ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

GHPS ਬਸੰਤ ਵਿਹਾਰ ਦੀ ਜ਼ਮੀਨ ਦੀ ਲੀਜ ਹੈਲਥ ਕਲੱਬ ਦੇ ਕਾਰਨ ਖਤਰੇ ਵਿੱਚ, ਜਾਗੋ ਪਾਰਟੀ ਦਾ ਦਾਅਵਾ

GHPS ਬਸੰਤ ਵਿਹਾਰ ਦੀ ਜ਼ਮੀਨ ਦੀ ਲੀਜ ਹੈਲਥ ਕਲੱਬ ਦੇ ਕਾਰਨ ਖਤਰੇ ਵਿੱਚ, ਜਾਗੋ ਪਾਰਟੀ ਦਾ ਦਾਅਵਾ

 ਹੈਲਥ ਕਲੱਬ ਦੇ ਭਾਗੀਦਾਰਾਂ ਦੇ ਸਿਰਸਾ ਨਾਲ ਵਪਾਰਿਕ ਰਿਸ਼ਤਿਆਂਂ ਦਾ ਵੀ ਕੀਤਾ ਖੁਲਾਸਾ

ਦਿੱਲੀ ਕਮੇਟੀ ਮੈਂਬਰ ਜਨਰਲ ਇਜਲਾਸ ਵਿੱਚ ਹੈਲਥ ਕਲੱਬ ਬੰਦ ਕਰਣ ਦਾ ਮੱਤਾ ਪਾਸ ਕਰਨ : ਪਰਮਿੰਦਰ

ਨਵੀਂ ਦਿੱਲੀ 20 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):-  ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਬਸੰਤ ਵਿਹਾਰ ਵਿਖੇ ਸਥਾਪਿਤ ਸਵੀਮਿੰਗ ਪੂਲ ਅਤੇ ਜਿਮ ਨੂੰ ਤੁਰੰਤ ਨਿਜੀ ਹੱਥਾਂ ਤੋਂ ਅਜ਼ਾਦ ਕਰਵਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੋਮਵਾਰ ਨੂੰ ਹੋਣ ਜਾ ਰਹੇ ਜਨਰਲ ਇਜਲਾਸ ਵਿੱਚ ਮੱਤਾ ਪਾਸ ਕਿਤਾ ਜਾਵੇ। ਜਾਗੋ – ਜਗ ਆਸਰਾ ਗੁਰੂ ਓਟ(ਜੱਥੇਦਾਰ ਸੰਤੋਖ ਸਿੰਘ) ਪਾਰਟੀ ਨਾਲ ਸਬੰਧਿਤ ਦਿੱਲੀ ਕਮੇਟੀ ਮੈਂਬਰ ਬਾਕਾਇਦਾ ਜਨਰਲ ਇਜਲਾਸ ਵਿੱਚ ਇਸ ਸਬੰਧੀ ਅਵਾਜ ਚੁੱਕਣਗੇਂ। ਇਸ ਗੱਲ ਦੀ ਜਾਣਕਾਰੀ ਜਾਗੋ ਪਾਰਟੀ  ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਪਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਦਿੱਤੀ।  ਪਰਮਿੰਦਰ ਨੇ ਦਾਅਵਾ ਕੀਤਾ ਕਿ ਦਿੱਲੀ ਹਾਈਕੋਰਟ ਦੇ ਹਾਲ ‘ਚ ਆਏ ਆਦੇਸ਼ ਦੇ ਕਾਰਨ 9 ਏਕਡ਼ ਵਿੱਚ ਸਥਾਪਿਤ ਸਕੂਲ ਦੀ ਜ਼ਮੀਨ ਦੀ ਲੀਜ ਦੇ ਰੱਦ ਹੋਣ ਸੰਬੰਧੀ ਤਲਵਾਰ ਲਟਕ ਗਈ ਹੈ। ਇਹ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ  ਸਿਰਸਾ ਦੇ ਵਲੋਂ ਉਕਤ ਹੈਲਥ ਕਲੱਬ ਨੂੰ ਦਿੱਤੇ ਜਾ ਰਹੀ ਕਥਿਤ ਹਿਫਾਜ਼ਤ ਅਤੇ ਆਰਥਿਕ ਮੱਦਦ ਦੇ ਕਾਰਨ ਹੋਇਆ ਹੈ।
ਪਰਮਿੰਦਰ ਨੇ ਖੁਲਾਸਾ ਕੀਤਾ ਕਿ ਦਿੱਲੀ ਕਮੇਟੀ ਦੇ ਜਨਰਲ ਇਜਲਾਸ ਜਾਂ ਅੰਤ੍ਰਿੰਗ ਬੋਰਡ ਅਤੇ ਸਰਕਾਰੀ ਵਿਭਾਗਾਂ ਦੀ ਬਿਨਾਂ ਮਨਜ਼ੂਰੀ ਦੇ ਸਕੂਲ ਵਿੱਚ ਚੱਲ ਰਹੇ ਲਾਇਫ ਸਟਾਇਲ ਜਿਮ ਐਂਡ ਸਵਿਮ ਨਾਂਅ ਦੇ ਹੈਲਥ ਕਲਬ ਨੂੰ ਨਿੱਜੀ ਕਰਜ਼ੇ ਦੇ ਤੌਰ ਉੱਤੇ ਸਿਰਸਾ ਨੇ ਲੱਖਾਂ ਰੁਪਏ ਦਿੱਤੇ ਹੋਏ ਹਨ। ਜਿਸ ਵਿਚੋਂ 18 ਲੱਖ ਦਾ ਉਧਾਰ ਸਿਰਸਾ ਨੇ ਹੈਲਥ ਕਲੱਬ ਦੇ ਡਾਇਰੇਕਟਰ ਅਮਿਤ ਚੁੱਘ ਅਤੇ ਸਾਬਕਾ ਡਾਇਰੇਕਟਰ ਪ੍ਰਵੀਨ ਚੁੱਘ  ਦੀ ਫਰਮ ‘ਦੋ ਭਾਈ’ ਦੇ ਨਾਂਅ ਉੱਤੇ 2015 ਵਿੱਚ ਆਪਣੇ ਵਲੋਂ ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫਨਾਮੇ ਵਿੱਚ ਵਿਖਾਇਆ ਹੈ। ਨਾਲ ਹੀ ਉਸੇ ਹਲਫਨਾਮੇਂ ਵਿੱਚ ਸਿਰਸਾ ਨੇ ਆਪਣੇ ਨਾਂਅ ਉੱਤੇ ਚੰਡੀਗੜ ਨੰਬਰ 1 ਮਰਸਡਿਜ ਕਾਰ ਵਿਖਾਈ ਹੋਈ ਹੈ। ਜਿਸਦੀ ਕੀਮਤ 31 ਲੱਖ ਰੁਪਏ ਦੱਸੀ ਗਈ ਹੈ, ਪਰ ਇਹ ਕਾਰ ਅਮਿਤ ਚੁਘ ਚਲਾਉਂਦਾ ਹੈ, ਜਿਸਦੀ ਸਾਡੇ ਕੋਲ ਫੋਟੋ ਵੀ ਹੈ। ਜਿਸ ਤੋਂ ਸਾਫ਼ ਹੁੰਦਾ ਹੈ ਕਿ ਸਿਰਸਾ ਦੇ ਚੁੱਘ ਭਰਾਵਾਂ ਨਾਲ ਵਪਾਰਿਕ ਅਤੇ ਪਰਿਵਾਰਿਕ ਰਿਸ਼ਤੇ ਹਨ। ਪਰਮਿੰਦਰ ਨੇ ਸਵਾਲ ਕੀਤਾ ਕਿ ਸਿਰਸਾ ਸੰਗਤਾਂ ਨੂੰ ਦੱਸਣ ਕਿ ਉਨ੍ਹਾਂ ਨੇ ਲੱਖਾਂ ਰੁਪਏ ਚੁੱਘ ਭਰਾਵਾਂ ਨੂੰ ਕਿਉਂ ਦਿੱਤੇ ਸਨ ?2015 ਵਿੱਚ ਹੀ ਉਕਤ ਕਲੱਬ ਸ਼ੁਰੂ ਹੋਇਆ ਸੀ ਅਤੇ 2015 ਵਿੱਚ ਹੀ ਸਿਰਸਾ ਦੀ ਉਧਾਰ ਚੁੱਘ ਭਰਾਵਾਂ ਦੇ ਨਾਂਅ ਉੱਤੇ ਹੈ, ਜਿਸ ਕਰਕੇ ਲੱਗਦਾ ਹੈ ਕਿ ਸਿਰਸਾ ਕਮੇਟੀ ਦੇ ਸਕੂਲ ਵਿੱਚ ਬਣੇ ਉਕਤ ਕਲੱਬ ਦੇ ਮੁੱਖ ਨਿਵੇਸ਼ਕ ਹਨ। ਜੇਕਰ ਇਹ ਸੱਚ ਹੈ, ਤਾਂ ਇਹ ਸਿੱਧੇ ਤੌਰ ਉੱਤੇ ਕੌਮ ਦੀ ਜਾਇਦਾਦ ਦੀ ਨਿੱਜੀ ਵਰਤੋਂ ਆਪਣੇ ਕਥਿਤ ਫਾਇਦੇ ਲਈ ਕਰਨ ਦਾ ਮਾਮਲਾ ਹੈ।
ਪਰਮਿੰਦਰ ਨੇ ਜਾਣਕਾਰੀ ਦਿੱਤੀ ਕਿ ਇਸ ਮਾਮਲੇ ਵਿੱਚ ਸਕੂਲ ਜਾਇਦਾਦ ਦੇ ਵਪਾਰਿਕ ਇਸਤੇਮਾਲ ਨੂੰ ਲੈ ਕੇ ਸਾਬਕਾ ਕਮੇਟੀ ਮੈਂਬਰ ਦਲਜੀਤ ਕੌਰ ਖਾਲਸਾ ਨੇ 2015 ‘ਚ ਦਿੱਲੀ ਹਾਈਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਸੀ। ਜਿਹਦੇ ਬਾਰੇ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਪਹਿਲਾਂ ਵੀ ਮੀਡੀਆ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਸੀ। 9 ਅਕਤੂਬਰ 2019 ਨੂੰ ਇਸ ਮਾਮਲੇ ਵਿੱਚ ਹਾਈਕੋਰਟ ਵਿੱਚ ਸੁਣਵਾਈ ਸੀ। ਉਸ ਤੋਂ ਪਹਿਲਾਂ ਪਟੀਸ਼ਨਰ ਨੇ ਜਾਗੋ ਪਾਰਟੀ ਨੂੰ ਇਸ ਮਾਮਲੇ ਵਿੱਚ ਪੱਖਕਾਰ ਬਨਣ ਦੀ ਪੇਸ਼ਕਸ਼ 1 ਲਿਖਤੀ ਪੱਤਰ  ਦੇ ਮਾਧਿਅਮ ਨਾਲ ਕੀਤੀ ਸੀ । ਜਿਸਦੇ ਬਾਅਦ ਜਾਗੋ ਪਾਰਟੀ ਦੇ ਵਕੀਲ ਵੀ ਇਸ ਮਾਮਲੇ ਵਿੱਚ ਸਰਗਰਮ ਹੋ ਗਏ ਸਨ। ਕੋਰਟ ਨੇ ਸੁਣਵਾਈ ਦੌਰਾਨ ਪਟੀਸ਼ਨਰ ਦੇ ਆਰੋਪਾਂ ਨੂੰ ਗੰਭੀਰਤਾ ਨਾਲ ਸੁਣਨ ਦੇ ਬਾਅਦ ਡੀਡੀਏ ਨੂੰ ਕਾਨੂੰਨ ਅਨੁਸਾਰ ਕਾਰਵਾਹੀ ਕਰਨ ਦਾ ਆਦੇਸ਼ ਦਿੱਤਾ ਹੈ। ਜਿਹਦੇ ਨਾਲ ਸਕੂਲ ਦੀ ਜ਼ਮੀਨ ਦੀ ਲੀਜ ਉੱਤੇ ਸੰਕਟ ਦੇ ਬਾਦਲ ਆ ਗਏ ਹਨ। ਇਸ ਲਈ ਸਕੂਲ ਅਤੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਜਨਰਲ ਇਜਲਾਸ ਨੂੰ ਉਕਤ ਹੈਲਥ ਕਲੱਬ ਬੰਦ ਕਰਨ ਦਾ ਮੱਤਾ ਪਾਸ ਕਰਣਾ ਚਾਹੀਦਾ ਹੈ।  ਇਸ ਮੌਕੇ ਜਾਗੋ ਪਾਰਟੀ ਦੇ ਬੁਲਾਰੇ ਜਗਜੀਤ ਸਿੰਘ ਕਮਾਂਡਰ ਵੀ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: