BBC ਦੀ ਗਲਤੀ ‘ਤੇ ਸਿੱਖਾਂ ‘ਚ ਰੋਸ

ss1

BBC ਦੀ ਗਲਤੀ ‘ਤੇ ਸਿੱਖਾਂ ‘ਚ ਰੋਸ

ਲੰਦਨ: ਬੀ.ਬੀ.ਸੀ. ਵੱਲੋਂ ਇੱਕ ਚੈਟ ਪ੍ਰੋਗਰਾਮ ਵਿੱਚ ਸਿੱਖ ਭਾਈਚਾਰੇ ਦੇ ਚਿੰਨ ਖੰਡੇ ਨੂੰ ਗਲਤ ਦਿਖਾਏ ਜਾਣ ਨਾਲ ਸਿੱਖ ਭਾਈਚਾਰੇ ਵਿੱਚ ਰੋਸ ਹੈ। ਸਿੱਖ ਫੈਡਰੇਸ਼ਨ ਯੂ.ਕੇ. ਦੇ ਜ਼ਰੀਏ ਸਿੱਖ ਭਾਈਚਾਰੇ ਨੇ ਮੰਗ ਕੀਤੀ ਹੈ ਕਿ ਇਸ ਭੁੱਲ ਲਈ ਬੀ.ਬੀ.ਸੀ. ਚੈਨਲ ਨੂੰ ਮੁਆਫੀ ਮੰਗਣੀ ਚਾਹੀਦੀ ਹੈ।

ਬੀ.ਬੀ.ਸੀ. ਨੇ ਡੇਮ ਲੁਈਸ ਕੈਸੇ ਨਾਲ ਉਸ ਵੱਲੋਂ ਪੇਸ਼ ਕੀਤੇ ‘opportunity and integration’ ਰਿਵਿਊ ਬਾਰੇ ਚੈਟ ਸ਼ੋਅ ਦੌਰਾਨ ਜਦੋਂ ਉਹ ਮੁਸਲਮਾਨਾਂ ਬਾਰੇ ਗੱਲ ਕਰ ਰਹੀ ਸੀ ਤਾਂ ਸਕਰੀਨ ‘ਤੇ ਸਿੱਖਾਂ ਦਾ ਚਿੰਨ ਖੰਡਾ ਦਿਖਾਇਆ ਜਾ ਰਿਹਾ ਸੀ। ਖੰਡਾ ਸਿੱਖਾਂ ਦਾ ਕੌਮੀ ਚਿੰਨ ਹੈ ਤੇ ਹਰ ਗੁਰਦੁਆਰਾ ਸਾਹਿਬ ਵਿਖੇ ਝੂਲਦੇ ਨਿਸ਼ਾਨ ਸਾਹਿਬ ਤੇ ਖੰਡਾ ਉਕਰਿਆ ਹੁੰਦਾ ਹੈ।

ਸਿੱਖ ਫੈਡਰੇਸ਼ਨ ਯੂ.ਕੇ. ਨੂੰ ਇਸ ਸਬੰਧੀ ਬਹੁਤ ਸਾਰੇ ਲੋਕਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਇਸ ਤੋਂ ਬਾਅਦ ਉਨ੍ਹਾਂ ਬੀ.ਬੀ.ਸੀ. ਚੈਨਲ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਪਰ ਬੀ.ਬੀ.ਸੀ. ਨੇ ਉਸ ਨੂੰ ਗੰਭੀਰਤਾ ਨਾਲ ਨਾ ਲੈਂਦਿਆਂ ਇੱਕ ਛੋਟੀ ਗਲਤੀ ਦੱਸਿਆ ਹੈ। ਡੇਮ ਲੁਈਸ ਬ੍ਰਿਟਿਨ ਸਰਕਾਰ ਦੀ ਨੁਮਾਇੰਦਗੀ ‘ਚ ਸਾਲਾਨਾ ਰਿਵਿਊ ਰਿਪੋਰਟ ਪੇਸ਼ ਕੀਤੀ ਹੈ ਜਿਸ ਵਿੱਚ ਉਸ ਵੱਲੋਂ ਮੁਸਲਿਮ ਭਾਈਚਾਰੇ ਵੱਲੋਂ ਅਮਰੀਕਾ ‘ਚ ਸਥਾਪਤੀ ਦੇ ਸੰਘਰਸ਼ ਦੀ ਰਿਪੋਰਟ ਕੀਤੀ ਗਈ ਹੈ।

ਸਿੱਖ ਫੈਡਰੇਸ਼ਨ ਯੂ.ਕੇ. ਮੁਤਾਬਕ ਲੁਈਸ ਨੇ ਵੀ ਆਪਣੀ ਰਿਪੋਰਟ ‘ਚ ‘sikh extrimist’ (ਸਿੱਖ ਅੱਤਵਾਦੀ) ਸ਼ਬਦ ਦੀ ਵਰਤੋਂ ਕੀਤੀ ਹੈ ਜੋ ਸਰਾਸਰ ਗਲਤ ਹੈ ਕਿਉਂਕਿ ਲੰਦਨ ਵਿੱਚ ਸਿੱਖਾਂ ਤੇ ਹੁੰਦੇ ਨਸਲੀ ਹਮਲਿਆਂ ‘ਚ ਪਹਿਲਾਂ ਨਾਲੋਂ ਵਾਧਾ ਦਰਜ ਹੋਇਆ ਹੈ। ਇਸ ਬਾਰੇ ਸਿੱਖਾਂ ਦਾ ਵਫਦ ਡੇਮ ਲੁਈਸ ਕੈਸੇ ਨਾਲ ਵੀ ਮੁਲਾਕਾਤ ਕਰੇਗਾ ਤਾਂ ਜੋ ਉਹ ਆਪਣੀ ਰਿਪੋਰਟ ‘ਚ ਸੁਧਾਰ ਕਰ ਸਕੇ।

Share Button