Thu. Jul 18th, 2019

Tik-Tok ਨੂੰ ਹਾਈ ਕੋਰਟ ਦਾ ਝਟਕਾ, ਸਰਕਾਰ ਨੂੰ ਦਿੱਤੇ ਐਪ ਬੈਨ ਕਰਨ ਦੇ ਹੁਕਮ, ਜਾਣੋ ਕਾਰਨ

Tik-Tok ਨੂੰ ਹਾਈ ਕੋਰਟ ਦਾ ਝਟਕਾ, ਸਰਕਾਰ ਨੂੰ ਦਿੱਤੇ ਐਪ ਬੈਨ ਕਰਨ ਦੇ ਹੁਕਮ, ਜਾਣੋ ਕਾਰਨ

ਬਹੁਤ ਹੀ ਘੱਟ ਸਮੇਂ ‘ਚ ਨੌਜਵਾਨਾਂ ਤੋਂ ਬਜ਼ੁਰਗਾਂ ਦੇ ਦਰਮਿਆਨ ਮਸ਼ਹੂਰ ਹੋਣ ਵਾਲੇ ਵੀਡੀਓ ਐਪ ਟਿੱਕ-ਟੌਕ ਨੂੰ ਮਦਰਾਸ ਹਾਈ ਕੋਰਟ ਦੇ ਆਦੇਸ਼ ਤੋਂ ਵੱਡਾ ਝਟਕਾ ਲੱਗ ਸਕਦਾ ਹੈ। ਹਾਈ ਕੋਰਟ ਨੇ ਸਰਕਾਰ ਨੂੰ ਇਸ ਐਪ ਨੂੰ ਬੈਨ ਕਰਨ ਦੇ ਹੁਕਮ ਦਿੱਤੇ ਹਨ। ਕੋਰਟ ਦਾ ਕਹਿਣਾ ਹੈ ਕਿ ਇਹ ਚਾਈਨੀਜ਼ ਵੀਡੀਓ ਐਪ ਟਿੱਕ-ਟੌਕ ‘ਇਤਰਾਜ਼ਯੋਗ ਕੰਟੈਂਟ’ ਨੂੰ ਵਾਧਾ ਦਿੰਦੀ ਹੈ।

ਮਦਰਾਸ ਹਾਈ ਕੋਰਟ ਨੇ ਐਪ ਖ਼ਿਲਾਫ਼ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਕਿਹਾ ਕਿ ਜੋ ਬੱਚੇ ਟਿੱਕ-ਟੌਕ ਚਲਾਉਂਦੇ ਹਨ, ਉਹ ਯੌਨ ਸ਼ਿਕਾਰੀਆਂ ਦੇ ਸੰਪਰਕ ‘ਚ ਜਲਦੀ ਆ ਸਕਦੇ ਹਨ। ਇਤਰਾਜ਼ਯੋਗ ਕੰਟੈਂਟ ਕਾਰਨ ਟਿੱਕ-ਟੌਕ ਦਾ ਇਸਤੇਮਾਲ ਕਰਨਾ ਖ਼ਤਰੇ ਤੋਂ ਖ਼ਾਲੀ ਨਹੀਂ ਹੈ।

ਬੀਜ਼ਿੰਗ ਕੰਪਨੀ ਵੱਲੋਂ ਬਣਾਈ ਐਪ ‘ਟਿੱਕ-ਟੌਕ’ ‘ਤੇ ਯੂਜ਼ਰਜ਼ ਆਪਣੇ ਛੋਟੇ-ਛੋਟੇ ਵੀਡੀਓ ਬਣਾ ਕੇ ਆਪਣੇ ਵੀਡੀਓ ਸ਼ੇਅਰ ਕਰਦੇ ਹਨ। ਭਾਰਤ ‘ਚ ਇਹ ਕਾਫ਼ੀ ਹਰਮਨ ਪਿਆਰਾ ਹੋ ਗਿਆ ਹੈ। ਐਪ ਜ਼ਰੀਏ ਬਾਲੀਵੁੱਡ ਦੇ ਡਾਇਲਾਗ, ਜੋਕਸ ‘ਤੇ ਯੂਜ਼ਰਜ਼ ਵੀਡੀਓ ਬਣਾਉਂਦੇ ਹਨ। ਇੰਨਾ ਹੀ ਨਹੀਂ ਇਸ ‘ਚ ਲਿਪਸਿੰਗ ਤੋਂ ਲੈ ਕੇ ਸੰਗੀਤ ‘ਤੇ ਡਾਂਸ ਵੀ ਕੀਤਾ ਜਾਂਦਾ ਹੈ।

Leave a Reply

Your email address will not be published. Required fields are marked *

%d bloggers like this: