Vivo V19 26 ਮਾਰਚ ਨੂੰ ਹੋਵੇਗਾ ਲਾਂਚ

Vivo V19 26 ਮਾਰਚ ਨੂੰ ਹੋਵੇਗਾ ਲਾਂਚ
Vivo V19 ਨੂੰ ਭਾਰਤ ‘ਚ ਲਾਂਚ ਕਰਨ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ ਅਤੇ ਹੁਣ ਇਹ ਫੋਨ ਜਲਦੀ ਹੀ ਭਾਰਤ ‘ਚ ਲਾਂਚ ਹੋ ਜਾਵੇਗਾ। ਚੀਨੀ ਨਿਰਮਾਤਾ ਨੇ ਟਵਿਟਰ ‘ਤੇ ਇਕ ਟੀਜ਼ਰ ਜਾਰੀ ਕੀਤਾ ਹੈ, ਜਿਸ ‘ਚ ਲਿਖਿਆ ਹੈ, ‘ਜਲਦੀ ਆ ਰਿਹਾ ਹੈ’। ਇਹ ਫੋਨ ਭਾਰਤ ਵਿੱਚ 26 ਮਾਰਚ ਨੂੰ ਲਾਂਚ ਕੀਤਾ ਜਾਵੇਗਾ।
ਵੀਵੋ ਦੇ ਵੀ19 ਡਿਊਲ ਸੈਲਫੀ ਕੈਮਰਾ ਨਾਲ ਭਾਰਤ ‘ਚ ਲਾਂਚ ਕੀਤਾ ਜਾਵੇਗਾ, ਇਸ ਦੇ ਪਹਿਲਾਂ ਵੀ ਇਸ ਦੇ ਸੰਕੇਤ ਮਿਲੇ ਸਨ ਅਤੇ ਹੁਣ ਫਿਰ ਟੀਜ਼ਰ ਦੇ ਫਰੰਟ ‘ਤੇ ਕੈਪਸੂਲ ਦੇ ਆਕਾਰ ਦਾ ਕਾਲਾ ਨਿਸ਼ਾਨ ਹੈ, ਜਿਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਕੀ ਇਹ ਫੋਨ ਡਿਊਲ ਸੈਲਫੀ ਕੈਮਰਾ ਦੇ ਨਾਲ ਆਵੇਗਾ।
ਵੀਵੋ ਵੀ19 ‘ਚ 6.44-ਇੰਚ ਦੀ AMOLED ਡਿਸਪਲੇਅ ਫੁੱਲ-ਐਚਡੀ + ਡਿਸਪਲੇਅ ਦਿੱਤਾ ਗਿਆ ਹੈ। ਨਾਲ ਹੀ ਇਸ ‘ਚ ਫਿੰਗਰਪ੍ਰਿੰਟ ਸੈਂਸਰ ਦਿੱਤਾ ਜਾਵੇਗਾ। ਇਹ ਪੋਨ ਕੁਆਲਕਾਮ ਸਨੈਪਡ੍ਰੈਗਨ 712 ਅਤੇ 8 ਜੀਬੀ ਰੈਮ ਨਾਲ ਲੈਸ ਹੋਵੇਗਾ। ਇਸ ਦੇ ਨਾਲ ਹੀ ਇਸ ਵਿੱਚ 128 ਜੀਬੀ ਅਤੇ 256 ਜੀਬੀ ਇੰਟਰਨਲ ਮੈਮੋਰੀ ਦਿੱਤੀ ਜਾ ਸਕਦੀ ਹੈ।
ਦੱਸ ਦੇਈਏ ਕਿ ਵੀਵੋ ਵੀ19 ਭਾਰਤ ਵਿੱਚ ਬੀਤੇ ਸਾਲ ਲਾਂਚ ਕੀਤਾ ਗਿਆ ਵੀਵੋ ਵੀ17 ਦਾ ਰੀਬ੍ਰਾਂਡੇਡ ਵਰਜ਼ਨ ਹੈ। ਵੀਵੋ ਵੀ19 ਦੇ ਪਿਛਲੇ ਪੈਨਲ ‘ਤੇ ਕਵਾਡ ਕੈਮਰਾ ਸੈੱਟਅਪ ਅਤੇ ਸੈਲਫੀ ਲਈ ਪੰਚ ਹੋਲ ਸੈਲਫੀ ਸ਼ੂਟਰ ਦਿੱਤਾ ਹੈ। ਇਹ ਫੋਨ ਸਨੈਪਡ੍ਰੈਗਨ 675 ਨਾਲ ਲੈਸ ਹੈ। ਕੰਪਨੀ ਨੇ ਇਸ ਨੂੰ ਦੋ ਰੰਗਾਂ ਦੇ ਰੂਪਾਂ ਵਿੱਚ ਪੇਸ਼ ਕੀਤਾ ਹੈ, ਜੋ ਕ੍ਰਿਸਟਲ ਵ੍ਹਾਈਟ ਅਤੇ ਆਰਕਟਿਕ ਬਲੂ ਹਨ। ਇੰਡੋਨੇਸ਼ੀਆ ਵਿੱਚ ਲਾਂਚ ਕੀਤੇ ਗਏ ਇਸ ਫ਼ੋਨ ਦੀ ਸ਼ੁਰੂਆਤੀ ਕੀਮਤ ਆਈਡੀਆਰ 4,299,000 (ਲਗਭਗ 22100 ਰੁਪਏ) ਰੱਖੀ ਗਈ ਹੈ।
ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਇਸ ਦੇ ਪਿਛਲੇ ਪੈਨਲ ‘ਤੇ ਇਕ ਕਵਾਡ ਕੈਮਰਾ ਸੈੱਟਅਪ ਹੈ, ਜਿਸ ਤਹਿਤ ਚਾਰ ਕੈਮਰੇ ਆਉਂਦੇ ਹਨ। ਇਸ ਦਾ ਮੁੱਖ ਕੈਮਰਾ 48 ਮੈਗਾਪਿਕਸਲ ਦਾ ਹੈ, ਜੋ ਕਿ ਏਆਈ ਸੈਂਸਰ ਅਤੇ f / 1.8 ਅਪਰਚਰ ਦੇ ਨਾਲ ਆਉਂਦਾ ਹੈ।