Sat. Jun 15th, 2019

High court summons Punjab and Haryana chief secretary and DGP for contempt of court

ਹਾਈਕੋਰਟ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਮੁੱਖ ਸਕੱਤਰ ਤੇ ਡੀ. ਜੀ. ਪੀ. ਨੂੰ ਅਦਾਲਤੀ ਮਾਨਹਾਨੀ ਦੇ ਦੋਸ਼ਾਂ ਤਹਿਤ ਤਲਬ

ਹਾਈਵੇ ਕਿਨਾਰੇ ਸ਼ਰਾਬ ਦੇ ਠੇਕਿਆਂ ਦੇ ਮਾਮਲੇ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਖ਼ਤ ਰੁਖ ਅਪਣਾਇਆ ਹੈ।ਜਿਸ ਦੇ ਚਲਦਿਆਂ ਹਾਈਕੋਰਟ ਨੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਸਕੱਤਰ ਤੇ DGP ਨੂੰ ਨੋਟਿਸ ਜਾਰੀ ਕਰਕੇ ਅਦਾਲਤੀ ਮਾਨਹਾਨੀ ਦੇ ਦੋਸ਼ਾਂ ਤਹਿਤ ਤਲਬ ਕੀਤਾ ਹੈ।

ਹਾਈਕੋਰਟ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਪੰਜਾਬ ਅਤੇ ਹਰਿਆਣਾ ਵਿੱਚ ਹਾਈਵੇ ਕਿਨਾਰੇ ਸ਼ਰਾਬ ਠੇਕੇ ਚੱਲ ਰਹੇ ਸਨ ,ਜਿਸ ਕਰਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅਜਿਹਾ ਕਦਮ ਚੁੱਕਿਆ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ ਨੈਸ਼ਨਲ ਅਤੇ ਸਟੇਟ ਹਾਈਵੇ ਦੇ ਕੰਢਿਆਂ ਤੋਂ ਠੇਕੇ ਦੀ ਪਹੁੰਚ 500 ਮੀਟਰ ਤੋਂ ਦੂਰ ਹੋਣ ਅਤੇ ਠੇਕੇ ਨਾ ਦਿਸਣ ਦੀ ਸ਼ਰਤ ਨੂੰ ਯਕੀਨ ਬਣਾਉਣ ਲਈ ਕਿਹਾ ਗਿਆ ਸੀ ਪਰ ਹਕੀਕਤ ਵਿੱਚ ਅਜਿਹਾ ਨਹੀਂ ਹੋਇਆ।ਠੇਕੇਦਾਰਾਂ ਨੇ ਸਰਬ-ਉੱਚ ਅਦਾਲਤ ਦੇ ਹੁਕਮਾਂ ਦੀਆਂ ਪੂਰੀ ਤਰ੍ਹਾਂ ਨਾਲ ਧੱਜੀਆਂ ਉੜਾਉਂਦਿਆਂ ਸ਼ਰਾਬ ਦੇ ਠੇਕਿਆਂ ਨੂੰ ਮੁੜ ਇਨ੍ਹਾਂ ਹਾਈਵੇਅਜ਼ ਤੇ ਐਨ ਉੱਪਰ ਖੋਲ ਦਿੱਤਾ ਹੈ।

Leave a Reply

Your email address will not be published. Required fields are marked *

%d bloggers like this: