Tue. Feb 25th, 2020

Samsung Galaxy S10 Lite 23 ਜਨਵਰੀ ਨੂੰ ਹੋਵੇਗਾ ਲਾਂਚ

Samsung Galaxy S10 Lite 23 ਜਨਵਰੀ ਨੂੰ ਹੋਵੇਗਾ ਲਾਂਚ

ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਆਪਣੇ ਨਵੇਂ ਪ੍ਰੀਮੀਅਮ ਸਮਾਰਟਫੋਨ ਗਲੈਕਸੀ S10 Lite ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਫਲਿੱਪਕਾਰਟ ਨੇ ਇਸ ਫੋਨ ਦਾ ਟੀਜ਼ਰ ਵੀ ਜਾਰੀ ਕੀਤਾ ਹੈ, ਜੋ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਹ ਫੋਨ 23 ਜਨਵਰੀ ਨੂੰ ਭਾਰਤ ‘ਚ ਲਾਂਚ ਕੀਤਾ ਜਾਵੇਗਾ। ਹਾਸਲ ਜਾਣਕਾਰੀ ਲਈ ਦੱਸ ਦੇਈਏ ਕਿ ਕੰਪਨੀ ਨੇ ਹਾਲ ਹੀ ‘ਚ ਇਸ ਫੋਨ ਨੂੰ CES 2020 ‘ਚ ਲਾਂਚ ਕੀਤਾ ਸੀ।

ਫੀਚਰਸ ਦੀ ਗੱਲ ਕਰੀਏ ਤਾਂ ਗਲੈਕਸੀ ਐਸ 10 ਲਾਈਟ ‘ਚ ਕੁਆਲਕਾਮ ਸਨੈਪਡ੍ਰੈਗਨ 855 ਪ੍ਰੋਸੈਸਰ ਉਪਲੱਬਧ ਹੋਵੇਗਾ। ਇਸ ਤੋਂ ਇਲਾਵਾ ਇਹ 6 ਜੀਬੀ ਤੇ 8 ਜੀਬੀ ਰੈਮ ਆਪਸ਼ਨ ਦੇ ਨਾਲ ਆਵੇਗਾ। ਦੋਵੇਂ ਵੇਰੀਐਂਟ 128 ਜੀਬੀ ਸਟੋਰੇਜ਼ ਨਾਲ ਲੈਸ ਹੋਣਗੇ। ਫੋਟੋਗ੍ਰਾਫੀ ਲਈ ਫੋਨ ‘ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ, ਜਿਸ ‘ਚ 5 ਮੈਗਾਪਿਕਸਲ ਦਾ ਮੈਕਰੋ ਸੈਂਸਰ, 48 ਮੈਗਾਪਿਕਸਲ ਦਾ ਵਾਈਡ ਐਂਗਲ ਸੈਂਸਰ ਤੇ 12 ਮੈਗਾਪਿਕਸਲ ਦਾ ਅਲਟਰਾ ਵਾਈਡ ਸੈਂਸਰ ਹੋਵੇਗਾ। ਇਸ ਤੋਂ ਇਲਾਵਾ ਇਸ ‘ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾਵੇਗਾ।

ਫਲਿੱਪਕਾਰਟ ‘ਤੇ ਗਲੈਕਸੀ ਨੋਟ 10 ਲਾਈਟ ਨੂੰ ਗਲੈਕਸੀ ਐਸ 10 ਲਾਈਟ ਦੇ ਨਾਲ ਲਾਂਚ ਕੀਤਾ ਜਾਵੇਗਾ। ਨਵੀਂ ਗਲੈਕਸੀ ਨੋਟ 10 ਲਾਈਟ ‘ਚ 6.7 ਇੰਚ ਦੀ ਸੁਪਰ AMOLED ਫੁੱਲ ਐਚਡੀ+ ਇਨਫਿਨਿਟੀ-ਓ ਡਿਸਪਲੇਅ ਮਿਲੇਗੀ। ਪ੍ਰਫਾਮੈਂਸ ਲਈ ਇਸ ‘ਚ ਆਕਟਾ-ਕੋਰ Exynos 8895 ਪ੍ਰੋਸੈਸਰ ਦਿੱਤਾ ਜਾਵੇਗਾ। ਇਹ ਫੋਨ 6 ਜੀਬੀ ਅਤੇ 8 ਜੀਬੀ ਰੈਮ ਵਿਕਲਪਾਂ ‘ਚ ਉਪਲੱਬਧ ਹੋਵੇਗਾ ਅਤੇ ਦੋਵੇਂ ਵੇਰੀਐਂਟ ‘ਚ 128 ਜੀਬੀ ਇੰਟਰਨਲ ਸਟੋਰੇਜ ਨਾਲ ਲੈਸ ਹੋਵੇਗਾ। ਫੋਨ ‘ਚ 4500mAh ਦੀ ਬੈਟਰੀ ਮਿਲੇਗੀ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: