ਪੀ.ਐੱਨ.ਬੀ ਮੈੱਟ ਲਾਈਫ਼ ਬੀਮਾ ਸਕੀਮ ਤਹਿਤ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਦੀ ਦਿੱਤੀ ਬੀਮਾ ਰਾਸ਼ੀ

ਪੀ.ਐੱਨ.ਬੀ ਮੈੱਟ ਲਾਈਫ਼ ਬੀਮਾ ਸਕੀਮ ਤਹਿਤ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਦੀ ਦਿੱਤੀ ਬੀਮਾ ਰਾਸ਼ੀ

ਬਰੇਟਾ 30 ਜੂਨ (ਦੀਪ) ਪੰਜਾਬ ਨੈਸ਼ਨਲ ਬੈਂਕ ਵੱਲੋਂ ਚਲਾਈ ਜਾ ਰਹੀ ਪੀ.ਐੱਨ.ਬੀ ਮੈੱਟ ਲਾਈਫ਼ ਬੀਮਾ ਸਕੀਮ ਤਹਿਤ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਦੀ ਬੀਮਾ ਰਾਸ਼ੀ ਦਿੱਤੀ ਗਈ। ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਬਰੇਟਾ ਬ੍ਰਾਂਚ ਦੇ ਡਿਪਟੀ ਮੈਨੇਜਰ ਹਰਬੰਸ ਲਾਲ ਬਾਂਸਲ ਅਤੇ ਸੀਨੀਅਰ ਮੈਨੇਜਰ ਜਸਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਵੱਲੋਂ ਕਿਸਾਨ ਭਰਾਵਾਂ ਅਤੇ ਆਪਣੇ ਗ੍ਰਾਹਕਾਂ ਲਈ ਚਲਾਈ ਗਈ ਪੀ.ਐੱਨ.ਬੀ ਮੈੱਟ ਲਾਈਫ਼ ਬੀਮਾ ਤਹਿਤ ਵੱਖ-ਵੱਖ ਸਕੀਮਾ ਵਿੱਚ ਜੀਵਨ ਅਤੇ ਸਿਹਤ ਬੀਮੇ ਕੀਤੇ ਜਾਂਦੇ ਹਨ।
ਪਿਛਲੇ ਸਾਲ ਸ੍ਰ. ਅਜੈਬ ਸਿੰਘ ਪੁੱਤਰ ਸ੍ਰ. ਬਿੱਲੂ ਸਿੰਘ ਵਾਸੀ ਬੇਰਟਾ ਨੇ ਆਪਣਾ 10ਲੱਖ ਦਾ ਸਿਹਤ ਬੀਮਾ ਕਰਵਾਇਆ। ਕੁੱਝ ਸਮੇਂ ਬਾਅਦ ਉਸਨੂੰ ਨਾ-ਮੁਰਾਦ ਬਿਮਾਰੀ ਕੈਂਸਰ ਦੀ ਤਕਲੀਫ ਮਹਿਸੂਸ ਹੋਈ। ਪੀ.ਐੱਨ.ਬੀ ਮੈੱਟ ਲਾਈਫ਼ ਨੇ ਅਜੈਬ ਸਿੰਘ ਦੀ ਮੁਸ਼ਕਿਲ ਸਮੇਂ ਵਿੱਚ ਬੀਮਾ ਐਗਰੀਮੈਂਟ ਮੁਤਾਬਿਕ 10 ਲੱਖ ਰੁਪਏ ਦੀ ਬੀਮਾ ਰਾਸ਼ੀ ਦੇ ਕੇ ਸਹਾਇਤਾ ਕੀਤੀ। ਅਜੈਬ ਸਿੰਘ ਨੂੰ ਬ੍ਰਾਂਚ ਮੈਨੇਜਰ ਜਸਵਿੰਦਰ ਪਾਲ ਸਿੰਘ, ਡਿਪਟੀ ਮੈਨੇਜਰ ਹਰਬੰਸ ਲਾਲ ਬਾਂਸਲ ਅਤੇ ਬੀਮਾ ਮੈਨੇਜਰ ਮੋਹਿਤ ਕੁਮਾਰ ਨੇ 10 ਲੱਖ ਰੁਪਏ ਦਾ ਚੈੱਕ ਗ੍ਰਾਹਕ ਕਰਨੈਲ ਸਿੰਘ, ਮਨਦੀਪ ਸਿੰਘ, ਕੁਲਵਿੰਦਰ ਸਿੰਘ ਦੀ ਮੌਜੂਦਗੀ ਵਿੱਚ ਦਿੱਤਾ ਗਿਆ।

Share Button

Leave a Reply

Your email address will not be published. Required fields are marked *

%d bloggers like this: