ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਨਿਊਯਾਰਕ ਦੀ ਕੈਪੀਟਲ ਸਿਟੀ ਐਲਬਨੀ ਦੇ ਨੇੜੇ ਸ਼ੋਡੈਕ ਕਸਬੇ ਚ’ ਇਕ ਪੰਜਾਬੀ ਵੱਲੋਂ ਆਪਣੀ ਧੀ ਅਤੇ ਸੱਸ ਦੇ ਕਤਲ ਮਗਰੋਂ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

ਨਿਊਯਾਰਕ ਦੀ ਕੈਪੀਟਲ ਸਿਟੀ ਐਲਬਨੀ ਦੇ ਨੇੜੇ ਸ਼ੋਡੈਕ ਕਸਬੇ ਚ’ ਇਕ ਪੰਜਾਬੀ ਵੱਲੋਂ ਆਪਣੀ ਧੀ ਅਤੇ ਸੱਸ ਦੇ ਕਤਲ ਮਗਰੋਂ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

ਨਿਊਯਾਰਕ, 16 ਜਨਵਰੀ ( ਰਾਜ ਗੋਗਨਾ )— ਬੀਤੀ ਰਾਤ ਨਿਊਯਾਰਕ ਦੀ ਰਾਜਧਾਨੀ ਐਲਬਨੀ ਦੇ ਨੇੜੇ ਸ਼ੋਡੈਕ ਟਾਊਨ ਚ’ ਇਕ ਭਾਰਤੀ ਮੂਲ ਦੇ ਭੁਪਿੰਦਰ ਸਿੰਘ ਨਾਮੀ ਪੰਜਾਬੀ ਵਿਅਕਤੀ ਨੇ ਆਪਣੀ 14 ਸਾਲਾ ਦੀ ਧੀ ਜਸਲੀਨ ਕੋਰ ਅਤੇ ਬਜ਼ੁਰਗ ਸੱਸ ਮਨਜੀਤ ਕੋਰ ਦਾ ਗੋਲ਼ੀਆਂ ਮਾਰ ਕੇ ਕਤਲ ਕਰਨ ਮਗਰੋਂ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਵੀ ਖਤਮ ਕਰ ਲਈ. ਜਦ ਕਿ ਭੁਪਿੰਦਰ ਸਿੰਘ ਦੀ ਪਤਨੀ ਰਸ਼ਪਾਲ ਕੋਰ ਦੇ ਹੱਥ ਤੇ ਗੋਲੀ ਲੱਗੀ ਪਰ ਉਹ ਬਚ ਕੇ ਭੱਜਣ ਚ’ ਕਾਮਯਾਬ ਰਹੀ ਜੋ ਐਲਬਨੀ ਦੇ ਹਸਪਤਾਲ ਚ’ ਦਾਖਿਲ ਹੈ ਜਿਸ ਦੀ ਹਾਲਤ ਖ਼ਤਰੇ ਤੋ ਬਾਹਰ ਹੈ ।

ਪੁਲਸ ਨੇ ਦੱਸਿਆ ਕਿ ਅਲਬਾਨੀ ਤੋਂ 19 ਕਿਲੋਮੀਟਰ ਦੂਰ ਦੱਖਣ ਵਿੱਚ ਸ਼ੋਡੈਕ ਕਸਬੇ ਵਿਚ ਆਪਣੇ ਘਰ ਵਿਚ ਭੂਪਿੰਦਰ ਸਿੰਘ ਨੇ ਆਪਣੀ ਧੀ ਜਸਲੀਨ ਕੌਰ ਅਤੇ ਸੱਸ ਮਨਜੀਤ ਕੌਰ ਨੂੰ ਗੋਲੀ ਮਾਰ ਦਿੱਤੀ। ਨਿਊਯਾਰਕ ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਪਤਾ ਚੱਲਿਆ ਹੈ ਕਿ ਜਸਲੀਨ ਕੌਰ ਅਤੇ ਮਨਜੀਤ ਕੌਰ ਦੋਹਾਂ ਦੀ ਮੌਤ ਗੋਲੀ ਲੱਗਣ ਕਾਰਨ ਹੋਈ ਹੈ ਅਤੇ ਦੋਹਾਂ ਨੂੰ ਬੀਤੀ ਰਾਤ ਕਰੀਬ ਸਾਢੇ 9 :15 ਵਜੇ ਘਰ ਚ’ ਘਰੇਲੂ ਹਿੰਸਾ ਦੇ ਦੌਰਾਨ ਗੋਲੀ ਲੱਗੀ। ਜਦ ਕਿ ਭੁਪਿੰਦਰ ਸਿੰਘ ਦੀ ਪਤਨੀ ਰਸਪਾਲ ਕੌਰ ਦੇ ਹੱਥ ਤੇ ਗੋਲੀ ਲੱਗੀ ਹੈ ਪਰ ਉਹ ਬਚ ਨਿਕਲਣ ਵਿਚ ਸਮਰੱਥ ਰਹੀ। ਪੁਲਸ ਨੇ ਦੱਸਿਆ ਕਿ ਰਸਪਾਲ ਕੌਰ ਦਾ ਅਲਬਾਨੀ ਮੈਡੀਕਲ ਸੈਂਟਰ ਵਿਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਜਾਨ ਨੂੰ ਕੋਈ ਵੀ ਖਤਰਾ ਨਹੀਂ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: