Fri. Jul 12th, 2019

Dr Neki will be awarded with Life Time Achievement Award

ਡਾਕਟਰ ਨੇਕੀ ਦਾ ਹੋਵੇਗਾ ਲਾਈਫ ਟਾਇਮ ਅਚੀਵਮੈਂਟ ਪੁਰਸਕਾਰ ਨਾਲ਼ ਸਨਮਾਨ

ਅੰਮ੍ਰਿਤਸਰ, 29 ਮਾਰਚ (ਨਿਰਪੱਖ ਕਲਮ): ਲਿਮਕਾ ਬੁੱਕ’ ਵਿੱਚ ਨਾਮ ਦਰਜ ਕਰਵਾ ਚੁੱਕੀ ਮੈਡੀਕਲ ਖੇਤਰ ਦੀ ਅੰਤਰਰਾਸ਼ਟਰੀ ਪੱਧਰ ਦੀ ਨਾਮਵਰ ਸ਼ਖਸ਼ੀਅਤ ਡਾ. ਨਿਰੰਕਾਰ ਸਿੰਘ ‘ਨੇਕੀ’ ਮੈਡੀਕਲ ਪ੍ਰੋਫ਼ੈਸਰ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਸਾਹਿਬ ਨੂੰ ਲਾਈਫ ਟਾਇਮ ਅਚੀਵਮੈਂਟ ਪੁਰਸਕਾਰ ਜਨਰਲ ਮੈਡੀਸਨ ਨਾਲ਼ ਸਮਨਾਮਨਿਤ ਕੀਤਾ ਜਾਵੇਗਾ, ਜਿਸ ਦੀ ਚੋਣ ਸੁਸਾਇਟੀ ਆਫ਼ ਸਾਇੰਟਿਫਿਕ ਸਟੱਡੀਜ਼ ਅਤੇ ਰਿਸਰਚ ਵਲੋਂ ਕੀਤੀ ਗਈ ਹੈ।

ਇਹ ਵਕਾਰੀ ਪੁਰਸਕਾਰ 14 ਅਪ੍ਰੈਲ ਨੂੰ ਜ਼ੀਰਕਪੁਰ ਵਿਖੇ ਉਪਰੋਕਤ ਸੁਸਾਇਟੀ ਵਲੋਂ ਇੰਟਰਨੈਸ਼ਨਲ ਐਸੋਸੀਏਸ਼ਨ ਟਰੱਸਟ ਦੇ ਸਹਿਯੋਗ ਨਾਲ਼ ਕਰਵਾਏ ਜਾ ਰਹੇ ਸਮਾਗਮ ਵਿੱਚ ਪ੍ਰਦਾਨ ਕੀਤਾ ਜਾਵੇਗਾ , ਜਿਸ ਦੀ ਲਿਖਤੀ ਸੂਚਨਾ ਸੁਸਾਇਟੀ ਵਲੋਂ ਡਾਕਟਰ ਨੇਕੀ ਨੂੰ ਭੇਜੀ ਗਈ ਹੈ। ਇਥੇ ਇਹ ਵਰਨਯੋਗ ਹੈ ਕਿ ਡਾਕਟਰ ਨੇਕੀ ਨੂੰ ਜੀਰੀਐਟਰਿਕ ਸੁਸਾਇਟੀ ਆਫ਼ ਇੰਡੀਆਂ ਵਲੋਂ ਵੀ ਲਾਈਫ ਟਾਇਮ ਅਚੀਵਮੈਂਟ ਪੁਰਸਕਾਰ 2011 ਨਾਲ਼ ਸਨਮਾਨਿਤ ਕੀਤਾ ਜਾ ਚੁੱਕਾ ਹੈ। ਡਾਕਟਰ ਨੇਕੀ ਹੁਣ ਤੱਕ 31 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਫੈਲੋਸਿ਼ਪ ਪੁਰਸਕਾਰ ਹਾਸਿਲ ਕਰ ਚੁੱਕੇ ਹਨ ਅਤੇ 10 ਤੋਂ ਵੱਧ ਡਾਕਟਰੀ ਰਸਾਲਿਆਂ ਦੇ ਸੰਪਾਦਕ ਹਨ ਅਤੇ 500 ਤੋਂ ਵੀ ਵੱਧ ਲਿਖਤਾਂ ਡਾਕਟਰੀ ਰਸਾਲਿਆਂ ਵਿੱਚ ਛੱਪ ਚੁੱਕਿਆਂ ਹਨ।

Leave a Reply

Your email address will not be published. Required fields are marked *

%d bloggers like this: