾਂ ,ਨਸਲਾਂ,ਰੰਗਾ-ਭੇਦਾਂ ਤੋਂ ਉਪਰ ਜਿੱਥੇ ਮਨੁੱਖ ਨੂੰ ਆਪਣੇ ਸਵੈ ਨਾਲ ਮਿਲਾਉਂਦੇ ਹਨ ਅਤੇ ਸਵੈ-ਜਾਂਚ ਦੀ ਜਾਚ ਸਿਖਾਉਂਦੇ ਹਨ ਉੱਥੇ ਮਨੁੱਖਤਾ ਪ੍ਰਤੀ ,ਪਰਿਵਾਰ ਪ੍ਰਤੀ ਅਤੇ ਸਮਾਜ ਪ੍ਰਤੀ ਜਿੰਮੇਵਾਰੀਆਂ ਦਾ ਅਹਿਸਾਸ ਕਰਵਾਉਂਦੇ ਹਨ……

1.“ ਹੇ ਪਿਤਾ , ਉਨ੍ਹਾਂ ਨੂੰ ਮੁਆਫ ਕਰ ਦੇ , ਕਿਉਂਕਿ ਇਹ ਨਹੀ ਜਾਣਦੇ ਕਿ ਇਹ ਕੀ ਕਰ ਰਹੇ ਹਨ”। (ਲੁਕਾ 23:34)

2.”ਅੱਜ ਹੀ ਤੁਸੀ ਮੇਰੇ ਨਾਲ ਸਵਰਗ ਲੋਕ ‘ਚ ਹੋਵੋਗੇ”। (ਲੁਕਾ 23:43)

3. ਮਾਂ ਵੱਲ ਵੇਖ ਕਿ ਕਿਹਾ “ਹੇ ਨਾਰੀ, ਵੇਖ ਇਹ ਤੇਰਾ ਪੁੱਤਰ ਹੈ,ਉਸੇ ਵੇਲੇ ਚੇਲੇ ਨੂੰ ਕਿਹਾ, “ ਵੇਖ ਇਹ ਤੇਰੀ ਮਾਤਾ ਹੈ” (ਯਹੁੰਨਾ 19:26-27)

4. “ਏਲੀ ਏਲੀ ਲਮਾ ਸ਼ਬਕਤਨੀ” ਅਰਥਾਤ ਹੇ ਮੇਰੇ ਖੁਦਾ ,ਹੇ ਮੇਰੇ ਖੁਦਾ, ਤੂੰ ਮੈਨੂੰ ਕਿਉਂ ਛੱਡ ਦਿੱਤਾ। (ਮਰਕੁਸ 15:34)(ਮਤੀ 27:46)

5. “ਮੈਂ ਤਿਆਇਆ ਹਾਂ”। (ਯਹੁੰਨਾ 19:28)

6. “ਪੂਰਾ ਹੋਇਆ”। (ਯਹੁੰਨਾ 19:30)

7. ਆਖਿਰ ‘ਚ ਉੱਚੀ ਅਵਾਜ਼ ਨਾਲ ਕਿਹਾ, “ਹੇ ਪਿਤਾ, ਮੈਂ ਆਪਣੀ ਆਤਮਾ ਤੇਰੇ ਹੱਥਾਂ ‘ਚ ਸੌਂਪਦਾ ਹਾਂ”। (ਲੁਕਾ 23:46)

ਧਰਮ- ਸ਼ਾਸਤਰੀਆਂ ਅਤੇ ਦੁਨੀਆਂ ਭਰ ਦੇ ਵਿਦਵਾਨਾਂ ਨੇ ਆਪਣੇ ਆਪਣੇ ਅਧਿਐਨ ਅਨੂਸਾਰ ਇਹਨਾਂ ਦਾ ਵਰਗੀਕਰਣ ਅਤੇ ਵਿਆਖਿਆਂ ਕੀਤੀ ਹੈ। ਵਿਦਵਾਨ ਦਸਦੇ ਹਨ ਕਿ ਉਸ ਵੇਲੇ ਜਦ ਯੀਸ਼ੂ ਨੂੰ ਲਗਾਤਾਰ ਤਿੰਨ ਦਿਨਾਂ ਤੋਂ ਗਲ਼ੀਆਂ ਵਿਚ ਧਰੂਇਆ ਅਤੇ ਘੜੀਸਿਆ ਜਾ ਰਿਹਾ ਸੀ।ਉਸਦੇ ਮੂੰਹ ‘ਤੇ ਥੁੱਕਿਆ ਗਿਆ ।ਕੋਰੜੇ ਮਾਰ-ਮਾਰ ਚਮੜੀ ਉਦਹੇੜੀ। ਉਹ ਮੰਜਰ ਮਹਿਸੂਸ ਕਰਨ ਵਾਲਾ ਹੈ।ਕੱਟੜ ਹਾਕਮਾਂ ਨੇ ਲੋਕਮੱਤ ਨੂੰ ਦਬਾਅ ਲਿਆ ਸੀ।ਫਾਸੀਵਾਦੀ ਸੌੜੀ ਰਾਜਨੀਤੀ ਨੇ ਕਾਨੂੰਨ ਅਤੇ ਨਿਆਂ ਨੂੰ ਛਿੱਕੇ ਟੰਗ ਕੇ ਕੀਤੀ ਜਾ ਰਹੀ ਬੇਜ਼ਿਤੀ ਨੂੰ ਮੂਕ ਹੋ ਕਿ ਸਹਿ ਜਾਣਾ, ਉਸਦੀ ਮਨੋਦਸ਼ਾ ਸਮਝਣ ਦੀ ਲੋੜ ਹੈ ।ਵਿਦਵਾਨ ਮੰਨਦੇ ਹਨ ਕਿ ਬਾਈਬਲ ‘ਚ ਬਾਰ-ਬਾਰ ਉਸਦਾ ਖੁਦਾ ਦਾ ਪੁੱਤਰ ਹੋਣ ਦਾ ਦਾਅਵਾ , ਉਸਦੇ ਜਨਮ ਦਾ ਸੱਚ ਅਤੇ ਉਸਦੇ ਅਚਰਜ ਚਮਤਕਾਰੀ ਕੰਮ ਅਤੇ ਪੁਰਾਣੇ ਨਿਯਮ ‘ਚ ਦਰਜ ਉਸਦੇ ਜਨਮ ਅਤੇ ਕੁਰਬਾਨੀ ਦੀਆਂ ਭੱਵਿਖਬਾਣੀਆਂ ਉਸ ਬਾਰੇ ਕਹਿਣੀ ਅਤੇ ਕਥਨੀ ਨੂੰ ਪੂਰਾ ਕਰਦੀਆਂ ਹਨ। ਬਾਈਬਲ ਅਨੂਸਾਰ ਇਸਾਈਮੱਤ ਯੀਸ਼ੂ ਨੂੰ ਤ੍ਰਇਏਕ ਪਰਮੇਸ਼ਵਰ ਮੰਨਦਾ ਹੈ ਜਿਸਦਾ ਅਰਥ ਹੈ ਪਿਤਾ , ਪੁੱਤਰ ਅਤੇ ਪਵਿੱਤਰ ਆਤਮਾਂ ।ਇਸ ਲਈ ਸੁਭਾਵਿਕ ਹੈ ਕਿ ਉਹ ਸਲੀਬ ‘ਤੇ ਵੀ ਆਪਣੇ ਆਪ ਨੂੰ ਜਾਂਚ ਰਿਹਾ ਸੀ ਕਿ ਪਿਤਾ ਨੇ ਜੋ ਕੰਮ ਲੋਕਾਂ ਲਈ ਜੋ ਮੈਨੂੰ ਸੌਪਿਆਂ , ਕੀ ਉਹ ਠੀਕ ਅਤੇ ਪੁਰਾ ਹੋ ਗਿਆ ਹੈ!

ਜੇ ਆਮ ਦ੍ਰਿਸ਼ਟੀ ਨਾਲ ਵੀ ਇਹਨਾਂ ਕਲਮਿਆਂ ਵੱਲ ਧਿਆਂਨ ਦਈਏ ਤਾਂ ਪਹਿਲਾ ਵਚਨ ਮਨੁੱਖਤਾ ਦੀ ਮੁਆਫੀ ਦੀ ਗਲ ਕਰਕੇ ,ਇਕ ਦੂਜੇ ਨੂੰ ਮੁਆਫ ਕਰਨ ਦੀ ਗੱਲ ਤੋਰਦਾ ਹੈ।ਦੁਸਰਾ ਆਪਣੇ ਗਲਤੀਆਂ ਗੁਨਾਹਾਂ ਤੇ ਪਛਤਾਵਾ ਕਰਨ ਲਈ ਪ੍ਰੇਰਦਾ ਹੈ।ਯੀਸੂ ਭਾਵੇਂ ਬੇਗੁਨਾਹ ਅਤੇ ਬੇ-ਦੋਸ਼ਾ ਸੀ ਪਰ ਹਾਕਮਾਂ ਨੇ ਉਸਨੂੰ ਅਸਲ ਮੌਤ ਦੀ ਸਜਾ ਝੱਲ ਰਹੇ ਦੋਸ਼ੀਆਂ ਦੇ ਵਿਚ ਲਿਜਾ ਕੇ ਸਲੀਬ ‘ਤੇ ਟੰਗਿਆ ਉਸ ਵੇਲੇ ਜਿੱਥੇ ਲੋਕ ਹਾਕਮਾਂ ਤੋਂ ਡਰਦੇ ਚੁੱਪ ਵੱਟ ਗਏ ਸਨ ਉੱਥੇ ਨਾਲ ਟੰਗੇ ਡਾਕੂ ਨੇ ਚਿਲਾ ਕੇ ਕਿਹਾ,ਅਸੀ ਦੋਸ਼ੀ ਹਾਂ ਇਸ ਲਈ ਸਲੀਬ ਤੇ ਹਾਂ ਇਹ ਤਾਂ ਬੇਦੋਸ਼ਾ ਹੈ ਅਤੇ ਆਪਣੇ ਪਾਪਾਂ ਦੀ ਮੁਆਫੀ ਮੰਗੀ।ਤੀਸਰਾ ਵਚਨ ਪਰਿਵਾਰਕ ਜਿੰਮੇਵਾਰੀ ਦਾ ਅਹਿਸਾਸ ਕਰਵਾਉਂਦਾ ਹੈ ਅਤੇ ਮਾਂ ਦੇ ਉੱਚੇ-ਸੁੱਚੇ ਰੁਤਬੇ ਨੂੰ ਸਮਝਾਉਂਦਾ ਹੈ।ਚੌਥਾ ਵਚਨ ਜੋ ਉਸਦੀ ਸ਼ਰੀਰਿਕ ਦਸ਼ਾ ਅਤੇ ਦ੍ਰਿਸ਼ਟੀ ਵੱਲ ਧਿਆਨ ਦਵਾਉਂਦਾ ਹੈ ਉਹ ਦਰਦ ਮਹਿਸੂਸ ਕਰਦਾ ਆਮ ਇਨੰਸਾਨ ਵਾਂਗ ਕਹਿੰਦਾ “ਪਿਤਾ ਤੂੰ ਮੈਨੂੰ ਕਿਉਂ ਛੱਡ ਦਿੱਤਾ”।ਪੰਜਵਾਂ ਵਚਨ ਉਸਦੇ ਪਿਆਸ ਬਾਰੇ ਦਰਸ਼ਾੳਂੁਦਾ ਹੈ ਗਿਆਨਕਾਰ ਮੰਨਦੇ ਹਨ ਕਿ ਇਹ ਪਿਆਸ ਉਸਦੀ ਸ਼ਰੀਰਿਕ ਪਿਆਸ ਦੇ ਨਾਲ ਨਾਲ ਲੋਕਾਂ ਦੇ ਅਵਿਸ਼ਵਾਸ ਅਤੇ ਦੋਗਲੇ ਵਤੀਰੇ ਦੀ ਸੀ।ਛੇਵਾਂ ਵਚਨ ਉਸਦੀ ਫਤਿਹ ਨੂੰ ਦਰਸ਼ਾਉਂਦਾ ਹੈ ਜਿ ਜਿਹੜਾ ਮਿਸ਼ਨ ਖੁਦਾ ਨੇ ਉਸ ਨੂੰ ਮਨੁੱਖਾ ‘ਚ ਰਹਿ ਕੇ ਪੁਰਾ ਕਰਨ ਲਈ ਕਿਹਾ ਸੀ।ਉਹ ਪੂਰਾ ਹੋ ਗਿਆ।ਸੱਤਵਾਂ ਵਚਨ ਦਸਦਾ ਹੈ ਕਿ ਜਦੋਂ ਉਸਨੇ ਆਪਣੇ ਨਾਲ ਗੱਲਾਂ ਕਰਦੇ ਕਰਦੇ ਅੰਦਰੋ ਉੱਤਰ ਲੱਭ ਲਏ ਤਾਂ ਕੁੱਝ ਅਸੰਤੂਸ਼ਟੀ ਮਹਿਸੂਸ ਕਰਦਿਆਂ ਉਸਨੇ ਉੱਚੇ ਸ਼ਬਦ ਨਾਲ ਚਿਲਾ ਕੇ ਕਿਹਾ ਕਿ ਪਿਤਾ, ਮੈਂ ਆਪਣਾ ਆਤਮਾ ਤੈਨੂੰ ਸੌਪਦਾ ਹਾਂ।ਤੀਸਰੇ ਦਿਨ ਮੁਰਦਿਆਂ ‘ਚੋਂ ਜੀ ਉੱਠਣ ਦੇ ਬਾਅਦ ਫਿਰ ਧਰਤੀ ਤੇ 40 ਦਿਨ ਤੱਕ ਲੋਕਾਂ ਚ ਵਿਚਰਨਾ ਅਤੇ ਫਿਰ ਜਿੰਦਾ ਅਸਮਾਨ ਤੇ ਜਾਣ ਦੀ ਅਨੋਖੀ ਘਟਨਾ ਨੇ ਸਾਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ।ੳਸਦੇ ਚੇਲਿਆਂ ਨੇ ਇਸ ਜੀਵਿਤ ਗਵਾਹੀ ਅਤੇ ਉਸਦੇ ਫਲਸਫੇ ਨੂੰ ਲੋਕਾਂ ਤੱਕ ਪਹੁੰਚਾਇਆ।ਕੋਈ ਵਿਸ਼ਵਾਸ ਕਰੇ ਨਾ ਕਰੇ ਪਰ ਉਸ ਵੇਲੇ ਦੀ ਹਕੂਮਤ ਨੂੰ ‘ਕੱਲੇ ਬੰਦੇ ਨੇ ਨਿਰਉੱਤਰ ਕਰ ਦਿੱਤਾ।

33 ਸਾਲ ਦੀ ਉਮਰ ‘ਚ ਯੀਸ਼ੂ ਨੂੰ ਕਰੂਸ ਦੀ ਮੌਤ ਸਹਿਣੀ ਪਈ।29 ਸਾਲ ਤੱਕ ਉਸਨੇ ਆਪਣੇ ਮਾਤਾ ਪਿਤਾ ਦੀ ਸੇਵਾ ਕੀਤੀ। ਸਿਰਫ ਸਾਢੇ ਤਿੰਨ ਸਾਲ ਯੀਸ਼ੁ ਨੇ ਲੋਕਾਂ ਲਈ ਕੰਮ ਕੀਤਾ ਅਤੇ ਲੋਕਾਂ ਵਿਚ ਰਹਿ ਕੇ ਘਰ-ਘਰ ਜਾ ਕੇ ਸੇਵਾ ਕੀਤੀ। ਲੋਕਾਂ ਨੂੰ ਧਰਮ ਅਤੇ ਧਾਰਮਿਕਤਾ ਦੇ ਮੂਲ ਅਰਥਾਂ ਬਾਰੇ ਚੇਤਨ ਕੀਤਾ ।ਲੋਕ ਉਸਦੇ ਈਸ਼ਵਰੀਤਵ ਅਤੇ ਸਮਾਜਿਕ ਕੰਮਾ ਤੋਂ ਜਾਣੂ ਹੋ ਗਏ।ਅੱਜ ਵੀ ਮਸੀਹਿਅਤ ਦਾ ਫਲਸਫਾ ਦੂਨੀਆਂ ਭਰ ਚ ਜੀਵਿਤ ਵਚਨ ਵਾਂਗ ਕੰਮ ਕਰ ਰਿਹਾ ਹੈ।

ਵਰਗਿਸ ਸਲਾਮਤ
9878261522

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: