ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

COVA App ‘ਤੇ ਕਰਫਿਊ ਪਾਸ, ਰਿਪੋਰਟ ਤੇ ਹੋਰ ਕਈ ਜਾਣਕਾਰੀਆਂ ਉਪੱਲਬਧ

COVA App ‘ਤੇ ਕਰਫਿਊ ਪਾਸ, ਰਿਪੋਰਟ ਤੇ ਹੋਰ ਕਈ ਜਾਣਕਾਰੀਆਂ ਉਪੱਲਬਧ

ਕੋਵਾ ਐਪ ਰਾਹੀਂ ਐਮਰਜੈਂਸੀ ਲਈ ਆਪਣੇ ਕਰਫਿਊ ਪਾਸ ਲੈ ਸਕਦੇ ਹਨ, ਭਾਰੀ ਇਕੱਠਾਂ ਬਾਰੇ ਅਤੇ ਘਰਾਂ ਵਿੱਚ ਅਲੱਗ ਰਹਿ ਰਹੇ ਮਰੀਜਾਂ ਤੇ ਵਿਦੇਸਾਂ ਤੋਂ ਪਰਤੇ ਯਾਤਰੀਆਂ ਬਾਰੇ ਜਾਣ ਸਕਦੇ ਹਨ। ਇਸ ਤੋਂ ਇਲਾਵਾ ਲੋਕ ਜਲਦ ਹੀ ਕੋਵਾ ਐਪ ਰਾਹੀਂ ਕਰਿਆਨਾ ਦਾ ਸਮਾਨ ਅਤੇ ਹੋਰ ਜਰੂਰੀ ਚੀਜਾਂ ਲਈ ਆਰਡਰ ਕਰਨ ਦੇ ਨਾਲ ਨਾਲ ਡਾਕਟਰਾਂ ਨਾਲ ਸਲਾਹ ਮਸਵਰਾ ਵੀ ਕਰ ਸਕਦੇ ਹਨ।

ਕਈ ਸੂਬਿਆਂ ਨੇ ਵਿਲੱਖਣ ਕੋਰੋਨਾ ਵਾਇਰਸ ਅਲਰਟ (ਸੀ.ਓ.ਵੀ.ਏ.) ਐਪ ਨੂੰ ਅਪਣਾਇਆ ਹੈ, ਜੋ ਕਿ ਕਨੇਡਾ ਦੇ ਦੋ ਪ੍ਰਾਂਤਾਂ ਵਿੱਚ ਲਾਗੂ ਕੀਤੀ ਗਈ ਹੈ। ਐਪ ਨੂੰ ਕੋਵਿਡ-19 ਮਹਾਂਮਾਰੀ ਬਾਰੇ ਅਧਿਕਾਰਤ ਜਾਣਕਾਰੀ ਦੇ ਪ੍ਰਸਾਰ ਲਈ ਇਸ ਮਹੀਨੇ ਦੇ ਅਰੰਭ ਵਿੱਚ ਲਾਂਚ ਕੀਤੀ ਗਈ ਸੀ।

ਇਹ ਐਪ, ਪੰਜਾਬ ਸਰਕਾਰ ਵੱਲੋਂ ਆਪਣੀ ਨਵੀਨਤਾਕਾਰੀ ਡਿਜੀਟਲ ਪੰਜਾਬ ਟੀਮ ਦੇ ਨਾਲ ਲਾਂਚ ਕੀਤੀ ਗਈ ਹੈ ਜੋ ਐਂਡਰਾਇਡ ਪਲੇਅਸਟੋਰ ਅਤੇ ਆਈਓਐਸ ਐਪਸਟੋਰ ‘ਤੇ ਉਪਲਬਧ ਹੈ। 28 ਮਾਰਚ ਤੱਕ, ਇਸ ਐਪ ਦੇ 4.5 ਲੱਖ ਤੋਂ ਵੱਧ ਉਪਭੋਗਤਾ ਰਜਿਸਟ੍ਰੇਸਨ ਹਨ ਅਤੇ ਇਸ ਦੇ ਡੈਸਬੋਰਡ ਨੂੰ ਪ੍ਰਤੀ ਦਿਨ 20,000 ਤੋਂ ਵੱਧ ਲੋਕ ਵੇਖ ਰਹੇ ਹਨ। ਇਹ ਐਪਲੀਕੇਸਨ ਅੰਗਰੇਜੀ, ਹਿੰਦੀ ਅਤੇ ਪੰਜਾਬੀ ਵਿਚ ਉਪਲਬਧ ਹੈ।

ਪ੍ਰਸਾਸਨ ਸੁਧਾਰਾਂ ਬਾਰੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਦੇ ਅਨੁਸਾਰ, ਇਹ ਐਪ ਹਰਿਆਣਾ ਅਤੇ ਰਾਜਸਥਾਨ ਅਤੇ ਛੱਤੀਸਗੜ• ਵਿੱਚ ਚਲਾਈ ਜਾ ਰਹੀ ਹੈ ਜਦਕਿ ਮਨੀਪੁਰ, ਮੇਘਾਲਿਆ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਮਹਾਰਾਸਟਰ, ਉਤਰਾਖੰਡ, ਦਿੱਲੀ ਅਤੇ ਲੇਹ ਵਿੱਚ ਇਸ ਨੂੰ ਲਾਗੂ ਕਰਨ ਦਾ ਕੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ ਕੁਲ 11 ਸੂਬਾ ਸਰਕਾਰਾਂ ਨੇ ਆਪਣੇ ਸੂਬਿਆਂ ਅਤੇ ਜਿਲ੍ਹਿਆਂ ਲਈ ਕੋਵਾ ਐਪਲੀਕੇਸਨ ਅਤੇ ਡੈਸਬੋਰਡ ਜਾਰੀ ਕਰਨ ਸਬੰਧੀ ਅਪੀਲ ਕੀਤੀ ਹੈ।

ਇਸ ਐਪਲੀਕੇਸਨ ਦਾ ਮੰਤਵ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਉਹਨਾਂ ਨਾਲ ਸੁਰੱਖਿਆ ਅਤੇ ਬਚਾਅ ਦੇ ਉਪਾਅ ਸਾਂਝੇ ਕਰਨਾ ਹੈ, ਜਿਨ੍ਹਾਂ ਨੂੰ ਅਪਣਾਉਣ ਦੀ ਜਰੂਰਤ ਹੈ। ਇਹ ਐਪਲੀਕੇਸਨ ਨਾਗਰਿਕਾਂ ਨੂੰ ਇਸ ਨਾਲ ਸਬੰਧਤ ਸਰਕਾਰੀ ਐਡਵਾਈਜ਼ਰੀ ਅਤੇ ਨੋਟੀਫਿਕੇਸਨਾਂ ਬਾਰੇ ਵੀ ਜਾਣਕਾਰੀ ਦਿੰਦੀ ਹੈ ਅਤੇ ਉਨ੍ਹਾਂ ਨੂੰ ਪ੍ਰਭਾਵਸਾਲੀ ਢੰਗ ਨਾਲ ਲੱਛਣਾਂ ਦੀ ਜਾਂਚ ਕਰਨ ਲਈ ਉਤਸਾਹਤ ਕਰਦੀ ਹੈ।

ਵਿਨੀ ਮਹਾਜਨ ਦੇ ਅਨੁਸਾਰ, ਸੂਬੇ ਵਿੱਚ ਲਗਾਏ ਗਏ ਕਰਫਿਊ/ਲਾਕਡਾਊਨ ਦਰਮਿਆਨ, ਐਪ ਵਿੱਚ ਕਈ ਨਵੇਂ ਫੀਚਰ ਸਾਮਲ ਕੀਤੇ ਗਏ ਹਨ। ਇਸ ਐਪ ਵਿਚ ਕੋਵਿਡ -19 ਡੈਸਬੋਰਡ, ਸਰਕਾਰੀ ਨੋਟੀਫਿਕੇਸਨ, ਆਡੀਓ ਵੀਡੀਓ ਜਾਗਰੂਕਤਾ, ਵਿਦੇਸਾਂ ਤੋਂ ਪਰਤੇ ਯਾਤਰੀਆਂ ਦੀ ਭਾਲ, ਬੀ.ਓ.ਟੀ. ਰਾਹੀਂ ਗੱਲਬਾਤ ਕਰਨਾ, ਕਰਫਿਊ ਪਾਸ ਜਾਰੀ ਕਰਨਾ, ਸਮੂਹਕ ਇਕੱਠਾਂ ਦੀ ਰਿਪੋਰਟ ਕਰਨਾ, ਆਪਣੇ ਆਪ ਨੂੰ ਕੁਆਰਨਟਾਈਨ ਦੇ ਹੋਮ ਕੁਆਰੰਟੀਨ ਅਤੇ ਜੀਓ ਫੈਂਸਿੰਗ ਵਜੋਂ ਨਿਸਾਨਬੱਧ ਕਰਨਾ ਸਾਮਲ ਹੈ। ਕਰਫਿਊ ਲਈ ਮਨਜੂਰ ਅਰਜੀਆਂ ਕੋਲ ਰਜਿਸਟਰਡ ਫੋਨ ਨੰਬਰ ‘ਤੇ ਈ-ਪਾਸ ਭੇਜੇ ਜਾਣਗੇ।

ਇਸ ਐਪ ਦਾ ਐਡਮਿਨ ਪੋਰਟਲ ਜ਼ਿਲ੍ਹਾ ਪ੍ਰਸਾਸਨ ਅਤੇ ਸਰਕਾਰੀ ਹੈੱਡਕੁਆਰਟਰਾਂ ਨਾਲ ਜੁੜਿਆ ਹੋਇਆ ਹੈ ਜੋ ਨਿਗਰਾਨੀ, ਸਥਿਤੀ ਦਾ ਮੁਲਾਂਕਣ ਕਰਨ ਅਤੇ ਲੋੜੀਂਦੀਆਂ ਕਾਰਵਾਈਆਂ ਕਰਨ ਲਈ ਇਕੱਠੀ ਕੀਤੀ ਗਈ ਜਾਣਕਾਰੀ ਦੇ ਨਾਲ ਕਈ ਰਿਪੋਰਟਾਂ ਪੇਸ ਕਰਦਾ ਹੈ। ਡੈਸਬੋਰਡ ਵਿੱਚ ਪੁਸਟੀ ਕੀਤੇ, ਸੱਕੀ ਅਤੇ ਘਰੇਲੂ ਕੁਆਰੰਟੀਨ ਕੇਸਾਂ ਦੇ ਥੀਮੈਟਿਕ ਨਕਸਆਿਂ ਨੂੰ ਦਰਸਾਉਂਦਾ ਹੈ ਜਦਕਿ ਘਰੇਲੂ ਕੁਆਰੰਟੀਨੇਡ ਨਾਗਰਿਕਾਂ ਨੂੰ ਟਰੈਕ ਕਰਨ ਲਈ ਜਿਓ ਟੈਗਿੰਗ ਵਰਗੀਆਂ ਵਿਸੇਸਤਾਵਾਂ ਸ਼ਾਮਲ ਹਨ।

ਇਸ ਤਰੀਕੇ ਨਾਲ ਘਰਾਂ ਦੇ ਵੱਖਰੇ ਰੱਖੇ ਵਿਅਕਤੀਆਂ ਦੀ ਨਿਗਰਾਨੀ ਕੀਤੀ ਜਾਂਦੀ ਹੈ ਅਤੇ ਜੇ ਕੋਈ ਵਿਅਕਤੀ ਬਿਨਾਂ ਕਿਸੇ ਦੀ ਆਗਿਆ ਦੇ ਆਪਣੇ ਘਰ ਤੋਂ ਬਾਹਰ ਜਾਂਦਾ ਹੈ ਤਾਂ ਡੈਸ਼ਬੋਰਡ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਸਬੰਧੀ ਸੂਚਿਤ ਕਰਦਾ ਹੈ। ਰਜਿਸਟਰਡ ਮਰੀਜਾਂ ਦੀ ਜਾਣਕਾਰੀ ਨੂੰ ਅਪਡੇਟ ਅਤੇ ਪ੍ਰਬੰਧਨ ਦੇ ਨਾਲ ਨਾਲ, ਰਿਪੋਰਟ ਕੀਤੇ ਸਮੂਹਾਂ ਦਾ ਪ੍ਰਬੰਧਨ ਅਤੇ ਕਾਰਵਾਈ ਵੀ ਇਸ ਐਪ ‘ਤੇ ਉਪਲਬਧ ਹਨ।

ਸ੍ਰੀਮਤੀ ਵਿਨੀ ਅਨੁਸਾਰ, ਐਪ ਵਿੱਚ ਹੋਰ ਵਿਸੇਸਤਾਵਾਂ ਸਾਮਲ ਕਰਨ ਦਾ ਕੰਮ ਚੱਲ ਰਿਹਾ ਹੈ, ਜਿਵੇਂ ਕਿ ਟੈਲੀਮੇਡੀਸਨ ਕੰਨਸਲਟੈਂਸੀ, ਉਪਭੋਗਤਾਵਾਂ ਨੂੰ ਆਈਵੀਆਰ ਰਾਹੀਂ ਵੌਆਇਸ ਕਾਲਾਂ ਦੁਆਰਾ ਸਿਹਤ ਐਡਵਾਈਜਰੀ ਲਈ ਡਾਕਟਰਾਂ ਨਾਲ ਜੋੜਨ ਅਤੇ ਕਰਿਆਨੇ ਅਤੇ ਜਰੂਰੀ ਚੀਜਾਂ ਦੀ ਵੰਡ ਲਈ ਬੇਨਤੀ ਕਰਨ ਵਿੱਚ ਸਹਾਇਤਾ ਕਰਦਾ ਹੈ।

ਸ੍ਰੀਮਤੀ ਵਿਨੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸਾਸਨ ਇਸ ਮਕਸਦ ਲਈ ਸਥਾਨਕ ਵਿਕਰੇਤਾਵਾਂ ਨਾਲ ਭਾਈਵਾਲੀ ਕਰੇਗਾ ਅਤੇ ਨਾਗਰਿਕ ਖੁਦ ਹੀ ਕੋਵਾ ਐਪਲੀਕੇਸ਼ਨ ਰਾਹੀਂ ਆਰਡਰ ਦੇ ਸਕਣਗੇ। ਸ੍ਰੀਮਤੀ ਵਿਨੀ ਨੇ ਕਿਹਾ ਕਿ ਇਸ ਕਦਮ ਦਾ ਮਕਸਦ ਨਾਗਰਿਕਾਂ ਦੀ ਸੇਵਾ ‘ ਚ ਸੁਧਾਰ ਲਿਆਉਣਾ ਹੈ ਅਤੇ ਲਾਕਡਾਊਨ ਦੌਰਾਨ ਨਾਗਰਿਕਾਂ ਨੂੰ ਸੁਖਾਲਾ ਕਰਨਾ ਹੈ। ਲੋਕ ਜਲਦੀ ਹੀ ਇਸ ਐਪ ਦੀ ਵਰਤੋਂ ਕਰਕੇ ਵਾਲੰਟੀਅਰ ਬਣ ਸਕਣਗੇ ਅਤੇ ਮੁੱਖ ਮੰਤਰੀ ਰਾਹਤ ਫੰਡ ਲਈ ਦਾਨ ਕਰਨ ਦੇ ਯੋਗ ਵੀ ਹੋ ਸਕਣਗੇ।

Leave a Reply

Your email address will not be published. Required fields are marked *

%d bloggers like this: