ਗੁਰੂ ਨਾਨਕ ਦੇਵ ਯੂਨਵਿਰਸਿਟੀ ਵੱਲੋਂ ਰੈਗੂਲਰ ਤੇ ਪ੍ਰਾਈਵੇਟ ਵਿਦਿਆਰਥੀਆਂ ਲਈ ਸ਼ਡਿਊਲ ਜਾਰੀ

ਗੁਰੂ ਨਾਨਕ ਦੇਵ ਯੂਨਵਿਰਸਿਟੀ ਵੱਲੋਂ ਰੈਗੂਲਰ ਤੇ ਪ੍ਰਾਈਵੇਟ ਵਿਦਿਆਰਥੀਆਂ ਲਈ ਸ਼ਡਿਊਲ ਜਾਰੀ
ਅੰਮ੍ਰਿਤਸਰ, 05 ਨਵੰਬਰ, 2020: ਗੁਰੂ ਨਾਨਕ ਦੇਵ ਯੂਨਵਿਰਸਿਟੀ ਵੱਲੋਂ ਨਵੰਬਰ ਦਸੰਬਰ 2020 `ਚ ਹੋਣ ਵਾਲੀਆਂ ਰੈਗੂਲਰ ਤੇ ਪ੍ਰਾਈਵੇਟ ਅੰਡਰਗਰੈਜੂਏਟ ਕਲਾਸਾਂ, ਪੋਸਟ ਗਰੈਜੂਏਟ ਸਮੈਸਟਰ ਪਹਿਲਾ, ਤੀਜਾ ਅਤੇ ਪੰਜਵਾਂ, ਸੱਤਵਾਂ, ਨੌਵਾਂ ਆਦਿ ਪ੍ਰੀਖਿਆਵਾਂ 16 ਜਨਵਰੀ 2021 ਤੋਂ ਆਰੰਭ ਹੋ ਰਹੀਆਂ ਹਨ, ਜਿਨ੍ਹਾਂ ਦੇ ਦਾਖਲਾ ਫਾਰਮ ਆਨਲਾਈਨ ਪੋਰਟਲ http://punjabcollegeadmissions.org/ ਰਾਹੀਂ ਭਰੇ ਜਾਣੇ ਹਨ।
ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ, ਪ੍ਰੋ. ਮਨੋਜ ਕੁਮਾਰ ਨੇ ਦੱਸਿਆ ਕਿ ਪ੍ਰਾਈਵੇਟ ਪ੍ਰੀਖਿਆਰਥੀਆਂ, ਸਮੈਸਟਰ ਸਿਸਟਮ (ਪੂਰੇ ਵਿਸ਼ੇ/ਰੀ-ਅਪੀਅਰ/ਸਪੈਸ਼ਲ ਚਾਂਸ/ਵਾਧੂ ਵਿਸ਼ੇ ਅਤੇ ਇੰਪਰੂਵਮੈਂਟ ਦੇ ਦਾਖਲਾ ਫਾਰਮ ਆਨਲਾਈਨ ਪੋਰਟਲ ਦੁਆਰਾ ਅਤੇ ਸਾਲਾਨਾ ਸਪਲੀਮੈਂਟਰੀ (ਵਾਧੂ ਵਿਸ਼ਾ/ਸਪੈਸ਼ਲ ਚਾਂਸ) ਦੇ ਦਾਖਲਾ ਫਾਰਮ ਮੈਨੁਅਲ ਤੌਰ `ਤੇ 5 ਨਵੰਬਰ 2020 ਤੋਂ ਅਤੇ ਰੈਗੁਲਰ ਪ੍ਰੀਖਿਆਰਥੀਆਂ ਦੇ ਸਬੰਧਤ ਕਾਲਜਾਂ ਵੱਲੋਂ ਵਿਸ਼ਾ ਰਜਿਸਟਰੇਸ਼ਨ/ਇਨਰਾਲਮੈਂਟ 15 ਨਵੰਬਰ 2020 ਤੋਂ ਸ਼ੁਰੂ ਹੋਵੇਗੀ।
ਉਨ੍ਹਾਂ ਇਨ੍ਹਾਂ ਪ੍ਰੀਖਿਆਵਾਂ ਦੇ ਦਾਖਲਾ ਫਾਰਮ ਆਨਲਾਈਨ ਪੋਰਟਲ ਰਾਹੀ ਭਰਨ ਦੀਆਂ ਮਿਤੀਆਂ ਅਤੇ ਦਾਖਲਾ ਫੀਸਾਂ ਡਰਾਫਟ/ਕੈਸ਼ ਦੁਆਰਾ ਯੂਨੀਵਰਸਿਟੀ ਕੈਸ਼ ਕਾਊਂਟਰ ਤੇ ਪ੍ਰਾਪਤ ਕਰਨ ਦੀਆਂ ਮਿਤੀਆਂ ਦੇ ਵੇਰਵੇ ਬਾਰੇ ਦੱਸਿਆ ਕਿ – ਪ੍ਰਾਈਵੇਟ ਪ੍ਰੀਖਿਆਰਥੀਆਂ ਲਈ ਫੀਸ ਸਲਿਪ ਪ੍ਰਿੰਟ ਕਰਨ/ਕਾਲਜਾਂ ਵੱਲੋਂ ਪੋਰਟਲ `ਤੇ ਵਿਸ਼ਿਆਂ ਦੀ ਚੋਣ ਕਰਨ ਚਲਾਨ ਪ੍ਰਿੰਟ ਕਰਨ ਦੀ ਬਿਨਾ ਲੇਟ ਫੀਸ 30 ਨਵੰਬਰ; ਲੇਟਫੀਸ 250 ਰੁਪਏ ਨਾਲ 5 ਦਸੰਬਰ; ਲੇਟਫੀਸ 500 ਰੁਪਏ ਨਾਲ 10 ਦਸੰਬਰ; ਲੇਟਫੀਸ 1000 ਰੁਪਏ ਨਾਲ 15 ਦਸੰਬਰ; ਲੇਟਫੀਸ 2000 ਰੁਪਏ ਨਾਲ 21 ਦਸੰਬਰ ਅਤੇ ਪ੍ਰੀਖਿਆ ਸ਼ੁਰੂ ਹੋਣ ਤੋਂ 10 ਦਿਨ ਪਹਿਲਾਂ ਲੇਟ ਫੀਸ 1000 ਰੁਪਏ ਪ੍ਰਤੀ ਦਿਨ ਨਾਲ ਨਿਰਧਾਰਤ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਪ੍ਰੀਖਿਆਰਥੀਆਂ ਵੱਲੋਂ ਬੈਂਕ ਵਿਚ ਅਤੇ ਰੈਗੂਲਰ ਕਾਲਜਾਂ ਵੱਲੋਂ ਡਰਾਫਟ ਰਾਹੀਂ ਯੂਨੀਵਰਸਿਟੀ ਕੈਸ਼ ਕਾਊਂਟਰ ਤੇ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀਆਂ ਵਿਚ – ਬਿਨਾ ਲੇਟ ਫੀਸ 03 ਦਸੰਬਰ; ਲੇਟbਫੀਸ 250 ਰੁਪਏ ਨਾਲ 8 ਦਸੰਬਰ; ਲੇਟbਫੀਸ 500 ਰੁਪਏ ਨਾਲ 14 ਦਸੰਬਰ; ਲੇਟbਫੀਸ 1000 ਰੁਪਏ ਨਾਲ 18 ਦਸੰਬਰ; ਲੇਟ ਫੀਸ 2000 ਰੁਪਏ ਨਾਲ 24 ਦਸੰਬਰ ਅਤੇ ਪ੍ਰੀਖਿਆ ਸ਼ੁਰੂ ਹੋਣ ਤੋਂ 10 ਦਿਨ ਪਹਿਲਾਂ ਲੇਟ ਫੀਸ 1000 ਰੁਪਏ ਪ੍ਰਤੀ ਦਿਨ ਨਾਲ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਿਤੀਆਂ ਵਿਚ ਤਿੰਨ ਕੰਮ ਵਾਲੇ ਦਿਨ ਗਰੇਸ ਵਜੋਂ ਸ਼ਾਮਲ ਕਰ ਦਿੱਤੇ ਗਏ ਹਨ। ਇਸ ਲਈ ਗਰੇਸ ਦਿਨਾਂ ਵਜੋਂ ਕੋਈ ਹੋਰ ਵਾਧੂ ਸਮਾਂ ਨਹੀਂ ਦਿੱਤਾ ਜਾਵੇਗਾ।