ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਮਨਾਇਆ ਗਿਆ ਸੰਵਿਧਾਨ ਦਿਵਸ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਮਨਾਇਆ ਗਿਆ ਸੰਵਿਧਾਨ ਦਿਵਸ
ਅੰਮ੍ਰਿਤਸਰ, 26 ਨਵੰਬਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਮਨਾਏ ਗਏ ਸੰਵਿਧਾਨ ਦਿਵਸ ਤੇ ਬੋਲਦਿਆਂ ਕਾਨੂੰਨੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ: ਬਿਮਲਦੀਪ ਸਿੰਘ ਨੇ ਕਿਹਾ ਹੈ ਕਿ ਸੰਵਿਧਾਨ ਵਲੋਂ ਸਾਨੂੰ ਬਹੁਤ ਸਾਰੇ ਅਧਿਕਾਰ ਦਿੱਤੇ ਗਏ ਹਨ, ਜਿਨ੍ਹਾਂ ਤੇ ਅਸੀ ਗਰਵ ਮਹਿਸੂਸ ਕਰਦੇ ਹਾਂ ਪਰ ਜੋ ਫਰਜ ਦਿੱਤੇ ਗਏ ਹਨ, ਨੂੰ ਨਿਭਾਉਣ ਤੋਂ ਭੱਜਣ ਦੀ ਪ੍ਰਵਿਰਤੀ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ ।ਸਕੂਲ ਆਫ਼ ਸੋਸ਼ਲ ਸਾਇੰਸਜ਼ ਅਤੇ ਸਮਾਜ ਸ਼ਾਸਤਰ ਵਿਭਾਗ ਵਲੋਂ ਸਾਂਝੇ ਤੌਰ ਤੇ ਆਨ ਲਾਈਨ ਕਰਵਾਏ ਗਏ ਵੈਬੀਨਾਰ ਵਿਚ ਉਹ ਪ੍ਰਮੁੱਖ ਵਕਤਾ ਦੇ ਤੌਰ ਤੇ ਸੰਬੋਧਨ ਕਰ ਰਹੇ ਸਨ । ਉਹਨਾਂ ਨੇ ਸੰਵਿਧਾਨ ਦਿਵਸ ਤੇ ਵਧਾਈ ਦੇਂਦਿੰਆਂ ਕਿਹਾ ਕਿ ਵਿਦਿਆਰਥੀਆਂ ਵਿਚ ਸੰਵਿਧਾਨ ਪ੍ਰਤੀ ਸੰਵੇਦਨਸ਼ੀਲਤਾ ਨੂੰ ਹੋਰ ਵਧਾਉਣ ਲਈ ਵੱਖ ਵੱਖ ਪ੍ਰੋਗ੍ਰਾਮ ਕਰਵਾਏ ਜਾਣੇ ਚਾਹੀਦੇ ਹਨ । ਉਹਨਾਂ ਕਿਹਾ ਕਿ ਵਿਦਿਆਰਥੀ ਵਰਗ ਜਿਨ੍ਹਾਂ ਸਾਡੇ ਸੰਵਿਧਾਨ ਤੋਂ ਜਾਣੂ ਹੋਵੇਗਾ ਉਨ ਹੀ ਜਾਗਰੂਕਤਾ ਸਮਾਜ ਵਿਚ ਵੱਧੇਗੀ ।ਉਹਨਾਂ ਇਸ ਗੱਲ ਤੇ ਵੀ ਜੋਰ ਦਿੱਤਾ ਕਿ ਸੰਵਿਧਾਨਿਕ ਹੱਕਾਂ ਦੇ ਨਾਲ ਨਾਲ ਫਰਜਾਂ ਪ੍ਰਤੀ ਵੀ ਸਾਨੂੰ ਪੂਰੀ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ ।
ਸਮਾਜ ਸ਼ਾਸਤਰ ਵਿਭਾਗ ਦੇ ਸਹਾਇਕ ਪ੍ਰੋਫੈਸਰ ਨਿਰਮਲਾ ਦੇਵੀ ਨੇ ਸੰਵਿਧਾਨ ਦਿਵਸ ਤੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਵੈਬੀਨਾਰ ਵਿਚ ਹਿੱਸਾ ਲੈਣ ਵਾਲਿਆਂ ਦਾ ਨਿੱਘਾ ਸਵਾਗਤ ਕੀਤਾ ।ਸਕੂਲ ਆਫ਼ ਸੋਸ਼ਲ ਸਾਇੰਸਜ਼ ਦੇ ਮੁੱਖੀ ਡਾ. ਰਾਜੇਸ਼ ਕੁਮਾਰ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. (ਪ੍ਰੋ.) ਜਸਪਾਲ ਸਿੰਘ ਸੰਧੂ ਵਲੋਂ ਦਿੱਤੇ ਜਾ ਰਹੇ ਪੂਰਨ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਸੁੱਚਜੀ ਅਗਵਾਈ ਹੇਠ ਯੂਨੀਵਰਸਿਟੀ ਉਚੇਰੀ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਹੋਰ ਖੇਤਰਾਂ ਵਿਚ ਵੀ ਅੱਗੇ ਵੱਧ ਰਹੀ ਹੈ ।ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੀ ਅੱਜ ਸੰਵਿਧਾਨ ਦਿਵਸ ਮਨਾਇਆ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਵਿਚ ਸੰਵਿਧਾਨ ਪ੍ਰਤੀ ਜਾਗਰੂਕਤਾ ਵਧਾਈ ਜਾ ਸਕੇ ।ਉਹਨਾਂ ਨੇ ਇਸ ਸਮੇਂ ਸੰਵਿਧਾਨ ਦੇ ਨੈਤਿਕ ਅਤੇ ਸਹੁਜਾਤਮਿਕ ਮੱਹਤਵ ਤੋਂ ਇਲਾਵਾ ਕਾਨੂੰਨੀ ਮੱਹਤਤਾ ਤੇ ਵੀ ਚਾਨਣਾ ਪਾਉਂਦਿਆਂ ਕਿਹਾ ਕਿ ਸੰਵਿਧਾਨ ਦੇਸ਼ ਦੀ ਨਿਆਂਪਾਲਿਕਾ ਅਤੇ ਕਾਨੂੰਨੀ ਪ੍ਰਣਾਲੀ ਦਾ ਆਧਾਰ ਹੈ ।ਉਹਨਾਂ ਕਿਹਾ ਕਿ ਸੰਵਿਧਾਨ ਨੇ ਹੀ ਸਭ ਨੂੰ ਸਮਾਜ ਵਿਚ ਬਰਾਬਰਤਾ ਨਾਲ ਜੀਊਣ ਦੇ ਅਧਿਕਾਰ ਦਿੱਤੇ ਹਨ ।
ਸਕੂਲ ਆਫ਼ ਸੋਸ਼ਲ ਸਾਇੰਸਿਜ਼, ਸਮਾਜ ਵਿਗਿਆਨ ਵਿਭਾਗ ਅਤੇ ਐਨਐਸਐਸ ਵਾਲੰਟੀਅਰਾ ਨੇ ਇਸ ਵੈਬੀਨਾਰ ਵਿਚ ਭਰਪੂਰਤਾ ਨਾਲ ਹਿੱਸਾ ਲਿਆ ।