Sat. Jul 20th, 2019

Congress ne jaari kitta Election Manifesto

ਕਾਂਗਰਸ ਨੇ ਜਾਰੀ ਕੀਤਾ ਚੋਣ ਮਨੋਰਥ ਪੱਤਰ

ਨਵੀਂ ਦਿੱਲੀ, 2 ਅਪ੍ਰੈਲ – ਲੋਕ ਸਭਾ ਚੋਣਾਂ 2019 ਲਈ ਅੱਜ ਕਾਂਗਰਸ ਪਾਰਟੀ ਨੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ। ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਹੇਠ ਲਿਖੇ ਵਾਅਦੇ ਕੀਤੇ। ਉਹਨਾਂ ਕਿਹਾ ਕਿ ਕਿਸਾਨਾਂ ਲਈ ਵੱਖਰੇ ਤੌਰ ਤੇ ਬਜਟ ਪੇਸ਼ ਹੋਵੇਗਾ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸਾਡੀ ਸਰਕਾਰ ਦੇਸ਼ ਵਿਚੋਂ ਗਰੀਬੀ ਨੂੰ ਖਤਮ ਕਰਕੇ ਰਹੇਗੀ। ਇਸ ਲਈ ਗਰੀਬ ਪਰਿਵਾਰਾਂ ਨੂੰ ਹਰ ਸਾਲ 72 ਹਜਾਰ ਅਤੇ 5 ਸਾਲਾਂ ਵਿਚ 3 ਲੱਖ 60 ਰੁਪਏ ਦਿਤੇ ਜਾਣਗੇ। ਉਹਨਾਂ ਨੇ ਨਾਅਰਾ ਦਿਤਾ ਕਿ ‘ਗਰੀਬੀ ‘ਤੇ ਵਾਰ, 72 ਹਜ਼ਾਰ’।

ਚੋਣ ਮਨੋਰਥ ਪੱਤਰ ਜਾਰੀ ਕਰਨ ਸਮੇਂ ਰਾਹੁਲ ਗਾਂਧੀ ਤੋਂ ਇਲਾਵਾ ਸੋਨੀਆ ਗਾਂਧੀ, ਡਾ. ਮਨਮੋਹਨ ਸਿੰਘ, ਪੀ. ਚਿਦੰਬਰਮ, ਏ.ਕੇ ਐਂਟਨੀ ਆਦਿ ਸੀਨੀਅਰ ਆਗੂ ਮੌਜੂਦ ਸਨ।

ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਦੇਸ਼ ਭਰ ਵਿਚ ਵੱਡੇ ਪੱਧਰ ਉਤੇ ਨੌਜਵਾਨਾਂ ਨੂੰ ਰੁਜਗਾਰ ਦਿੱਤਾ ਜਾਵੇਗਾ। ਇਸ ਲਈ 2020 ਤੱਕ 22 ਲੱਖ ਅਹੁਦਿਆਂ ਉਤੇ ਭਰਤੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ 10 ਲੱਖ ਨੌਜਵਾਨਾਂ ਨੂੰ ਕਾਂਗਰਸ ਪਾਰਟੀ ਗ੍ਰਾਮ ਪੰਚਾਇਤਾਂ ਵਿਚ ਰੋਜਗਾਰ ਦੇਵੇਗੀ। 3 ਸਾਲਾਂ ਵਿਚ ਕਿਸੇ ਵੀ ਵਪਾਰ ਲਈ ਕਿਸੇ ਇਜਾਜਤ ਦੀ ਲੋੜ ਨਹੀਂ ਹੋਵੇਗੀ।

ਦੇਸ਼ ਵਿਚ ਸਿੱਖਿਆ ਉਤੇ ਜੋਰ ਦਿੰਦਿਆਂ ਉਹਨਾਂ ਨੇ ਕਿਹਾ ਕਿ ਜੀਡੀਪੀ ਦਾ 6 ਫੀਸਦੀ ਹਿੱਸਾ ਸਿੱਖਿਆ ਉਤੇ ਖਰਚ ਕੀਤਾ ਜਾਵੇਗਾ।

Leave a Reply

Your email address will not be published. Required fields are marked *

%d bloggers like this: