ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਦੇਸ਼ ਲਈ ਪ੍ਰੇਮ ਭਾਵਨਾ ਜ਼ਜਬੇ ਦੀ ਤਰਜ਼ਮਾਨੀ ਕਰਦੀ ਹੈ ਹਿੰਦੀ ਫ਼ਿਲਮ ‘ਯੇ ਹੈ ਮੇਰਾ ਵਤਨ’

ਦੇਸ਼ ਲਈ ਪ੍ਰੇਮ ਭਾਵਨਾ ਜ਼ਜਬੇ ਦੀ ਤਰਜ਼ਮਾਨੀ ਕਰਦੀ ਹੈ ਹਿੰਦੀ ਫ਼ਿਲਮ ‘ਯੇ ਹੈ ਮੇਰਾ ਵਤਨ’

-ਬਾਲੀਵੁੱਡ ਅਤੇ ਪੰਜਾਬੀ ਸਿਨੇਮਾਂ ਦੇ ਮੰਨੇ ਪ੍ਰਮੰਨੇ ਫ਼ਿਲਮਕਾਰ ਮੁਸ਼ਤਾਕ ਪਾਸ਼ਾ ਵੱਲੋਂ ਕੀਤਾ ਗਿਆ ਹੈ ਨਿਰਦੇਸ਼ਨ , ਟਰੇਲਰ ਨੂੰ ਦਰਸ਼ਕਾਂ ਦਾ ਮਿਲ ਰਿਹਾ ਹੈ ਭਰਵਾ ਹੁੰਗਾਰਾਂ

ਛੋਟੇ ਪਰਦੇ ਲਈ ਕਈ ਬੇਹਤਰੀਣ ਸੀਰੀਅਲਜ਼ ਅਤੇ ਪੰਜਾਬੀ ਸਿਨੇਮਾਂ ਲਈ ‘ਮੈਂ ਤੂੰ ਅਸੀ ਤੁਸੀਂ’, ‘ਵਿਆਹ 70 ਕਿਲੋਮੀਟਰ’ ਅਤੇ ‘ਵਣਜ਼ਾਰਾ’ ਜਿਹੀਆਂ ਸ਼ਾਨਦਾਰ ਫ਼ਿਲਮਜ਼ ਨਿਰਦੇਸ਼ਿਤ ਕਰ ਚੁੱਕੇ ਬਾਕਮਾਲ ਫ਼ਿਲਮਕਾਰ ਮੁਸ਼ਤਾਕ ਪਾਸ਼ਾ ਆਪਣੀ ਪਹਿਲੀ ਹਿੰਦੀ ਫ਼ਿਲਮ ‘ਯੇ ਹੈ ਮੇਰਾ ਵਤਨ’ ਦਰਸ਼ਕਾਂ ਸਨਮੁੱਖ ਕਰਨ ਜਾ ਰਹੇ ਹਨ, ਜੋ ਕਿ ਦੇਸ਼ ਭਗਤੀ ਦੀ ਭਾਵਨਾ ਨਾਲ ਪੂਰਨ ਅੋਤ ਪੋਤ ਹੋਵੇਗੀ।

‘ਮੋਸ਼ਨ ਪਿਕਚਰਜ਼’ ਦੇ ਬੈਨਰਜ਼ ਹੇਠ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਵਿਚ ਅਤਰ ਹਬੀਬ, ਮੁਸ਼ਤਾਕ ਪਾਸ਼ਾ, ਯਸ਼ਪਾਲ ਸ਼ਰਮਾ, ਪ੍ਰਮੋਦ ਮਾਉਥੋ, ਰਾਣਾ ਜੰਗ ਬਹਾਦਰ, ਕੁਲਦੀਪ ਸ਼ਰਮਾ, ਵਿਸ਼ਣੂ ਸ਼ਰਮਾ, ਸ਼ਕੂ ਰਾਣਾ, ਰੂਪ ਕੌਰ, ਸ਼ਲਿੰਦਰ ਸ੍ਰੀਵਾਸਤਵ, ਰਾਜਕੁਮਾਰ ਕੰਨੋਜ਼ੀਆਂ ਮਹੱਤਵਪੂਰਨ ਭੂਮਿਕਾਵਾਂ ਅਦਾ ਕਰ ਹਨ, ਜਦਕਿ ਇੰਨਾਂ ਨਾਲ ਬਹੁਤ ਹੀ ਪ੍ਰਤਿਭਾਸ਼ਾਲੀ ਐਕਟ੍ਰੈਸਸ ਨੇਹਾ ਸ਼ਰਮਾ ਅਤੇ ਮ੍ਰਿਦੂਲਾ ਮਹਾਜ਼ਨ ਵੀ ਉਕਤ ਫ਼ਿਲਮ ਦੁਆਰਾ ਸੁਨਿਹਰੀ ਸਕਰੀਨ ਤੇ ਪ੍ਰਭਾਵੀ ਡੈਬਯੂ ਕਰਨਗੀਆਂ ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇੰਡੀਅਨ ਥੀਏਟਰ ਡਿਪਾਰਟਮੈਂਟ ਤੋਂ ਡੈ੍ਰਮੈਟਿਕ ਆਰਟਸ ਵਿਚ ਪੋਸਟ ਗ੍ਰੇਜੂਏਟ ਕਰਨ ਵਾਲੇ ਇਸ ਫ਼ਿਲਮ ਦੇ ਨਿਰਦੇਸ਼ਕ ਸ੍ਰੀ ਪਾਸ਼ਾ ਇਸ ਤੋਂ ਪਹਿਲਾ ਨੈਸ਼ਨਲ ਟੈਲੀਵਿਜ਼ਨ ਦਾ ਵੀ ਜਾਣਿਆ, ਪਛਾਣਿਆਂ ਨਾਂਅ ਹੋਣ ਦਾ ਮਾਣ ਹਾਸਿਲ ਕਰ ਚੁੱਕੇ ਹਨ, ਜਿੰਨਾਂ ਵੱਲੋਂ ਨਿਰਦੇਸ਼ਿਤ ਕੀਤੇ ਗਏ ਸੀਰੀਅਲਜ਼ ‘ਨਾ ਆਨਾ ਇਸ ਦੇਸ਼ ਮੇਂ ਲਾਡੋ’, ‘ਗਣੇਸ਼ ਲੀਲਾ’, ‘ਕਸਮ ਸੇ’, ‘ਕਸੋਟੀ ਜਿੰਦਗੀ ਕੀ’, ‘ਕਸਤੂਰੀ’, ‘ਕਹੇਂ ਨਾ ਕਹੇਂ’, ‘ਜਯ ਮਾਂ ਵੈਸ਼ਣੂ ਦੇਵੀ’, ‘ਹਮ ਲੜਕੀਆਂ’ , ‘ਮੇਰਾ ਹਮਸਫ਼ਰ’, ‘ਜੇਬਾ’, ‘ਯੇ ਹੈ ਕੈਸੀ ਕਸਕ’, ‘ਦਹਿਲੀਜ਼ ਇਕ ਮਰਿਆਦਾ’, ‘ਸ਼ਿਤਿਜ਼’ , ‘ਕਸ਼ਮੀਰ ਕੀ ਲੋਕ ਕਹਾਣੀਆਂ’, ‘ਕੋਣ ਦਿਲਾ ਦੀਆਂ ਜਾਣੇ’, ‘ਬਲਦੇ ਦਰਿਆ’, ‘ਰੱਬਾ ਮੈਨੂੰ ਮੁਆਫ਼ ਕਰੀ’ ਆਪਾਰ ਲੋਕਪ੍ਰਿਯਤਾਂ ਅਤੇ ਸਰਾਹਣਾ ਹਾਸਿਲ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨਾਂ ਵੱਲੋਂ ਬਤੌਰ ਐਡ ਫ਼ਿਲਮਮੇਕਰ ਵੀ ਕਾਫ਼ੀ ਮਹੱਤਵਪੂਰਨ ਐਡਜ਼ ਦਾ ਨਿਰਦੇਸ਼ਨ ਕੀਤਾ ਗਿਆ ਹੈ, ਜਿੰਨਾਂ ਵਿਚ ‘ਕੈਰਲੀਨਾ ਹੇਅਰ ਆਇਲ’ ਵਿਦ ਗ੍ਰੇਸੀ ਸਿੰਘ, ‘ਹੀਰਾ ਪੰਨਾ ਜਵੈਲਰਜ਼’ ਵਿਦ ਪ੍ਰੀਤੀ ਝਿੰਗਿਆਨੀ, ਰਾਹੁਲ ਰਾਏ ਅਤੇ ‘ਨੇਚਰ ਕੂਲ ਸੋਫਟ’ ਡਰਿੰਕ ਵਿਦ ਹੇਮੰਤ ਪਾਂਡੇ ਆਦਿ ਸ਼ਾਮਿਲ ਹਨ।

ਉਨਾਂ ਆਪਣੀ ਨਵੀਂ ਫ਼ਿਲਮ ਦੇ ਅਹਿਮ ਪਹਿਲੂਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਫ਼ਿਲਮ ਪਾਕਿਸ਼ਤਾਨ ਦੀ ਸੀਮਾਂ ਦੇ ਦੂਸਰੇ ਪਾਸੇ ਆਤੰਕਵਾਦ ਦੇ ਅਸਲੀ ਚਿਹਰੇ ਨੂੰ ਵਿਖਾਉਣ ਦਾ ਇਕ ਯਤਨ ਹੈ । ਉਨਾਂ ਦੱਸਿਆ ਕਿ ਸਾਡੇ ਦੇਸ਼ ਦੇ ਭੋਲੇ ਭਾਲੇ ਨੌਜਵਾਨਾਂ ਖਾਸ ਕਰ ਜੰਮੂ ਕਸ਼ਮੀਰ ਆਦਿ ਦੇ ਨੂੰ ਧਰਮ, ਜੰਨਤ ਅਤੇ ਜਿਹਾਦ ਦੇ ਨਾਂਅ ਹੇਠ ਵਰਗਲਾਇਆ ਜਾ ਰਿਹਾ ਹੈ, ਜਿਸ ਅਧੀਨ ਦੇਸ਼ ਵਿਰੋਧੀ ਅਨਸਰਾ ਵੱਲੋਂ ਵੱਲੋਂ ਕੀਤੇ ਜਾ ਰਹੇ ਪ੍ਰਾਪੋਗੰਡੇ ਦੇ ਮੱਦੇਨਜ਼ਰ ਉਹ ਅਜਿਹੀਆਂ ਰਾਹਾਂ ਵੱਲ ਤੁਰ ਪੈਂਦੇ ਹਨ, ਜਿੱਥੋਂ ਵਾਪਸ ਆਉਣ ਦਾ ਉਨਾਂ ਨੂੰ ਕੋਈ ਰਸਤਾ ਨਜ਼ਰ ਨਹੀਂ ਆਉਂਦਾ ।

ਉਨਾਂ ਅੱਗੇ ਦੱਸਿਆ ਕਿ ਫ਼ਿਲਮ ਦੀ ਕਹਾਣੀ ਦੋ ਐਸੇ ਦੋਸਤਾਂ ਦੀ ਹੈ, ਜਿੰਨਾਂ ਵਿਚੋ ਇਕ ਛੋਟੀ ਉਮਰੇ ਹੀ ਧਾਰਮਿਕ ਕੱਟੜਵਾੜਤਾ ਦਾ ਸ਼ਿਕਾਰ ਹੋ ਜਾਂਦਾ ਹੈ, ਜਦਕਿ ਦੂਸਰਾ ਆਪਣੇ ਵਤਨ ਪ੍ਰਤੀ ਦੇਸ਼ ਪ੍ਰੇਮ ਦੀ ਭਾਵਨਾ ਕਦੇ ਆਪਣੇ ਮਨ ਵਿਚੋਂ ਨਹੀਂ ਕੱਢਦਾ। ਉਨਾਂ ਦੱਸਿਆ ਕਿ ਫ਼ਿਲਮ ਦੁਆਰਾ ਜਿੱਥੇ ਨੌਜਵਾਨਾਂ ਨੂੰ ਗੁਆਂਢੀ ਮੁਲਕ ਦੀਆਂ ਆਪਸੀ ਸਾਂਝਾ ਖ਼ਤਮ ਕਰਨ ਅਤੇ ਆਤੰਕਵਾਦ ਦੀ ਆੜ ਹੇਠ ਨੌਜਵਾਨਾਂ , ਪਰਿਵਾਰਾਂ ਅਤੇ ਦੇਸ਼ ਦੇ ਵਜ਼ੂਦ ਨੂੰ ਢਾਹ ਲਾਉਣ ਦੀਆਂ ਚਾਲਾਂ ਤੋਂ ਜਾਣੂ ਕਰਵਾਇਆ ਗਿਆ ਹੈ, ਉਥੇ ਨਾਲ ਹੀ ਸਾਜਿਸ਼ੀ ਲਾਣੇ ਨੂੰ ਇਹ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਉਨਾਂ ਦੀਆਂ ਲੱਖਾਂ ਚਾਲਾਂ ਵੀ ਸਾਡੇ ਪਿਆਰੇ ਵਤਨ ਦਾ ਜਰਾ ਵੀ ਮਜਬੂਤ ਅਕਸ ਨਹੀਂ ਵਿਗਾੜ ਸਕਦੀਆਂ।

ਹਿੰਦੀ ਅਤੇ ਪੰਜਾਬੀ ਸਿਨੇਮਾਂ ਵਿਚ ਨਿਰਦੇਸ਼ਕ ਵਜੋਂ ਪੜਾਅ ਦਰ ਪੜਾਅ ਵਿਲੱਖਣ ਪਹਿਚਾਣ ਕਾਇਮ ਕਰਦੇ ਜਾ ਰਹੇ ਨਿਰਦੇਸ਼ਕ ਸ੍ਰੀ ਪਾਸ਼ਾ ਨੇ ਦੱਸਿਆ ਕਿ ਉਨਾਂ ਦੇ ਕਰਿਅਰ ਦੀ ਇਸ ਮਹੱਤਵਪੂਰਨ ਫ਼ਿਲਮ ਦਾ ਪੋਸਟ ਪ੍ਰੋਡੋਕਸ਼ਨ ਕਾਰਜ਼ ਇੰਨੀ ਦਿਨੀ ਤੇਜ਼ੀ ਨਾਲ ਮੁਕੰਮਲ ਕੀਤਾ ਜਾ ਰਿਹਾ ਹੈ, ਜਿਸ ਦਾ ਹਰ ਪੱਖ ਦਰਸ਼ਕਾਂ ਦੇ ਕਸੋਟੀ ਤੇ ਖਰਾ ਉਤਰੇਗਾ। ਉਨਾਂ ਦੱਸਿਆ ਕਿ ਫ਼ਿਲਮ ਦਾ ਸੰਗੀਤ ਅਹਿਸਾਨ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਸਿਨੇਮਾਟੋਗ੍ਰਾਫ਼ੀ ਨਜ਼ੀਮ ਅਹਿਮਦ ਦੀ ਹੈ। ਉਨਾਂ ਦੱਸਿਆ ਕਿ ਫ਼ਿਲਮ ਦੀ ਰਿਲੀਜ਼ ਮੁੰਬਈ ਵਿਖੇ ਜਲਦ ਕੀਤੇ ਜਾ ਰਹੇ ਸੰਗੀਤ ਰਿਲੀਜ਼ ਵਿਸ਼ੇਸ਼ ਸਮਾਰੋਹ ਦੌਰਾਨ ਅਨਾਊਸ ਕੀਤੀ ਜਾਵੇਗੀ।

ਪਰਮਜੀਤ ਫ਼ਰੀਦਕੋਟ
ਮੁੰਬਈ
9855820713

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: