ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

Xiaomi 12999 ਰੁਪਏ ‘ਚ ਲਿਆਈ ਤਿੰਨ ਕੈਮਰੇ ਤੇ ਇਨ ਡਿਸਪੇਅ ਫਿੰਗਰਪ੍ਰਿੰਟ ਵਾਲਾ ਫ਼ੋਨ

Xiaomi 12999 ਰੁਪਏ ‘ਚ ਲਿਆਈ ਤਿੰਨ ਕੈਮਰੇ ਤੇ ਇਨ ਡਿਸਪੇਅ ਫਿੰਗਰਪ੍ਰਿੰਟ ਵਾਲਾ ਫ਼ੋਨ

Xiaomi Mi A3 ਨੂੰ ਭਾਰਤ ‘ਚ ਲਾਂਚ ਕੀਤਾ ਗਿਆ ਹੈ। ਐਂਡਰਾਇਡ ਵਨ ਤਹਿਤ ਆਉਣ ਵਾਲੇ ਇਸ ਫ਼ੋਨ ‘ਚ ਬੈਕ ਪੈਨਲ ‘ਤੇ ਤਿੰਨ ਕੈਮਰਿਆਂ ਦਾ ਸੈਟਅੱਪ ਹੈ। ਉਥੇ, ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤੇ ਗਿਆ ਹੈ।

ਇਸ ਫ਼ੋਨ ਦੀ ਕੀਮਤ 12,999 ਰੁਪਏ ਹੈ, ਜਿਸ ‘ਚ 4 ਜੀਬੀ ਰੈਮ ਅਤੇ 64 ਇੰਟਰਨਲ ਮੈਮੋਰੀ ਮਿਲੇਗੀ। ਜਦਕਿ 6 ਜੀਬੀ ਅਤੇ 128 ਜੀਬੀ ਇੰਟਰਨਲ ਮੈਮੋਰੀ ਦੇ ਵੇਰੀਐਂਟ ‘ਤੇ 15,999 ਰੁਪਏ ਖ਼ਰਚ ਕਰਨੇ ਪੈਣਗੇ। ਇਹ ਫ਼ੋਨ ਨਾਟ ਜਸਟ ਬਲੂ, ਮੋਰ ਦੇਨ ਵ੍ਹਾਈਟ ਅਤੇ ਕਾਇੰਡ ਆਫ਼ ਗ੍ਰੇ ਵੇਰੀਐਂਟ ‘ਚ ਉਪਲੱਬਧ ਹੋਵੇਗਾ ਅਤੇ ਇਸ ਦੀ ਵਿਕਰੀ 23 ਅਗਸਤ ਤੋਂ ਸ਼ੁਰੂ ਹੋਵੇਗੀ।

ਸਪੈਸੀਫਿਕੇਸ਼ਨ ਦੀ ਗੱਲ ਕਰੋ ਤਾਂ ਇਹ ਫ਼ੋਨ ਐਂਡਰਾਇਡ 9 ਪਾਈ-ਆਊਟ ਆਫ਼ ਦਿ-ਬਾਕਸ ‘ਤੇ ਚੱਲਦਾ ਹੈ। ਇਸ ‘ਚ 6.08 ਇੰਚ ਦੀ ਐੱਚਡੀ + ਐਮੋਲੇਡ ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 720×1520 ਪਿਕਸਲ ਹੈ। ਨਾਲ ਹੀ, ਕਾਰਨਿੰਗ ਗੋਰੀਲਾ ਗਲਾਸ 5 ਦੀ ਸੁਰੱਖਿਆ ਪਰਤ ਹੈ। ਇਹ ਫ਼ੋਨ ਕੁਆਲਕਾਮ ਸਨੈਪਡ੍ਰੈਗਨ 665 ਪ੍ਰੋਸੈਸਰ ਦੇ ਨਾਲ ਲਾਂਚ ਹੋਇਆ ਹੈ। ਇਸ ਫ਼ੋਨ ‘ਚ 4,030 ਐਮਏਐਚ ਦੀ ਬੈਟਰੀ ਹੈ।

ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਇਸ ਫ਼ੋਨ ਦੇ ਬੈਕ ਪੈਨਲ ‘ਤੇ ਤਿੰਨ ਕੈਮਰੇ ਹਨ, ਜਿਸ ‘ਚ ਮੁੱਖ ਕੈਮਰਾ 48 ਮੈਗਾਪਿਕਸਲ ਦਾ ਹੈ, ਜਦੋਂ ਕਿ ਸੈਕੰਡਰੀ ਕੈਮਰਾ 8 ਮੈਗਾਪਿਕਸਲ ਦਾ ਹੈ ਅਤੇ ਤੀਜਾ ਸੈਂਸਰ ਡੇਪਥ ਸੈਂਸਿੰਗ ਕੈਮਰਾ ਹੈ ਜੋ 2 ਮੈਗਾਪਿਕਸਲ ਦਾ ਹੈ।

Leave a Reply

Your email address will not be published. Required fields are marked *

%d bloggers like this: