ਗੁਰੂ ਨਾਨਕ ਦੇਵ ਯੂਨਵਿਰਸਿਟੀ ਵੱਲੋਂ ਰੈਗੂਲਰ ਅਤੇ ਪ੍ਰਾਈਵੇਟ ਵਿਦਿਆਰਥੀਆਂ ਲਈ ਸੋਧਿਆ ਹੋਇਆ ਦਾਖਲਾ ਸ਼ਡਿਊਲ ਜਾਰੀ

ਗੁਰੂ ਨਾਨਕ ਦੇਵ ਯੂਨਵਿਰਸਿਟੀ ਵੱਲੋਂ ਰੈਗੂਲਰ ਅਤੇ ਪ੍ਰਾਈਵੇਟ ਵਿਦਿਆਰਥੀਆਂ ਲਈ ਸੋਧਿਆ ਹੋਇਆ ਦਾਖਲਾ ਸ਼ਡਿਊਲ ਜਾਰੀ
ਅੰਮ੍ਰਿਤਸਰ, 02 ਦਸੰਬਰ, 2020 (ਨਿਰਪੱਖ ਆਵਾਜ਼ ਬਿਊਰੋ): ਗੁਰੂ ਨਾਨਕ ਦੇਵ ਯੂਨਵਿਰਸਿਟੀ ਦੇ ਸੈਸ਼ਨ ਨਵੰਬਰ/ਦਸੰਬਰ 2020 (ਅੰਡਰ ਗਰੈਜੂਏਟ ਕਲਾਸਾਂ, ਪੂਰੇ ਵਿਸ਼ੇ, ਰੀਅਪੀਅਰ (ਸਮੈਸਟਰ ਪਹਿਲਾ, ਤੀਜਾ, ਪੰਜਵਾਂ, ਸਤਵਾਂ, ਨੌਵਾਂ ਅਤੇ (ਪੋਸਟ ਗਰੈਜੂਏਟ ਪੂਰੇ ਵਿਸ਼ੇ, ਰੀਅਪੀਅਰ (ਸਮੈਸਟਰ ਪਹਿਲਾ, ਤੀਜਾ) ਦੇ ਦਾਖਲਾ ਫਾਰਮ ਆਨਲਾਈਨ ਪ੍ਰਣਾਲੀ (ਹਟਟਪ://ਚੋਲਲੲਗੲੳਦਮਸਿਸੋਿਨਸ.ਗਨਦੁ.ੳਚ.ਨਿ/ਲੋਗਨਿਂੲਾ.ੳਸਪਣ) ਰਾਹੀਂ ਸੋਧੇ ਸ਼ਡਿਊਲ ਅਨੁਸਾਰ ਭਰੇ ਜਾ ਰਹੇ ਹਨ। ਰੈਗੂਲਰ ਪ੍ਰੀਖਿਆਰਥੀਆਂ ਦੀਆਂ ਕਾਲਜਾਂ ਵੱਲੋਂ ਪੋਰਟਲ ਦੇ ਰਾਹੀਂ ਵਿਸ਼ਾ ਰਜਿਸਟਰੇਸ਼ਨ/ਐਨਰਾਲਮੈਂਟ ਕੀਤੇ ਜਾ ਰਹੇ ਹਨ।
ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ, ਪ੍ਰੋ. ਮਨੋਜ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ ਦਾ ਦਾਖਲਾ ਫਾਰਮ ਆਨਲਾਈਨ ਪੋਰਟਲ `ਤੇ ਭਰਨ ਦੀ ਅਤੇ ਦਾਖਲਾ ਫੀਸਾਂ ਡਰਾਫਟ/ਕੈਸ਼ ਦੁਆਰਾ ਯੂਨੀਵਰਸਿਟੀ ਕੈਸ਼ ਕਾਉਂਟਰ ਤੇ ਪ੍ਰਾਪਤ ਕਰਨ ਦੀਆਂ ਸੋਧੀਆਂ ਮਿਤੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਪ੍ਰੀਖਿਆਰਥੀਆਂ ਲਈ ਫੀਸ ਸਲਿਪ ਪ੍ਰਿੰਟ ਕਰਨ / ਕਾਲਜਾਂ ਵੱਲੋਂ ਪੋਰਟਲ ਉਪਰ ਵਿਸ਼ੇ ਦੀ ਚੋਣ ਕਰਨ, ਚਲਾਨ ਪ੍ਰਿੰਟ ਕਰਨ ਦੀ ਆਖਰੀ ਮਿਤੀ ਸਮੈਸਟਰ ਪਹਿਲੇ ਲਈ 31 ਦਸੰਬਰ, 2020 ਅਤੇ ਤੀਜੇ ਪੰਜਵੇਂ ਸਤਵੇਂ ਤੇ ਨੌਵੇਂ ਸਮੈਸਟਰ ਲਈ 15 ਦਸੰਬਰ ਨਿਰਧਾਰਤ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਪਹਿਲੇ ਸਮੈਸਟਰ ਲਈ ਢਾਈ ਸੌ ਰੁਪਏ ਲੇਟ ਫੀਸ ਨਾਲ 11 ਜਨਵਰੀ; ਪੰਜ ਸੌ ਰੁਪਏ ਨਾਲ 18 ਜਨਵਰੀ; ਇਕ ਹਜ਼ਾਰ ਰੁਪਏ ਨਾਲ 25 ਜਨਵਰੀ; ਦੋ ਹਜ਼ਾਰ ਨਾਲ ਇਕ ਫਰਵਰੀ ਅਤੇ ਪ੍ਰੀਖਿਆ ਸ਼ੁਰੂ ਹੋਣ ਤੋਂ 10 ਦਿਨ ਪਹਿਲ਼ਾਂ ਇਕ ਹਜ਼ਾਰ ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਨਿਰਧਾਰਤ ਕੀਤੀ ਗਈ ਹੈ। ਇਸੇ ਤਰ੍ਹਾਂ ਤੀਜੇ. ਪੰਜਵੇਂ ਸਤਵੇਂ ਤੇ ਨੌਵੇਂ ਸਮੈਸਟਰ ਲਈ ਢਾਈ ਸੌ ਰੁਪਏ ਲੇਟ ਫੀਸ ਨਾਲ 19 ਦਸੰਬਰ 2020; ਪੰਜ ਸੌ ਰੁਪਏ ਨਾਲ 22 ਦਸੰਬਰ; ਇਕ ਹਜ਼ਾਰ ਰੁਪਏ ਨਾਲ 26 ਦਸੰਬਰ; ਦੋ ਹਜ਼ਾਰ ਨਾਲ 29 ਦਸੰਬਰ ਅਤੇ ਪ੍ਰੀਖਿਆ ਸ਼ੁਰੂ ਹੋਣ ਤੋਂ 10 ਦਿਨ ਪਹਿਲ਼ਾਂ ਇਕ ਹਜ਼ਾਰ ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਨਿਰਧਾਰਤ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਪ੍ਰੀਖਿਆਰਥੀਆਂ ਵੱਲੋਂ ਬੈਂਕ ਵਿਚ ਅਤੇ ਰੈਗੂਲਰ ਕਾਲਜਾਂ ਵੱਲੋਂ ਡਰਾਫਟ ਰਾਹੀਂ ਯੂਨੀਵਰਸਿਟੀ ਕੈਸ਼ ਕਾਊਂਟਰ ਉਪਰ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਸਮੈਸਟਰ ਪਹਿਲੇ ਲਈ 4 ਜਨਵਰੀ 2021 ਅਤੇ ਤੀਜੇ ਪੰਜਵੇਂ ਸਤਵੇਂ ਤੇ ਨੌਵੇਂ ਸਮੈਸਟਰ ਲਈ 17 ਦਸੰਬਰ ਨਿਰਧਾਰਤ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਪਹਿਲੇ ਸਮੈਸਟਰ ਲਈ ਢਾਈ ਸੌ ਰੁਪਏ ਲੇਟ ਫੀਸ ਨਾਲ 15 ਜਨਵਰੀ; ਪੰਜ ਸੌ ਰੁਪਏ ਨਾਲ 25 ਜਨਵਰੀ; ਇਕ ਹਜ਼ਾਰ ਰੁਪਏ ਨਾਲ 28 ਜਨਵਰੀ; ਦੋ ਹਜ਼ਾਰ ਨਾਲ 03 ਫਰਵਰੀ ਅਤੇ ਪ੍ਰੀਖਿਆ ਸ਼ੁਰੂ ਹੋਣ ਤੋਂ 10 ਦਿਨ ਪਹਿਲ਼ਾਂ ਇਕ ਹਜ਼ਾਰ ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਨਿਰਧਾਰਤ ਕੀਤੀ ਗਈ ਹੈ। ਇਸੇ ਤਰ੍ਹਾਂ ਤੀਜੇ. ਪੰਜਵੇਂ ਸਤਵੇਂ ਤੇ ਨੌਵੇਂ ਸਮੈਸਟਰ ਲਈ ਢਾਈ ਸੌ ਰੁਪਏ ਲੇਟ ਫੀਸ ਨਾਲ 21 ਦਸੰਬਰ 2020; ਪੰਜ ਸੌ ਰੁਪਏ ਨਾਲ 24 ਦਸੰਬਰ; ਇਕ ਹਜ਼ਾਰ ਰੁਪਏ ਨਾਲ 28 ਦਸੰਬਰ; ਦੋ ਹਜ਼ਾਰ ਨਾਲ 31 ਦਸੰਬਰ ਅਤੇ ਪ੍ਰੀਖਿਆ ਸ਼ੁਰੂ ਹੋਣ ਤੋਂ 10 ਦਿਨ ਪਹਿਲ਼ਾਂ ਇਕ ਹਜ਼ਾਰ ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਨਿਰਧਾਰਤ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਉਪਰੋਕਤ ਮਿਤੀਆਂ ਵਿਚ ਤਿੰਨ ਕੰਮ ਵਾਲੇ ਦਿਨ ਗਰੇਸ ਵਜੋਂ ਸ਼ਾਮਿਲ ਕਰ ਦਿੱਤੇ ਗਏ ਹਨ ਇਸ ਲਈ ਗਰੇਜ ਦਿਨਾਂ ਵਜੋਂ ਕੋਈ ਹੋਰ ਵਾਧੂ ਸਮਾਂ ਨਹੀਂ ਦਿੱਤਾ ਜਾਵੇਗਾ।