ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
September 21, 2020

Jio ਨੇ ਪੇਸ਼ ਕੀਤਾ UPI ਪੇਮੈਂਟ ਸਰਵਿਸ! Google Pay ਤੇ Paytm ਨੂੰ ਮਿਲੇਗੀ ਜ਼ਬਰਦਸਤ ਟੱਕਰ

Jio ਨੇ ਪੇਸ਼ ਕੀਤਾ UPI ਪੇਮੈਂਟ ਸਰਵਿਸ! Google Pay ਤੇ Paytm ਨੂੰ ਮਿਲੇਗੀ ਜ਼ਬਰਦਸਤ ਟੱਕਰ

ਨਵੀਂ ਦਿੱਲੀ : ਟੈਲੀਕਾਮ ਕੰਪਨੀ Reliance Jio ਨੇ ਆਪਣੇ ਯੂਜ਼ਰਜ਼ ਲਈ ਇਕ ਨਵੀਂ ਸਰਵਿਸ ਲਾਂਚ ਕਰ ਦਿੱਤੀ ਹੈ। ਇਸ ਸਰਵਿਸ ਜ਼ਰੀਏ ਯੂਜ਼ਰਜ਼ ਹੁਣ UPI ਪੇਮੈਂਟ ਕਰ ਸਕਣਗੇ। ਇਹ ਸਰਵਿਸ ਕੰਪਨੀ ਦੇ ਅਧਿਕਾਰਤ ਐਪ My Jio App ਜ਼ਰੀਏ ਇਸਤੇਮਾਲ ਕੀਤੀ ਜਾ ਸਕੇਗੀ। ਇਸ ਗੱਲ ਦੀ ਜਾਮਕਾਰੀ ਇਕ ਰਿਪੋਰਟ ਜ਼ਰੀਏ ਮਿਲੀ ਹੈ। ਰਿਪੋਰਟ ਮੁਤਾਬਿਕ Reliance Jio ਦੇਸ਼ ਦੀ ਪਹਿਲੀ ਅਜਿਹੀ ਟੈਲੀਕਾਮ ਕੰਪਨੀ ਹੈ ਜਿਹੜੀ ਆਪਣੇ ਪਲੇਟਫਾਰਮ ‘ਤੇ ਯੂਜ਼ਰਜ਼ ਨੂੰ UPI ਪੇਮੈਂਟ ਸਰਵਿਸ ਆਫਰ ਕਰ ਰਹੀ ਹੈ। ਕੰਪਨੀ ਨੇ JioMoney ਦੀ ਬਜਾਏ MyJio ਐਪ ‘ਚ ਇਹ ਸਰਵਿਸ ਮੁਹੱਈਆ ਕਰਵਾਈ ਹੈ। ਰਿਪੋਰਟ ‘ਚ ਇਹ ਵੀ ਦੱਸਿਆ ਗਿਆ ਹੈ ਕਿ ਸ਼ੁਰੂ ‘ਚ ਕੁਝ ਹੀ ਯੂਜ਼ਰਜ਼ ਇਸ ਸਰਵਿਸ ਦਾ ਇਸਤੇਮਾਲ ਕਰ ਸਕਣਗੇ।Entrackr ਦੀ ਰਿਪੋਰਟ ਮੁਤਾਬਿਕ, Jio ਯੂਜ਼ਰਜ਼ ਨੂੰ UPI ਪੇਮੈਂਟ ਸਰਵਿਸ ਦਾ ਇਸਤੇਮਾਲ ਕਰਨ ਲਈ ਇਕ ਨਵੀਂ UPI ID ਬਣਾਉਣੀ ਪਵੇਗੀ। ਇਹ ਆਈਡੀ ਯੂਜ਼ਰਜ਼ My Jio ਜ਼ਰੀਏ ਬਣਾ ਸਕਦੇ ਹਨ। ਇਹ ਆਈਡੀ @Jio ਤੋਂ ਖ਼ਤਮ ਹੋਵੇਗੀ। ਆਈਡੀ ਬਣਨ ਤੋਂ ਬਾਅਦ ਯੂਜ਼ਰਜ਼ ਨੂੰ ਆਪਣੀ ਬੈਂਕ ਡਿਟੇਲ ਵੈਰੀਫਾਈ ਕਰਨੀ ਪਵੇਗੀ।

ਇਸ ਤੋਂ ਬਾਅਦ UPI ਪਿਨ ਜਨਰੇਟ ਕਰਨਾ ਪਵੇਗਾ। ਇਸ ਤੋਂ ਬਾਅਦ ਤੁਸੀਂ ਪੇਮੈਂਟ ਕਰ ਸਕੋਗੇ।Jio UPI ਦੀ ਮਾਰਕੀਟ ‘ਚ ਐਂਟਰੀ ਇੱਥੇ ਪਹਿਲਾਂ ਤੋਂ ਮੌਜੂਦ Google Pay, PhonePe ਤੇ Paytm ਨੂੰ ਜ਼ਬਰਦਸਤ ਟੱਕਰ ਦਿੰਦੀ ਨਜ਼ਰ ਆਵੇਗੀ। ਤੁਹਾਨੂੰ ਦੱਸ ਦੇਈਏ ਕਿ WhatsApp ਨੇ ਆਪਣੀ ਪੇਮੈਂਟ ਸਰਵਿਸ ਲਈ ਵੀ Jio ਨਾਲ ਹੀ ਗੱਲਬਾਤ ਕੀਤੀ ਸੀ। ਹਾਲਾਂਕਿ, WhatsApp ਨੂੰ NPCI ਰਾਹੀਂ ਇਸ ਸਰਵਿਸ ਲਈ ਫਿਲਹਾਲ ਹਰੀ ਝੰਡੀ ਨਹੀਂ ਮਿਲ ਸਕੀ ਹੈ।ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ Airtel ਤੇ Vodafone ਨੂੰ ਪਛਾੜ ਕੇ Reliance Jio ਭਾਰਤ ਦੀ ਸਭ ਤੋਂ ਵੱਡੀ ਟੈਲੀਕਾਮ ਆਪਰੇਟਰ ਕੰਪਨੀ ਬਣ ਗਈ ਹੈ। ਇਸ ਕੰਪਨੀ ਨੇ ਨੰਬਰ ਮਹੀਨੇ 5.6 ਮਿਲੀਅਨ ਯੂਜ਼ਰਜ਼ ਨੂੰ ਆਪਣੇ ਨਾਲ ਜੋੜਿਆ ਹੈ ਜਿਸ ਤੋਂ ਬਾਅਦ ਕੰਪਨੀ ਦਾ ਕੁੱਲ ਏਅਰਬੇਸ 369.93 ਮਿਲੀਅਨ ਯਾਨੀ 36.9 ਕਰੋੜ ਹੋ ਗਿਆ। ਉੱਥੇ ਹੀ ਭਾਰਤੀ ਮੋਬਾਈਲ ਸਰਵੀਸਿਜ਼ ਮਾਰਕੀਟ ‘ਚ Jio ਕੰਪਨੀ ਦਾ ਸ਼ੇਅਰ 32.04 ਫ਼ੀਸਦੀ ਹੋ ਗਿਆ। ਇਹ ਜਾਣਕਾਰੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ TRAI ਵੱਲੋਂ ਦਿੱਤੀ ਗਈ ਹੈ। ਅਜਿਹੇ ਵਿਚ ਹੁਣ Reliance Jio ਕੰਪਨੀ Vodafone ਤੇ Airtel ਤੋਂ ਜ਼ਿਆਦਾ ਵੱਡੀ ਕੰਪਨੀ ਬਣ ਗਈ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: