Sun. Sep 15th, 2019

BMW ਇੰਡੀਆ ਦੀ ਵੈੱਬਸਾਈਟ ‘ਤੇ ਆਈ X7 SUV

BMW ਇੰਡੀਆ ਦੀ ਵੈੱਬਸਾਈਟ ‘ਤੇ ਆਈ X7 SUV

BMW ਇੰਡੀਆ ਨੇ X7 SUV ਨੂੰ ਕੰਪਨੀ ਦੀ ਆਫਿਸ਼ਲੀ ਵੈੱਬਸਾਈਟ ‘ਤੇ ਲਿਸਟ ਕਰ ਦਿੱਤਾ ਹੈ। ਜਨਵਰੀ 2019 ਦੇ ਅਖੀਰ ਤੱਕ ਕੰਪਨੀ ਇਸਦੀ ਕੀਮਤ ਦਾ ਖੁਲਾਸਾ ਕਰੇਗੀ। ਦੇਸ਼ ਵਿੱਚ ਇਹ ਕੰਪਨੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ SUV ਹੋਵੇਗੀ। ਇਸਦਾ ਮੁਕਾਬਲਾ ਮਰਸਿਡੀਜ-ਬੇਂਜ਼ GLS ਅਤੇ ਲੈਂਡ ਰੋਵਰ ਡਿਸਕਵਰੀ ਨਾਲ ਹੋਵੇਗਾ।
BMW X7 ਨੂੰ ਸਭ ਤੋਂ ਪਹਿਲਾਂ ਲਿਆ ਆਟੋ ਸ਼ੋਅ-2018 ‘ਚ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ । ਕੁੱਝ ਸਮੇਂ ਪਹਿਲਾਂ ਇਸਨੂੰ ਭਾਰਤ ਦੀਆਂ ਸੜਕਾਂ ਉੱਤੇ ਟੈਸਟਿੰਗ ਦੌਰਾਨ ਵੀ ਵੇਖਿਆ ਜਾ ਚੁੱਕਿਆ ਹੈ। ਕੱਦ-ਕਾਠੀ ਦੇ ਮਾਮਲੇ ਵਿੱਚ ਇਹ ਮੁਕਾਬਲੇ ‘ਚ ਮੌਜੂਦ ਕਾਰਾਂ ਤੋਂ ਵੱਡੀ ਹੈ। ਇਸ ਵਿੱਚ ਸੱਤ ਪੈਸੇਂਜਰ ਬੈਠ ਸੱਕਦੇ ਹਨ।
ਭਾਰਤ ਆਉਣ ਵਾਲੀ X7 ‘ਚ 3.0 ਲਿਟਰ ਦਾ ਡੀਜ਼ਲ ਇੰਜਨ ਮਿਲੇਗਾ, ਜੋ 400 ਪੀਐੱਸ ਦੀ ਪਾਵਰ ਅਤੇ 760 NM ਦਾ ਟਾਰਕ ਦੇਵੇਗਾ।
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਹ ਦੋ ਪੈਟਰੋਲ ਅਤੇ ਇੱਕ ਡੀਜ਼ਲ ਇੰਜਨ ਵਿੱਚ ਉਪਲੱਬਧ ਹੈ। ਪੈਟਰੋਲ ‘ਚ ਪਹਿਲਾ ਹੈ 3.0 ਲਿਟਰ ਇਨਲਾਇਨ ਇੰਜਨ, ਜੋ 340 ਪੀਐੱਸ ਦੀ ਪਾਵਰ ਅਤੇ 450 NM ਦਾ ਟਾਰਕ ਦਿੰਦਾ ਹੈ। ਦੂਜਾ 4.4 ਲਿਟਰ ਦਾ ਵੀ8 ਇੰਜਨ ਹੈ, ਇਸਦੀ ਪਾਵਰ 462 ਪੀਐੱਸ ਅਤੇ ਟਾਰਕ 650 NM ਹੈ। ਡੀਜ਼ਲ ਵੇਰੀਐਂਟ ‘ਚ 3.0 ਲਿਟਰ ਦਾ ਇੰਜਨ ਲੱਗਾ ਹੈ, ਜੋ 265 ਪੀਐੱਸ ਦੀ ਪਾਵਰ ਅਤੇ 620 NM ਦਾ ਟਾਰਕ ਦਿੰਦਾ ਹੈ। ਸਾਰੇ ਇੰਜਨ 8-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਜੁੜੇ ਹੈ, ਜੋ ਸਾਰੇ ਪਹੀਆਂ ‘ਤੇ ਪਾਵਰ ਸਪਲਾਈ ਕਰਦੇ ਹਨ।
ਕਿਆਸ ਲਗਾਏ ਜਾ ਰਹੇ ਹਨ ਕਿ ਭਾਰਤ ਆਉਣ ਵਾਲੀ X7 SUV ਵਿੱਚ ਅੰਤਰਰਾਸ਼ਟਰੀ ਮਾਡਲ ਵਾਲੇ ਸਾਰੇ ਫੀਚਰ ਦਿੱਤੇ ਜਾ ਸੱਕਦੇ ਹਨ। ਇਸ ਲਿਸਟ ਵਿੱਚ ਆਟੋ ਪਾਰਕਿੰਗ, ਏਅਰ ਸਸਪੇਂਸ਼ਨ, ਪੈਨਾਰੋਮਿਕ ਸਨਰੂਫ ਅਤੇ ਇੰਬੇਡੈੱਡ LED ਲਾਇਟਾਂ ਆਦਿ ਸ਼ਾਮਿਲ ਹਨ।ਐਕਟਿਵ ਕਰੂਜ਼ ਕੰਟਰੋਲ, ਸਟਾਪ-ਗੋ ਫੰਕਸ਼ਨ, ਸਟੀਇਰਿੰਗ ਅਤੇ ਲੈਨ ਕੰਟਰੋਲ ਅਸਿਸਟੇਂਸ, ਲੈਨ ਚੇਂਜ ਅਤੇ ਲੈਨ ਡਿਰਪਾਚਰ ਵਾਰਨਿੰਗ , ਲੈਨ ਕੀਪ ਅਸਿਸਟੇਂਸ, ਸਾਇਡ ਕੋਲਿਸ਼ਨ ਪ੍ਰੋਟੈੱਕਸ਼ਨ, ਕਰਾਸਿੰਗ ਟਰੈਫਿਕ ਵਾਰਨਿੰਗ, ਵਰਗੇ ਫੀਚਰ ਵੀ ਆਉਣਗੇ। BMW X7 ਦੀ ਸੈਕਿੰਡ ਰੋ ‘ਚ ਕੈਪਟੇਨ ਸੀਟਾਂ ਆਉਣਗੀਆਂ।

Leave a Reply

Your email address will not be published. Required fields are marked *

%d bloggers like this: