ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਉਤਰੀ ਭਾਰਤ ਦਾ ਕਲਾਕੁੰਭ ਆਰੰਭ: 37 ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਪੋ ਆਪਣੇ ਸਭਿਆਚਾਰ ਦੀਆਂ ਪੇਸ਼ ਕੀਤੀਆਂ ਝਾਕੀਆਂ

ਉਤਰੀ ਭਾਰਤ ਦਾ ਕਲਾਕੁੰਭ ਆਰੰਭ: 37 ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਪੋ ਆਪਣੇ ਸਭਿਆਚਾਰ ਦੀਆਂ ਪੇਸ਼ ਕੀਤੀਆਂ ਝਾਕੀਆਂ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 35ਵਾਂ ਅਤਰ ਯੂਨੀਵਰਸਿਟੀ ਨਾਰਥ ਜ਼ੋਨ ਯੁਵਕ ਮੇਲਾ ਯੁਵਫੋਰੀਆ – 2019′ ਸ਼ੁਰੂ

ਅਮ੍ਰਿਤਸਰ, 25 ਦਸਬਰ (ਨਿਰਪੱਖ ਆਵਾਜ਼): ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਘੇਰਾ ਅੱਜ ਉਦੋਂ ਨਾਦ ਅਤੇ ਨਾਚ ਨਾਲ ਝੂਮ ਉਠਿਆ ਜਦੋਂ ਉਤਰੀ ਭਾਰਤ ਦੇ ਰਾਜਾਂ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਤੋਂ ਆਏ ਵਿਦਿਆਰਥੀ ਕਲਾਕਾਰਾਂ ਨੇ ਆਪੋ ਆਪਣੇ ਸਭਿਆਚਾਰਾਂ ਦੀਆਂ ਝਾਕੀਆਂ ਦੌਰਾਨ ਸੰਖ ਤੇ ਹੋਰ ਸਾਜ਼ਾਂ ਦੇ ਨਾਦ ਦੇ ਨਾਲ ਨਾਲ ਵੱਖ ਵੱਖ ਲੋਕ ਨਾਚ ਪੇਸ਼ ਕੀਤੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸ਼ੁਰੂ ਹੋਇਆ ਪੰਜ ਦਿਨਾ 35ਵਾਂ ਅਤਰ ਯੂਨੀਵਰਸਿਟੀ ਨਾਰਥ ਜ਼ੋਨ ਯੁਵਕ ਮੇਲਾ ‘ਯੁਵਫੋਰੀਆ – 2019’ ਐਸੋਸੀਏਸ਼ਨ ਆਫ ਇਡੀਅਨ ਯੂਨੀਵਰਸਿਟੀਜ਼ ਦੀ ਅਗਵਾਈ ਹੇਠ ਆਯੋਜਿਤ ਕੀਤਾ ਜਾ ਰਿਹਾ ਹੈ। ਪੰਜ ਦਿਨ ਚੱਲਣ ਵਾਲੇ ਇਸ ‘ਯੁਵਫੋਰੀਆ-2019’ ਮੇਲੇ ਵਿੱਚ 37 ਯੂਨੀਵਰਸਿਟੀਆਂ ਦੇ ਲਗਪਗ 1500 ਤੋਂ ਵੱਧ ਵਿਦਿਆਰਥੀ-ਕਲਾਕਾਰਾਂ ਨੇ ਯੂਨੀਵਰਸਿਟੀ ਵਿਚ ਮੇਲਾ ਲਾ ਲਿਆ ਹੈ।

ਅੱਜ ਇਸ ਦੇ ਉਦਘਾਟਨ ਤੋਂ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ,ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਆਕਾਸ਼ ਵਿਚ ਗੁਬਾਰੇ ਛੱਡ ਕੇ ਝਾਕੀਆਂ ਦਾ ਆਗਾਜ਼ ਕੀਤਾ। ਇਸ ਸਮੇਂ ਉਨ੍ਹਾਂ ਦੇ ਨਾਲ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ, ‘ਯੁਵਫੋਰੀਆ – 2019’ ਦੇ ਆਰਗੇਨਾਈਜ਼ਿੰਗ ਸੈਕਟਰੀ ਅਤੇ ਡਾਇਰੈਕਟਰ, ਡੀਨ ਵਿਦਿਆਰਥੀ ਭਲਾਈ ਡਾ. ਹਰਦੀਪ ਸਿਘ ਅਤੇ ਹੋਰ ਅਧਿਕਾਰੀ ਮੌਜੂਦ ਸਨ। ਇਨ੍ਹਾਂ ਝਾਕੀਆਂ ਵਿਚ ਵਿਦਿਆਰਥੀ ਕਲਾਕਾਰਾਂ ਨੇ ਆਪੋ ਆਪਣੀਆਂ ਯੂਨੀਵਰਸਿਟੀਆਂ ਦੀ ਜਿਥੇ ਪ੍ਰਤੀਨਿਧਤਾ ਕੀਤੀ ਉਥੇ ਉਨ੍ਹਾਂ ਨੇ ਆਪੋ ਆਪਣੇ ਸੂਬਿਆਂ ਦੇ ਲੋਕ ਨਾਚਾਂ, ਲੋਕ ਸਾਜ਼ਾਂ, ਲੋਕ ਤਿਉਹਾਰਾਂ, ਲੋਕ ਧੁਨਾਂ ਦੇ ਪ੍ਰਦਰਸ਼ਨ ਕੀਤਾ। ਇਨ੍ਹਾਂ ਝਲਕੀਆਂ ਨੂੰ ਆਪਣੇ ਮੋਬਾਈਲਾਂ ਵਿਚ ਕੈਦ ਕਰਨ ਦੇ ਨਾਲ ਨਾਲ ਵਿਦਿਆਰਥੀਆਂ ਨੇ ਨੇੜਿਓਂ ਅਨੁਭਵ ਕਰਕੇ ਆਪਣੇ ਯਾਦਾਂ ਵਿਚ ਸਮੋਅ ਲਿਆ।ਕੈਬਨਿਟ ਮੰਤਰੀ ਪੰਜਾਬ, ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਮਹਿਮਾਨਾਂ ਨੇ ਭਾਈ ਗੁਰਦਾਸ ਲਾਇਬ੍ਰੇਰੀ ਦੇ ਉਪਰ ਬਣਾਈ ਗਈ ਖੂਬਸੂਰਤ ਸਟੇਜ ਤੋਂ ਵਿਦਿਆਰਥੀਆਂ ਦੀਆਂ ਹਰੇਕ ਝਲਕੀਆਂ ਦੀ ਪੇਸ਼ਕਾਰੀ ਨੂੰ ਬੜੀ ਨੀਝ ਲਾ ਕੇ ਤੱਕਿਆ ਜਿਸ ਤੋਂ ਬਾਅਦ ਉਨ੍ਹਾਂ ਦੇ ਸਿਰ ਉਪਰ ਫੁਲਕਾਰੀ ਤਾਣ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਮੁੱਖ ਸਥਾਨ ਦਸਮੇਸ਼ ਆਡੀਟੋਰੀਅਮ ਲੈ ਕ ਆਏ।

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦਿੰਦਿਆਂ ਕੈਬਨਿਟ ਮੰਤਰੀ ਪੰਜਾਬ, ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਅਤੇ ਈਸਾ ਮਸੀਹ ਦੇ ਜਨਮ ਦਿਨ ਕ੍ਰਿਸਮਿਸ ਦੀ ਵਧਾਈ ਦਿੰਦਿਆਂ ਸ਼ਮ੍ਹਾਂ ਰੌਸ਼ਨ ਕਰਕੇ ਮੇਲੇ ਦਾ ਅਗਾਾਜ਼ ਕੀਤਾ। ਉਨ੍ਹਾਂ ਨਾਲ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਦੇ ਜਾਇੰਟ ਸੈਕਟਰੀ, ਡਾ. ਬਲਜੀਤ ਸਿੰਘ ਸੇਖੋਂ, ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ, ਸ. ਭਗਵੰਤਪਾਲ ਸਿੰਘ ਸੱਚਰ, ਪ੍ਰੋ. ਐਸ. ਐਸ. ਬਹਿਲ, ਪ੍ਰੋ. ਕਰਨਜੀਤ ਸਿੰਘ ਕਾਹਲੋਂ, ਪ੍ਰੋ. ਹਰਦੀਪ ਸਿੰਘ ਅਤੇ ਸ. ਬੀ.ਐਸ. ਸੇਖੋਂ, ਸਲਾਹਕਾਰ ਯੁਵਕ ਮਾਮਲੇ ਮੌਜੂਦ ਸਨ। ਇਸ ਸਮੇਂ ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਗਿਆ ਇਕ ਸੋਵੀਨਰ ਵੀ ਮਹਿਮਾਨਾਂ ਵੱਲੋਂ ਰਿਲੀਜ਼ ਕੀਤਾ ਗਿਆ।

ਇਸ ਤੋਂ ਪਹਿਲਾਂ ਵੱਖ ਵੱਖ ਸੂਬਿਆਂ ਤੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ. ਰੰਧਾਵਾ ਨੇ ਕਿਹਾ ਕਿ ਉਹ ਹਿੰਦੋਸਤਾਨ ਦਾ ਭਵਿੱਖ ਹਨ ਅਤੇ ਉਨ੍ਹਾਂ ਨੇ ਹੀ ਇਸ ਸਮੇਂ ਜੋ ਦੇਸ਼ ਨੂੰ ਵੱਖ ਵੱਖ ਖੇਤਰਾਂ ਦੇ ਵਿਚ ਸਮੱਸਿਆਵਾਂ ਪੇਸ਼ ਆ ਰਹੀਆਂ ਹਨ, ਦੀ ਮੁਹਾਰ ਬਦਲਣੀ ਹੈ। ਉਨ੍ਹਾਂ ਕਿਹਾ ਕਿ ਜੇ ਵਿਦਿਆਰਥੀ ਹੀ ਭਟਕ ਹੀ ਜਾਣਗੇ ਤਾਂ ਦੇਸ਼ ਦੇ ਭਵਿੱਖ ‘ਤੇ ਪ੍ਰਸ਼ਨ ਚਿਨ੍ਹ ਲੱਗ ਜਾਵੇਗਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜਿਥੇ ਆਪਣੇ ਅਧਿਆਂਪਕਾਂ ਦੇ ਆਖੇ ਲੱਗਣ ਲਈ ਪ੍ਰੇਰਿਆ ਉਥੇ ਉਨ੍ਹਾਂ ਨੇ ਅਧਿਆਪਕਾਂ ਨੂੰ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਵੱਲ ਵੀ ਧਿਆਨ ਦੇਣ। ਉਨਹਾ ਕਿਹਾ ਕਿ ਵਿਦਿਆਰਥੀਆਂ ਨੂੰ ਦੇਸ਼ ਦੇ ਸਿਆਸੀ ਅਤੇ ਧਾਰਮਿਕ ਲੀਡਰਾਂ ਦੇ ਕਿਰਦਾਰਾਂ ਦਾ ਡੂੰਘਾਈ ਨਾਲ ਅਧਿਐਨ ਕਰਨ ਤੋਂ ਬਾਅਦ ਹੀ ਫੈਸਲੇ ਲੈਣੇ ਚਾਹੀਦੇ ਹਨ।ਮੌਜੂਦਾ ਦੌਰ ਵਿਚ ਦੇਸ਼ ਦੇ ਵੱਖ ਵੱਖ ਸਥਿਤੀਆਂ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਹਲਾਤਾਂ ਵਿਚੋਂ ਦੇਸ਼ ਨੂੰ ਬਾਹਰ ਕਿਸੇ ਪਰਪੱਕ ਨੀਤੀ ਦੇ ਨਾਲ ਹੀ ਕੱਢਿਆ ਜਾ ਸਕਦਾ ਹੈ ਜਿਸ ਲਈ ਦੇਸ਼ ਦੇ ਵਿਦਵਾਨਾਂ ਦੇ ਨਾਲ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਰੋਲ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਸਭ ਇਕੱਠੇ ਹੋ ਕੇ ਦੇਸ਼ ਨੂੰ ਅੱਗੇ ਲੈ ਕੇ ਜਾ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਵੱਲੋਂ ਝਾਕੀਆਂ ਦੌਰਾਨ ਪੇਸ਼ ਕੀਤੀਆਂ ਆਪਣੀਆਂ ਕਲਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਡਾ ਦੇਸ਼ ਵੱਖ ਵੱਖ ਧਰਮਾਂ, ਭਾਸ਼ਾਵਾਂ ਸਭਿਆਚਾਰਾਂ ਅਤੇ ਲੋਕ ਰੰਗਾਂ ਦਾ ਗੁਲਦਸਤਾ ਹੈ ਜਿਸ ਨੂੰ ਬਣਾਏ ਰੱਖਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਨਾਂ ‘ਤੇ ਸਥਾਪਤ ਇਸ ਯੂਨੀਵਰਸਿਟੀ ਨੂੰ ਵੱਖ ਵੱਖ ਖੇਤਰਾਂ ਵਿਚ ਬੁਲੰਦੀਆਂ ‘ਤੇ ਲੈ ਕੇ ਜਾਣ ਦੀ ਸਲਾਘਾ ਕੀਤੀ ਅਤੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਦੇਸ਼ ਦੀ ਸਰਵਉਤਮ ਯੂਨੀਵਰਸਿਟੀ ਬਣੇ।

ਸ਼ਾਇਰਾਨਾ ਅੰਦਾਜ਼ ਵਿਚ ਮੁੱਖ ਮਹਿਮਾਨ ਅਤੇ ਹਰ ਪਤਵੰਤਿਆਂ, ਵਿਦਿਆਰਥੀ ਕਲਾਕਾਰਾਂ ਦਾ ਸਵਾਗਤ ਕਰਦਿਆਂ ਪ੍ਰੋ. ਬਹਿਲ ਨੇ ਕਿਹਾ ਕਿ ਯੂਨੀਵਰਸਿਟੀ ਇਸ ਮੇਲੇ ਦੀ ਮੇਜ਼ਬਾਨੀ ਕਰ ਕੇ ਮਾਣ ਮਹਿਸੂਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਕਿਸਮ ਦੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਵਿਦਿਆਰਥੀਆਂ ਨੂੰ ਪਾਰਦਰਸ਼ਤਾ ਦੇ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਦਾ ਮੌਕਾ ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਿਰਫ ਮੁਕਾਬਲੇਬਾਜ਼ੀ ਤਕ ਸੀਮਤ ਰਹਿਣ ਵਾਲਾ ਮੇਲਾ ਨਹੀਂ ਹੈ ਸਗੋਂ ਇਕ ਦੂਜੇ ਨੂੰ ਹੋਰ ਨੇੜਿਓ ਸਮਝਣ ਅਤੇ ਦੇਸ਼ ਤੇ ਸਮਾਜ ਲਈ ਕੁਝ ਕਰਨ ਲਈ ਪ੍ਰਣ ਲੈਣ ਦਾ ਮੇਲਾ ਹੈ। ਉਨ੍ਹਾਂ ਕਿਹਾ ਕਿ ਇਸ ਮੇਲੇ ਦੇ ਨਾਲ ਵਿਦਿਆਰਥੀਆਂ ਦੇ ਚਿੰਤਨ ਵਿਚ ਵੀ ਵਾਧਾ ਹੋਵੇਗਾ।

ਡਾ. ਸੇਖੋਂ ਨੇ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਬਾਰੇ ਦੱਸਦਿਆਂ ਕਿਹਾ ਕਿ ਇਨ੍ਹਾਂ ਯੁਵਕ ਮੇਲਿਆਂ ਨੂੰ ਕਰਵਾਉਣ ਦਾ ਮਕਸਦ ਇਹ ਹੈ ਕਿ ਵਿਦਿਆਰਥੀ ਜਿਥੇ ਆਪੋ ਆਪਣੇ ਸਭਿਆਚਾਰਾਂ ਨੂੰ ਜਾਨਣ ਉਥੇ ਹੋਰ ਸੂਬਿਆਂ ਦੇ ਸਭਿਆਚਾਰਾਂ ਨੂੰ ਵੀ ਸਮਝਣ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਵਿਦਿਆਰਥੀਆਂ ਦੀ ਪ੍ਰਤੀਭਾ ਨੂੰ ਇਕ ਪਲੇਟਫਾਰਮ ਹੀ ਨਹੀਂ ਮਿਲਦਾ ਸਗੋਂ ਉਨ੍ਹਾਂ ਨੂੰ ਅੱਗੇ ਵਧਣ ਲਈ ਵੀ ਮੌਕੇ ਪ੍ਰਦਾਨ ਹੁੰਦੇ ਹਨ।

‘ਯੁਵਫੋਰੀਆ – 2019’ ਦੇ ਆਰਗੇਨਾਈਜ਼ਿੰਗ ਸੈਕਟਰੀ ਅਤੇ ਡਾਇਰੈਕਟਰ, ਡੀਨ ਵਿਦਿਆਰਥੀ ਭਲਾਈ ਡਾ. ਹਰਦੀਪ ਸਿਘ ਨੇ ਦੱਸਿਆ ਕਿ ਚਾਰ ਵੱਖ ਵੱਖ ਸਥਾਨਾਂ ‘ਤੇ ਚੱਲਣ ਵਾਲੇ ਇਸ ਮੇਲੇ ਦੌਰਾਨ ਵੱਖ ਵੱਖ ਵਰਗਾਂ ਵਿਚ 27 ਆਈਟਮਾਂ ਦੇ ਮੁਕਾਬਲੇ ਹੋਣਗੇ। ਦਸਮੇਸ਼ ਆਡੀਟੋਰੀਅਮ ਵਿਚ ਅੱਜ ਉਦਘਾਟਨੀ ਸਮਾਰੋਹ ਉਪਰੰਤ ਮਿਮਿਕਰੀ ਤੇ ਮਾਈਮ ਦੇ ਮੁਕਾਬਲੇ ਹੋਏ ਜਦੋਂਕਿ ਆਰਕੀਟੈਕਚਰ ਵਿਭਾਗ ਵਿਚ ‘ਮੌਕੇ ‘ਤੇ ਫੋਟੋਗ੍ਰਾਫੀ ਅਤੇ ਕੋਲਾਜ਼ ਦੇ ਮੁਕਾਬਲੇ ਕਰਵਾਏ ਗਏ।

ਇਸੇ ਤਰ੍ਹਾਂ 26 ਦਸਬਰ ਨੂੰ ਦਸਮੇਸ਼ ਆਡੀਟੋਰੀਅਮ ਵਿਚ ਸਕਿੱਟ, ਫੋਕ ਆਰਕੈਸਟਰਾ, ਵਨ ਐਕਟ ਪਲੇ ਦੇ ਮੁਕਾਬਲੇ ਹੋਣਗੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਵੈਸਟਰਨ ਸੋਲੋ, ਕਲਾਸੀਕਲ ਵੋਕਲ (ਸੋਲੋ), ਕਲਾਸੀਕਲ ਡਾਂਸ ਦੇ ਮੁਕਾਬਲੇ ਅਤੇ ਕਾਨਫਰੰਸ ਹਾਲ ਗੁਰੂ ਨਾਨਕ ਭਵਨ ਵਿਖੇ ਐਲੋਕਿਉਸ਼ਨ ਅਤੇ ਮੌਕੇ ਤੇ ਪੇਂਟਿਗ, ਕਲੇ ਮਾਡਲਿਗ ਦੇ ਮੁਕਾਬਲੇ ਆਰਕੀਟੈਕਚਰ ਵਿਭਾਗ ਵਿਖੇ ਹੋਣਗੇ।

27 ਦਸਬਰ ਨੂੰ ਦਸਮੇਸ਼ ਆਡੀਟੋਰੀਅਮ ਵਿਚ ਇਕਾਂਗੀ, ਵੈਸਟਰਨ ਗਰੁੱਪ ਸੌਂਗ ਦੇ ਮੁਕਾਬਲੇ ਹੋਣਗੇ ਜਦੋਂਕਿ ਕਲਾਸੀਕਲ (ਇਸਟਰੂਮੈਂਟਲ) ਨਾਨ-ਪਰਕਸ਼ਨ, ਕਲਾਸੀਕਲ (ਇਸਟਰੂਮੈਂਟਲ) ਪਰਕਸ਼ਨ ਦੇ ਮੁਕਾਬਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਅਤੇ ਡੀਬੇਟ ਦੇ ਮਕਾਬਲੇ ਕਾਨਫਰੰਸ ਹਾਲ ਵਿਖੇ ਹੋਣਗੇ। ਰਗੋਲੀ ਅਤੇ ਕਾਰਟੂਨਿਗ ਦੇ ਮੁਕਾਬਲੇ ਆਰਕੀਟੈਕਟ ਵਿਭਾਗ ਵਿਖੇ ਹੋਣਗੇ।

ਇਸੇ ਤਰ੍ਹਾਂ 28 ਦਸਬਰ: ਯੂਨੀਵਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਗਰੁਪ ਸੌਂਗ (ਇਡੀਅਨ), ਫੋਕ ਫ਼ ਟ੍ਰਾਈਬਲ ਡਾਂਸ ਦੇ ਮੁਕਾਬਲੇ ਹੋਣਗੇ ਜਦੋਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਲਾਈਟ ਵੋਕਲ (ਇਡੀਅਨ), ਵੈਸਟਰਨ ਇੰਸਟਰੂਮੈਂਟਲ ਸੋਲੋ ਦੇ ਮੁਕਾਬਲੇ ਹੋਣਗੇ। ਕਾਨਫਰੰਸ ਹਾਲ ਵਿਖੇ ਕੁਇਜ ਪ੍ਰੀਲਿਮਨਰੀ, ਕੁਇਜ ਫਾਈਨਲ ਦੇ ਮੁਕਾਬਲੇ ਹੋਣਗੇ। ਇੰਸਟਾਲੇਸ਼ਨ, ਮਹਿਦੀ, ਪੋਸਟਰ ਮੇਕਿਗ ਦੇ ਮੁਕਾਬਲੇ ਆਰਕੀਟੈਕਚਰ ਵਿਭਾਗ ਵਿਖੇ ਹੋਣਗੇ। ਮੁਕਾਬਲੇ ਦੇ ਅਖੀਰਲੇ ਦਿਨ 29 ਦਸਬਰ ਨੂੰ ਇਨਾਮ ਵੰਡ ਸਮਾਰੋਹ ਹੋਵੇਗਾ।

ਮਾਰਚ ਪਾਸ ਝਾਕੀਆਂ ਦੌਰਾਨ ਵਿਦਿਆਰਥੀ ਕਲਾਕਾਰਾਂ ਵੱਲੋਂ ਸਮਾਜਿਕ ਕੁਰੀਤੀਆਂ ‘ਤੇ ਵਿਅੰਗ ਕਰਦੇ ਹੋਏ ਜਿਥੇ ਕੁੱਝ ਯੂਨੀਵਰਸਿਟੀ ਵੱਲੋਂ ਨੁਟੜ ਨਾਟਕ ਪੇਸ਼ ਕੀਤੇ ਗਏ ਉਥੇ ਪਹਾੜੀ ਹੋਲੀ, ਬ੍ਰਜ ਦੀ ਹੋਲੀ, ਭੰਗੜਾ, ਗਿੱਧਾ, ਹਰਿਆਣਵੀ ਨਾਚ ਨੱਚ ਨੱਚ ਕੇ ਯੂਨੀਵਰਸਿਟੀ ਦਾ ਵਿਹੜਾ ਪੁਟ ਛੱਡਿਆ। ਚੌਧਰੀ ਦੇਵੀ ਲਾਲ ਯੂਨੀਵਰਸਿਟੀ ਹਰਿਆਣਾ ਦੇ ਵਿਦਿਆਰਥੀਆਂ ਵੱਲੋਂ ਹਰਿਆਣਵੀਂ ਨ੍ਰਿਤ ‘ਛਲੀਆ’ ਅਤੇ ਗੜਵਾਲ ਯੂਨੀਵਰਸਟਿੀ ਵੱਲੋਂ ‘ਪੋਨਾ ਨ੍ਰਿਤ’ ਅਤੇ ਆਈ.ਕੇ.ਗੁਜਰਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਭੰਗੜਾ ਵਿਸ਼ੇਸ਼ ਦਾ ਕੇਂਦਰ ਬਣਿਆ ਹੋਇਆ ਸੀ।

ਕੁਰਕੁਸ਼ੇਤਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਹਰਿਆਣਵੀ ਪਹਿਰਾਵੇ ਵਿਚ ਪੇਸ਼ ਕੀਤਾ ਗਿਆ ‘ਖੰਡਵਾ’ ਨਾਚ ਵੀ ਦਰਸ਼ਕਾਂ ਦੀ ਨਜ਼ਰ ਦੇ ਵਿਚ ਰਿਹਾ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਭੰਗੜਾ ਅਤੇ ਆਟੋਮੈਟਿਕ ਸੋਲਰ ਬੱਸ (ਬਿਨਾ ਡਰਾਇਵਰ ਦੇ) ਚੱਲ ਰਹੀ ਵੇਖ ਕੇ ਵੀ ਦਰਸ਼ਕ ਹੈਰਾਨ ਹੋ ਰਹੇ ਸਨ। ਕਮਾਉ ਯੂਨੀਵਰਸਿਟੀ ਵੱਲੋਂ ਉਤਰਾਖੰਡ ਦੇ ਪਰੰਪਰਕ ਗੀਤ, ਪਹਿਰਾਵਾ, ਤਿਉਹਾਰ ਆਦਿ ਨੂੰ ਯੂਨੀਵਰਸਿਟੀ ਵਿਚ ਪੁੱਜੇ ਵਿਦਿਆਰਥੀਆਂ ਨੇ ਬਹੁਤ ਨੇੜਿਓਂ ਵੇਖਿਆ, ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਪਾਏ ਗਏ ਗਿੱਧੇ ਅਤੇ ਭੰਗੜੇ ਵਿਚ ਪਾਈਆਂ ਗਈਆਂ ਬੋਲੀਆਂ ਵੀ ਧਿਆਨ ਖਿਚ ਰਹੀਆਂ ਸਨ। ਪੀ.ਏ.ਯੂ. ਵੱਲੋਂ ਔਰਤਾਂ ‘ਤੇ ਹੋ ਰਹੇ ਜ਼ੁਲਮਾਂ ਨੂੰ ਪੋਸਟਰਾਂ ਅਤੇ ਨੁਕੜ ਨਾਟਕਾਂ ਰਾਹੀਂ ਪੇਸ਼ ਕੀਤਾ। ਦਿਆਲਬਾਗ ਯੂਨੀਵਰਸਿਟੀ ਆਗਰਾ ਦੇ ਬੱਚਿਆਂ ਵੱਲੋਂ ‘ਕਜਰੀ’ ਮਾਰਚ ਪਾਸ ਦੌਰਾਨ ਪੇਸ਼ ਕੀਤਾ ਗਿਆ। ਜੰਮੂ ਯੂਨੀਵਰਸਿਟੀ, ਜਾਮੀਆ ਮਿਲੀਆ ਇਸਲਾਮੀਆਂ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਤੋਂ ਇਲਾਵਾ ਹੋਰ ਯੂਨੀਵਰਸਿਟੀਆਂ ਵੱਲੋਂ ਵੀ ਪੇਸ਼ ਕੀਤੀਆਂ ਝਾਕੀਆਂ ਖਿੱਚ ਦਾ ਕੇਂਦਰ ਰਹੀਆਂ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: