Wed. Aug 21st, 2019

CBSE ਪੇਪਰ ਲੀਕ: ਤਣਾਅ ‘ਚ 28 ਲੱਖ ਵਿਦਿਆਰਥੀ, ਕਈ ਸ਼ਹਿਰਾਂ ‘ਚ ਫੁੱਟਿਆ ਗੁੱਸਾ

CBSE ਪੇਪਰ ਲੀਕ: ਤਣਾਅ ‘ਚ 28 ਲੱਖ ਵਿਦਿਆਰਥੀ, ਕਈ ਸ਼ਹਿਰਾਂ ‘ਚ ਫੁੱਟਿਆ ਗੁੱਸਾ

ਸੈਕੰਡਰੀ ਵਿੱਦਿਆ ਦੇ ਕੇਂਦਰੀ ਬੋਰਡ ਨੇ ਬੀਤੇ ਕੱਲ੍ਹ 10ਵੀਂ ਦਾ ਹਿਸਾਬ ਤੇ 12ਵੀਂ ਦਾ ਅਰਥ ਸ਼ਾਸਤਰ ਦਾ ਇਮਤਿਹਾਨ ਰੱਦ ਕਰ ਦਿੱਤੇ ਕਿਉਂਕਿ ਇਹ ਪਰਚੇ ਪਹਿਲਾਂ ਹੀ ਲੀਕ ਹੋ ਚੁੱਕੇ ਸਨ। ਇਸ ਤੋਂ ਕੁੱਲ 28 ਲੱਖ ਵਿਦਿਆਰਥੀ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿੱਚ ਸਰਕਾਰ ਤੇ ਵਿਦਿਅਕ ਤੰਤਰ ਪ੍ਰਤੀ ਰੋਸ ਹੈ। ਵਿਦਿਆਰਥੀਆਂ ਦਾ ਇਹ ਗੁੱਸਾ ਫੁੱਟ ਪਿਆ ਹੈ ਤੇ ਦਿੱਲੀ ਦੇ ਜੰਤਰ ਮੰਤਰ ਸਮੇਤ ਵੱਖ-ਵੱਖ ਥਾਵਾਂ ‘ਤੇ ਧਰਨੇ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ।

‘ਏਬੀਪੀ ਨਿਊਜ਼’ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵਿਦਿਆਰਥੀਆਂ ਦਾ ਹਾਲ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਦਰਦ ਖੁੱਲ੍ਹ ਕੇ ਬਾਹਰ ਆਇਆ। ਦਿੱਲੀ ਦੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ CBSE ਦੇ ਮੁੜ ਤੋਂ ਇਮਤਿਹਾਨ ਕਰਵਾਉਣ ਦੇ ਫੈਸਲੇ ਦਾ ਵਿਰੋਧ ਕਰਨਗੇ। ਬੱਚਿਆਂ ਦਾ ਕਹਿਣਾ ਹੈ ਕਿ ਪੇਪਰ ਲੀਕ ਹੋਣ ਵਿੱਚ ਬੋਰਡ ਦੇ ਲੋਕਾਂ ਦਾ ਹੱਥਾ ਹੈ।

ਵਿਦਿਆਰਥੀ ਹਮਜ਼ਾ ਨੇ ਕਿਹਾ ਕਿ ਸਿਰਫ਼ ਦੋ ਵਿਸ਼ਿਆਂ ਦੇ ਹੀ ਨਹੀਂ ਸਗੋਂ ਸਾਰੇ ਵਿਸ਼ਿਆਂ ਦੇ ਪੇਪਰ ਲੀਕ ਹੋਏ ਹਨ ਤੇ CBSE ਇਸ ਨੂੰ ਰੋਕਣ ਵਿੱਚ ਨਾਕਾਮ ਰਹੀ ਹੈ। ਵਿਦਿਆਰਥੀਆਂ ਨੇ ਰੋਹ ‘ਚ ਆ ਕੇ ਕਿਹਾ ਕਿ CBSE ਖ਼ੁਦ ਤਾਂ ਕੁਝ ਕਰ ਨਾ ਸਕੀ ਤੇ ਹੁਣ ਵਿਦਿਆਰਥੀਆਂ ਤੋਂ ਮੁੜ ਤੋਂ ਪ੍ਰੀਖੀਆ ਲੈ ਰਹੀ ਹੈ।

ਜੰਤਰ ਮੰਤਰ ‘ਤੇ ਪ੍ਰਦਰਸ਼ਨ ਕਰ ਰਹੀ ਵਿਦਿਆਰਥਣ ਅਦੀਬਾ ਦਾ ਕਹਿਣਾ ਹੈ ਕਿ ਮੈਥ ਦਾ ਆਖ਼ਰੀ ਪੇਪਰ ਦੇ ਕੇ ਉਹ ਖ਼ੁਸ਼ ਸੀ ਪਰ ਜਦੋਂ ਮੁੜ ਪ੍ਰੀਖਿਆ ਲਏ ਜਾਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੂੰ ਬਹੁਤ ਧੱਕਾ ਲੱਗਾ। ਉਨ੍ਹਾਂ ਕਿਹਾ ਕਿ CBSE ਦੀ ਗ਼ਲਤੀ ਦੀ ਸਜ਼ਾ ਵਿਦਿਆਰਥੀ ਕਿਉਂ ਭੁਗਤਣ।

ਪੰਜਾਬ ਤੋਂ ਅਭਿਸ਼ੇਕ ਗੁਪਤਾ ਦਾ ਕਹਿਣਾ ਹੈ ਕਿ CBSE ਪੇਪਰ ਲੀਕ ਦਾ ਉਨ੍ਹਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ, ਜਿਨ੍ਹਾਂ ਸਾਰਾ ਸਾਲ ਪੜ੍ਹਾਈ ਕਰ ਇਮਤਿਹਾਨ ਦਿੱਤਾ ਸੀ। ਉਨ੍ਹਾਂ ਦੀ ਸਾਰੀ ਮਿਹਨਤ ‘ਤੇ ਪਾਣੀ ਫਿਰ ਗਿਆ। ਜੰਮੂ ਤੋਂ ਵਿਦਿਆਰਥੀ ਰਿਸ਼ਭ ਕਸ਼ਿਅਪ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿੱਚ ਦਖ਼ਲ ਦੇਣ।

ਬੱਚਿਆਂ ਨੂੰ ਤਣਾਅ ਮੁਕਤ ਪ੍ਰੀਖਿਆ ਦੀ ਰਾਹ ਦਿਖਾਉਣ ਵਾਲੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਘਟਨਾ ਤੋਂ ਕਾਫੀ ਨਾਰਾਜ਼ ਹਨ। ਉਨ੍ਹਾਂ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੇਡਕਰ ਨਾਲ ਵੀ ਇਸ ਮੁੱਦੇ ‘ਤੇ ਗੱਲ ਕੀਤੀ ਹੈ।

Leave a Reply

Your email address will not be published. Required fields are marked *

%d bloggers like this: