Tue. Aug 20th, 2019

NASA ਨੇ ਸੈਲਾਨੀਆਂ ਲਈ ਖੋਲ੍ਹੇ ISS ਦੇ ਦਰਵਾਜ਼ੇ

NASA ਨੇ ਸੈਲਾਨੀਆਂ ਲਈ ਖੋਲ੍ਹੇ ISS ਦੇ ਦਰਵਾਜ਼ੇ

ਅਮਰੀਕੀ ਪੁਲਾੜ ਏਜੰਸੀ ਨਾਸਾ (ਨੈਸ਼ਨਲ ਏਰੋਨੋਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ) ਨੇ ਹੁਣ ਆਪਣੇ ਆਲਮੀ ਪੁਲਾੜ ਕੇਂਦਰ (ISS) ਦੇ ਦਰਵਾਜ਼ੇ ਵਪਾਰਕ ਖੇਤਰ ਚ ਕਮਾਈ ਕਰਨ ਲਈ ਸੈਲਾਨੀਆਂ ਅਤੇ ਵਿਗਿਆਪਨ ਕੰਪਨੀਆਂ ਲਈ ਖੋਲ ਦਿੱਤੇ ਹਨ। ਕਿਹਾ ਜਾ ਰਿਹਾ ਹੈ ਕਿ ਨਾਸਾ ਇਸ ਸਹੂਲਤ ਨਾਲ ਪੈਸਾ ਇਕੱਠਾ ਕਰਨਾ ਚਾਹੁੰਦਾ ਹੈ।

ਜਾਣਕਾਰੀ ਮੁਤਾਬਕ ਪੁਲਾੜ ਚ ਪ੍ਰਯੋਗਸ਼ਾਲਾ ਵਜੋਂ ਵਰਤੇ ਜਾਣ ਵਾਲੇ ਇਸ ISS ਚ ਹੁਣ ਕੋਈ ਵੀ ਸੈਲਾਨੀ ਪਹੁੰਚ ਕੇ ਪੁਲਾੜ ਦੀ ਸੈਰ ਕਰ ਸਕੇਗਾ ਤੇ ਕੋਈ ਵੀ ਵਿਗਿਆਪਨ ਕੰਪਨੀ ਇੱਥੇ ਕੋਈ ਵਿਗਿਆਪਨ ਫ਼ਿਲਮ ਬਣਾਉਣ ਲਈ ਜਾ ਸਕਦੀ ਹਨ। ਇਹ ਕੰਮ ਰੂਸ ਨੇ ਪਹਿਲਾਂ ਹੀ ਕੀਤਾ ਹੋਇਆ ਹੈ। ਹੁਣ ਅਮਰੀਕਾ ਦੀ ਨਾਸਾ ਨੇ ਵੀ ਇਸ ਦਾ ਐਲਾਨ ਕਰ ਦਿੱਤਾ ਹੈ।

ਨਾਸਾ ਦੀ ਇਸ ਸਹੂਲਤ ਮੁਤਾਬਕ ਹਰੇਕ ਸਾਲ ਵੱਧ ਤੋਂ ਵੱਧ ਦੋ ਨਿਜੀ ਪੁਲਾੜ ਯਾਤਰੀ 30 ਦਿਨਾਂ ਤਕ ISS ਚ ਰਹਿ ਸਕਣਗੇ। ਨਾਸਾ ਦੇ ਬਿਆਨ ਮੁਤਾਬਕ ਹੁਣ ਪ੍ਰਤੀ ਵਿਅਕਤੀ ਯਾਤਰਾ ਦੀ ਲਾਗਤ ਲਗਭਗ 50 ਕਰੋੜ ਡਾਲਰ (3 ਖਰਬ, 46 ਕਰੋੜ ਰੁਪਏ) ਪ੍ਰਤੀ ਸੀਟ ਹੋਵੇਗੀ।

ਨਾਸਾ ਨੇ ਇਨ੍ਹਾਂ ਯਾਤਰੀਆਂ ਦੇ ਇੰਤਜ਼ਾਮ ਦੀ ਜ਼ਿੰਮੇਵਾਰੀ ਸਪੇਸਐਕਸ ਅਤੇ ਬੋਇੰਗ ਕੰਪਨੀ ਨੂੰ ਦਿੱਤੀ ਹੈ। ਨਾਸਾ ਖੁੱਦ ਕੇਂਦਰ ਚ ਰਹਿਣ ਲਈ ਭੋਜਨ, ਲਾਇਬ੍ਰੇਰੀ, ਸੰਚਾਰ ਦੇ ਪੈਸੇ ਲਵੇਗਾ ਜਿਹੜ ਕਿ ਲਗਭਗ 35 ਹਜ਼ਾਰ ਡਾਲਰ ਪ੍ਰਤੀ ਰਾਤ ਹੋਵੇਗੀ।

Leave a Reply

Your email address will not be published. Required fields are marked *

%d bloggers like this: