ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

Moto E6s ਲਾਂਚ

Moto E6s ਲਾਂਚ

Motorola ਨੇ ਭਾਰਤੀ ਬਾਜ਼ਾਰ ਵਿਚ ਆਪਣਾ ਕਿਫਾਅਤੀ ਫੋਨ ਲਾਂਚ ਕਰ ਦਿੱਤਾ ਹੈ, ਜਿਸ ਦਾ ਨਾਮ ਮੋਟੋ ਈ6ਐਸ ਹੈ। ਇਹ ਆਈਐਫਏ 2019 ਦੌਰਾਨ ਲਾਂਚ ਕੀਤਾ ਗਿਆ ਮੋਟੋ ਈ6ਪਲਸ ਦਾ ਰਿਬ੍ਰਾਂਡੇਡ ਫੋਨ ਹੈ। ਇਹ ਫੋਨ ਮੀਡੀਆਟੇਕ ਹੇਲੀਅਓ ਪੀ22 ਪ੍ਰੋਸੇਸਰ ਅਤੇ ਐਂਡਰਾਇਡ ਪਾਈ ਉਤੇ ਚਲਦਾ ਹੈ। ਇਸ ਫੋਨ ਦੀ ਕੀਮਤ 7,999 ਰੁਪਏ ਰੱਖੀ ਗਈ ਹੈ, ਜਿਸ ਵਿਚ 4GB RAM/ 64GB ਇਨਬਿਲਟ ਸਟੋਰੇਜ ਮਿਲਦੀ ਹੈ। ਇਸਦੀ ਵਿਕਰੀ 23 ਸਤੰਬਰ ਤੋਂ ਫਿਲਪਕਾਰਟ ਉਤੇ ਸ਼ੁਰੂ ਕੀਤੀ ਜਾਵੇਗੀ।

ਮੋਟੋ ਆ6ਐਸ ਐਂਡਰਾਇਡ ਪਾਈ ਦੇ ਸਟਾਕ ਇੰਟਰਫੇਸ ਉਤੇ ਚਲਦਾ ਹੈ ਅਤੇ ਇਸ ਨੂੰ ਐਂਡਰਾਇਡ 10 ਦਾ ਵੀ ਅਪਡੇਟ ਮਿਲੇਗਾ। ਇਸ ਫੋਨ ਵਿਚ 6.1–ਇੰਚ ਐਚਡੀ ਪਲਸ ਡਿਸਪਲੇਅ ਦਿੱਤਾ ਹੈ, ਜਿਸ ਵਿਚ ਨੋਚ ਹੋਵੇਗੀ। ਇਸਦੀ 80 ਫੀਸਦੀ ਸਕਰੀਨ ਟੂ ਬਾਡੀ ਰੇਸ਼ੋ ਹੈ। ਇਸ ਫੋਨ ਵਿਚ ਔਕਟਾਕੋਰ ਮੀਡੀਆਟੇਕ ਹੇਲੀਓ ਪੀ22 ਪ੍ਰੋਸੇਸਰ ਹੈ, ਜਿਸਦੀ ਦੀ ਜ਼ਿਆਦਾਤਰ ਕਲੋਕ ਸਪੀਡ 2.0 ਗੀਗਾਹਾਰਟਜ ਹੈ। ਇਸ ਵਿਚ 3,000 mAh ਦੀ ਬੈਟਰੀ ਦਿੱਤੀ ਗਈ ਹੈ।

Leave a Reply

Your email address will not be published. Required fields are marked *

%d bloggers like this: