ATM ਪਿੰਨ ਬਾਰੇ ਜਾਣਕਾਰੀ

ss1

ATM ਪਿੰਨ ਬਾਰੇ ਜਾਣਕਾਰੀ

atm-pin-696x464

ਸਾਲ 1967 ਦੀ ਗੱਲ ਹੈ ਜਦੋਂ ATM ਮਸ਼ੀਨ ਅਪ੍ਰੇਸ਼ਨਲ ਹੋਈ ਸੀ । ਜਰਾ ਸੋਚੋ ਕਿ ਜਿਸਨੇ ਇਸ ਦੀ ਖੋਜ ਕੀਤੀ ਉਸਦਾ ਕਿੰਨਾ ਗਹਿਰਾ ਵਿਜ਼ਨ ਰਿਹਾ ਹੋਵੇਗਾ । ਅਜਿਹਾ ਇਸ ਲਈ ਹੈ ਕਿਉਂ ਕਿ 50 ਸਾਲ ਬਾਅਦ ਵੀ ਇਸ ਮਸ਼ੀਨ ਦਾ ਉਪਯੋਗ ਘੱਟ ਨਹੀਂ ਹੋਇਆ ਬਲਕਿ ਵਧਦਾ ਹੀ ਗਿਆ । ਅੱਜ ਹਰ 50 ਕਦਮਾਂ ‘ਤੇ ਇੱਕ ATM ਮਸ਼ੀਨ ਲੱਗੀ ਹੋਈ ਹੈ। ਅੱਜ ਇਸ ਮਸ਼ੀਨ ਦੇ ਇਸਤੇਮਾਲ ਦੇ ਲਈ ਵਰਤੇ ਜਾਂਣ ਵਾਲੇ ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਦੇ 4 ਡਿਜਿਟ ਵਾਲੇ ATM ਪਿਨ ਦੇ ਬਾਰੇ ਕੁੱਝ ਰੌਚਕਤੱਥ ਇਸ ਤਰਾਂ ਹਨ …

2-1

1 . ਕੀ ਤੁਹਾਂਨੂੰ ਪਤਾ ਹੈ ਕਿ ATM ਪਿਨ 6 ਅੰਕ ਤੱਕ ਦੇ ਲਈ ਪ੍ਰਸਤਾਵਿਤ ਕੀਤਾ ਗਿਆ ਸੀ, ਪਰ ਫਿਰ ਇਸ ਨੂੰ 4 ਅੰਕਾਂ ਦਾ ਹੀ ਰੱਖਿਆ ਗਿਆ ਕਿਉਂ ਕਿ ATM ਬਣਾਉਣ ਵਾਲੇ ‘ਜੋਹਨ ਏਡ੍ਰਿਅਨ ਸ਼ੇਫਹ੍ਰਡ ਬੈਰਨ’ ਦੀ ਪਤਨੀ ਕੈਰੋਲੀਨ 6 ਅੰਕਾਂ ਨੂੰ ਯਾਦ ਨਹੀਂ ਕਰ ਸਕਦੀ ਸੀ।

2. ਅੱਜ ਵੀ ਕੁੱਝ ਬੈਂਕਾਂ 6 ਅੰਕਾਂ ਦਾ ਡਿਫਾਲਟ ਪਾਸਵਰਡ ਪਿਨ ਰੱਖਦੀਆਂ ਹਨ ਕਿਉਂ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਸ ਨਾਲ ਜਿਆਦਾ ਸਕਿਉਰਿਟੀ ਰਹਿੰਦੀ ਹੈ। ਹਾਲਾਂਕਿ ਇਹਨਾਂ ਬੈਂਕਾਂ ਨੇ ਗ੍ਰਾਹਕਾਂ ਨੂੰ ਛੂਟ ਦੇ ਰੱਖੀ ਹੈ ਕਿ ਉਸ 6 ਅੰਕਾਂ ਦੇ ਡਿਫਾਲਟ ਪਾਸਵਰਡ ਨੂੰ 4 ਅੰਕਾਂ ਵਿੱਚ ਬਦਲ ਸਕਦੇ ਹਨ।

3. 4 ਡਿਜਿਟ ਦੇ ਇਸ ਪਿਨ ਦੇ 0 ਤੋਂ 9 ਦੇ ਵਿੱਚ 10,000 ਸੰਭਵ ਅਤੇ ਵੈਲਿਡ ਕੌਂਬੀਨੇਸ਼ਨ ਹਨ।

4. ਤੁਹਾਂਨੂੰ ਪਤਾ ਹੈ ਕਿ ਸਭ ਤੋਂ ਕੌਮਨ ਪਾਸਵਰਡ ‘1234’ ਹੈ। ਇਸਦੇ ਬਾਅਦ ‘1111’ ਅਤੇ ‘0000’ ਹੈ। ਇਸ ਦੇ ਨਾਲ ਹੀ ਸਭ ਤੋਂ ਘੱਟ ਵਰਤਿਆ ਜਾਣ ਵਾਲਾ ਪਾਸਵਰਡ 8068 ਹੈ।

Share Button

Leave a Reply

Your email address will not be published. Required fields are marked *