ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਖੋਜ ਤੇ ਕਰਵਾਈ ਤਿੰਨ ਦਿੰਨਾਂ ਵਰਕਸ਼ਾਪ ਸੰਪੰਨ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਖੋਜ ਤੇ ਕਰਵਾਈ ਤਿੰਨ ਦਿੰਨਾਂ ਵਰਕਸ਼ਾਪ ਸੰਪੰਨ

ਖੋਜ ਨੂੰ ਸਮਾਜਿਕ ਪੱਖਾਂ ਨਾਲ ਜੋੜ ਕੇ ਅੱਗੇ ਵਧਾਇਆ ਜਾਵੇ: ਪ੍ਰੋਫੈਸਰ (ਡਾ.) ਰੇਨੂੰ ਭਾਰਦਵਾਜ

ਅੰਮ੍ਰਿਤਸਰ, 26 ਨਵੰਬਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਰਿਸਰਚ ਅਤੇ ਬੋਟੈਨੀਕਲ ਐਡ ਇਨਵਾਰਨਮੈਟਲ ਸਾਇੰਸ ਵਿਭਾਗ ਦੇ ਪ੍ਰੋਫੈਸਰ (ਡਾ.) ਰੇਨੂੰ ਭਾਰਦਵਾਜ, ਨੇ ਮੋਜੂਦਾ ਸਮੇਂ ਵਿਚ ਖੋਜ ਦੀ ਮਹੱਤਤਾ ਤੇ ਜੋਰ ਦੇਦਿਂਆਂ ਅਧਿਆਪਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੇ ਖੋਜ ਨੂੰ ਸਮਾਜਿਕ ਪੱਖਾਂ ਨਾਲ ਜੋੜ ਕੇ ਅੱਗੇ ਲਿਆਉਣ ਤਾਂ ਜੋ ਸਮਾਜ ਅਤੇ ਵਿਗਿਆਨ ਦੀ ਤੱਰਕੀ ਵਿਚ ਉਹ ਆਪਣਾ ਮਹੱਤਵਪੂਰਨ ਰੋਲ ਅਦਾ ਕਰ ਸਕਣ । ਉਹਨਾਂ ਕਿਹਾ ਜਿਹੜੀ ਖੋਜ ਦਾ ਕੋਈ ਲਾਭ ਨਹੀਂ ਉਹ ਖੋਜ ਦਾ ਕੋਈ ਵੀ ਅਰਥ ਨਹੀਂ ਹੈ ।ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ

ਸਕੂਲ ਆਫ਼ ਐਜੂਕੇਸ਼ਨ ਵਲੋਂ ਕਰਵਾਏ ਗਏ ਤਿੰਨ ਦਿੰਨਾਂ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਸਮੇਂ ਆਪਣਾ ਪ੍ਰਮੁੱਖ ਭਾਸ਼ਨ ਦੇ ਰਹੇ ਸਨ ।ਉਹਨਾਂ ਨੇ ਖੋਜ ਅਤੇ ਇਸ ਦੀਆਂ ਕਿਸਮਾਂ ਦੇ ਵਿਸ਼ੇ ਤੇ ਵਿਭਾਗ ਵਲੋਂ ਕਰਵਾਈ ਜਾਣ ਵਾਲੀ ਵਰਕਸ਼ਾਪ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਗੱਲ ਕਰਦਿਆਂ ਵਿਭਾਗ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੀ ਵਰਕਸ਼ਾਪ ਵਿਦਿਆਰਥੀਆਂ, ਸਿਖਿਆਰਥੀਆਂ ਅਤੇ ਅਧਿਆਪਕਾਂ ਨੂੰ ਨਵੀਂ ਸੇਧ ਹੀ ਨਹੀਂ ਦੇਂਦੀ ਸਗੋਂ ਖੋਜ ਦੇ ਅਸਲ ਅਰਥਾਂ ਨਾਲ ਵੀ ਜੋੜਦੀ ਹੈ ।ਉਹਨਾਂ ਕਿਹਾ ਕਿ ਖੋਜ ਇਕ ਅੰਤਰ ਅਨੁਸ਼ਾਸਨੀ ਅਤੇ ਮੁਲਾਂਕਣ ਨਾਲ ਜੁੜੀ ਹੋਈ ਵਿਦਾ ਹੈ । ਜਿਸ ਨੇ ਵੱਖ ਵੱਖ ਵਿਸ਼ਿਆਂ ਨੂੰ ਵੀ ਛੁਹਣਾ ਹੁੰਦਾ ਹੈ ।ਉਹਨਾਂ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦੇ ਸਾਬਕਾ ਪ੍ਰੋ. ਲੋਕੇਸ਼ ਕੌਲ ਨੇ ਖੋਜ ਦੇ ਸੰਬੰਧ ਵਿਚ ਵਿਸਥਾਰ ਨਾਲ ਚਰਚਾ ਕੀਤੀ ਅਤੇ ਕਿਹਾ ਕਿ ਸਮਾਜਿਕ ਵਿਗਿਆਨ ਵਿਚ ਕੀਤੀਆਂ ਗਈਆਂ ਖੋਜਾਂ ਨੂੰ ਆਧਾਰ ਬਣਾ ਕੇ ਵਿਦਿਆਰਥੀ ਆਪਣੀ ਖੋਜ ਨੂੰ ਉਸਾਰੂ ਬਣਾ ਸਕਦੇ ਹਨ । ਉਹਨਾਂ ਨੇ ਖੋਜ ਦੇ ਤਰੀਕਿਆਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਖੋਜਾ ਦੀਆ ਕਿਸਮਾ, ਨਮੂਨੇ ਦੇ ਆਕਾਰ ਦੀ ਗਣਨਾ, ਅੰਕੜਿਆ ਦੀਆ ਕਿਸਮਾ, ਕੁਆਟੇਟਿਵ ਟੈਸਟਾ ਦੀ ਚੋਣ ਅਤੇ ਵਿਗਿਆਨਕ ਮੁ’ਲ ਦੇ ਨਿਰਧਾਰਣ ਲਈ ਨਤੀਜਿਆ ਦੀ ਰੂਪ ਰੇਖਾ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ ।

ਪ੍ਰੋਜੈਕਟ ਦੇ ਕੋਆਰਡੀਨੇਟਰ ਪ੍ਰੋ. (ਡਾ.) ਅਮਿਤ ਕੌਟਸ ਨੇ ਵਰਕਸ਼ਾਪ ਦੇ ਤਿੰਨ ਦਿਨਾਂ ਦੀ ਰਿਪੋਰਟ ਪੇਸ਼ ਕੀਤੀ ਜਦੋਂ ਕਿ ਸਿੱਖਿਆ ਵਿਭਾਗ ਦੇ ਮੁੱਖੀ ਡਾ. ਦੀਪਾ ਸਿਕੰਦ ਕੌਟਸ ਨੇ ਕਿਹਾ ਕਿ ਖੋਜ ਪ੍ਰਣਾਲੀਆਂ ਅਤੇ ਖੋਜ ਤਕਨੀਕਾਂ ਦੇ ਨਾਲ ਖੋਜ ਨੂੰ ਆਸਾਨ ਕੀਤਾ ਜਾਂਦਾ ਹੈ । ਇਸ ਵਰਕਸ਼ਾਪ ਦਾ ਮਕਸਦ ਵੀ ਕੌਮੀ ਅਤੇ ਕੌਮਾਂਤਰੀ ਮਾਪਦੰਡਾਂ ਵਾਲੀ ਖੋਜ ਨੂੰ ਇਕ ਪਲੇਟਫਾਰਮ ਤੇ ਲਿਆ ਕੇ ਖੋਜ ਨੂੰ ਨਵੀਂ ਦਿਸ਼ਾ ਦੇਣਾ ਹੈ ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: