Tue. Apr 7th, 2020

WhatsApp ਲਿਆ ਰਿਹਾ ਖਾਸ ਫੀਚਰ: ਦੱਸੇਗਾ ਮੈਸੇਜ ਸਹੀ ਜਾਂ ਫੇਕ

WhatsApp ਲਿਆ ਰਿਹਾ ਖਾਸ ਫੀਚਰ: ਦੱਸੇਗਾ ਮੈਸੇਜ ਸਹੀ ਜਾਂ ਫੇਕ

ਭਾਰਤ ਵਿੱਚ ਮਹਾਮਾਰੀ ਨੂੰ ਰੋਕਣ ਲਈ ਕਈ ਰਾਜਾਂ ਵਿੱਚ ਕਰਫਿਊ ਲਾ ਦਿੱਤਾ ਗਿਆ ਹੈ। ਅਜਿਹੀ ਸਥਿਤੀ ਵਿੱਚ ਲੋਕ ਘਰ ਬੈਠ ਕੋਰੋਨਾ ਤੇ ਹੋਰ ਮਾਮਲਿਆਂ ਨਾਲ ਸਬੰਧਤ ਜਾਣਕਾਰੀ ਆਨਲਾਈਨ ਜਾਣਕਾਰੀ ਸ਼ੇਅਰ ਕਰ ਰਹੇ ਹਨ, ਜਿਨ੍ਹਾਂ ਵਿੱਚੋਂ ਕੁਝ ਸੱਚ ਹੈ ਤੇ ਕੁਝ ਫੇਕ ਹੈ।

ਉਨ੍ਹਾਂ ਨੂੰ ਸ਼ੇਅਰ ਕਰਨ ਦਾ ਸਭ ਤੋਂ ਵੱਡਾ ਸਰੋਤ ਵ੍ਹੱਟਸਐਪ ਹੈ, ਜਿਸ ‘ਤੇ ਫਿਲਹਾਲ ਕੋਰੋਨਾਵਾਇਰਸ ਨਾਲ ਜੁੜੇ ਮੈਸੇਜ ਸ਼ੇਅਰ ਕੀਤੇ ਜਾ ਰਹੇ ਹਨ। ਅਜਿਹੀ ਸਥਿਤੀ ਵਿੱਚ ਵ੍ਹੱਟਸਐਪ ਵੀ ਅਫਵਾਹਾਂ ਦੇ ਵਾਇਰਲ ਹੋਣ ਤੋਂ ਰੋਕਣ ਲਈ ਨਿਰੰਤਰ ਯਤਨ ਕਰ ਰਿਹਾ ਹੈ। ਰਿਪੋਰਟਾਂ ਮੁਤਾਬਕ ਕੰਪਨੀ ਇੱਕ ਖਾਸ ਫੀਚਰ ‘ਤੇ ਕੰਮ ਕਰ ਰਹੀ ਹੈ ਜੋ ਉਪਭੋਗਤਾ ਨੂੰ ਇਹ ਪਤਾ ਲਾਉਣ ‘ਚ ਮਦਦ ਕਰੇਗੀ ਕਿ ਉਨ੍ਹਾਂ ਨੂੰ ਆਇਆ ਮੈਸੇਜ ਸੱਚ ਹੈ ਜਾਂ ਸਿਰਫ ਇੱਕ ਅਫਵਾਹ ਹੈ।

ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਾਲ ਫਰਜ਼ੀ ਮੈਸੇਜ ਨੂੰ ਕਾਫ਼ੀ ਹੱਦ ਤਕ ਕੰਟਰੋਲ ਕੀਤਾ ਜਾਵੇਗਾ। ਕੰਪਨੀ ਨੇ ਵੀ ਪੁਸ਼ਟੀ ਕੀਤੀ ਹੈ ਕਿ ਉਹ ਇਸ ਵਿਸ਼ੇਸ਼ਤਾ ਦੀ ਜਾਂਚ ਕਰ ਰਹੀ ਹੈ।

ਇੱਕ ਰਿਪੋਰਟ ਮੁਤਾਬਕ ਵ੍ਹੱਟਸਐਪ ਦਾ ਨਵਾਂ ਫੀਚਰ ਮੈਗਨੀਫਾਈਨਿੰਗ ਗਲਾਸ ਵਰਗਾ ਹੋਵੇਗਾ। ਇਹ ਮੈਗਨੀਫਾਈਨਿੰਗ ਗਲਾਸ ਦਾ ਆਈਕਾਨ ਉਪਯੋਗਕਰਤਾ ਨੂੰ ਆਉਣ ਵਾਲੇ ਮੈਸੇਜ ਦੇ ਬਿਲਕੁੱਲ ਅੱਗੇ ਦਿਖਾਈ ਦੇਵੇਗਾ। ਇਹ ਫੀਚਰ ਵੈੱਬ ਬ੍ਰਾਉਜ਼ਰ ‘ਤੇ ਮੈਸੇਜ ਦੇ ਕੰਟੈਂਟ ਨੂੰ ਸਰਚ ਕਰੇਗਾ। ਰਿਪੋਰਟ ਮੁਤਾਬਕ ਇਹ ਫੀਚਰ ਬੀਟਾ ਟੈਸਟਰ ਲਈ ਆਉਣਾ ਸ਼ੁਰੂ ਹੋ ਗਿਆ ਹੈ ਤੇ ਜਲਦੀ ਹੀ ਇਸ ਨੂੰ ਵਰਜਨ ਲਈ ਜਾਰੀ ਕੀਤੀ ਜਾਏਗਾ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: