ਇੰਟਰਨੈਟ ਕੰਪਨੀ ਦਾ ਟਾਵਰ ਟੁੱਟਾ, ਉਪਭੋਗਤਾ ਪਰੇਸ਼ਾਨ

ਇੰਟਰਨੈਟ ਕੰਪਨੀ ਦਾ ਟਾਵਰ ਟੁੱਟਾ, ਉਪਭੋਗਤਾ ਪਰੇਸ਼ਾਨ
ਉਪਭੋਗਤਾਵਾਂ ਨੂੰ ਲੱਗ ਰਿਹਾ ਹੈ ਮੋਟਾ ਵਿੱਤੀ ਰਗੜਾ

30-8 (4)

ਭਦੌੜ 29 ਜੂਨ (ਵਿਕਰਾਂਤ ਬਾਂਸਲ) ਬੀਤੇ ਦਿਨ ਆਏ ਤੇਜ਼ ਮੀਂਹ-ਝੱਖੜ ਕਾਰਨ ਇੱਕ ਪ੍ਰਾਈਵੇਟ ਇੰਟਰਨੈਟ ਕੰਪਨੀ ਦਾ ਟਾਵਰ ਟੁੱਟ ਗਿਆ ਅਤੇ ਇਲਾਕੇ ਵਿੱਚ ਉਕਤ ਕੰਪਨੀ ਦੀ ਇੰਟਰਨੈਟ ਸੇਵਾ ਬਿਲਕੁਲ ਬੰਦ ਹੋ ਗਈ, ਜਿਸ ਕਾਰਨ ਉਪਭੋਗਤਾਵਾਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਸਵੇਰੇ ਸਮੇਂ ਆਏ ਤੇਜ਼ ਮੀਂਹ-ਝੱਖੜ ਕਾਰਨ ਬਰਨਾਲਾ ਰੋਡ ’ਤੇ ਸਥਿਤ ਡਰੀਮਟੈਲ ਕੰਪਨੀ ਦਾ ਟਾਵਰ ਬੁਰੀ ਤਰਾਂ ਨੁਕਸਾਨਿਆਂ ਗਿਆ ਅਤੇ ਟਾਵਰ ਅੱਧ ਵਿਚਕਾਰ ਤੋਂ ਟੁੱਟ ਕੇ ਲਮਕ ਗਿਆ। ਜਿਸ ਨਾਲ ਡਰੀਮਟੈਲ ਕੰਪਨੀ ਦੀਆਂ ਸੇਵਾਵਾਂ ਇਲਾਕੇ ਵਿੱਚ ਪੂਰੀ ਤਰਾਂ ਠੱਪ ਹੋ ਗਈਆਂ, ਜਿਸ ਕਾਰਨ ਉਪਭੋਗਤਾਵਾਂ ਨੂੰ ਕਾਫ਼ੀ ਮਾਲੀ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪਭੋਗਤਾਵਾਂ ਚੰਦਰ ਸ਼ੇਖਰ ਚੀਨੂੰ, ਅਭਿਲਾਸ਼ ਗਰਗ, ਯੋਗੇਸ਼ ਗੁਪਤਾ ਨੇ ਦੱਸਿਆ ਕਿ ਇੰਟਰਨੈਟ ਸੇਵਾਵਾਂ ਬੰਦ ਹੋ ਜਾਣ ਕਾਰਨ ਉਹਨਾਂ ਨੂੰ ਭਾਰੀ ਵਿੱਤੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਇੰਟਰਨੈਟ ਬਿਨਾਂ ਉਹਨਾਂ ਦਾ ਕਾਰੋਬਾਰ ਬਿਲਕੁਲ ਠੱਪ ਪਿਆ ਹੈ ਅਤੇ ਉਹਨਾਂ ਨੇ ਕੰਪਨੀ ਨੂੰ ਜਲਦੀ ਤੋਂ ਜਲਦੀ ਉਕਤ ਟਾਵਰ ਨੂੰ ਠੀਕ ਕਰਦੇ ਹੋਏ ਇੰਟਰਨੈਟ ਸੇਵਾਵਾਂ ਨਿਰਵਿਘਨ ਚਾਲੂ ਕਰਨ ਦੀ ਮੰਗ ਕੀਤੀ। ਇੰਟਰਨੈਟ ਸੇਵਾ ਬੰਦ ਹੋਣ ਅਤੇ ਉਪਭੋਗਤਾਵਾਂ ਨੂੰ ਆ ਰਹੀ ਸਮੱਸਿਆ ਸਬੰਧੀ ਜਦੋਂ ਡਰੀਮਟੈਲ ਕੰਪਨੀ ਦੇ ਭਦੌੜ ਤੋਂ ਡੀਲਰ ਨਵਦੀਪ ਸਿੰਗਲਾ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਟਾਵਰ ਬੁਰੀ ਤਰਾਂ ਨੁਕਸਾਨਿਆ ਗਿਆ ਹੈ ਅਤੇ ਕੰਪਨੀ ਵੱਲੋਂ ਜਲਦੀ ਤੋਂ ਜਲਦੀ ਟਾਵਰ ਚਾਲੂ ਕਰਕੇ ਇੰਟਰਨੈਟ ਸੇਵਾਵਾਂ ਨਿਰਵਿਘਨ ਚਾਲੂ ਕਰ ਦਿੱਤੀਆਂ ਜਾਣਗੀਆਂ।

Share Button

Leave a Reply

Your email address will not be published. Required fields are marked *

%d bloggers like this: