ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

Majha (ਮਾਝਾ)

‘ਸੁਹਿਰਦ ਸੰਤ ਖ਼ਾਲਸਾ’ ਸਿੱਖ ਦੁਸ਼ਮਣ ਤਾਕਤਾਂ ਦਾ ਪਰਦਾ ਫਾਸ਼ ਕਰੇਗੀ-ਭਾਈ ਲੌਂਗੋਵਾਲ ਸੰਤ ਭਿੰਡਰਾਂਵਾਲਿਆਂ ਅਤੇ ਸਿਖ ਸੰਘਰਸ਼ ਨੂੰ ਜਾਣਨ ਪ੍ਰਤੀ ਨੌਜਵਾਨ ਪੀੜੀ ‘ਚ ਭਾਰੀ ਉਤਸ਼ਾਹ : ਭਾਈ ਖ਼ਾਲਸਾ ਅੰਮ੍ਰਿਤਸਰ, 7 ਜਨਵਰੀ (ਨਿਰਪੱਖ ਆਵਾਜ਼): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ‘ਸੁਹਿਰਦ ਸੰਤ ਖ਼ਾਲਸਾ’ ਸਮੇਂ ਦੀਆਂ ਸਚਾਈਆਂ ਦੇ ਨਾਲ ਨਾਲ ਭਾਰਤੀ ਅਤੇ ਵਿਦੇਸ਼ੀ ਸਰਕਾਰਾਂ ਵੱਲੋਂ ਸਿੱਖਾਂ ਨਾਲ ਦੁਸ਼ਮਣੀ ਦੀ ਭਾਵਨਾ ਵਿਚ ਕੀਤੀਆਂ ਗਈਆਂ ਵਧੀਕੀਆਂ ਦਾ ਪਰਦਾ ਫਾਸ਼ ਕਰੇਗੀ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਜੀਵਨ ਅਤੇ ਸਿੱਖ ਸੰਘਰਸ਼ ਪ੍ਰਤੀ ਆਪਣੀ ਪਲੇਠੀ ਰਚਿਤ ‘ਸੁਹਿਰਦ ਸੰਤ ਖ਼ਾਲਸਾ’ ਨੂੰ ਭਾਈ ਲੌਂਗੋਵਾਲ ਨੂੰ ਭੇਟ ਕਰਨ ਆਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖ਼ਾਲਸਾ ਨੇ ਭਾਈ ਲੌਂਗੋਵਾਲ ਨਾਲ ਪੰਥਕ ਮੁੱਦਿਆਂ ‘ਤੇ ਵਿਚਾਰਾਂ ਵੀ ਕੀਤੀਆਂ। ਪ੍ਰੋ: ਸਰਚਾਂਦ ਸਿੰਘ ਵੱਲੋਂ ਭਾਈ ਖ਼ਾਲਸਾ ਅਤੇ ਭਾਈ ਲੌਂਗੋਵਾਲ ਦੀ ਮੁਲਾਕਾਤ ਬਾਰੇ ਦਿਤੀ ਜਾਣਕਾਰੀ ‘ਚ ਭਾਈ ਲੌਂਗੋਵਾਲ ਨੇ ਸਿੰਘ ਸਾਹਿਬ ਭਾਈ ਖ਼ਾਲਸਾ ਤੋਂ ਇਹ ਕਿਤਾਬ ਪ੍ਰਾਪਤ ਕਰਦਿਆਂ ਉਨ੍ਹਾਂ ਦਾ ਇਸ ਕਿਤਾਬ ਨੂੰ ਲਿਖਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਸਿੱਖ ਸੰਘਰਸ਼, ਸਿੱਖ ਕੌਮ ਦੇ ਹੱਕਾਂ, ਸਿੱਖ ਧਰਮ ਦੇ ਪ੍ਰਚਾਰ ਲਈ ਇਸ ਤਰ੍ਹਾਂ ਦੀਆਂ ਕਿਤਾਬਾਂ ਵੱਧ ਤੋਂ ਵੱਧ ਗਿਣਤੀ ਵਿਚ ਲਿਖਣੀਆਂ ਅਤੇ ਸੰਗਤਾਂ ਵਿਚ ਵੰਡੀਆਂ ਜਾਣੀਆਂ ਚਾਹੀਦੀਆਂ ਹਨ। ਭਾਈ ਲੌਂਗੋਵਾਲ ਨੇ ਕਿਹਾ ਕਿ ਸਿੱਖ ਸੰਗਤਾਂ ਨੂੰ, ਧਰਮ ਅਤੇ ਇਤਿਹਾਸ ਦੇ ਵਿਦਿਆਰਥੀਆਂ, ਲੇਖਕਾਂ, ਬੁੱਧੀਜੀਵੀਆਂ ਸਮੇਤ ਸਾਰੇ ਵਰਗਾਂ ਨੂੰ ਸਿੱਖ ਸੰਘਰਸ਼ ਦੇ ਸਮੇਂ ਦਾ ਸੱਚ ਜਾਣਨ ਲਈ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ। ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖ਼ਾਲਸਾ ਨੇ ਵੀ ਇਸ ਮੌਕੇ ਕਿਹਾ ਕਿ ਦੇਸ਼-ਵਿਦੇਸ਼ ਵਿਚ ਇਸ ਕਿਤਾਬ ਪ੍ਰਤੀ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿੱਖ ਸੰਘਰਸ਼ ਦੇ ਸਮੇਂ ਦਾ ਸੱਚ ਜਾਣਨ ਲਈ ਲੋਕਾਂ ਵਿਚ ਭਾਰੀ ਉਤਸੁਕਤਾ ਹੈ। ਨਵੀਂ ਪੀੜ੍ਹੀ ਦੇ ਸਿੱਖ ਨੌਜਵਾਨ ਬੱਚਿਆਂ ਵਿਚ ਇਹ ਜਾਣਨ ਦੀ ਭਾਰੀ ਉਤਸੁਕਤਾ ਹੈ ਕਿ ਸਿੱਖ ਸੰਘਰਸ਼ ਕਿਉਂ ਸ਼ੁਰੂ ਹੋਇਆ? ਉਨ੍ਹਾਂ ਇਹ ਵੀ ਕਿਹਾ ਕਿ ਇਹ ਕਿਤਾਬ ਦੇਸ਼-ਵਿਦੇਸ਼ ਦੇ ਲੋਕਾਂ ਤੱਕ ਪਹੁੰਚਾਉਣ ਲਈ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਆਪਣੇ ਤੌਰ ‘ਤੇ ਸਰਗਰਮ ਹਨ। ਇਸੇ ਦੌਰਾਨ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਜੋੜਾ ਘਰ ਦੇ ਬਾਹਰ ਲੱਗੀਆਂ ਸਟਾਲਾਂ ‘ਤੇ ਉਕਤ ਕਿਤਾਬ ਪ੍ਰਤੀ ਸੰਗਤਾਂ ਦਾ ਭਾਰੀ ਉਤਸ਼ਾਹ ਦੇਖਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਸੁਖਦੇਵ ਸਿੰਘ ਭੂਰਾ ਕੋਹਨਾ ਸਕੱਤਰ, ਭਾਈ ਅਵਤਾਰ ਸਿੰਘ ਸਕੱਤਰ, ਭਾਈ ਦਰਸ਼ਨ ਸਿੰਘ ਪੀ.ਏ ਸ਼੍ਰੋਮਣੀ ਕਮੇਟੀ ਪ੍ਰਧਾਨ, ਬਾਬਾ ਚਰਨਜੀਤ ਸਿੰਘ ਜੱਸੋਵਾਲ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਬੁਲਾਰਾ ਦਮਦਮੀ ਟਕਸਾਲ, ਬਾਬਾ ਸਵਰਨਜੀਤ ਸਿੰਘ ਮੁਖੀ ਤਰਨਾ ਦਲ ਦੋਆਬਾ, ਭਾਈ ਬਲਬੀਰ ਸਿੰਘ ਜਰਮਨ, ਭਾਈ ਹਰਪ੍ਰੀਤ ਸਿੰਘ , ਬਾਬਾ ਸਤਨਾਮ ਸਿੰਘ, ਭਾਈ ਧੰਨਾ ਸਿੰਘ ਅਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।

‘ਸੁਹਿਰਦ ਸੰਤ ਖ਼ਾਲਸਾ’ ਸਿੱਖ ਦੁਸ਼ਮਣ ਤਾਕਤਾਂ ਦਾ ਪਰਦਾ ਫਾਸ਼ ਕਰੇਗੀ-ਭਾਈ ਲੌਂਗੋਵਾਲ ਸੰਤ ਭਿੰਡਰਾਂਵਾਲਿਆਂ ਅਤੇ ਸਿਖ…

ਯੂਨੀਵਰਸਿਟੀਜ਼ ’ਚ ਵਿਦਿਆਰਥੀਆਂ ’ਤੇ ਹਮਲੇ ਮੰਦਭਾਗੇ: ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਯੂਨੀਵਰਸਿਟੀਜ਼ ’ਚ ਵਿਦਿਆਰਥੀਆਂ ’ਤੇ ਹਮਲੇ ਮੰਦਭਾਗੇ: ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ…

ਸਾਬਕਾ ਕੈਬਨਿਟ ਮੰਤਰੀ ਸੁਖਦੇਵ ਸਿੰਘ ਸਬਾਜ਼ਪੁਰੀ ਦਾ ਉਹਨਾਂ ਦੇ ਜੱਦੀ ਪਿੰਡ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਹੋਇਆ ਅੰਤਿਮ ਸੰਸਕਾਰ

ਸਾਬਕਾ ਕੈਬਨਿਟ ਮੰਤਰੀ ਸੁਖਦੇਵ ਸਿੰਘ ਸਬਾਜ਼ਪੁਰੀ ਦਾ ਉਹਨਾਂ ਦੇ ਜੱਦੀ ਪਿੰਡ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ…

ਨਨਕਾਣਾ ਸਾਹਿਬ ਗੁਰਦੁਆਰੇ ‘ਤੇ ਹੋਏ ਹਮਲੇ ’ਤੇ ਸ਼੍ਰੋਮਣੀ ਕਮੇਟੀ ਚਿੰਤਤ, ਪਾਕਿਸਤਾਨ ਜਾਵੇਗਾ ਵਫ਼ਦ

ਨਨਕਾਣਾ ਸਾਹਿਬ ਗੁਰਦੁਆਰੇ ‘ਤੇ ਹੋਏ ਹਮਲੇ ’ਤੇ ਸ਼੍ਰੋਮਣੀ ਕਮੇਟੀ ਚਿੰਤਤ, ਪਾਕਿਸਤਾਨ ਜਾਵੇਗਾ ਵਫ਼ਦ ਦੇਸ਼ ਭਰ…

ਗੜਸ਼ੰਕਰ-ਸ੍ਰੀ ਅਨੰਦਪੁਰ ਸਾਹਿਬ-ਨੈਣਾ ਦੇਵੀ ਸੜਕ ਦੇ ਨਵੀਨੀਕਰਨ ਦੀ ਰਾਣਾ ਕੇ ਪੀ ਸਿੰਘ ਨੇ ਕੀਤੀ ਸੁਰੂਆਤ

ਗੜਸ਼ੰਕਰ-ਸ੍ਰੀ ਅਨੰਦਪੁਰ ਸਾਹਿਬ-ਨੈਣਾ ਦੇਵੀ ਸੜਕ ਦੇ ਨਵੀਨੀਕਰਨ ਦੀ ਰਾਣਾ ਕੇ ਪੀ ਸਿੰਘ ਨੇ ਕੀਤੀ ਸੁਰੂਆਤ…

ਵਾਇਰਲ ਵੀਡੀਓ ਦਾ ਮਾਮਲਾ: ਸੁਖਜਿੰਦਰ ਰੰਧਾਵਾ ਨੇ ਅਕਾਲ ਤਖਤ ਨੂੰ ਪੱਤਰ ਰਾਹੀਂ ਭੇਜਿਆ ਸਪੱਸ਼ਟੀਕਰਨ

ਵਾਇਰਲ ਵੀਡੀਓ ਦਾ ਮਾਮਲਾ: ਸੁਖਜਿੰਦਰ ਰੰਧਾਵਾ ਨੇ ਅਕਾਲ ਤਖਤ ਨੂੰ ਪੱਤਰ ਰਾਹੀਂ ਭੇਜਿਆ ਸਪੱਸ਼ਟੀਕਰਨ ਅੰਮ੍ਰਿਤਸਰ:…

ਕੀਤੀ ਗਈ ਸੇਵਾ ਯੂ.ਪੀ. ਅਤੇ ਮੱਧ ਪ੍ਰਦੇਸ਼ ‘ਚ ਸਿਖਾਂ ਨਾਲ ਹੋਈਆਂ ਵਧੀਕੀਆਂ ਪ੍ਰਤੀ ਕੇਂਦਰ ਤੁਰੰਤ ਦਖ਼ਲ ਦੇਵੇ : ਬਾਬਾ ਹਰਨਾਮ ਸਿੰਘ ਖ਼ਾਲਸਾ

‘ਸ਼ਹੀਦੀ ਯਾਦਗਰ’ ‘ਤੇ ਸੁੰਦਰ ਗੁੰਮਜ ਸਿਰਜਦਿਆਂ ਉਪਰ ਸੁੰਦਰ ਸੁਨਿਹਰੀ ਕਲਸ ਲਗਾਉਣ ਦੀ ਕੀਤੀ ਗਈ ਸੇਵਾ…

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ’ਤੇ ਪਥਰਾ ਦੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖ਼ਤ ਸ਼ਬਦਾਂ ਵਿਚ ਕੀਤੀ ਨਿੰਦਾ

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ’ਤੇ ਪਥਰਾ ਦੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖ਼ਤ ਸ਼ਬਦਾਂ ਵਿਚ ਕੀਤੀ…

ਮਜੀਠੀਆ ਦੇ ਸਾਥੀ ਅਤੇ ਅਕਾਲੀ ਆਗੂ ਬਾਬਾ ਗੁਰਦੀਪ ਸਿੰਘ ਨੂੰ ਹਜ਼ਾਰਾਂ ਸੇਜਲ ਅੱਖਾਂ ਨਾਲ ਦਿਤੀ ਗਈ ਅੰਤਿਮ ਵਿਦਾਇਗੀ

ਮਜੀਠੀਆ ਦੇ ਸਾਥੀ ਅਤੇ ਅਕਾਲੀ ਆਗੂ ਬਾਬਾ ਗੁਰਦੀਪ ਸਿੰਘ ਨੂੰ ਹਜ਼ਾਰਾਂ ਸੇਜਲ ਅੱਖਾਂ ਨਾਲ ਦਿਤੀ…

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਵਿਸ਼ਾਲ ਨਗਰ ਕੀਰਤਨ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ…