ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

Samsung Galaxy F41 ਭਾਰਤ ‘ਚ ਲਾਂਚ

Samsung Galaxy F41 ਭਾਰਤ ‘ਚ ਲਾਂਚ

Samsung Galaxy F41 ਸਮਾਰਟਫੋਨ ਨੂੰ ਭਾਰਤੀ ਬਾਜ਼ਾਰ ਵਿੱਚ ਲਾਂਚ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਸੈਮਸੰਗ ਦੀ ਨਵੀਂ ਗਲੈਕਸੀ ਐਫ ਸੀਰੀਜ਼ ਦੇ ਪਹਿਲੇ ਸਮਾਰਟਫੋਨ ਦਾ ਆਗਾਜ਼ ਵੀ ਭਾਰਤੀ ਬਾਜ਼ਾਰ ਵਿੱਚ ਹੋ ਗਿਆ ਹੈ। ਨਵਾਂ ਸੈਮਸੰਗ ਗਲੈਕਸੀ ਫੋਨ ਵਾਟਰਡ੍ਰਾਪ ਸਟਾਈਲ ਨੌਚ ਡਿਸਪਲੇਅ ਨਾਲ ਪੇਸ਼ ਕੀਤਾ ਗਿਆ ਹੈ।

ਇਸ ਵਿੱਚ ਟ੍ਰਿਪਲ ਰੀਅਰ ਕੈਮਰੇ ਹਨ। ਇਸ ਫੋਨ ‘ਚ ਰੀਅਰ-ਮਾਉਂਟਡ ਫਿੰਗਰਪ੍ਰਿੰਟ ਸੈਂਸਰ ਤੇ ਵੱਡੀ 6,000 ਐਮਏਐਚ ਦੀ ਬੈਟਰੀ ਤੇ ਸੁਪਰ ਅਮੋਲੇਡ ਇਨਫਿਨਿਟੀ-ਯੂ ਡਿਸਪਲੇਅ ਦਿੱਤੀ ਗਈ ਹੈ। ਸੈਮਸੰਗ ਗਲੈਕਸੀ ਐਫ 41 ਵਿੱਚ ਇਸ ਦੀ 64-ਮੈਗਾਪਿਕਸਲ ਪ੍ਰਾਇਮਰੀ ਸੈਂਸਰ ਨਾਲ ਟ੍ਰਿਪਲ ਕੈਮਰਾ ਵੱਡੀ ਖੂਬੀ ਹੈ।

16 ਅਕਤੂਬਰ ਨੂੰ ਸੈਮਸੰਗ ਗਲੈਕਸੀ ਐਫ 41 ਦੀ ਵਿਕਰੀ Flipkart Big Billion Days ‘ਤੇ ਸ਼ੁਰੂ ਹੋਵੇਗੀ। ਇਸ ਵਿੱਚ ਵਿਸ਼ੇਸ਼ ਪੇਸ਼ਕਸ਼ ਤਹਿਤ, ਇਹ ਫੋਨ 15,499 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਉਪਲਬਧ ਹੋਵੇਗਾ। ਸੈਮਸੰਗ ਦੀ ਆਧਿਕਾਰਿਕ ਵੈਬਸਾਈਟ ਤੋਂ ਇਲਾਵਾ ਫੋਨ ਚੋਣਵੇਂ ਆਫਲਾਈਨ ਰਿਟੇਲਰਾਂ ਦੁਆਰਾ ਵੇਚੇ ਜਾਣਗੇ। ਸੈਮਸੰਗ ਦੇ ਇਸ ਨਵੇਂ ਫੋਨ ਨੂੰ ਕਾਲੇ, ਨੀਲੇ ਤੇ ਹਰੇ ਰੰਗ ਦੇ ਵਿਕਲਪ ਦਿੱਤੇ ਗਏ ਹਨ।

ਫੋਨ ‘ਚ 6.4-ਇੰਚ ਦੀ ਫੁੱਲ ਐਚਡੀ + ਸੁਪਰ ਅਮੋਲੇਡ ਇਨਫਿਨਟੀ-ਯੂ ਡਿਸਪਲੇਅ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਇਸ ਵਿੱਚ Exynos 9611 ਪ੍ਰੋਸੈਸਰ, 6 ਜੀਬੀ ਰੈਮ ਤੇ 128 ਜੀਬੀ ਸਟੋਰੇਜ ਹੈ। ਜਿੱਥੋਂ ਤੱਕ ਅੰਦਰੂਨੀ ਸਟੋਰੇਜ ਦੀ ਗੱਲ ਹੈ, ਇਸ ਨੂੰ ਮਾਈਕ੍ਰੋ-ਐਸਡੀ ਕਾਰਡ ਨਾਲ ਵਧਾਇਆ ਜਾ ਸਕਦਾ ਹੈ। ਸੈਮਸੰਗ ਗੈਲੈਕਸ ਐੱਫ 41 ‘ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ‘ਚ 64 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਨਾਲ 8 ਮੈਗਾਪਿਕਸਲ ਤੇ 5 ਮੈਗਾਪਿਕਸਲ ਦਾ ਸੈਂਸਰ ਹੋਵੇਗਾ। ਸੈਲਫੀ ਤੇ ਵੀਡੀਓ ਕਾਲਿੰਗ ਲਈ, ਸਾਹਮਣੇ ਵਾਲੇ ਪਾਸੇ 32 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: