Sat. Jan 25th, 2020

6 ਨਵੰਬਰ ਨੂੰ ਲੋਕ ਕਵੀ ਸੰਤ ਰਾਮ ਉਦਾਸੀ ਦੀ ਬਰਸੀ ਤੇ ਵਿਸ਼ੇਸ਼: ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ

6 ਨਵੰਬਰ ਨੂੰ ਲੋਕ ਕਵੀ ਸੰਤ ਰਾਮ ਉਦਾਸੀ ਦੀ ਬਰਸੀ ਤੇ ਵਿਸ਼ੇਸ਼: ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ

Article on Sant Ram Udassi: ਸੰਤ ਰਾਮ ਉਦਾਸੀ ਧੁਖਦੀ ਪੰਜਾਬੀਅਤ ਦੀਆਂ ਤ੍ਰਾਟੀ ਹੇਕਾਂ ਦਾ ਨਾਂਅ ਹੈ। ਇਨਕਲਾਬ ਨੂੰ ਮਹਿਬੂਬ ਆਖਣ ਵਾਲੀ ਇਹ ਵਿਦਰੋਹੀ ਅਵਾਜ਼ ਨੂੰ ਸੰਤ ਰਾਮ ਉਦਾਸੀ ਦੇ ਰੂਪ ਵਿਚ ਸਾਥੋ ਵਿਛੜਿਆ ਅੱਜ 33 ਸਾਲ ਬੀਤ ਗਏ ਹਨ।

ਜਿਲ੍ਹਾ ਬਰਨਾਲਾ ਦੇ ਪਿੰਡ ਰਾਏਸਰ ਵਿਚ ਗਰੀਬ ਪਰਿਵਾਰ ਚ ਜਨਮੇ ਸੰਤ ਰਾਮ ਉਦਾਸੀ ਨੇ ਜਿੰਦਗੀ ਦਾ ਸਾਰਾ ਅਨੁਭਵ ਆਪਣੇ ਹੱਡੀ ਹੰਢਾਇਆ। ਬਚਪਨ ਚ ਤੱਤੀ੍ਤੱਤੀ ਰੇਤ ਚ ਨੰਗੇ ਪੈਰੀ ਪਸ਼ੂ ਚਾਰੇ। ਜੇਠ੍ਹਾੜ ਦੀਆ ਕੜਾਕੇ ਦੀਆਂ ਧੁੱਪਾਂ ਆਪਣੇ ਪਿੰਡੇ ਤੇ ਹੰਢਾਈਆਂ। ਪੋਹ ਮਾਘ ਘ ਦੀ ਸੁੰਨ ਕਰ ਦੇਣ ਵਾਲੀ ਠੰਢ ਆਪਦੇ ਸਰੀਰ ਤੇ ਝੱਲੀ। ਇਸ ਅਨੁਭਵ ਚੋਂ ਹੀ ਉਸਨੇ ਆਪਣੀ ਕਵਿਤਾ ਲਈ ਬਿੰਬ ਪ੍ਰਾਪਤ ਕੀਤੇ। ਉਸ ਨੇ ਬਚਪਨ ਵਿਚ ਅੰਤਾਂ ਦੀ ਗਰੀਬੀ ਦੇਖੀ। ਉਹ ਸਮਾਂ ਜਮੀਰੂ ਜਕੜ ਦਾ ਸੀ। ਜਾਤ ਪਾਤ ਦਾ ਵਿਤਕਰਾ ਵੱਡੀ ਪੱਧਰ ਤੇ ਜਾਰੀ ਸੀ। ਇਸ ਦਾ ਸਰਾਪ ਉਦਾਸੀ ਨੂੰ ਮਿਲਿਆ ਹੋਇਆ ਸੀ। ਰਜਵਾੜਿਆਂ ਦੇ ਜਬਰ ਦਾ ਨਿਸ਼ਾਨਾਂ ਉਦਾਸੀ ਬਚਪਨ ਤੋ ਹੀ ਸੀ। ਇਸੇ ਲਈ ਉਸ ਦੀ ਸਮੁੱਚੀ ਕਵਿਤਾ ਵਿਚ ਵਧੇਰੇ ਵਿਦਰੋਹ ਇਹਨਾ ਪਾਤਰਾਂ ਖਿਲਾਫ ਸੇਧਤ ਹੈ।

ਸੰਤ ਰਾਮ ਉਦਾਸੀ ਕਿਰਤੀ ਲੋਕਾਂ ਦੀ ਲੁੱਟ ਖਸੁੱਟ, ਦਮਨ, ਤੰਗੀਆਂ ਤੁਰਸੀਆਂ ਰਸ਼ੀਆਂ, ਗੁਰਬਤ, ਔਕੜਾਂ ਅਤੇ ਉਹਨਾਂ ਦੀਆਂ ਸਧਰਾਂ ਦਾ ਸਫਲ ਚਿਤਰਨ ਕਰਦਾ ਸੀ। ਇਹ ਹੀ ਨਹੀ ਉਹ ਠੋਸ ਰੂਪ ਵਿਚ ਜਮਾਤੀ ਵਿਰੋਧੀਆਂ ਤੇ ਲੁਟੇਰਿਆਂ ਦੀ ਸ਼ਨਾਖਤ ਕਰਨ ਵਾਲਾ ਸ਼ਾਇਰ ਸੀ। ਉਦਾਸੀ ਨੇ ਕਿਰਤੀ ਲੋਕਾਂ ਦੇ ਆਰਥਿਕ ਦਮਨ ਨੂੰ ਹੀ ਗੀਤ ਕਵਿਤਾ ਵਿਚ ਹੀ ਨਹੀ ਢਾਲਿਆ, ਸਗੋ ਉਨ੍ਹਾਂ ਦੀ ਮਾਨਸਿਕ, ਸਰੀਰਕ, ਮਨੋਵਿਗਿਆਨਕ ਲੁੱਟ ਨੂੰ ਵੀ ਆਪਣੀਆਂ ਰਚਨਾਵਾਂ ਰਾਂਹੀ ਸਫਲਤਾ ਪੂਰਵਕ ਉਜਾਗਰ ਕੀਤਾ। ਅਨੇਕਾਂ ਰਚਨਾਵਾਂ ਹਨ ਜਿਨ੍ਹਾਂ ਦੀਆਂ ਟੁਕਾਂ ਉਪਰੋਕਤ ਦੀ ਪੁਸ਼ਟੀ ਕਰਦੀਆਂ ਹਨ, ਜਿਵੇ :

ਸਾਡੇ ਪਿੜ ਵਿਚ ਤੇਰੇ ਗਲ ਚਿਥੜੇ, ਮੇਰੀਏ ਜੁਆਨ ਕਣਕੇ,
ਕੱਲ੍ਹ ਸ਼ਾਹਾਂ ਦੇ ਗੁਦਾਮਾਂ ਵਿਚੋ ਨਿਕਲੇ ਤੂੰ ਸੋਨੇ ਦਾ ਪਟੋਲਾ ਬਣਕੇ।

ਆਮ ਲੋਕਾਂ ਵਿਚ ਉਦਾਸੀ ਦੀ ਮਕਬੂਲੀਅਤ ਦਾ ਕਾਰਨ ਇਹ ਵੀ ਹੈ ਕਿ ਇਹ ਵਿਦਰੋਹੀ ਆਵਾਜ਼ ਉਨ੍ਹਾਂ ਨੂੰ ਵੱਧ ਖਿੱਚ ਪਾਉਂਦੀ ਹੈ, ਕਿਉਂਕਿ ਉਹ ਇਸ ਜਕੜ ਦਾ ਵਧੇਰੇ ਸਿ਼ਕਾਰ ਹਨ। ਉਦਾਸੀ ਨੇ ਜੋ ਵੀ ਲਿਖਿਆ ਉਹ ਸਧਾਰਨ ਬੋਲੀ ਵਿਚ ਲਿਖਿਆ ਹੈ। ਪੰਜਾਬ ਦਾ ਸ਼ਾਇਦ ਹੀ ਅਜਿਹਾ ਕੋਈ ਕਵੀ ਹੋਵੇਗਾ, ਜਿਸ ਦੇ ਗੀਤਾਂ, ਕਵਿਤਾਵਾਂ ਨੇ ਲੱਖਾਂ ਸਧਾਰਨ ਲੋਕਾਂ ਨੁੰ ਹੀ ਨਹੀਂ ਸਗੋ ਬੁੱਧੀਜੀਵੀਆਂ ਨੂੰ ਵੀ ਇਨਕਲਾਬੀ ਪੈਤਂੜੇ ਪ੍ਰਤੀ ਪ੍ਰੇਰਤ ਕੀਤਾ ਹੋਵੇ।

ਕ੍ਰਾਂਤੀਕਾਰੀ ਲਹਿਰ ਨੂੰ ਵਿਕਸਤ ਕਰਨ ਲਈ ਆਪਣੀਆਂ ਕਵਿਤਾਵਾਂ ਵਿਚ ਇਤਿਹਾਸਕ ਸਿੱਖ ਵਿਰਸੇ ਨੂੰ ਉਦਾਸੀ ਨੇ ਵਿਗਿਆਨਕ ਅਰਥ ਦਿੱਤੇ। ਉਹ ਜੁ਼ਲਮ ਦੇ ਖਿਲਾਫ ਹਰ ਜੱਦੋ ਜਹਿਦ ਨੁੰ ਕਿਰਤੀ ਜਮਾਤ ਦੀ ਮੁਕਤੀ ਨਾਲ ਜੋੜਦਾ ਹੈ। ਇਤਿਹਾਸਕ ਵਿਰਸੇ ਦੀ ਦੁਰਵਰਤੋ ਨੂੰ ਰੋਕਣ ਵਿਚ ਉਸ ਦੇ ਗੀਤ ਸਹਾਈ ਹੋਏ ਹਨ। ਇਤਿਹਾਸਕ ਵਿਰਸੇ ਨੂੰ ਉਸ ਦੇ ਮਾਰਕਸੀ ਦ੍ਰਿਸ਼ਟੀਕੋਣ ਦੇ ਨਵੇ ਅਰਥ ਪ੍ਰਦਾਨ ਕੀਤੇ ਹਨ ਜਿਵੇ:

ਸਾਡਾ ਯੁੱਧ ਜੇਕਰ ਫਿਰਕੂ ਯੁੱਧ ਹੁੰਦਾ, ਮਾਛੀਵਾੜੇ ਨਾ ਮੈਨੂੰ ਪਨਾਹ ਮਿਲਦੀ।
ਤੈਨੂੰ ਕਿਰਤੀ ਕਿਸਾਨਾ ਦੀ ਰੱਖ ਸਿੰਘਾਂ ਦੇਖੀ ਲੋਕਾਂ ਦੀ ਸ਼ਕਤੀ ਅਥਾਹ ਮਿਲਦੀ।
ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ, ਕਿਲ੍ਹਾ ਦਿੱਲੀ ਦਾ ਅਸੀ ਝੁਕਾ ਦਿਆਂਗੇ।
ਝੋਰਾ ਕਰੀ ਂਨਾ ਕਿਲ੍ਹੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ।

ਸਾਲ 2011 ਵਿਚ ਪੰਜਾਬ ਸਰਕਾਰ ਨੇ ਉਦਾਸੀ ਦੀ ਯਾਦ ਵਿਚ ਉਨ੍ਹਾਂ ਦੇ ਜੱਦੀ ਪਿੰਡ ਰਾਏਸਰ ਵਿਖੇ ਇੱਕ ਮਿਊਜੀਅਮ ਬਣਾਉਣ ਦਾ ਨੀਂਹ ਪੱਥਰ ਰੱਖਿਆ ਸੀ, ਪ੍ਰੰਤੂ ਇਸ ਨੀਂਹ ਪੱਥਰ ਤੋ ਅੱਗੇ ਇੱਕ ਇੱਟ ਵੀ ਨਹੀ ਲੱਗੀ। ਸੋ ਮਨ ਵਿਚ ਤਾਂ ਇਹੀ ਆਉਂਦਾ ਹੈ ਕਿ ਜੋ ਸ਼ਖਸ ਸਾਰੀ ਉਮਰ ਸਮਕਾਲੀ ਸਰਕਾਰਾਂ ਦੇ ਖਿਲਾਫ ਲੜਦਾ ਰਿਹਾ ਹੋਵੇ, ਉਸ ਦੀ ਯਾਦ ਵਿਚ ਮਿਊਜੀਅਮ ਕਿਸਨੇ ਬਣਾਉਦਾ ਹੈ?

ਇਹ ਇਨਕਲਾਬੀ ਯੋਧਾ ਹਜੂਰ ਸਾਹਿਬ(ਨਾਂਦੇੜ) ਤੋ ਵਾਪਿਸ ਪਰਤਦਾ ਹੋਇਆ ਰੇਲ ਸਫਰ ਦੌਰਾਨ ਅਚਾਨਕ 6 ਨਵੰਬਰ 1986 ਨੂੰ ਇਹ ਕਹਿੰਦਾ ਹੋਇਆ ਅਲਵਿਦਾ ਆਖ ਗਿਆ:

ਹੁਣ ਤੁਹਾਡੀ ਯਾਦ ਵਿਚ ਸਾਥੀਓ ਨਾ ਰੋਵਾਂਗਾ ਮੈ।

ਉਦਾਸੀ ਦੀ ਸਮੁੱਚੀ ਘਾਲਣਾ ਮਿਹਨਕਸ਼ ਲੋਕਾਂ ਦਾ ਅਨਮੋਲ ਖਜ਼ਾਨਾ ਹੈ। ਕਿਸਾਨੀ ਘੋਲਾਂ ਚ ਅੱਜ ਵੀ ਉਦਾਸੀ ਦੇ ਬੋਲ ਸਾਰਥਿਕ ਸਿੋੱਧ ਹੋ ਰਹੇ ਹਨ। ਅੱਜ ਦੇ ਸਮੇਂ ਵਿਚ ਕਿਸਾਨੀ ਲਹਿਰਾਂ ਨੁੰ ਉਦਾਸੀ ਦੀ ਬੜੀ ਲੋੜ ਸੀ। ਉਸਦੀ ਕਲਮ ਚੋਂ ਉਕਰੇ ਸ਼ਬਦ ਅਖੁੱਟ ਖਜਾਨਾ ਹਨ। ਇਸ ਵਿਰਸੇ ਨੂੰ ਮਿਹਨਕਸ਼ ਲੋਕਾਂ ਨੇ ਹੀ ਸੰਭਾਲਣਾ ਹੈ। ਉਦਾਸੀ ਲਿਤਾੜੇ ਜਾ ਰਹੇ ਲੋਕਾਂ ਦਾ ਕਵੀ ਸੀ। ਉਸ ਨੂੰ ਸ਼ਰਧਾਂਜਲੀ ਚਾਰ ਸ਼ਬਦ ਬੋਲ ਕੇ ਹੀ ਦਿੱਤੀ ਜਾ ਸਕਦੀ, ਸਗੋਂ ਉਸਦੀ ਅਧੂਰੀ ਛੱਡੀ ਜਿੰਮੇਵਾਰੀ ਨੂੰ ਪੂਰੀ ਕਰਨਾ ਹੀ ਸੱਚੀ ਸ਼ਰਧਾਂਜਲੀ ਹੋਵੇਗੀ :

ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ,
ਮੇਰੀ ਲਹੂ ਦਾ ਕੇਸਰ, ਰੇਤੇ ਚ ਨਾ ਰਲਾਇਓ।
ਜੀਵਨ ਤੋ ਮੌਤ ਤਾਈਂ, ਆਉਦੇਂ ਬੜੇ ਚੁਰੱਸਤੇ,
ਜਿਸ ਦਾ ਹੈ ਪੰਧ ਬਿਖੜਾ, ਉਸੇ ਹੀ ਰਾਹ ਲਿਜਾਇਓ।

ਜਗਮੋਹਣ ਸ਼ਾਹ ਰਾਏਸਰ
ਪ੍ਰਧਾਨ ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰੀ
ਸੁਸਾਇਟੀ (ਰਜਿ:) ਪਿੰਡ ਰਾਏਸਰ (ਬਰਨਾਲਾ)
9478681528

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: