ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

PU ਨੂੰ ਮਿਲੀ ਪਹਿਲੀ ‘ਪੰਜਾਬਣ ਕੁੜੀ ਪ੍ਰਧਾਨ’, SFS ਦੀ ਕੰਨੂਪ੍ਰੀਆ ਨੇ ਰਚਿਆ ਇਤਿਹਾਸ

PU ਨੂੰ ਮਿਲੀ ਪਹਿਲੀ ‘ਪੰਜਾਬਣ ਕੁੜੀ ਪ੍ਰਧਾਨ’, SFS ਦੀ ਕੰਨੂਪ੍ਰੀਆ ਨੇ ਰਚਿਆ ਇਤਿਹਾਸ

ਚੰਡੀਗੜ੍ਹ, 6 ਸਤੰਬਰ 2018 – ਅੱਜ ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਹੋਈਆਂ ਜਿੰਨ੍ਹਾਂ ‘ਚ ਐਸ.ਐਫ.ਐਸ ਵੱਲੋਂ ਪ੍ਰਧਾਨਗੀ ਦੇ ਅਹੁਦੇ ਲਈ ਉਮੀਦਵਾਰ ਕਨੂੰਪ੍ਰੀਆ ਨੇ ਚੋਣਾਂ ਜਿੱਤ ਕੇ ਪੀ.ਯੂ ਵਿਦਿਆਰਥੀ ਚੋਣਾਂ ‘ਚ ਇਤਿਹਾਸ ਰਚ ਦਿੱਤਾ ਹੈ। ਕਨੂੰਪ੍ਰੀਆ ਪਹਿਲੀ ਅਜਿਹੀ ਔਰਤ ਬਣ ਗਈ ਹੈ ਜਿਸਨੇ ਪਹਿਲੀ ਵਾਰ ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ਚੋਣਾਂ ਜਿੱਤੀਆਂ ਹੋਣ। ਕਨੂਪ੍ਰੀਆ ਨੇ ਇਹ ਚੋਣਾਂ ਕੁੱਲ 719 ਵੋਟਾਂ ਦੇ ਫਰਕ ਨਾਲ ਏ.ਬੀ.ਵੀ.ਪੀ ਤੇ ਐਸ.ੳ.ਆਈ ਤੋਂ ਜਿੱਤ ਹਾਸਲ ਕੀਤੀ।

ਪਾਰਟੀ ਦੇ ਪਿਛੋਕੜ ਬਾਰੇ ਝਾਤ ਮਾਰੀਏ ਤਾਂ ਐਸਐਫਐਸ  ਇੱਕ ਖੱਬੇ ਪੱਖੀ ਪਾਰਟੀ ਹੈ ਤੇ ਪਿਛਲੇ ਸਾਲ ਵੀ ਇਹ ਆਪਣੇ ਵੱਲੋਂ ਇੱਕ ਔਰਤ ਉਮੀਦਵਾਰ ਨੂੰ ਪੀਯੂ ਦੀਆਂ ਪ੍ਰਧਾਨਗੀ ਦੀਆਂ ਚੋਣਾਂ ਵਿਚ ਉਤਾਰ ਚੁੱਕੇ ਹਨ। ਇਹ ਪਾਰਟੀ ਸਿਰਫ ਪ੍ਰਧਾਨਗੀ ਦੀ ਸੀਟ ਲਈ ਹੀ ਲੜਦੀ ਹੈ ਤੇ ਹੁਣ ਵੀ ਐਸਐਫਐਸ ਸਿਰਫ ਪ੍ਰਧਾਨਗੀ ਦੀ ਸੀਟ ਤੋਂ ਜੇਤੂ ਰਹੀ ਹੈ। ਬਾਕੀ ਤਿੰਨ ਸੀਟਾਂ ‘ਤੇ ਇਹ ਆਪਣਾ ਉਮੀਦਵਾਰ ਖੜ੍ਹਾ ਨਹੀਂ ਕਰਦੇ।

ਵੱਡੀ ਗੱਲ ਇਸ ਪਾਰਟੀ ਦੀ ਇਹ ਹੈ ਕਿ ਇਸ ਪਾਰਟੀ ‘ਤੇ ਕੋਈ ਵੀ ਸਿਆਸੀ ਹੱਥ ਨਹੀਂ ਹੈ। ਜਿਸ ਕਰਕੇ ਪੀਯੂ ਵਿਚ ਇਸਦੀ ਜਿੱਤ ਹੋਣਾ ਕਾਫੀ ਰੌਚਕ ਰਿਹਾ ਤੇ ਆਉਣ ਵਾਲੇ ਦਿਨਾਂ ਵਿਚ ਵੀ ਇਸ ਪਾਰਟੀ ਨੂੰ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕਨੂੰਪ੍ਰੀਆ ਦੀ ਇਸ ਜਿੱਤ ਨਾਲ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੂੰ ਇੱਕ ਨਵੀਂ ਉਮੀਦ ਜਾਗੀ ਹੈ ਕਿ ਕੋਈ ਮਹਿਲਾ ਪਹਿਲੀ ਵਾਰ ਪ੍ਰਧਾਨ ਬਣੀ ਹੈ। ਇਸ ਵਕਤ ਸਮੁੱਚੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਵਿਚ ਕਾਫੀ ਖੁਸ਼ੀ ਦਾ ਮਾਹੌਲ ਹੈ।

Leave a Reply

Your email address will not be published. Required fields are marked *

%d bloggers like this: