Fri. Jul 19th, 2019

Renault Duster Facelift ਹੈ ਇਨ੍ਹਾਂ ਖੂਬੀਆਂ ਨਾਲ਼ ਲੈਸ

Renault Duster Facelift ਹੈ ਇਨ੍ਹਾਂ ਖੂਬੀਆਂ ਨਾਲ਼ ਲੈਸ

ਨਵੀਂ ਰੇਨੋ ਡਸਟਰ ਭਾਰਤੀ ਬਾਜ਼ਾਰ ‘ਚ ਕਦਮ ਰੱਖਣ ਨੂੰ ਤਿਆਰ ਹੈ। ਇਸਨੂੰ 8 ਜੁਲਾਈ ਨੂੰ ਲਾਂਚ ਕੀਤਾ ਜਾਵੇਗਾ। ਰੇਨੋ ਡਸਟਰ ਦੇ ਇਸ ਅਪਡੇਟੈੱਡ ਵਰਜ਼ਨ ਵਿੱਚ ਕਈ ਕਾਸਮੈਟਿਕ ਬਦਲਾਅ ਅਤੇ ਨਵੇਂ ਫੀਚਰਸ ਦੇਖਣ ਨੂੰ ਮਿਲਣਗੇ। ਹਾਲਾਂਕਿ, ਸੰਭਾਵਨਾ ਹੈ ਕਿ ਇਸ ‘ਚ ਕੋਈ ਮਕੈਨਿਕ ਬਦਲਾਅ ਨਹੀਂ ਕੀਤਾ ਜਾਵੇਗਾ।

ਵਰਤਮਾਨ ‘ਚ ਡਸਟਰ ਆਪਣੀ ਕਿਫਾਇਤੀ ਕੀਮਤ (8 ਲੱਖ ਰੁਪਏ ਤੋਂ 13.09 ਲੱਖ ਰੁਪਏ) ਦੇ ਚਲਦੇ ਸਬ- ਕਾਪੈਕਟ ਅਤੇ ਕਾਪੈਕਟ ਦੋਨਾਂ ਸੇਗਮੈਂਟ ਦੀ SUV ਕਾਰਾਂ ਨੂੰ ਟੱਕਰ ਦਿੰਦੀ ਹੈ। ਇਹਨਾਂ ਵਿੱਚ ਫੋਰਡ ਈਕੋਸਪੋਰਟ, ਮਹਿੰਦਰਾ XUV300, ਹੁੰਡਈ ਕਰੇਟਾ ਅਤੇ ਨਿਸਾਨ ਕਿਕਸ ਸ਼ਾਮਿਲ ਹਨ।

ਰੇਨੋ ਡਸਟਰ ਫੇਸਲਿਫਟ ਕਈ ਕਾਸਮੈਟਿਕ ਬਦਲਾਵਾਂ ਨਾਲ ਆਵੇਗੀ। ਇਨ੍ਹਾਂ ‘ਚ ਨਵੇਂ ਡਿਜ਼ਾਈਨ ਦਾ ਬੰਪਰ, ਹੈਡਲੈਂਪ ਦੇਖਣ ਨੂੰ ਮਿਲਣਗੇ।
ਨਵੀਂ ਡਸਟਰ ਦੀ ਹੈਡਲਾਇਟ ਯੂਨਿਟ ‘ਚ ਹਾਈ ਬੀਮ ਲਈ ਮਲਟੀ-ਰਿਫਲੇਕਟਰ ਅਤੇ ਲੌਅ ਬੀਮ ਲਈ ਪ੍ਰੋਜੈੱਕਟਰ ਲੈਂਪ ਦਿੱਤੇ ਜਾਣਗੇ। ਨਾਲ ਹੀ ਇਸ ‘ਚ LED ਡੇਅ- ਟਾਇਮ ਰਨਿੰਗ ਲੈਂਪ ਵੀ ਮਿਲਣਗੇ। ਇਹ ਯੂਰੋਪ ਵਿੱਚ ਵਿਕਣ ਵਾਲੀ ਸੈਕਿੰਡ-ਜਨਰੇਸ਼ਨ ਡਸਟਰ ਦੀ ਤਰ੍ਹਾਂ ਹੀ ਦਿਖਦੀ ਹੈ।

ਕਾਰ ਦੀ ਬਣਾਵਟ ਮੌਜੂਦਾ ਮਾਡਲ ਦੇ ਤਰ੍ਹਾਂ ਰਹੇਗੀ। ਹਾਲਾਂਕਿ, ਇਸ ‘ਚ 16-ਇੰਚ ਦੇ ਨਵੇਂ ਡਿਊਲ-ਟੋਨ ਮਲਟੀ ਸਪੋਕ ਅਲਾਏ ਵਹੀਲ ਦੇਖਣ ਨੂੰ ਮਿਲਣਗੇ।
ਸੇਫਟੀ ਦੇ ਲਿਹਾਜ਼ ਨਾਲ ਡਸਟਰ ‘ਚ ਹੁਣ ਡਿਊਲ ਏਅਰਬੈਗ, ਏਬੀਐੱਸ, ਈਬੀਡੀ, ਰਿਅਰ ਪਾਰਕਿੰਗ ਸੈਂਸਰ, ਫਰੰਟ ਸੀਟਬੇਲਟ ਰਿਮਾਇੰਡਰ, ਪ੍ਰੀਟੇਂਸ਼ਨਰ ਅਤੇ ਲੋਡ ਲਿਮਿਟਰ ਨਾਲ ਲੈਸ ਸੀਟਬੇਲਟ ਵਰਗੇ ਫੀਚਰਸ ਸਾਰੇ ਵੇਰੀਐਂਟ ‘ਚ ਸਟੰਡਰਡ ਮਿਲਣਗੇ।

Leave a Reply

Your email address will not be published. Required fields are marked *

%d bloggers like this: