ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਬਰੈਂਪਟਨ ਦੇ ਹਰਮਨਜੀਤ ਸਿੰਘ ਗਿੱਲ ਨੂੰ ਅਸਾਧਾਰਨ ਬਹਾਦਰੀ ਦਿਖਾਉਣ ਦੇ ਬਦਲੇ ਚ’ ਮਿਲੇਗਾ ਕਾਰਨੀਗੀ ਮੈਡਲ

ਬਰੈਂਪਟਨ ਦੇ ਹਰਮਨਜੀਤ ਸਿੰਘ ਗਿੱਲ ਨੂੰ ਅਸਾਧਾਰਨ ਬਹਾਦਰੀ ਦਿਖਾਉਣ ਦੇ ਬਦਲੇ ਚ’ ਮਿਲੇਗਾ ਕਾਰਨੀਗੀ ਮੈਡਲ

ਬਰੈਂਪਟਨ 15 ਦਸੰਬਰ (ਰਾਜ ਗੋਗਨਾ/ ਕੁਲਤਰਨ ਪਧਿਆਣਾ): ਬਰੈਂਪਟਨ ਕੈਨੇਡਾ ਦੇ ਹਰਮਨਜੀਤ ਸਿੰਘ ਗਿੱਲ, ਜਿਸ ਨੂੰ ਹਰਮਨ ਗਿੱਲ ਵੀ ਕਿਹਾ ਜਾਂਦਾ ਹੈ ਨੂੰ ਕਾਰਨੀਗੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਕਾਰਨੀਗੀ ਮੈਡਲ ਉਨਾਂ ਆਮ ਨਾਗਰਿਕਾਂ ਨੂੰ ਦਿੱਤਾ ਜਾਂਦਾ ਹੈ, ਜੋ ਆਪਣੀ ਜ਼ਿੰਦਗੀ ਨੂੰ ਅਸਧਾਰਨ ਢੰਗ ਨਾਲ ਦਾਅ ਤੇ ਲਗਾ ਕਿ ਦੁਜਿਆਂ ਦੀਆਂ ਜ਼ਿੰਦਗੀਆਂ ਨੂੰ ਬਚਾਉਣ ਦੀ ਕੋਸ਼ਿਸ ਕਰਦੇ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਹਰਮਨ ਗਿੱਲ ਉਸ ਸਮੇਂ 20 ਸਾਲਾਂ ਦਾ ਸੀ ਜਦੋਂ ਉਸ ਨੇ ਸੰਨ 2018 ਵਿਖੇ ਬਰੈਂਪਟਨ ਦੇ ਵਿਲਿਅਮਜ਼ ਪਾਰਕਵੇਅ ਦੇ ਨੇੜੇ ਕ੍ਰੈਡਿਟ ਵਿਉ ਡਰਾਇਵ ਲਾਗੇ ਇੱਕ ਐਸਯੂਵੀ ਜੋਂ ਅਚਾਨਕ ਇਕ ਘਰ ਨਾਲ ਟਕਰਾ ਕਿ ਅੱਗ ਦੀਆਂ ਲਪਟਾਂ ਵਿੱਚ ਆ ਗਈ ਸੀ ਜਿਸ ਵਿੱਚ ਤਿੰਨ ਲੋਕ ਸਵਾਰ ਸਨ ਉਸ ਨੇ ਇੰਨਾਂ ਤਿੰਨ ਜਣਿਆਂ ਨੂੰ ਬਚਾ ਲਿਆ ਸੀ।ਇਹ ਤਿੰਨ ਜਣੇ ਗੱਡੀ ਵਿਚ ਫਸ ਗਏ ਸੀ |

ਭਾਰੀ ਖ਼ਤਰੇ ਦੇ ਬਾਵਜੂਦ, ਗਿੱਲ ਐਸਯੂਵੀ ਵੱਲ ਭੱਜਿਆ ਅਤੇ ਵਾਰੀ -ਵਾਰੀ ਤਿੰਨਾਂ ਜਣਿਆਂ ਨੂੰ ਬਚਾ ਲਿਆ। ਇਸ ਹਾਦਸੇ ਵਿੱਚ ਉਸ ਦੇ ਹੱਥ ਉੱਤੇ ਸੱਟਾਂ ਵੀ ਲੱਗ ਗਈਆਂ ਸਨ ।ਇਹ ਐਵਾਰਡ ਸਾਲ 1904 ਤੋਂ ਸ਼ੁਰੂ ਹੋਇਆ ਸੀ ਜੋ ਅਸਾਧਾਰਨ ਬਹਾਦਰੀ ਵਿਖਾਉਣ ਤੇ ਦਿੱਤਾ ਜਾਂਦਾ ਹੈ । ਅਤੇ ਇਹ ਅਸਾਧਾਰਨ ਬਹਾਦਰੀ ਵਿਖਾਉਣ ਦੇ ਬਦਲੇ ਹਰਮਨਜੀਤ ਗਿੱਲ ਨੇ ਕੈਨੇਡਾ ਦੀ ਧਰਤੀ ਤੇ ਮਿਲੇਗਾ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: