Tue. Apr 23rd, 2019

Vicky World Garoh de 3 member kabu, 12 crore 50 lakh de herion baramad

ਵਿੱਕੀ ਵਰਲਡ ਗਿਰੋਹ ਦੇ 3 ਮੈਂਬਰ ਕਾਬੂ, 12 ਕਰੋੜ 50 ਲੱਖ ਦੀ ਹੈਰੋਇਨ ਸਮੇਤ ਹਥਿਆਰ ਬਰਾਮਦ

ਚੰਡੀਗੜ/ਤਰਨਤਾਰਨ, 28 ਮਾਰਚ – ਤਰਨ ਤਾਰਨ ਪੁਲਿਸ ਨੇ ਵਿੱਕੀ ਵਰਲਡ ਗਿਰੋਹ ਦੇ 3 ਮੈਂਬਰਾਂ ਨੂੰ ਢਾਈ ਕਿੱਲੋ ਹੈਰੋਇਨ, 1 ਲੱਖ 83 ਹਜਾਰ ਦੀ ਭਾਰਤੀ ਕਰੰਸੀ, ਦੋ ਪਿਸਟਲ ਤੇ ਹੋਰ ਸਮਾਨ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ।

ਵਿੱਕੀ ਵਰਲਡ ਗਿਰੋਹ ਦੇ 5 ਮੈਂਬਰ ਪੰਜਾਬ ਵਿਚ ਸਰਗਰਮ ਹੋ ਕੇ ਹੈਰੋਇਨ ਦੀ ਤਸਕਰੀ ਸਮੇਤ ਲੁੱਟ-ਖਸੁੱਟ ਦੇ ਮਾਮਲਿਆਂ ਨੂੰ ਅੰਜਾਮ ਦੇ ਰਹੇ ਸਨ।

ਤਰਨਤਾਰਨ ਦੇ ਐੱਸ.ਐੱਸ.ਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਪੁਸਿਲ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪੁਲਿਸ ਰਿਕਾਰਡ ਵਿਚ ਨਾਮੀ ਤਸਕਰ ਵਿਕਰਮਜੀਤ ਸਿੰਘ ਉਰਫ ਵਿੱਕੀ ਵਰਲਡ ਦੇ ਗਿਰੋਹ ਦੇ 5 ਮੈਂਬਰ, ਜਿਹਨਾਂ ਵਿਚ ਇੱਕ ਮਹਿਲਾ ਵੀ ਸ਼ਾਮਿਲ ਹੈ। ਪੰਜਾਬ ਵਿਚ ਵੱਡੇ ਪੱਧਰ ਉਤੇ ਹੈਰੋਇਨ ਵੇਚਣ ਦਾ ਕੰਮ ਕਰਦੇ ਹਨ ਅਤੇ ਕਈ ਵਾਰਦਾਤਾਂ ਵਿਚ ਸ਼ਾਮਿਲ ਹਨ। ਪੁਲਿਸ ਨੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਹਨਾਂ ਦੀ ਪਹਿਚਾਣ ਰਿਸ਼ੂ ਉਰਫ ਬਾਬਾ, ਪ੍ਰੇਮ ਸਿੰਘ ਉਰਫ ਪ੍ਰੇਮਾ ਤੇ ਮਨਦੀਪ ਕੌਰ ਉਰਫ ਮੀਨੂ ਦੇ ਰੂਪ ਵਿਚ ਹੋਈ ਹੈ।

ਐੱਸ.ਐੱਸ.ਪੀ ਨੇ ਦੱਸਿਆ ਕਿ ਇਸ ਗਿਰੋਹ ਨੂੰ ਫੜਨ ਲਈ ਐੱਸ.ਪੀ ਇੰਨਵੈਸਟੀਗੇਸ਼ਨ ਹਰਦੀਪ ਸਿੰਘ, ਸੀਆਈਏ ਸਟਾਫ ਇੰਸਪੈਕਟਰ ਪਾਲ ਸਿੰਘ ਨੇ ਮੁੱਖ ਭੂਮਿਕਾ ਨਿਭਾਈ ਹੈ।

Share Button

Leave a Reply

Your email address will not be published. Required fields are marked *

%d bloggers like this: