ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਕ੍ਰਾਂਤੀਕਾਰੀ ਯੋਧਾ ਸਨ ਨੇਤਾਜੀ ਸੁਭਾਸ਼ ਚੰਦਰ ਬੋਸ (23 ਜਨਵਰੀ ਜਨਮਦਿਨ ‘ਤੇ ਵਿਸ਼ੇਸ਼)

ਕ੍ਰਾਂਤੀਕਾਰੀ ਯੋਧਾ ਸਨ ਨੇਤਾਜੀ ਸੁਭਾਸ਼ ਚੰਦਰ ਬੋਸ (23 ਜਨਵਰੀ ਜਨਮਦਿਨ ‘ਤੇ ਵਿਸ਼ੇਸ਼)

ਨੇਤਾ ਜੀ ਸੁਭਾਸ਼ ਚੰਦਰ ਬੋਸ ਭਾਰਤ ਦੇ ਆਜਾਦੀ ਅੰਦੋਲਣ ਦੇ ਪ੍ਰਮੁੱਖ ਨੇਤਾ ਸਨ। ਉਨ੍ਹਾਂ ਵੱਲੋਂ ਦਿੱਤਾ ਗਿਆ ਜੈ ਹਿੰਦ ਦਾ ਨਾਅਰਾ ਭਾਰਤ ਦਾ ਰਾਸ਼ਟਰੀ ਨਾਅਰਾ ਬਣ ਗਿਆ। ਤੁਸੀਂ ਮੈਨੂੰ ਖੂਨ ਦਿੳ ,ਮੈਂ ਤੁਹੰਾਨੂੰ ਆਜਾਦੀ ਦਿਆਂਗਾ,ਉਨ੍ਹਾਂ ਦਾ ਇਹ ਨਾਅਰਾ ਵੀ ੳਸ ਸਮੇਂ ਬਹੁਤ ਜਿਆਦਾ ਪ੍ਰਸਾਰਣ ਵਿੱਚ ਆਇਆ।ਦੂਜੇ ਵਿਸ਼ਵ ਯੁੱਧ ਦੇ ਦੌਰਾਨ ਅੰਗੇਜਾਂ ਦੇ ਖਿਲਾਫ ਲੜਨ ਦੇ ਲਈ ਉਨ੍ਹਾਂ ਨੇ ਜਪਾਨ ਦੇ ਸਹਿਯੋਗ ਦੇ ਨਾਲ ਆਜਾਦ ਹਿੰਦ ਫੌਜ਼ ਦੀ ਸਥਾਪਨਾ ਕੀਤੀ ਸੀ।

ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ 1897 ਨੂੰ ਉਡੀਸ਼ਾ ਦੇ ਕਟਕ ਵਿੱਚ ਇਕ ਬੰਗਾਲੀ ਪਰਿਵਾਰ ਵਿੱਚ ਹੋਇਆ ਸੀ।ਬੋਸ ਦੇ ਪਿਤਾ ਦਾ ਨਾਂਅ ਜਾਨਕੀਨਾਥ ਬੋਸ ਅਤੇ ਮਾਤਾ ਦਾ ਨਾਂਅ ਪ੍ਰਭਾਵਤੀ ਸੀ।ਜਾਨਕੀਨਾਥ ਦੀਆਂ ਕੁਲ ਮਿਲਾ ਕੇ 14 ਸੰਤਾਨਾਂ ਸਨ, ਜਿਸ ਵਿੱਚੋਂ 6 ਲੜਕੀਆਂ ਅਤੇ 8 ਪੁੱਤਰ ਸਨ। ਸੁਭਾਸ਼ ਚੰਦਰ ਉਨ੍ਹਾਂ ਦੀ ਨੌਂਵੀ ਸੰਤਾਨ ਅਤੇ ਪੰਜਵੇਂ ਪੁੱਤਰ ਸਨ।ਨੇਤਾਜੀ ਨੇ ਆਪਣੀ ਮੁੱਢਲੀ ਪੜ੍ਹਾਈ ਕਟਕ ਦੇ ਰੇਵੇਂਸ਼ਾਵ ਕਾਲਜੀਏਟ ਸਕੂਲ ਵਿੱਚੋਂ ਪ੍ਰਾਪਤ ਕੀਤੀ।ਉਸ ਤੋਂ ਬਾਅਦ ਉਨ੍ਹਾ ਦੀ ਪੜਾਈ ਕੋਲਕਾਤਾ ਦੇ ਪੈ੍ਰਜੀਡੈਂਸੀ ਕਾਲਜ ਅਤੇ ਸਕੌਟਿਸ਼ ਚਰਚ ਕਾਲਜ ਵਿੱਚੋਂ ਹੋਈ।ਉਸ ਤੋਂ ਬਾਅਦ ਭਾਰਤੀ ਪ੍ਰਸ਼ਾਸਨਿਕ ਸੇਵਾ ਦੀ ਤਿਆਰੀ ਕਰਨ ਦੇ ਲਈ ਉਨ੍ਹਾਂ ਦੇ ਮਾਤਾਪਿਤਾ ਨੇ ਬੋਸ ਨੂੰ ਇੰਗਲੈਂਡ ਦੀ ਕੈਂਬ੍ਰਿੰਜ ਯੂਨੀਵਰਸਿਟੀ ਭੇਜ ਦਿੱਤਾ।ਉਨ੍ਰਾਂ ਨੇ ਸਿਵਲ ਸਰਵਿਸ ਪ੍ਰੀਖਿਆ ਵਿੱਚ ਚੌਥੀ ਥਾਂ ਹਾਸਲ ਕੀਤੀ।1921 ਵਿੱਚ ਭਾਰਤ ਵਿੱਚ ਵਧਦੀਆਂ ਰਾਜਨੀਤਿਕ ਗਤੀਵਿਧੀਆਂ ਦੀ ਖਬਰ ਮਿਲਦੇ ਹੀ ਬੋਸ ਸਿਵਲ ਸਰਵਿਸ ਛੱਡ ਕੇ ਕਾਂਗ੍ਰਸ ਦੇ ਨਾਲ ਜੁੜ ਗਏ।।1928 ਵਿੱਚ ਜਦੋਂ ਸਾਈਮਨ ਕਮੀਸ਼ਨ ਭਾਰਤ ਆਇਆ ਉਦੋਂ ਕਾਂਗ੍ਰਸ ਨੇ ਉਸ ਨੂੰ ਕਾਲ ਝੰਡੇ ਦਿਖਾਏ।ਕੋਲਕਾਤਾ ਵਿੱਚ ਸੁਭਾਸ਼ ਨੇ ਇਸ ਅੰਦੋਲਣ ਦੀ ਅਗਵਾਈ ਕੀਤੀ।ਸਾਈਮਨ ਕਮੀਸ਼ਨ ਨੂੰ ਜਵਾਬ ਦੇਣ ਦੇ ਲਈ ਕਾਂਗ੍ਰਸ ਨੇ ਭਾਰਤ ਦਾ ਸੰਵਿਧਾਨ ਬਣਾਉਣ ਦਾ ਕੰਮ ਅੱਠ ਮੈਂਬਰੀ ਕਮੇਟੀ ਨੂੰ ਸੌਂਪਿਆ। ਮੋਤੀ ਲਾਲ ਨਹਿਰੂ ਇਸ ਸੰਮਤੀ ਦੇ ਸਕੱਤਰ ਅਤੇ ਸੁਭਾਸ਼ ਚੰਦਰ ਇਸ ਦੇ ਸਰਗਰਮ ਮੈਂਬਰ ਸਨ।

1928 ਵਿੱਚ ਮੋਤੀਲਾਲ ਨਹਿਰੂ ਦੀ ਅਗਵਾਈ ਵਿੱਚ ਕਾਂਗ੍ਰਸ ਦੀ ਸਾਲਾਨਾ ਬੈਠਕ ਕੋਲਕਾਤਾ ਵਿੱਚ ਹੋਈ। ਇਸ ਬੈਠਕ ਵਿੱਚ ਸੁਭਾਸ਼ ਨੇ ਖਾਕੀ ਵਰਦੀ ਧਾਰਣ ਕਰਕੇ ਮੋਤੀਲਾਲ ਨਹਿਰੂ ਨੂੰ ਫੌਜੀ ਤਰੀਕੇ ਨਾਲ ਸਲਾਮੀ ਦਿੱਤੀ।

26 ਜਨਵਰੀ 1931 ਨੂੰ ਕੋਲਕਾਤਾ ਵਿੱਚ ਰਾਸ਼ਟਰੀ ਝੰਡਾ ਫਹਿਰਾ ਕੇ ਸੁਭਾਸ਼ ਇਕ ਵੱਡੇ ਇਕੱਠ ਦੀ ਮੋਰਚੇ ਦੇ ਰੂਪ ਵਿੱਚ ਅਗਵਾਈ ਕਰ ਰਹੇ ਸਨ ਉਦੋਂ ਪੁਲਿਸ ਨੇ ਉਨ੍ਹਾਂ ‘ਤੇ ਲਾਠੀ ਚਾਰਜ ਕੀਤਾ ਅਤੇ ਉਨ੍ਹਾਂ ਨੂੰ ਜਖਮੀ ਕਰਕੇ ਜੇਲ ਭੇਜ ਦਿੱਤਾ।

ਜਦੋਂ ਸੁਭਾਸ਼ ਜੇਲ ਵਿੱਚ ਸਨ ਉਦੋਂ ਗਾਂਧੀ ਜੀ ਨੇ ਅੰਗ੍ਰੇਜ ਸਰਕਾਰ ਨਾਲ ਸਮਝੋਤਾ ਕਰਕੇ ਸਾਰੇ ਕੈਦੀ ਰਿਹਾ ਕਰਵਾ ਦਿੱਤੇ। ਪਰ ਅੰਗੇ੍ਰਜੀ ਸਰਕਾਰ ਨੇ ਭਗਤ ਸਿੰਘ ਜਿਹੇ ਕ੍ਰਾਂਤੀਕਾਰੀਆਂ ਨੂੰ ਰਿਹਾ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਭਗਤ ਸਿੰਘ ਦੀ ਫਾਂਸੀ ਮਾਫ ਕਰਵਾਉਣ ਦੇ ਲਈ ਗਾਂਧੀ ਜੀ ਨੇ ਸਰਕਾਰ ਨਾਲ ਗੱਲ ਤਾਂ ਕੀਤੀ ਪਰ ਬਹੁਤ ਹੀ ਨਰਮੀ ਨਾਲ।ਸੁਭਾਸ਼ ਚਾਹੁੰਦੇ ਸਨ ਕਿ ਇਸ ਵਿਸ਼ੇ ‘ਤੇ ਗਾਂਧੀਜੀ ਅੰਗੇ੍ਰਜ ਸਰਕਾਰ ਦੇ ਨਾਲ ਸਮਝੌਤਾ ਤੋੜ ਦੇਣ।ਪਰ ਗਾਂਧੀਜੀ ਆਪਣੇ ਵੱਲੋਂ ਦਿੱਤਾ ਗਿਆ ਵਚਨ ਤੋੜਨ ਲਈ ਰਾਹੀ ਨਹੀਂ ਸਨ।ਅੰਗੇ੍ਰਜ ਸਰਕਾਰ ਆਪਣੀ ਥਾਂ ‘ਤੇ ਅੜੀ ਰਹੀ ਅਤੇ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਫਾਂਸੀ ਦੇ ਦਿੱਤੀ। ਭਗਤ ਸਿੰਘ ਨੂੰ ਨਾ ਬਚਾ ਪਾਉਣ ‘ਤੇ ਸੁਭਾਸ਼ ਗਾਂਧੀ ਅਤੇ ਕਾਂਗ੍ਰਸ ਦੇ ਤੌਰ ਤਰੀਕਿਆਂ ‘ਤੇ ਬਹੁਤ ਨਰਾਜ ਹੋ ਗਏ।

1930 ਵਿੱਚ ਸੁਭਾਸ਼ ਜੇਲ ਵਿੱਚ ਬੰਦ ਹੀ ਸਨ ਕਿ ਚੋਣਾਂ ਵਿੱਚ ਉਨ੍ਹਾਂ ਨੂੰ ਕਾਂਗ੍ਰਸ ਦਾ ਮੇਅਰ ਬਣਾਇਆ ਗਿਆ। 1932 ਵਿੱਚ ਸੁਭਾਸ਼ ਨੂੰ ਫਿਰ ਜੇਲ ਹੋ ਗਈ। ਇਸ ਵਾਰ ਉਨ੍ਹਾਂ ਨੂੰ ਅਲਮੋੜਾ ਜੇਲ ਵਿੱਚ ਰੱਖਿਆ ਗਿਆ। ਅਲਮੋੜਾ ਜੇਲ ਵਿੱਚ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ। ਡਾਕਟਰਾਂ ਦੀ ਸਲਾਹ ‘ਤੇ ਸੁਭਾਸ਼ ਇਲਾਜ ਦੇ ਲਈ ਯੂਰੋਪ ਜਾਣ ਨੂੰ ਰਾਜੀ ਹੋ ਗਏ। ਸਨ, 1933 ਤੋਂ 1936 ਤੱਕ ਸੁਭਾਸ਼ ਯੂਰੋਪ ਵਿੱਚ ਰਹੇ। ਯੂਰੋਪ ਵਿੱਚ ਸੁਭਾਸ਼ ਨੇ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਆਪਣਾ ਕੰਮ ਵੀ ਨਾਲਨਾਲ ਜਾਰੀ ਰੱਖਿਆ।

ਉਥੇ ਉਹ ਇਟਲੀ ਦੇ ਨੇਤਾ ਮੂਸੋਲਿਨੀ ਨਾਲ ਮਿਲੇ, ਜਿਨਾਂ ਨੇ ਉਨ੍ਹਾਂ ਨੂੰ ਭਾਰਤ ਦੇ ਆਜਾਦੀ ਅੰਦੋਲਣ ਵਿੱਚ ਮਦਦ ਕਰਨ ਦਾ ਵਚਨ ਦਿੱਤਾ। 1934 ਵਿੱਚ ਸੁਭਾਸ਼ ਨੂੰ ਉਨ੍ਹਾਂ ਦੇ ਪਿਤਾ ਦੇ ਬਿਮਾਰ ਹੋਣ ਕਾਰਨ ਅੰਤਿਮ ਸਾਹਾਂ ‘ਤੇ ਹੋਣ ਦੀ ਖਬਰ ਮਿਲੀ। ਖਬਰ ਸੁਣਦੇ ਹੀ ਉਹ ਹਵਾਈ ਜਹਾਜ ‘ਤੋਂ ਕਰਾਚੀ ਹੁੰਦੇ ਹੋਏ ਕੋਲਕਾਤਾ ਪੁੱਜੇ। ਹਾਲਾਂਕਿ ਉਨ੍ਹਾਂ ਨੂੰ ਕਰਾਚੀ ਪੰਹੁਚਣ ‘ਤੇ ਹੀ ਪਤਾ ਚੱਲ ਗਿਆ ਸੀ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਪਰ ਫਿਰ ਵੀ ਉਹ ਕੋਲਕਾਤਾ ਗਏ। ਕੋਲਕਾਤਾ ਪਹੁੰਚਦੇ ਹੀ ਅੰਗ੍ਰੇਜ ਸਰਕਾਰ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਕਈ ਦਿਨ ਜੇਲ ਵਿੱਚ ਰੱਖ ਕੇ ਵਾਪਸ ਯੂਰੋਪ ਭੇਜ ਦਿੱਤਾ।

ਸਾਰਵਜਨਿਕ ਜਿੰਦਗੀ ਵਿੱਚ ਸੁਭਾਸ਼ ਨੂੰ ਕਈ ਵਾਰ ਜੇਲ ਜਾਣਾ ਪਿਆ। 1938 ਵਿੱਚ ਕਾਂਗ੍ਰਸ ਦੀ ਸਾਲਾਨਾ ਬੈਠਕ ਹਰੀਪੁਰਾ ਵਿੱਚ ਹੋਣੀ ਤੈਅ ਹੋਈ।ਇਸ ਬੈਠਕ ਤੋਂ ਪਹਿਲਾਂ ਗਾਂਧੀ ਜੀ ਨੇ ਕਾਂਗ੍ਰਸ ਸਕੱਤਰ ਅਹੁਦੇ ਦੇ ਲਈ ਸੁਭਾਸ਼ ਨੂੰ ਚੁਣਿਆ। ਇਸ ਬੈਠਕ ਵਿੱਚ ਸੁਭਾਸ਼ ਦਾ ਭਾਸ਼ਣ ਬਹੁਤ ਹੀ ਪ੍ਰਭਾਵਸ਼ਾਲੀ ਸੀ। ਕਿਸੇ ਵੀ ਭਾਰਤੀ ਰਾਜਨੀਤਿਕ ਵਿਅਕਤੀ ਨੇ ਸ਼ਇਦ ਹੀ ਐਨਾ ਪ੍ਰਭਾਵਸ਼ਾਲੀ ਭਾਸ਼ਣ ਕਦੇ ਦਿੱਤਾ ਹੋਵੇ।

ਸੁਭਾਸ਼ ਨੇ ਬੰਗਲੌਰ ਵਿੱਚ ਮਸ਼ਹੂਰ ਵਿਗਿਆਨਕ ਸਰ ਵਿਸ਼ਵੇਸ਼ਵਰ ਰਾਏ ਦੀ ਅਗਵਾਈ ਵਿੱਚ ਇਕ ਵਿਗਿਆਨ ਪ੍ਰੀਸ਼ਦ ਦੀ ਸਥਾਪਨਾ ਵੀ ਕੀਤੀ। 1938, ਵਿੱਚ ਗਾਂਧੀ ਜੀ ਨੇ ਕਾਂਗ੍ਰਸ ਸਕੱਤਰ ਦੇ ਅਹੁਦੇ ਲਈ ਸੁਭਾਸ਼ ਦੀ ਚੋਣ ਤਾਂ ਕੀਤੀ ਸੀ ਪਰ ਉਨ੍ਹਾਂ ਨੂੰ ਸੁਭਾਸ਼ ਦੀ ਕਾਰਜਸ਼ੈੈਲੀ ਪਸੰਦ ਨਹੀਂ ਆਈ। ਇਸੇ ਦੌਰਾਨ ਯੂਰੋਪ ਵਿੱਚ ਦੂਜੇ ਵਿਸ਼ਵ ਯੁੱਧ ਦੇ ਬੱਦਲ ਛਾ ਗਏ ਸਨ। ਸੁਭਾਸ਼ ਚਾਹੁੰਦੇ ਸਨ ਕਿ ਇੰਗਲੈੱਡ ਦੀ ਇਸ ਮੁਸ਼ਕਿਲ ਦਾ ਫਾਇਦਾ ਚੁੱਕ ਕੇ ਭਾਰਤ ਦੇ ਆਜਾਦੀ ਸੰਗ੍ਰਾਮ ਨੂੰ ਤੇਜ਼ ਕੀਤਾ ਜਾਵੇ। ਉਨ੍ਹਾਂ ਨੇ ਆਪਣੇ ਸਕੱਤਰ ਅਹੁਦੇ ਦੇ ਕਾਰਜਕਾਲ ਵਿੱਚ ਇਸ ਵੱਲ ਕਦਮ ਚੱਕਣੇ ਹੋਰ ਤੇਜ ਕਰ ਦਿੱਤੇ ਸਨ ਪਰ ਗਾਂਧੀ ਜੀ ਇਸ ਨਾਲ ਸਹਿਮਤ ਨਹੀਂ ਸਨ। 1939 ਵਿੱਚ ਜਦੋਂ ਨਵਾਂ ਕਾਂਗ੍ਰਸ ਸਕੱਤਰ ਚੁਣਨ ਦਾ ਸਮਾਂ ਆਇਆ ਉਦੋਂ ਸੁਭਾਸ਼ ਚਾਹੁੰਦੇ ਸਨ ਕਿ ਕੋਈ ਅਜਿਹਾ ਵਿਅਕਤੀ ਸਕੱਤਰ ਬਣਾਇਆ ਜਾਵੇ ਜੋ ਇਸ ਮਾਮਲੇ ਵਿੱਚ ਕਿਸੇ ਦਬਾਅ ਅੱਗੇ ਬਿਲਕੁਲ ਨਾ ਝੁਕੇ।ਅਜਿਹੇ ਕਿਸੇ ਹੋਰ ਵਿਅਕਤੀ ਦੇ ਸਾਹਮਣੇ ਨ ਆਉਣ ਕਾਰਨ ਸੁਭਾਸ਼ ਖੁਦ ਹੀ ਕਾਂਗ੍ਰਸ ਸਕੱਤਰ ਅਹੁਦੇ ‘ਤੇ ਬਣੇ ਰਹੇ।

ਪਰ ਗਾਂਧੀ ਜੀ ਉਨ੍ਹਾਂ ਨੂੰ ਸਕੱਤਰ ਦੇ ਅਹੁਦੇ ਤੋਂ ਹਟਾਉਣਾ ਚਾਹੁੰਦੇ ਸਨ।ਗਾਂਧੀ ਜੀ ਨੇ ਸਕੱਤਰ ਅਹੁਦੇ ਦੇ ਲਈ ਪੱਟਾਭਈ ਸੀਤਾਰਮਈਯਾ ਨੂੰ ਚੁਣਿਆ।ਕਈ ਸਾਲਾਂ ਬਾਅਦ ਕਾਂਗ੍ਰਸ ਪਾਰਟੀ ਦੇ ਸਕੱਤਰ ਦੇ ਅਹੁਦੇ ਲਈ ਚੋਣਾ ਹੋਈਆਂ। ਚੋਣਾਂ ਵਿੱਚ ਨੇਤਾਜੀ ਸੁਭਾਸ਼ ਨੂੰ 1580 ਅਦੇ ਸੀਤਾਰਮਈਯਾ ਨੂੰ 1377 ਵੋਟਾਂ ਮਿਲੀਆਂ।ਗਾਂਧੀਜੀ ਦੇ ਵਿਰੋਧ ਦੇ ਬਾਵਜੂਦ ਸੁਭਾਸ਼ ਬਾਬੂ 203 ਵੋਟਾਂ ਨਾਲ ਚੋਣ ਜਿੱਤ ਗਏ। ਗਾਂਧੀਜੀ ਨੇ ਸੀਤਾਰਮਈਯਾ ਦੀ ਹਾਰ ਨੂੰ ਆਪਣੀ ਹਾਰ ਦੱਸੇ ਕੇ ਆਪਣੇ ਸਾਥੀਆਂ ਨੁੰ ਕਹਿ ਦਿੱਤਾ ਕਿ ਜੇਕਰ ਉਹ ਸੁਭਾਸ਼ ਦੇ ਤਰੀਕਿਆਂ ਨਾਲ ਸਹਿਮਤ ਨਹੀਂ ਹਨ ਤਾਂ ਉਹ ਕਾਂਗ੍ਰਸ ਤੋਂ ਹੱਟ ਸਕਦੇ ਹਨ। ਇਸ ਤੋਂ ਬਾਅਦ ਕਾਂਗ੍ਰਸ ਦੀ ਕਾਰਜਕਾਰੀ ਸੰਮਤੀ ਦੇ 14 ਵਿੱਚੋਂ 12 ਮੈਂਬਰਾਂ ਨੇ ਇਸਤੀਫਾ ਦੇ ਦਿੱਤਾ। ਜਵਾਹਰਲਾਲ ਨਹਿਰੂ ਜਿਉਂ ਦੀ ਤਿਉਂ ਡਟੇ ਰਹੇ ਅਤੇ ਇਕਂੱਲੇ ਹੀ ਸੁਭਾਸ਼ ਦੇ ਨਾਲ ਰਹੇ।

3 ਮਈ 1939 ਨੂੰ ਸੁਭਾਸ਼ ਨੇ ਕਾਂਗ੍ਰਸ ਦੇ ਅੰਦਰ ਹੀ ਫਾਰਵਰਡ ਬਲੋਕ ਦੇ ਨਾਂਅ ‘ਤੇ ਆਪਣੀ ਪਾਰਟੀ ਦੀ ਸਥਾਪਨਾ ਕੀਤੀ ।ਬਾਅਦ ਵਿੱਚ ਫਾਰਵਰਡ ਬਲੋਕ ਆਪਣੇ ਆਪ ਇਕ ਆਜਾਦ ਪਾਰਟੀ ਬਣ ਗਈ। ਦੂਜਾ ਵਿਸ਼ਵ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਹੀ ਫਾਰਵਰਡ ਬਲੋਕ ਨੇ ਆਜਾਦੀ ਦੀ ਲੜਾਈ ਨੂੰ ਹੋਰ ਤੇਜ ਕਰਨ ਲਈ ਜਨ ਜਾਗ੍ਰਤੀ ਸ਼ੁਰੂ ਕਰ ਦਿੱਤੀ।

ਸੁਭਾਸ਼ ਚੰਦਰ ਬੋਸ ਨੇ 1936 ਵਿੱਚ ਸੈਕਟਰੀ ਅਤੇ ਆਸਟ੍ਰੀਅਨ ਲੜਕੀ ਏਮਿਲੀ ਨਾਲ ਵਿਆਹ ਕਰ ਲਿਆ। ਉਨ੍ਹਾਂ ਦੋਨਾਂ ਦੀ ਅਨੀਤਾ ਨਾਂਅ ਦੀ ਇਕ ਬੇਟੀ ਵੀ ਹੋਈ ਜੋ ਇਸ ਸਮੇਂ ਜਰਮਨੀ ਵਿੱਚ ਪਰਿਵਾਰ ਸਮੇਤ ਰਹਿ ਰਹੀ ਹੈ। ਨੇਤਾਜੀ ਹਿਟਲਰ ਨਾਲ ਵੀ ਮਿਲੇ।1943 ਵਿੱਚ ਉਨਾਂ ਨੇ ਜਰਮਨੀ ਦਾ ਦੌਰਾ ਕੀਤਾ। ਉਥੋਂ ਅੱਗੇ ਉਹ ਜਪਾਨ ਪਹੁੰਚੇ।ਜਪਾਨ ਤੋਂ ਨੇਤਾਜੀ ਸਿੰਗਾਪੁਰ ਪਹੁੰਚੇ। ਜਿਥੇ ਉਨ੍ਹਾਂ ਨੇ ਕੈਪਟਨ ਮੋਹਨ ਸਿੰਘ ਵੱਲੋਂ ਸਥਾਪਤ ਆਜਾਦ ਹਿੰਦ ਫੌਜ ਦੀ ਕਮਾਨ ਆਪਣੇ ਹੱਥ ਵਿੱਚ ਲੈ ਲਈ। ਉਸ ਵਕਤ ਰਾਮ ਬਿਹਾਰੀ ਬੋਸ ਆਜਾਦ ਹਿੰਦ ਦੇ ਨੇਤਾ ਸਨ। ਉਨ੍ਹਾਂ ਨੇ ਆਜਾਦ ਹਿੰਦ ਫੌਜ ਦਾ ਪੁਨਰਗਠਨ ਕੀਤਾ।ਮਹਿਲਾਵਾਂ ਦੇ ਲਈ ਰਾਨੀ ਝਾਂਸੀ ਰੈਜੀਮੇਂਟ ਦਾ ਵੀ ਗਠਨ ਕੀਤਾ ਗਿਆ, ਲਕਸ਼ਮੀ ਸਹਿਗਲ ਜਿਸਦੀ ਕਪਤਾਨ ਬਣੀ।

ਨੇਤਾ ਜੀ ਦੇ ਨਾਂਅ ਨਾਲ ਪ੍ਰਸਿੱਧ ਸੁਭਾਸ਼ ਚੰਦਰ ਨੇ ਸ਼ਕਤੀਸ਼ਾਲੀ ਕ੍ਰਾਂਤੀ ਨਾਲ ਭਾਰਤ ਨੁੰ ਆਜਾਦ ਕਰਵਾਉਣ ਦੇ ਮਕਸਦ ਨਾਲ ਅਕਤੂਬਰ,1943 ਨੂੰ ਆਜਾਦ ਹਿੰਦ ਫੌਜ ਦੀ ਸਥਾਪਨਾ ਕੀਤੀ ਜਿਸ ਨੂੰ ਜਰਮਨੀ ,ਜਪਾਨ,ਫਿਲਪੀਨਜ਼,ਕੋਰੀਆ,ਚੀਨ ,ਇਟਲੀ ਅਤੇ ਆਇਰਲੈਂਡ ਨੇ ਮਾਨਤਾ ਦਿੱਤੀ।ਜਪਾਨ ਨੇ ਅੰਡਮਾਨ ਅਤੇ ਨਿਕੋਬਾਰ ਦੀਪ ਇਸ ਅਸਥਾਈ ਸਰਕਾਰ ਨੂੰ ਦੇ ਦਿੱਤੇ ।ਸੁਭਾਸ਼ ਉਨ੍ਹਾਂ ਦੀਪਾਂ ਵਿੱਚ ਗਏ ਅਤੇ ਉਨ੍ਹਾਂ ਦਾ ਨਵਾਂ ਨਾਮਕਰਨ ਕੀਤਾ। ਆਜਾਦ ਹਿੰਦ ਫੌਜ ਦੇ ਪzyਤੀਕ ਚਿੰਨ੍ਹ ‘ਤੇ ਇਕ ਝੰਡੇ ‘ਤੇ ਦਹਾੜਦੇ ਹੋਏ ਬਾਘ ਦਾ ਚਿੱਤਰ ਬਣਿਆ ਹੁੰਦਾ ਸੀ। ਨੇਤਾਜੀ ਆਜਾਦ ਹਿੰਦ ਫੌਜ ਦੇ ਨਾਲ 4 ਜੁਲਾਈ 1944 ਨੂੰ ਬਰਮਾ ਪਹੁੰਚੇ। ਇਥੇ ਉਨ੍ਹਾਂ ਨੇ ਆਪਣਾ ਪ੍ਰਸਿੱਧ ਨਾਅਰਾ ”ਤੁਸੀਂ ਮੈਨੂੰ ਖੂਨ ਦਿਓ ,ਮੇਂ ਤੁਹਾਨੂੰ ਆਜਾਦੀ ਦੇਆਂਗਾ ” ਦਿੱਤਾ। ਖੂਨ ਦੀਆਂ ਇਕ ਜਾਂ ਦੋ ਬੂੰਦਾ ਨਹੀਂ ਐਨਾ ਕਿ ਖੂਨ ਦਾ ਇਕ ਮਹਾਂਸਾਗਰ ਤਿਆਰ ਹੋ ਜਾਵੇ ਅਤੇ ਉਸ ਵਿੱਚ ਅੰਗੇਜੀ ਹਕੂਮਤ ਨੂੰ ਡੁਬੋ ਦਿੱਤਾ ਜਾਵੇ। 1944 ਨੂੰ ਆਜਾਦ ਹਿੰਦ ਫੌਜ ਨੇ ਅੰਗੇ੍ਰਜਾਂ ‘ਤੇ ਦੁਬਾਰਾ ਹਮਲਾ ਕੀਤਾ ਅਤੇ ਕੁਝ ਭਾਰਤੀ ਪ੍ਰਦੇਸ਼ਾਂ ਨੂੰ ਅੰਗ੍ਰੇਜਾਂ ਤੋਂ ਵੀ ਮੁਕਤ ਕਰਵਾ ਲਿਆ।

ਦੂਜੇ ਵਿਸ਼ਵ ਯੁੱਧ ਦੇ ਦੌਰਾਨ ਆਜਾਦ ਹਿੰਦ ਫੌਜ ਨੇ ਜਪਾਨੀ ਫੌਜ ਦੀ ਮਦਦ ਨਾਲ ਭਾਰਤ ‘ਤੇ ਹਮਲਾ ਕੀਤਾ ।ਆਪਣੀ ਫੌਜ ਨੂੰ ਪ੍ਰੇਰਿਤ ਕਰਨ ਦੇ ਲਈ ਨੇਤਾਜੀ ਨੇ ਦਿੱਲੀ ਚਲੋ ਦਾ ਨਾਅਰਾ ਦਿੱਤਾ। ਦੋਹਾਂ ਫੌਜਾਂ ਨੇ ਅੰਗੇਜਾਂ ਤੋਂ ਅੰਡਮਾਨ ਅਤੇ ਨਿਕੋਬਾਰ ਦ੍ਵੀਪ ਜਿੱਤ ਲਏ।ਇਹ ਦ੍ਵੀਪ ਆਰਜੀ ਆਜਾਦ ਹਿੰਦ ਸਰਕਾਰ ਦੇ ਅਧੀਨ ਸਨ। ਨੇਤਾਜੀ ਨੇ ਇਨ੍ਹਾਂ ਦ੍ਵੀਪਾਂ ਨੂੰ ਸ਼ਹੀਦ ਦ੍ਵੀਪ ਅਤੇ ਸਵਰਾਜ ਦ੍ਵੀਪ ਦਾ ਨਾਂਅ ਦਿੱਤਾ। ਦੋਹਾਂ ਫੌਜਾਂ ਨੇ ਮਿਲ ਕੇ ਇੰਫਾਲ ਅਤੇ ਕੋਹਿਮਾਂ ‘ਤੇ ਹਮਲਾ ਕੀਤਾ।ਪਰ ਬਾਅਦ ਵਿੱਚ ਅੰਗੇ੍ਰਜਾਂ ਦਾ ਪਾਸਾ ਭਾਰੀ ਪਿਆ ਅਤੇ ਦੋਹਾਂ ਫੌਜਾਂ ਨੂੰ ਪਿੱਛੇ ਹਟਣਾ ਪਿਆ।

6, ਜੁਲਾਈ 1944 ਨੂੰ ਆਜਾਦ ਹਿੰਦ ਰੇਡੀਓ ‘ਤੇ ਆਪਣੇ ਭਾਸ਼ਣ ਰਾਹੀਂ ਗਾਂਧੀ ਜੀ ਨੂੰ ਸੰਬੋਧਨ ਕਰਦੇ ਹੋਏ ਨੇਤਾਜੀ ਨੇ ਜਪਾਨ ਤੋਂ ਮਦਦ ਲੈਣ ਦਾ ਆਪਣਾ ਕਾਰਨ ਅਤੇ ਆਜਾਦ ਹਿੰਦ ਫੌਜ ਦੀ ਸਥਾਪਨਾ ਦੇ ਉਦੇਸ਼ ਬਾਰੇ ਦੱਸਿਆ।ਇਸ ਭਾਸ਼ਣ ਰਾਹੀਂ ਨੇਤਾਜੀ ਨੇ ਗਾਂਧੀ ਜੀ ਨੂੰ ਪਹਿਲੀ ਵਾਰ ਰਾਸ਼ਟਰਪਿਤਾ ਬੁਲਾ ਕੇ ਆਪਣੀ ਜੰਗ ਦੇ ਲਈ ਉਨ੍ਹਾਂ ਤੋਂ ਆਸ਼ੀਰਵਾਦ ਵੀ ਮੰਗਿਆ। ਆਜਾਦ ਹਿੰਦ ਫੌਜ ਦੇ ਮਾਧਿਅਮ ਰਾਹੀਂ ਭਾਰਤ ਨੂੰ ਅੰਗੇਜਾਂ ਦੇ ਚੁੰਗਲ ਵਿੱਚੋਂ ਆਜਾਦ ਕਰਨ ਦੀ ਨੇਤਾ ਜੀ ਦੀ ਕੋਸ਼ਿਸ਼ ਪ੍ਰਤੱਖ ਰੂਪ ਵਿੱਚ ਸਫਲ ਨਹੀਂ ਹੋ ਸਕੀ ਪਰ ਬਾਅਦ ਵਿੱਚ ਉਸਦਾ ਕਾਫੀ ਸਾਰਥਕ ਅਸਰ ਹੋਇਆ।

ਸਨ, 1946 ਵਿੱਚ ਹੋਇਆ ਨੌਸੇਨਾ ਵਿਦਰੋਹ ਇਸਦੀ ਉਦਾਹਰਣ ਹੈ। ਨੌਸੈਨਾ ਵਿਦਰੋਹ ਤੋਂ ਬਾਅਦ ਹੀ ਬ੍ਰਿਟੇਨ ਨੂੰ ਵਿਸ਼ਵਾਸ ਹੋ ਗਿਆ ਕਿ ਹੁਣ ਭਾਰਤ ‘ਤੇ ਜਬਰ ਨਾਲ ਸ਼ਾਸਨ ਨਹੀਂ ਕੀਤਾ ਜਾ ਸਕਦਾ ਅਤੇ ਭਾਰਤ ਨੂੰ ਆਜਾਦ ਕਰਨ ਤੋਂ ਇਲਾਵਾ ਉਨ੍ਹਾਂ ਦੇ ਕੋਲ ਕੋਈ ਚਾਰਾ ਨਹੀਂ ਬਚਿਆ।

ਵਿਸ਼ਵ ਇਤਹਾਸ ਵਿੱਚ ਆਜਾਦ ਹਿੰਦ ਫੌਜ ਜਿਹੀ ਕੋਈ ਦੂਜੀ ਉਦਾਹਰਣ ਨਹੀਂ ਮਿਲਦੀ ਜਿੱਥੇ 3035 ਹਜਾਰ ਜੰਗੀ ਯੋਧਿਆ ਨੂੰ ਸੰਗਠਤ ਕਰਕੇ, ਸਿਖਲਾਈ ਦੇ ਕੇ ਹਰਾਇਆ ਗਿਆ।ਪੂਰਵੀ ਏਸ਼ੀਆ ਅਤੇ ਜਪਾਨ ਪਹੁੰਚ ਕੇ ਉਨ੍ਹਾਂ ਨੇ ਆਜਾਦ ਹਿੰਦ ਫੌਜ ਦਾ ਵਿਸਤਾਰ ਕਰਨਾ ਸ਼ੂਰੂ ਕਰ ਦਿੱਤਾ। ਰੰਗੂਨ ਦੇ ਜੁਬਲੀ ਹਾਲ ਵਿੱਚ ਸੁਭਾਸ਼ ਚੰਦਰ ਬੋਸ ਵੱਲੋਂ ਦਿੱਤਾ ਗਿਆ ਭਾਸ਼ਣ ਹਮੇਸ਼ਾ ਲਈ ਇਤਹਾਸ ਦੇ ਪੰਨਿਆਂ ਵਿੱਚ ਦਰਜ ਹੋ ਗਿਆ।

ਨੇਤਾ ਜੀ ਦੀ ਮੌਤ ਬਾਰੇ ਵਿਵਾਦ ਬਣਿਆ ਹੋਇਆ ਹੈ ਕਿ 18 ਅਗਸਤ 1945 ਤੋਂ ਬਾਅਦ ਦਾ ਸੁਭਾਸ਼ ਚੰਦਰ ਬੋਸ ਦਾ ਜੀਵਨ/ਮੌਤ ਅੱਜ ਤੱਕ ਅਣਸੁਲਝਿਆ ਰਹੱਸ ਬਣਿਆ ਹੋਇਆ ਹੈ। ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਆਖਰੀ ਸਮੇਂ ਨੂੰ ਲੈਕੇ ਭੇਦ ਅੱਜ ਤੱਕ ਬਰਕਰਾਰ ਹੈ। ਮੰਨਿਆ ਜਾਂਦਾ ਹੈ ਕਿ ਹਵਾਈ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ, ਪਰ ਸੁਭਾਸ਼ ਦੇ ਬਹੁਤ ਸਾਰੇ ਪ੍ਰਸ਼ੰਸਕ ਇਸ ਗੱਲ ‘ਤੇ ਵਿਸ਼ਵਾਸ ਨਹੀਂ ਕਰਦੇ ਹਨ।

ਹਰਪ੍ਰੀਤ ਸਿੰਘ ਬਰਾੜ
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ, ਬਠਿੰਡਾ

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: