Thu. May 23rd, 2019

WhatsApp ਅਤੇ Facebook ਜ਼ਰੂਰਤ ਪੈਣ ‘ਤੇ ਹੋਣ ਸਕਦੇ ਹਨ ਬੰਦ!

WhatsApp ਅਤੇ Facebook ਜ਼ਰੂਰਤ ਪੈਣ ‘ਤੇ ਹੋਣ ਸਕਦੇ ਹਨ ਬੰਦ!

ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ ਜਾਂ ਕਾਨੂੰਨ-ਵਿਵਸਥਾ ਵਿਗੜਨ ‘ਤੇ ਸਰਕਾਰ ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਸਮੇਤ ਸਾਰੇ ਸੋਸ਼ਲ ਮੋਬਾਇਲ ਐਪਸ ਨੂੰ ਬਲਾਕ ਕਰਨ ਦਾ ਰਸਤਾ ਤਲਾਸ਼ ਰਹੀ ਹੈ। ਇਸ ਦਾ ਰਸਤਾ ਲੱਭਣ ਲਈ ਸਰਕਾਰ ਨੇ ਦੂਰਸੰਚਾਰ ਸੰਚਾਲਕਾਂ ਅਤੇ ਇੰਟਰਨੈੱਟ ਸਰਵਿਸ ਪ੍ਰਦਾਤਾ ਕੰਪਨੀਆਂ ਨੂੰ ਤਕਨੀਕੀ ਜਾਣਕਾਰੀ ਦੇਣ ਨੂੰ ਕਿਹਾ ਹੈ। ਇਸ ਸੰਬੰਧ ‘ਚ ਦੂਰਸੰਚਾਰ ਵਿਭਾਗ ਨੇ ਸਾਰੇ ਸੰਬੰਧਤ ਪੱਖਾਂ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ‘ਚ ਪੁੱਛਿਆ ਗਿਆ ਹੈ ਕਿ ਜੇਕਰ ਰਾਸ਼ਟਰੀ ਸੁਰੱਖਿਆ ਖਤਰੇ ‘ਚ ਹੋਵੇ, ਤਾਂ ਕੀ ਇਨ੍ਹਾਂ ਨੂੰ ਬਲਾਕ ਕੀਤਾ ਜਾ ਸਕਦਾ ਹੈ?

ਸਰਕਾਰ ਮੰਨ ਰਹੀ ਹੈ ਕਿ ਬੀਤੇ ਕੁਝ ਸਮੇਂ ਤੋਂ ਦੇਸ਼ ‘ਚ ਅਫਵਾਹਾਂ ਫੈਲਾਉਣ ‘ਚ ਵਟਸਐਪ ਅਤੇ ਫੇਸਬੁੱਕ ਵਰਗੇ ਪਲੇਟਫਾਰਮਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਹਾਲ ਹੀ ਦੇ ਸਮੇਂ ‘ਚ ਭਾਰਤ ‘ਚ ਭੀੜ ਵੱਲੋਂ ਕੁੱਟ-ਕੁੱਟ ਕੇ ਹੱਤਿਆ ਦੇ ਕੁਝ ਮਾਮਲੇ ਸਾਹਮਣੇ ਆਏ ਹਨ। ਇਹ ਘਟਨਾਵਾਂ ਸੋਸ਼ਲ ਮੀਡੀਆ ‘ਤੇ ਅਫਵਾਹਾਂ ਕਾਰਨ ਹੋਈਆਂ ਹਨ। ਸਰਕਾਰ ਕਾਫੀ ਸਮੇਂ ਤੋਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸੰਬੰਧਤ ‘ਚ ਫੇਸਬੁੱਕ ਅਤੇ ਵਟਸਐਪ ਨੂੰ ਨੋਟਿਸ ਵੀ ਦਿੱਤੇ ਗਏ ਹਨ, ਨਾਲ ਹੀ ਸਰਕਾਰ ਇਸ ਗੱਲ ਦੀ ਸੰਭਾਵਨਾ ਵੀ ਤਲਾਸ਼ ਰਹੀ ਹੈ ਕਿ ਹਾਲਾਤ ਵਿਗੜਨ ‘ਤੇ ਅਜਿਹੇ ਮੋਬਾਇਲ ਐਪ ਕਿਵੇਂ ਬਲਾਕ ਕੀਤੇ ਜਾ ਸਕਦੇ ਹਨ। 18 ਜੁਲਾਈ 2018 ਨੂੰ ਦੂਰਸੰਚਾਰ ਵਿਭਾਗ ਨੇ ਸਾਰੇ ਟੈਲੀਕਾਮ ਸੰਚਾਲਕਾਂ ਤੇ ਇੰਟਰਨੈੱਟ ਸੇਵਾ ਪ੍ਰਦਾਤਾਵਾਂ ਨੂੰ ਆਈ. ਟੀ. ਦੀ ਧਾਰਾ 69ਏ ਤਹਿਤ ਇਨ੍ਹਾਂ ਐਪਸ ਨੂੰ ਬਲਾਕ ਕਰਨ ‘ਤੇ ਰਾਇ ਦੇਣ ਨੂੰ ਕਿਹਾ ਹੈ। ਦੂਰਸੰਚਾਰ ਵਿਭਾਗ ਨੇ ਕਿਹਾ ਹੈ ਕਿ ਆਈ. ਟੀ. ਮੰਤਰਾਲਾ, ਪੁਲਸ ਅਤੇ ਹੋਰ ਜਾਂਚ ਏਜੰਸੀਆਂ ਨੇ ਕੁਝ ਮੋਬਾਇਲ ਐਪਸ ਨੂੰ ਬਲਾਕ ਕਰਨ ਦਾ ਮੁੱਦਾ ਉਠਾਇਆ ਹੈ। ਇਸ ਲਈ ਵਿਭਾਗ ਨੇ ਤਕਨੀਕੀ ਜਾਣਕਾਰੀ ਵੀ ਮੰਗੀ ਹੈ।

Leave a Reply

Your email address will not be published. Required fields are marked *

%d bloggers like this: