NIA ਨੇ ਖਾਲਸਾ ਏਡ ਦੇ ਵਾਲੰਟੀਅਰਾਂ ਖਿਲਾਫ ਭੇਜੇ ਸੰਮਨ ਕੀਤੇ ਮੁਲਤਵੀ

NIA ਨੇ ਖਾਲਸਾ ਏਡ ਦੇ ਵਾਲੰਟੀਅਰਾਂ ਖਿਲਾਫ ਭੇਜੇ ਸੰਮਨ ਕੀਤੇ ਮੁਲਤਵੀ
ਨਿਊਯਾਰਕ, 20 ਜਨਵਰੀ (ਰਾਜ ਗੋਗਨਾ )—ਚੈਰੀਟੇਬਲ ਸੰਸਥਾ ਖਾਲਸਾ ਏਡ ਦੇ ਨੋਬਲ ਸ਼ਾਂਤੀ ਪੁਰਸਕਾਰ ਲਈ ਨੋਮੀਨੇਟ ਹੋਣ ਤੋਂ ਬਾਅਦ ਹੀ NIA ਵੱਲੋਂ ਖਾਲਸਾ ਏਡ ਦੇ ਵਾਲੰਟਿਅਰਾ ਖਿਲਾਫ ਭੇਜੇ ਸੰਮਨ ਹਾਲ ਦੀ ਘੜੀ ਮੁਲਤਵੀ ਕਰ ਦਿੱਤੇ ਗਏ ਹਨ। NIA ਨੇ 16 ਜਨਵਰੀ ਨੂੰ ਖਾਲਸਾ ਦੇ ਭਾਰਤ ਚ’ ਡਾਇਰੈਕਟਰ ਅਮਰਦੀਪ ਸਿੰਘ ਤੇ ਕੁੱਝ ਹੋਰਨਾਂ ਵਾਲਟੀਅਰਾਂ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕੀਤੇ ਸਨ ਪਰ ਹੁਣ ਜਦੋਂ ਖਾਲਸਾ ਏਡ ਦਾ ਨਾਮ ਨੋਬਲ ਸ਼ਾਂਤੀ ਪੁਰਸਕਾਰ ਲਈ ਨੋਮੀਨੇਟ ਹੋਇਆ ਹੈ ਤਾਂ NIA ਨੇ ਫ਼ਿਲਹਾਲ ਆਪਣੀ ਕਾਰਵਾਈ ਮੁਲਤਵੀ ਕਰ ਦਿੱਤੀ ਹੈ। NIA ਨੇ 18 ਜਨਵਰੀ ਨੂੰ ਅਮਰਪ੍ਰੀਤ ਸਿੰਘ ਨਾਲ ਸੰਪਰਕ ਕਰਕੇ ਕਿਹਾ ਹੈ ਕਿ ਫਿਲਹਾਲ ਪੁਛਗਿੱਛ ਨੂੰ ਮੁਲਤਵੀ ਕੀਤਾ ਗਿਆ ਹੈ।
ਯਾਦ ਰਹੇ ਇਸਤੋਂ ਪਹਿਲਾਂ ਖਾਲਸਾ ਏਡ ਸਮੇਤ ਵੱਡੀ ਗਿਣਤੀ ਵਿੱਚ ਕਿਸਾਨੀ ਸੰਘਰਸ਼ ਨਾਲ ਜੁੜੇ ਹਿਮਾਇਤੀਆਂ, ਪੱਤਰਕਾਰਾਂ ਤੇ ਕਈ NGO ਨਾਲ ਸਬੰਧਤ ਵਾਲੰਟਿਅਰਾ ਨੂੰ NIA ਵੱਲੋਂ ਪੁੱਛ ਗਿੱਛ ਲਈ ਸੰਮਨ ਜਾਰੀ ਕੀਤੇ ਗਏ ਸਨ।