ਮੌਜੂਦਾ ਸਰਕਾਰ ਨੇ ਬਰਨਾਲਾ ਜ਼ਿਲੇ ਦੇ ਵਿਕਾਸ ਨੂੰ ਅਣਦੇਖਾ ਰੱਖਿਆ

ਮੌਜੂਦਾ ਸਰਕਾਰ ਨੇ ਬਰਨਾਲਾ ਜ਼ਿਲੇ ਦੇ ਵਿਕਾਸ ਨੂੰ ਅਣਦੇਖਾ ਰੱਖਿਆ
ਕੇਵਲ ਢਿੱਲੋ ਨੇ ਕਰਵਾਇਆ ਵਿਕਾਸ

ਤਪਾ ਮੰਡੀ, 29 ਜੂਨ (ਨਰੇਸ਼ ਗਰਗ) ਪੰਜਾਬ ਅੰਦਰ ਫੈਲੀ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਅਕਾਲੀ-ਭਾਜਪਾ ਗਠਜੋੜ ਵੱਲੋਂ ਸੂਬੇ ਨੂੰ 9 ਸਾਲ ਤੇ ਵਿਕਾਸ ਦੀ ਥਾਂ ਵਿਨਾਸ ਕਰਨ ਕਰਕੇ ਲੋਕ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਕਾਰਜਕਾਲ ਨੂੰ ਯਾਦ ਕਰਨ ਲੱਗ ਪਏ ਹਨ। ਬਰਨਾਲਾ ਜ਼ਿਲੇ ਅੰਦਰ ਇਸ ਸਮੇਂ ਤਿੰਨੇ ਸੀਟਾਂ ਕਾਂਗਰਸ ਦੀ ਝੋਲੀ ‘ਚ ਹੋਣ ਕਰਕੇ ਜ਼ਿਲੇ ਅੰਦਰ ਮੌਜੂਦਾ ਸਰਕਾਰ ਵੱਲੋਂ ਵਿਕਾਸ ਕਾਰਜਾਂ ਨੂੰ ਲੈਕੇ ਬਣਦੀ ਤਵੱਜੋ ਨਹੀਂ ਦਿੱਤੀ ਜਾ ਰਹੀ। ਲੋਕਾਂ ਅੰਦਰ ਸਿਆਸੀ ਵਿਰੋਧ ਭਾਵਨਾ ਕਰਕੇ ਬੇਗਾਨਗੀ ਵਾਲਾ ਅਹਿਸਾਸ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਅਕਸਰ ਹੀ ਪਿੰਡਾਂ ਦੀਆਂ ਸੱਥਾਂ ‘ਚ ਬਰਨਾਲਾ ਦੇ ਵਿਧਾਇਕ ਤੇ ਸੀਨੀਅਰ ਕਾਂਗਰਸ ਆਗੂ ਸ੍ਰ ਕੇਵਲ ਸਿੰਘ ਢਿੱਲੋ ਵੱਲੋਂ ਬਰਨਾਲਾ ਨੂੰ ਜ਼ਿਲਾ ਬਣਾਏ ਜਾਣ ਸਮੇਤ ਵਿਕਾਸ ਪੱਧਰ ਵੱਡੇ ਪੱਧਰ ਤੇ ਕਰਵਾਏ ਜਾਣ ਤੇ ਯਾਦ ਕਰਦੇ ਹਨ। ਗੌਰ ਤਲਬ ਹੈ ਕਿ ਸ੍ਰ ਕੇਵਲ ਸਿੰਘ ਢਿੱਲੋ ਨੇ ਜ਼ਿਲੇ ਅੰਦਰ ਲਿੰਕ ਸੜਕਾਂ ਦਾ ਜਾਲ ਵਿਛਾ ਦਿੱਤਾ ਸੀ, ਜਿਸ ਕਾਰਨ ਉਨਾਂ ਦਾ ਅੱਜ ਵੀ ਲੋਕਾਂ ਵਿੱਚ ਵਿਕਾਸ ਪੁਰਸ ਦਾ ਬਿੰਬ ਬਣਿਆ ਹੋਇਆ ਹੈ। ਕਿਉਂਕਿ ਸ੍ਰ ਢਿੱਲੋ ਤੋਂ ਬਿਨਾਂ ਭਾਵੇਂ ਸੁਰਜੀਤ ਸਿੰਘ ਬਰਨਾਲਾ ਵੀ ਮੁੱਖ ਮੰਤਰੀ ਤੇ ਕੇਂਦਰੀ ਮੰਤਰੀ ਰਹਿ ਚੁੱਕੇ ਹਨ ਅਤੇ ਸ੍ਰ ਸੁਖਦੇਵ ਸਿੰਘ ਢੀਂਡਸਾ ਵੀ ਐਮ ਪੀ ਬਣਕੇ ਕੇਂਦਰੀ ਮੰਤਰੀ ਬਣੇ ਪਰ ਬਰਨਾਲੇ ਨੂੰ ਜ਼ਿਲਾ ਬਣਾਉਣ ਦਾ ਮਾਣ ਸ੍ਰ ਢਿੱਲੋ ਦੇ ਹਿੱਸੇ ਹੀ ਆਇਆ। ਪਿੰਡਾਂ ‘ਚ ਗਰੀਬ ਪਰਿਵਾਰਾਂ ਲਈ ਸ੍ਰ ਢਿੱਲੋ ਵੱਲੋਂ ਲਗਵਾਈਆਂ ਗਈਆਂ ਸਮਰਸੀਬਲ ਮੋਟਰਾਂ ਤੋਂ ਅੱਜ ਵੀ ਲੋਕ ਮੁਫ਼ਤ ਪਾਣੀ ਬਿਨਾਂ ਕਿਸੇ ਬਿਲ ਤੋਂ ਪ੍ਰਾਪਤ ਕਰਦੇ ਹਨ, ਉਹ ਲੋਕ ਵੀ ਸ੍ਰ ਢਿੱਲੋ ਨੂੰ ਆਪਣਾ ਮਸੀਹਾ ਮੰਨਦੇ ਹਨ। ਸ੍ਰ ਢਿੱਲੋ ਨੇ ਆਪਣੇ ਅਸਰ ਰਸੂਖ ਸਦਕਾ ਅਕਾਲੀ-ਭਾਜਪਾ ਸਰਕਾਰ ਦੌਰਾਨ ਵੀ ਵੱਡੇ ਪੱਧਰ ਤੇ ਪੁਲ, ਸੜਕਾਂ ਤੇ ਗਲੀਆਂ-ਨਾਲੀਆਂ ਪੱਕੀਆਂ ਕਰਵਾਉਣ ਸਮੇਤ ਵਪਾਰੀ, ਮੁਲਾਜ਼ਮ ਤੇ ਕਿਸਾਨ ਮਜ਼ਦੂਰਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਹਿੱਤ ਬਹੁਤ ਅਹਿਮ ਕੰਮ ਕਰਵਾਏ ਹਨ। ਜਦਕਿ ਦੂਸਰੀ ਤਰਫ ਲਗਾਤਾਰ 9 ਸਾਲ ਤੋਂ ਸੱਤਾ ਸੁਖ ਮਾਣ ਰਹੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਸਰਕਾਰ ਖਿਲਾਫ ਲੱਗ ਰਹੇ ਨਿੱਤ ਧਰਨੇ- ਰੋਸ ਮੁਜਹਾਰੇ ਇਸ ਖਿਲਾਫ ਰੋਹ ਦੀ ਪ੍ਰਤੀਕ ਬਣਦੇ ਜਾ ਰਹੇ ਹਨ। ਸਮਾਜਿਕ, ਆਰਥਿਕ ਤੇ ਧਾਰਮਿਕ ਪੱਖ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਨੂੰ ਲੈਕੇ ਤਿੱਖਾ ਰੋਹ ਪਾਇਆ ਜਾ ਰਿਹਾ ਹੈ।

Share Button

Leave a Reply

Your email address will not be published. Required fields are marked *

%d bloggers like this: