ਮਿੰਨੀ ਸਹਾਰਾ ਕਲੱਬ ਦੇ ਸਾਬਕਾ ਕੈਸੀਅਰ ਵੇਦ ਪ੍ਰਕਾਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਮਿੰਨੀ ਸਹਾਰਾ ਕਲੱਬ ਦੇ ਸਾਬਕਾ ਕੈਸੀਅਰ ਵੇਦ ਪ੍ਰਕਾਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਮੰਡੀ ਨਿਵਾਸੀਆਂ ਨੇ ਕੀਤਾ ਗਹਿਰਾ ਦੁੱਖ ਪ੍ਰਗਟ

ਤਪਾ ਮੰਡੀ 27 ਜੂਨ (ਨਰੇਸ਼ ਗਰਗ,ਸੋਮ ਸ਼ਰਮਾ) ਸਥਾਨਕ ਮੰਡੀ ਦੇ ਆੜਤੀ ਵਪਾਰੀ ਅਤੇ ਮਿੰਨੀ ਸਹਾਰਾ ਕਲੱਬ ਦੇ ਸਾਬਕਾ ਕੈਸੀਅਰ ਵੇਦ ਪ੍ਰਕਾਸ ਕਾਹਨੇਕੇ ਦੀ ਹੋਈ ਬੇਵਖਤੀ ਦਿਲ ਦਾ ਦੌਰਾ ਪੈਣ ਕਾਰਨ ਮੌਤ ‘ਤੇ ਇਲਾਕੇ ਦੀਆਂ ਰਾਜਨੀਤਕ, ਸਮਾਜਿਕ, ਧਾਰਮਿਕ, ਵਪਾਰਿਕ ਸੰਸਥਾਂਵਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਉੱਥੇ ਮਿੰਨੀ ਸਹਾਰਾ ਕਲੱਬ ਤਪਾ ਦੇ ਸਮੁੱਚੇ ਅਹੁਦੇਦਾਰਾਂ, ਮੈਂਬਰਾਂ ਨੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ। ਪਤਾ ਚੱਲਿਆ ਕਿ ਮ੍ਰਿਤਕ ਵੇਦ ਪ੍ਰਕਾਸ਼ ਦਿਨ ਸੁੱਕਰਵਾਰ ਨੂੰ ਹਰਿਦੁਆਰ ਗੰਗਾ ‘ਤੇ ਇਸਨਾਨ ਕਰਨ ਆਪਣੇ ਹੋਰ ਦੋ ਦੋਸਤਾਂ ਨਾਲ ਗਏ ਸੀ ਪਰ ਅਚਾਨਕ ਵੇਦ ਪ੍ਰਕਾਸ ਨੂੰ ਦਿਲ ਵਿੱਚ ਦਰਦ ਹੋਣ ਦੀ ਤਕਲੀਫ਼ ਹੋ ਗਈ। ਜਿਸ ਨਾਲ ਹਾਲਤ ਵਿਗੜਦੀ ਦੇਖਦੇ ਹੋਏ ਉੱਥੇ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਪ੍ਰਮਾਤਮਾ ਨੂੰ ਕੁਝ ਹੋਰ ਮੰਨਜੂਰ ਸੀ ‘ਤੇ ਉਸ ਦੀ ਮੌਤ ਹੋ ਗਈ। ਜਿਸ ਨੂੰ ਅੱਜ ਤਪਾ ਵਿਖੇ ਲਿਆਂਦਾ ਗਿਆ ਇਸ ਘਟਨਾ ਦਾ ਪਤਾ ਲਗਦੇ ਹੀ ਮੰਡੀ ਵਿੱਚ ਸੋਗ ਦੀ ਲਹਿਰ ਫੈਲ ਗਈ ਅਤੇ ਆੜਤੀਆਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆ। ਮੰਡੀ ਨਿਵਾਸੀ ਅਤੇ ਰਿਸਤੇਦਾਰ ਮ੍ਰਿਤਕ ਵੇਦ ਪ੍ਰਕਾਸ ਦੇ ਸੰਸਕਾਰ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

Share Button

Leave a Reply

Your email address will not be published. Required fields are marked *

%d bloggers like this: