ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਡਾ. ਜਸਪਾਲ ਸਿੰਘ ਟੱਟਰ ਦੀ ਸੇਵਾ-ਮੁਕਤੀ ਮੌਕੇ ਸ਼ੁਕਰਾਨਾ ਸਮਾਗਮ ਕਰਵਾਇਆ

ਡਾ. ਜਸਪਾਲ ਸਿੰਘ ਟੱਟਰ ਦੀ ਸੇਵਾ-ਮੁਕਤੀ ਮੌਕੇ ਸ਼ੁਕਰਾਨਾ ਸਮਾਗਮ ਕਰਵਾਇਆ

ਗੜਸ਼ੰਕਰ (ਅਸ਼ਵਨੀ ਸ਼ਰਮਾਂ): ਡਾ. ਜਸਪਾਲ ਸਿੰਘ ਟੱਟਰ ਅਜਿਹੀ ਸਖਸ਼ੀਅਤ ਦੇ ਮਾਲਕ ਹਨ ਜਿਹਨਾਂ ਨੇ ਆਪਣੀ ਨੌਕਰੀ ਦੇ ਆਖਰੀ ਸਾਲਾਂ ਤੱਕ ਆਪਣੇ-ਆਪ ਨੂੰ ਸਿੱਖਣ ਪ੍ਰਕਿਰਿਆ ਨਾਲ ਜੋੜੀ ਰੱਖਿਆ।ਸੇਵਾ-ਮੁਕਤੀ ਤੋਂ ਮਹਿਜ਼ ਤਿੰਨ ਮਹੀਨੇ ਪਹਿਲਾਂ ਗਣਿਤ ਵਿਸ਼ੇ ਵਿੱਚ ਪੀ.ਐੱਚ.ਡੀ ਦੀ ਡਿਗਰੀ ਹਾਸਲ ਕਰਨਾ ਇਸਦੀ ਜਿਊਂਦੀ-ਜਾਗਦੀ ਮਿਸਾਲ ਹੈ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੁਆਰਾ ਸਿੰਘ ਸਭਾ ਸੜੋਆ ਵਿਖੇ ਮੈਥ ਲੈਕਚਰਾਰ ਡਾ. ਜਸਪਾਲ ਸਿੰਘ ਟੱਟਰ ਦੀ 34 ਸਾਲ ਦੀ ਸੇਵਾ ਉਪਰੰਤ ਸੇਵਾ-ਮੁਕਤੀ ਮੌਕੇ ਸ਼ੁਕਰਾਨੇ ਵਜੋਂ ਕਰਵਾਏ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਬੋਲਦਿਆਂ ਪ੍ਰਿੰਸੀਪਲ ਡਾ. ਧਰਮ ਪਾਲ ਸਾਹਿਲ ਨੇ ਕੀਤਾ।ਇਸ ਮੌਕੇ ਭਾਈ ਰਜਿੰਦਰ ਸਿੰਘ ਛਦੌੜੀ ਵਾਲਿਆਂ ਦੇ ਕੀਰਤਨੀ ਜਥੇ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।ਡਾ. ਜਸਪਾਲ ਸਿੰਘ ਟੱਟਰ ਵਲੋਂ ਸ.ਸ.ਸ.ਸ ਗੁਰੂਬਿਸ਼ਨਪੁਰੀ ਭਵਾਨੀਪੁਰ ਨੂੰ 5100 ਰੁਪਏ ਅਤੇ ਸਰਕਾਰੀ ਮਿਡਲ ਸਕੂਲ ਨੈਣਵਾਂ ਨੂੰ 2100 ਰੁਪਏ ਭੇਂਟ ਕੀਤੇ।

ਇਸ ਮੌਕੇ ਅਜੀਤ ਸਿੰਘ ਦਿਆਲ, ਬਹਾਦਰ ਸਿੰਘ, ਹਰਜਿੰਦਰ ਕੌਰ, ਚੀਫ ਮੈਨੇਜਰ ਜਸਵੀਰ ਸਿੰਘ ਮੀਲੂ, ਬ੍ਰਿਜ ਮੋਹਨ ਲਾਲ, ਸਰਪੰਚ ਜਸਬੀਰ ਸਿੰਘ, ਅਮਰੀਕ ਸਿੰਘ ਦਿਆਲ, ਗਜ਼ਲਪ੍ਰੀਤ ਕੌਰ,ਗੁਰਦਿਆਲ ਸਿੰਘ,ਅਜੀਤ ਸਿੰਘ ਬੋੜਾ, ਜੋਗਿੰਦਰ ਸਿੰਘ ਦਿਆਲ, ਰਜੀਵ ਕੰਡਾ, ਇੰਦਰਜੀਤ ਕੌਰ, ਰਾਮ ਪ੍ਰਕਾਸ਼, ਹਰਭਜਨ ਸਿੰਘ ਬਲਾਕ ਮੈਂਟਰ, ਹੈੱਡ ਗ੍ਰੰਥੀ ਦਰਸ਼ਣ ਸਿੰਘ, ਬਲਵੰਤ ਰਾਮ, ਅਵਤਾਰ ਸਿੰਘ ,ਸੰਜੀਵ ਕੁਮਾਰ ਪੀ.ਟੀ.ਆਈ, ਕਮਲਜੀਤ ਸਿੰਘ, ਜੋਗਿੰਦਰਪਾਲ ਸਿੰਘ ਆਦਿ ਹਾਜ਼ਰ ਸਨ।ਮੰਚ ਸੰਚਾਲਨ ਦੀ ਜ਼ਿੰਮੇਵਾਰੀ ਅਮਰੀਕ ਸਿੰਂਘ ਦਿਆਲ ਨੇ ਨਿਭਾਈ।ਅੰਤ ਵਿੱਚ ਡਾ. ਟੱਟਰ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: