ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

Honda City BS6 ਹੋਈ ਲਾਂਚ

Honda City BS6 ਹੋਈ ਲਾਂਚ

ਦੇਸ਼ ਦੀ ਮੰਨੀ ਪ੍ਰਮੰਨੀ ਕਾਰ ਨਿਰਮਾਤਾ ਕੰਪਨੀ Honda ਨੇ ਆਪਣੀ ਪ੍ਰੀਮੀਅਮ ਸੇਡਾਨ Honda City ਦਾ ਬੀਐੱਸ-6 ਵੇਰੀਐਂਟ ਲਾਂਚ ਕਰ ਦਿੱਤਾ ਹੈ। ਭਾਰਤ ਸਰਕਾਰ ਨੇ ਅਪ੍ਰੈਲ 2020 ਤੋਂ ਸਿਰਫ਼ ਬੀਐੱਸ-6 ਇੰਜਣ ਵਾਲੀਆਂ ਕਾਰਾਂ ਦਾ ਰਜਿਸਟ੍ਰੇਸ਼ਨ ਲਾਗੂ ਕੀਤਾ ਹੈ, ਯਾਨੀ ਕਿ ਅਪ੍ਰੈਲ ਤੋਂ ਬੀਐੱਮ-4 ਇੰਜਣ ਵਾਲੀਆਂ ਗੱਡੀਆਂ ਦਾ ਰਜਿਸਟ੍ਰੇਸ਼ਨ ਨਹੀਂ ਹੋਵੇਗਾ। ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ Honda City BS6 ਦੇ ਫ਼ੀਚਰਜ਼, ਸਪੈਸੀਫਿਕੇਸ਼ਨ ਤੇ ਡਾਇਮੈਂਸ਼ਨ ਕਿਸ ਤਰ੍ਹਾਂ ਦਾ ਹੈ।

ਇੰਜਣ ਤੇ ਪਾਵਰ ਦੀ ਗੱਲ ਕਰੀਏ ਤਾਂ Honda City BS6 ‘ਚ 1.5 ਲੀਟਰ ਦਾ 4-ਸਿਲੰਡਰ ਵਾਲਾ ਵਾਟਰ-ਕੂਲਡ SOHC, i-VTEC ਪੈਟਰੋਲ ਇੰਜਣ ਦਿੱਤਾ ਗਿਆ ਜੋ ਕਿ 119 PS ਦੀ ਪਾਵਰ ਤੇ 145 Nm ਦਾ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ 5-ਸਪੀਡ ਮੈਨੂਅਲ ਰੀਅਰਬਾਕਸ ‘ਚ ਆਉਂਦਾ ਹੈ। ਇਸ ਦੇ ਨਾਲ ਇਸ ‘ਚ 7 ਸਪੀਡ ਪੈਡਲ ਸ਼ੀਫਟਰ ਦੇ ਨਾਲ ਸੀਵੀਟੀ ਦੀ ਆਪਸ਼ਨ ਮਿਲਦੀ ਹੈ।

Honda City BS6 ਦੀ ਲੰਬਾਈ 4440 mm, ਚੌੜਾਈ 1695 mm, ਉਚਾਈ1495 mm, ਵ੍ਹੀਲਲੇਸ 2600 mm ਤੇ 40 ਲੀਟਰ ਦਾ ਟੈਂਕ ਦਿੱਤਾ ਗਿਆ ਹੈ।

Honda City BS6 ਦੇ ਫ੍ਰੰਟ ‘ਤੇ ਡਿਸਕ ਬ੍ਰੇਕ ਤੇ ਰੀਅਰ ‘ਚ ਡ੍ਰਮ ਬ੍ਰੇਕ ਹੈ। ਸਸਪੈਂਸ਼ਨ ਦੀ ਗੱਲ ਕਰੀਏ ਤਾਂ ਹੌਂਡਾ ਸਿਟੀ ਦੇ ਫ੍ਰੰਟ ‘ਤੇ ਮੈਕਫਰਸਨ ਸਟ੍ਰਟ, ਕਵਾਈਲ ਸਪ੍ਰਿੰਗ ਸਸਪੈਂਸ਼ਨ ਤੇ ਰੀਅਰ ‘ਚ ਟੋਰਸ਼ਨ ਬੀਮ ਐਕਸੀ, ਕਵਾਈਲ ਸਪ੍ਰਿੰਗ ਸਸਪੈਂਸ਼ਨ ਦਿੱਤਾ ਗਿਆ ਹੈ।

Honda City BS6 ਦੀ ਸ਼ੁਰੂਆਤੀ ਕੀਮਤ 9,91000 ਰੁਪਏ ਹੈ। ਬੀਐੱਮ-6 ਇੰਜਣ ਆਉਣ ਦੇ ਬਾਅਦ ਕਾਰ ਦੀ ਕੀਮਤ ‘ਚ ਵਾਧਾ ਹੋਇਆ ਹੈ।

Leave a Reply

Your email address will not be published. Required fields are marked *

%d bloggers like this: