Tue. Jan 28th, 2020

Amritsar

ਕੋਰੋਨਾ ਵਾਇਰਸ ‘ਤੇ ਪੰਜਾਬ ਸਰਕਾਰ ਚੁਕੰਨੀ, ਅੰਮ੍ਰਿਤਸਰ ਤੇ ਚੰਡੀਗੜ੍ਹ ਹਵਾਈ ਅੱਡੇ ‘ਤੇ ਲੱਗਿਆ ਥਰਮਲ ਸੈਂਸਰ

ਕੋਰੋਨਾ ਵਾਇਰਸ ‘ਤੇ ਪੰਜਾਬ ਸਰਕਾਰ ਚੁਕੰਨੀ, ਅੰਮ੍ਰਿਤਸਰ ਤੇ ਚੰਡੀਗੜ੍ਹ ਹਵਾਈ ਅੱਡੇ ‘ਤੇ ਲੱਗਿਆ ਥਰਮਲ ਸੈਂਸਰ…

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੇ ‘ਕੈਮੀਕਲਗੇਕਸ’ ਸਾਲਾਨਾ ਮੇਲੇ ਦਾ ਪੰਜਵਾਂ ਐਡੀਸ਼ਨ 28 ਜਨਵਰੀ ਤੋਂ ਸ਼ੁਰੂ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੇ ‘ਕੈਮੀਕਲਗੇਕਸ’ ਸਾਲਾਨਾ ਮੇਲੇ ਦਾ ਪੰਜਵਾਂ ਐਡੀਸ਼ਨ 28…

ਸ਼੍ਰੋਮਣੀ ਕਮੇਟੀ ਦਾ ਵਫ਼ਦ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨਾਲ ਬੁੱਤਾਂ ਸਬੰਧੀ ਕਰੇਗਾ ਮੁਲਾਕਾਤ

ਸ਼੍ਰੋਮਣੀ ਕਮੇਟੀ ਦਾ ਵਫ਼ਦ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨਾਲ ਬੁੱਤਾਂ ਸਬੰਧੀ ਕਰੇਗਾ ਮੁਲਾਕਾਤ ਅੰਮ੍ਰਿਤਸਰ: ਸ੍ਰੀ…

ਸਰਵਾਈਕਲ ਕੈਂਸਰ ਮੁਕਤ ਭਾਰਤ ਲਈ `ਫੁਲਕਾਰੀ` ਵੱਲੋਂ ਔਰਤਾਂ ਨੂੰ ਜਾਗਰੂਕ ਕਰਨ ਲਈ ਵਿੱਡੀਆਂ ਜਾਣਗੀਆਂ ਵਿਸ਼ੇਸ਼ ਮਹਿੰਮਾਂ

ਸਰਵਾਈਕਲ ਕੈਂਸਰ ਮੁਕਤ ਭਾਰਤ ਲਈ `ਫੁਲਕਾਰੀ` ਵੱਲੋਂ ਔਰਤਾਂ ਨੂੰ ਜਾਗਰੂਕ ਕਰਨ ਲਈ ਵਿੱਡੀਆਂ ਜਾਣਗੀਆਂ ਵਿਸ਼ੇਸ਼…

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਲ ਇੰਡੀਆ ਸਰਵਿਸਜ਼ ਸੈਂਟਰ ਆਫਪਰੈਪਰੇਸ਼ਨ ਫਾਰ ਕੰਪੀਟੀਟਿਵ ਐਗਜ਼ਾਮ ਦੇ ਵਿਦਿਆਰਥੀਆਂ ਨੇ ਨੈਟ ਪ੍ਰੀਖਿਆ ਪਾਸ ਕੀਤੀ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਲ ਇੰਡੀਆ ਸਰਵਿਸਜ਼ ਸੈਂਟਰ ਆਫਪਰੈਪਰੇਸ਼ਨ ਫਾਰ ਕੰਪੀਟੀਟਿਵ ਐਗਜ਼ਾਮ ਦੇ ਵਿਦਿਆਰਥੀਆਂ…

‘ਸੁਹਿਰਦ ਸੰਤ ਖ਼ਾਲਸਾ’ ਸਿੱਖ ਦੁਸ਼ਮਣ ਤਾਕਤਾਂ ਦਾ ਪਰਦਾ ਫਾਸ਼ ਕਰੇਗੀ-ਭਾਈ ਲੌਂਗੋਵਾਲ ਸੰਤ ਭਿੰਡਰਾਂਵਾਲਿਆਂ ਅਤੇ ਸਿਖ ਸੰਘਰਸ਼ ਨੂੰ ਜਾਣਨ ਪ੍ਰਤੀ ਨੌਜਵਾਨ ਪੀੜੀ ‘ਚ ਭਾਰੀ ਉਤਸ਼ਾਹ : ਭਾਈ ਖ਼ਾਲਸਾ ਅੰਮ੍ਰਿਤਸਰ, 7 ਜਨਵਰੀ (ਨਿਰਪੱਖ ਆਵਾਜ਼): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ‘ਸੁਹਿਰਦ ਸੰਤ ਖ਼ਾਲਸਾ’ ਸਮੇਂ ਦੀਆਂ ਸਚਾਈਆਂ ਦੇ ਨਾਲ ਨਾਲ ਭਾਰਤੀ ਅਤੇ ਵਿਦੇਸ਼ੀ ਸਰਕਾਰਾਂ ਵੱਲੋਂ ਸਿੱਖਾਂ ਨਾਲ ਦੁਸ਼ਮਣੀ ਦੀ ਭਾਵਨਾ ਵਿਚ ਕੀਤੀਆਂ ਗਈਆਂ ਵਧੀਕੀਆਂ ਦਾ ਪਰਦਾ ਫਾਸ਼ ਕਰੇਗੀ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਜੀਵਨ ਅਤੇ ਸਿੱਖ ਸੰਘਰਸ਼ ਪ੍ਰਤੀ ਆਪਣੀ ਪਲੇਠੀ ਰਚਿਤ ‘ਸੁਹਿਰਦ ਸੰਤ ਖ਼ਾਲਸਾ’ ਨੂੰ ਭਾਈ ਲੌਂਗੋਵਾਲ ਨੂੰ ਭੇਟ ਕਰਨ ਆਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖ਼ਾਲਸਾ ਨੇ ਭਾਈ ਲੌਂਗੋਵਾਲ ਨਾਲ ਪੰਥਕ ਮੁੱਦਿਆਂ ‘ਤੇ ਵਿਚਾਰਾਂ ਵੀ ਕੀਤੀਆਂ। ਪ੍ਰੋ: ਸਰਚਾਂਦ ਸਿੰਘ ਵੱਲੋਂ ਭਾਈ ਖ਼ਾਲਸਾ ਅਤੇ ਭਾਈ ਲੌਂਗੋਵਾਲ ਦੀ ਮੁਲਾਕਾਤ ਬਾਰੇ ਦਿਤੀ ਜਾਣਕਾਰੀ ‘ਚ ਭਾਈ ਲੌਂਗੋਵਾਲ ਨੇ ਸਿੰਘ ਸਾਹਿਬ ਭਾਈ ਖ਼ਾਲਸਾ ਤੋਂ ਇਹ ਕਿਤਾਬ ਪ੍ਰਾਪਤ ਕਰਦਿਆਂ ਉਨ੍ਹਾਂ ਦਾ ਇਸ ਕਿਤਾਬ ਨੂੰ ਲਿਖਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਸਿੱਖ ਸੰਘਰਸ਼, ਸਿੱਖ ਕੌਮ ਦੇ ਹੱਕਾਂ, ਸਿੱਖ ਧਰਮ ਦੇ ਪ੍ਰਚਾਰ ਲਈ ਇਸ ਤਰ੍ਹਾਂ ਦੀਆਂ ਕਿਤਾਬਾਂ ਵੱਧ ਤੋਂ ਵੱਧ ਗਿਣਤੀ ਵਿਚ ਲਿਖਣੀਆਂ ਅਤੇ ਸੰਗਤਾਂ ਵਿਚ ਵੰਡੀਆਂ ਜਾਣੀਆਂ ਚਾਹੀਦੀਆਂ ਹਨ। ਭਾਈ ਲੌਂਗੋਵਾਲ ਨੇ ਕਿਹਾ ਕਿ ਸਿੱਖ ਸੰਗਤਾਂ ਨੂੰ, ਧਰਮ ਅਤੇ ਇਤਿਹਾਸ ਦੇ ਵਿਦਿਆਰਥੀਆਂ, ਲੇਖਕਾਂ, ਬੁੱਧੀਜੀਵੀਆਂ ਸਮੇਤ ਸਾਰੇ ਵਰਗਾਂ ਨੂੰ ਸਿੱਖ ਸੰਘਰਸ਼ ਦੇ ਸਮੇਂ ਦਾ ਸੱਚ ਜਾਣਨ ਲਈ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ। ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖ਼ਾਲਸਾ ਨੇ ਵੀ ਇਸ ਮੌਕੇ ਕਿਹਾ ਕਿ ਦੇਸ਼-ਵਿਦੇਸ਼ ਵਿਚ ਇਸ ਕਿਤਾਬ ਪ੍ਰਤੀ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿੱਖ ਸੰਘਰਸ਼ ਦੇ ਸਮੇਂ ਦਾ ਸੱਚ ਜਾਣਨ ਲਈ ਲੋਕਾਂ ਵਿਚ ਭਾਰੀ ਉਤਸੁਕਤਾ ਹੈ। ਨਵੀਂ ਪੀੜ੍ਹੀ ਦੇ ਸਿੱਖ ਨੌਜਵਾਨ ਬੱਚਿਆਂ ਵਿਚ ਇਹ ਜਾਣਨ ਦੀ ਭਾਰੀ ਉਤਸੁਕਤਾ ਹੈ ਕਿ ਸਿੱਖ ਸੰਘਰਸ਼ ਕਿਉਂ ਸ਼ੁਰੂ ਹੋਇਆ? ਉਨ੍ਹਾਂ ਇਹ ਵੀ ਕਿਹਾ ਕਿ ਇਹ ਕਿਤਾਬ ਦੇਸ਼-ਵਿਦੇਸ਼ ਦੇ ਲੋਕਾਂ ਤੱਕ ਪਹੁੰਚਾਉਣ ਲਈ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਆਪਣੇ ਤੌਰ ‘ਤੇ ਸਰਗਰਮ ਹਨ। ਇਸੇ ਦੌਰਾਨ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਜੋੜਾ ਘਰ ਦੇ ਬਾਹਰ ਲੱਗੀਆਂ ਸਟਾਲਾਂ ‘ਤੇ ਉਕਤ ਕਿਤਾਬ ਪ੍ਰਤੀ ਸੰਗਤਾਂ ਦਾ ਭਾਰੀ ਉਤਸ਼ਾਹ ਦੇਖਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਸੁਖਦੇਵ ਸਿੰਘ ਭੂਰਾ ਕੋਹਨਾ ਸਕੱਤਰ, ਭਾਈ ਅਵਤਾਰ ਸਿੰਘ ਸਕੱਤਰ, ਭਾਈ ਦਰਸ਼ਨ ਸਿੰਘ ਪੀ.ਏ ਸ਼੍ਰੋਮਣੀ ਕਮੇਟੀ ਪ੍ਰਧਾਨ, ਬਾਬਾ ਚਰਨਜੀਤ ਸਿੰਘ ਜੱਸੋਵਾਲ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਬੁਲਾਰਾ ਦਮਦਮੀ ਟਕਸਾਲ, ਬਾਬਾ ਸਵਰਨਜੀਤ ਸਿੰਘ ਮੁਖੀ ਤਰਨਾ ਦਲ ਦੋਆਬਾ, ਭਾਈ ਬਲਬੀਰ ਸਿੰਘ ਜਰਮਨ, ਭਾਈ ਹਰਪ੍ਰੀਤ ਸਿੰਘ , ਬਾਬਾ ਸਤਨਾਮ ਸਿੰਘ, ਭਾਈ ਧੰਨਾ ਸਿੰਘ ਅਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।

‘ਸੁਹਿਰਦ ਸੰਤ ਖ਼ਾਲਸਾ’ ਸਿੱਖ ਦੁਸ਼ਮਣ ਤਾਕਤਾਂ ਦਾ ਪਰਦਾ ਫਾਸ਼ ਕਰੇਗੀ-ਭਾਈ ਲੌਂਗੋਵਾਲ ਸੰਤ ਭਿੰਡਰਾਂਵਾਲਿਆਂ ਅਤੇ ਸਿਖ…

ਯੂਨੀਵਰਸਿਟੀਜ਼ ’ਚ ਵਿਦਿਆਰਥੀਆਂ ’ਤੇ ਹਮਲੇ ਮੰਦਭਾਗੇ: ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਯੂਨੀਵਰਸਿਟੀਜ਼ ’ਚ ਵਿਦਿਆਰਥੀਆਂ ’ਤੇ ਹਮਲੇ ਮੰਦਭਾਗੇ: ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ…

ਨਨਕਾਣਾ ਸਾਹਿਬ ਗੁਰਦੁਆਰੇ ‘ਤੇ ਹੋਏ ਹਮਲੇ ’ਤੇ ਸ਼੍ਰੋਮਣੀ ਕਮੇਟੀ ਚਿੰਤਤ, ਪਾਕਿਸਤਾਨ ਜਾਵੇਗਾ ਵਫ਼ਦ

ਨਨਕਾਣਾ ਸਾਹਿਬ ਗੁਰਦੁਆਰੇ ‘ਤੇ ਹੋਏ ਹਮਲੇ ’ਤੇ ਸ਼੍ਰੋਮਣੀ ਕਮੇਟੀ ਚਿੰਤਤ, ਪਾਕਿਸਤਾਨ ਜਾਵੇਗਾ ਵਫ਼ਦ ਦੇਸ਼ ਭਰ…