Lockdown 4.0 : ਦੇਸ਼ ‘ਚ 31 ਮਈ ਤੱਕ ਵਧਿਆ ਲਾਕਡਾਊਨ, ਜਾਣੋਂ ਕੀ ਖੁੱਲ੍ਹੇਗਾ

Lockdown 4.0 : ਦੇਸ਼ ‘ਚ 31 ਮਈ ਤੱਕ ਵਧਿਆ ਲਾਕਡਾਊਨ, ਜਾਣੋਂ ਕੀ ਖੁੱਲ੍ਹੇਗਾ
ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ 31 ਮਈ ਤੱਕ ਲਾਕਡਾਊਨ 4.0 ਵਧਾਉਣ ਦਾ ਐਲਾਨ ਕੀਤਾ ਗਿਆ ਹੈ। ਨੈਸ਼ਨਲ ਡਿਜ਼ਾਸਟ ਮੈਨੇਜਮੈਂਟ ਅਥਾਰਟੀ (NDMA) ਨੇ ਮੰਤਰਾਲਿਆਂ ਅਤੇ ਰਾਜ ਸਰਕਾਰ ਨੂੰ ਦੇਸ਼ ਵਿੱਚ 31 ਮਈ ਤਕ ਲਾਕਡਾਊਨ ਜਾਰੀ ਰੱਖਣ ਲਈ ਕਿਹਾ ਹੈ। ਜਿਸ ਦੇ ਤਹਿਤ ਲੌਕਡਾਊਨ 4.0 18 ਮਈ ਤੋਂ ਲਾਗੂ ਹੋ ਜਾਵੇਗਾ।
ਕੇਂਦਰ ਸਰਕਾਰ ਨੇ ਲਾਕਡਾਊਨ 4.0 ਸਬੰਧੀ ਨਵੀਂਆਂ ਹਦਾਇਤਾਂ ਜਾਰੀ ਕਰਦਿਆਂ ਦੇਸ਼ ਵਿੱਚ ਹਵਾਈ, ਰੇਲ ਅਤੇ ਮੈਟਰੋ ਸੇਵਾਵਾਂ ਬੰਦ ਰੱਖਣ ਦਾ ਆਦੇਸ਼ ਦਿੱਤਾ ਹੈ। ਹਾਲਾਂਕਿ ਦੋ ਰਾਜ ਆਪਸੀ ਸਹਿਮਤੀ ਨਾਲ ਬੱਸਾਂ ਚਲਾ ਸਕਦੇ ਹਨ। ਇਸ ਦੇ ਨਾਲ ਹੀ ਧਾਰਮਿਕ ਅਦਾਰੇ ਵੀ ਬੰਦ ਰਹਿਣਗੇ। ਹਾਲਾਂਕਿ ਸਰੀਰਕ ਦੂਰੀ ਦਾ ਪਾਲਣ ਕਰਨਾ ਤੇ ਮਾਸਕ ਲਗਾਉਣ ਵਰਗੇ ਪ੍ਰਬੰਧ ਸਾਰਿਆਂ ਲਈ ਜ਼ਰੂਰੀ ਹੋਣਗੇ।
ਇਸ ਦੌਰਾਨ ਹਾਟ-ਸਪਾਟ ਏਰੀਆ ਵਿੱਚ ਸਖ਼ਤੀ ਜਾਰੀ ਰਹੇਗੀ। ਸਿਨੇਮਾ ਹਾਲ ‘ਤੇ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਸਕੂਲ ਅਤੇ ਕਾਲਜ ਵੀ ਬੰਦ ਰਹਿਣਗੇ। ਕੇਂਦਰ ਸਰਕਾਰ ਵੱਲੋਂ ਜਾਰੀ ਨਵੀਂਆਂ ਗਾਇਡਲਾਈਨ ਮੁਤਾਬਕ ਰੈੱਡ ,ਆਰੈਂਜ ਜਾਂ ਗ੍ਰੀਨ ਜ਼ੋਨ ਸੂਬਾ ਸਰਕਾਰਾਂ ਤੈਅ ਕਰਨਗੀਆਂ। ਕੇਂਦਰੀ ਕੈਬਨਿਟ ਸਕੱਤਰ ਰਾਜੀਵ ਗੌਬਾ ਅੱਜ ਰਾਤ 9 ਵਜੇ ਰਾਜ ਦੇ ਮੁੱਖ ਸਕੱਤਰਾਂ ਨਾਲ ਵੀਡੀਓ ਕਾਨਫਰੰਸਿੰਗ ਕਰਨਗੇ।
ਜ਼ਿਕਰਯੋਗ ਹੈ ਕਿ ਅੱਜ ਲਾਕਡਾਊਨ 3 ਦਾ ਆਖ਼ਰੀ ਦਿਨ ਸੀ। ਮਹਾਰਾਸ਼ਟਰ ਤੇ ਤਮਿਲਨਾਡੂ ਨੇ 31 ਮਈ ਤੱਕ ਲਾਕਡਾਊਨ ਵਧਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਤੇਲੰਗਾਨਾ ਤੇ ਮਿਜ਼ੋਰਮ ਨੇ ਵੀ ਲਾਕਡਾਊਨ ਵਧਾਉਣ ਦਾ ਐਲਾਨ ਕਰ ਦਿੱਤਾ ਸੀ । ਉੱਥੇ ਪੰਜਾਬ ਸਰਕਾਰ ਨੇ 18 ਮਈ ਤੋਂ ਸੂਬੇ ਤੋਂ ਕਰਫਿਊ ਹਟਾ ਕੇ ਲਾਕਡਾਊਨ 31 ਮਈ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਸੀ।
Source: PTC NEWS


