Fri. May 24th, 2019

Jazzy Bains Banne Bollywood Film ‘ KESARI’ da Hissa

ਜੈਜ਼ੀ ਬੀ ਬਣੇ ਬਾਲੀਵੁੱਡ ਫਿਲਮ ‘ਕੇਸਰੀ’ ਦਾ ਹਿੱਸਾ, ਅਕਸ਼ੈ ਕੁਮਾਰ ਦੀ ਇਸ ਫਿਲਮ ‘ਚ ਗਾਉਣਗੇ ਗੀਤ

ਚੰਡੀਗੜ੍ਹ 17 ਫਰਵਰੀ (ਜਵੰਦਾ): ਭੰਗੜਾ ਕਿੰਗ ਜੈਜ਼ੀ ਬੀ ਦੇ ਫੈਨਜ਼ ਅਤੇ ਪੰਜਾਬੀਆਂ ਸੰਗੀਤ ਪ੍ਰੇਮੀਆਂ ਲਈ ਇਹ ਵੱਡੀ ਖੁਸ਼ਖਬਰੀ ਹੈ ਕਿ ਜੈਜ਼ੀ ਬੀ ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਦੀ ਬਾਲੀਵੁੱਡ ਫਿਲਮ ‘ਕੇਸਰੀ’ ਦਾ ਹਿੱਸਾ ਬਣੇ ਹਨ।ਦੱਸ ਦਈਏ ਕਿ ਅਕਸ਼ੈ ਕੁਮਾਰ ਦੀ ਫਿਲਮ ‘ਕੇਸਰੀ’ ਵਿੱਚ ਪੰਜਾਬੀ ਗਾਇਕ ਜੈਜ਼ੀ ਬੀ ਦੀ ਆਵਾਜ਼ ‘ਚ ਗੀਤ ਸੁਣਨ ਨੂੰ ਮਿਲੇਗਾ।ਜੈਜ਼ੀ ਬੀ ਦਾ ਇਸ ਸਬੰਧੀ ਕਹਿਣਾ ਹੈ ਕਿ ਉਹ ਇਸ ਪ੍ਰੋਜੈਕਟ ਦਾ ਹਿੱਸਾ ਬਣ ਕੇ ਬਹੁਤ ਮਾਣ ਮਹਿਸੂਸ ਕਰ ਰਹੇ ਹਨ ਅਤੇ ਉਹ ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਅਤੇ ਉਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਵੀ ਕਰਦੇ ਹਨ।ਦੱਸਣਯੋਗ ਹੈ ਕਿ ਫਿਲਮ ‘ਕੇਸਰੀ’ ‘ਚ ਜੈਜ਼ੀ ਬੀ ਤੋਂ ਇਲਾਵਾ ਪੰਜਾਬੀ ਗਾਇਕ ਬੀ ਪਰਾਕ ਦੀ ਆਵਾਜ਼ ‘ਚ ਵੀ ਗੀਤ ਸੁਨਣ ਨੂੰ ਮਿਲੇਗਾ।

Leave a Reply

Your email address will not be published. Required fields are marked *

%d bloggers like this: